ਪ੍ਰਿਅੰਕਾ -ਜੋਨਸ ਦਾ ਵਿਆਹ : ਪੱਲਾ ਚੁੱਕਣ ਲਈ ਹੀ ਬੁਲਾਏ ਕਈ ਬੰਦੇ

ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਕ੍ਰਿਸ਼ਟਨ ਵੈਡਿੰਗ ਦੀਆਂ ਤਸਵੀਰਾਂ ਜਿਵੇਂ ਹੀ ਸਾਹਮਣੇ ਆਈਆਂ ਸਾਰਿਆਂ ਦੀ ਨਜ਼ਰ ਉਨ੍ਹਾਂ ਦੀ ਡਰੈੱਸ ਦੇ ਸੋਹਣੇ ਚਿੱਟੇ ਪੱਲੇ 'ਤੇ ਟਿਕੀ ਰਹਿ ਗਈ ਜਿਹੜਾ 75 ਫੁੱਟ ਲੰਮਾ ਸੀ।

ਪ੍ਰਿਅੰਕਾ ਦਾ ਵੈਡਿੰਗ ਗਾਊਨ ਡਿਜ਼ਾਈਨਰ ਰੈਲਫ ਲੌਰਨ ਵੱਲੋਂ ਬਣਾਇਆ ਗਿਆ ਸੀ ਜਿਸ 'ਤੇ ਬੇਹੱਦ ਬਾਰੀਕੀ ਨਾਲ ਹੱਥ ਦਾ ਕੰਮ ਕੀਤਾ ਹੋਇਆ ਸੀ।

ਪਰ ਇਸ ਤੋਂ ਵੱਧ ਧਿਆਨ ਖਿਚਿਆ ਗਾਊਨ ਦੇ ਪੱਲੇ ਨੇ ਜਿਸ ਨੂੰ ਫੜਣ ਲਈ ਕੁਝ ਲੋਕਾਂ ਦੀ ਵੀ ਲੋੜ ਪਈ।

ਪ੍ਰਿਅੰਕਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ:

ਪ੍ਰਿਅੰਕਾ ਦੇ ਵਿਆਹ ਦੀ ਪੋਸ਼ਾਕ ਨੂੰ ਲੈ ਕੇ ਟਵਿੱਟਰ 'ਤੇ ਵੱਖ ਵੱਖ ਲੋਕਾਂ ਨੇ ਆਪਣੀ ਰਾਇ ਦਿੱਤੀ। ਕੁਝ ਲੋਕਾਂ ਨੇ ਪ੍ਰਿਅੰਕਾ ਦੀ ਰੱਜ ਕੇ ਤਾਰੀਫ ਕੀਤੀ ਅਤੇ ਕੁਝ ਦਿਲਚਸਪ ਕਮੈਂਟ ਵੀ ਨਜ਼ਰ ਆਏ।

ਹਰਸ਼ ਗੋਇੰਕਾ ਨੇ ਲਿਖਿਆ, ''ਸਭ ਤੋਂ ਲੰਬੇ ਬੁੱਤ ਤੋਂ ਬਾਅਦ ਇੱਕ ਭਾਰਤੀ ਨੇ ਪਾਈ ਸਭ ਤੋਂ ਲੰਬੀ ਡਰੈੱਸ।''

ਕਾਰਾ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਪ੍ਰਿਅੰਕਾ ਚੋਪੜਾ ਦੇ ਵਿਆਹ ਦੀ ਡਰੈੱਸ ਦਾ ਪੱਲਾ ਬੱਚਿਆਂ ਦੀ ਜਿੰਮ ਕਲਾਸ ਵਰਗਾ ਹੈ।''

ਇੱਕ ਹੋਰ ਯੂਜ਼ਰ ਨੇ ਲਿਖਿਆ, ''ਪ੍ਰਿਅੰਕਾ ਦੀ ਡਰੈੱਸ ਮੇਰੇ ਭਵਿੱਖ ਤੋਂ ਵੀ ਵੱਡੀ ਹੈ।''

ਭਾਰਤੀ ਰਸਮਾਂ ਦੇ ਮੁਤਾਬਕ ਵਿਆਹ

ਪ੍ਰਿਅੰਕਾ ਅਤੇ ਨਿੱਕ ਨੇ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਵਿਆਹ ਕਰਾਇਆ। ਤਿੰਨ ਦਿਨ ਤੱਕ ਚੱਲੀ ਸੈਰੇਮਨੀ 'ਚ ਹਿੰਦੂ ਰਿਵਾਜਾਂ ਮੁਤਾਬਕ ਵੀ ਵਿਆਹ ਹੋਇਆ।

ਉਸ ਦੀ ਤਸਵੀਰ ਵੀ ਪ੍ਰਿਅੰਕਾ ਚੋਪੜਾ ਨੇ ਸਾਂਝੀ ਕੀਤੀ।

ਪੀਪਲ ਮੈਗਜ਼ੀਨ ਨਾਲ ਗੱਲ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਕਿਹਾ, ''ਸਾਡਾ ਵਿਆਹ ਦੋ ਵੱਖ-ਵੱਖ ਧਰਮਾਂ ਦਾ ਮੇਲ ਸੀ। ਅਸੀਂ ਆਪਣੀਆਂ ਆਪਣੀਆਂ ਪਰੰਪਰਾਵਾਂ 'ਚੋਂ ਉਹ ਚੁਣਿਆ ਜੋ ਸਾਨੂੰ ਪਸੰਦ ਹੈ ਅਤੇ ਉਸਨੂੰ ਆਪਣੇ ਵਿਆਹ 'ਚ ਲਿਆਂਦਾ।''

26 ਸਾਲਾਂ ਦੇ ਜੋਨਸ ਅਤੇ 36 ਸਾਲਾਂ ਦੀ ਪ੍ਰਿਅੰਕਾ ਦਾ ਰੋਮਾਂਸ ਜਨਤਕ ਹੋਣ ਤੋਂ ਕੁਝ ਸਮਾਂ ਬਾਅਦ ਹੀ ਦੋਹਾਂ ਨੇ ਵਿਆਹ ਕਰਾ ਲਿਆ।

ਉਨ੍ਹਾਂ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਪਹਿਲਾਂ ਸਤੰਬਰ 2016 'ਚ ਦੋਹਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ। ਦੋਵੇਂ ਮਈ 2017 ਵਿੱਚ ਮੈਟਗਾਲਾ 'ਚ ਇਕੱਠੇ ਪਹੁੰਚੇ ਸਨ।

ਇਹ ਵੀ ਪੜ੍ਹੋ:

ਪ੍ਰਿਅੰਕਾ ਚੋਪੜਾ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਉਣ ਵਾਲੀ ਅਦਾਕਾਰਾਂ 'ਚੋਂ ਇੱਕ ਹੈ। ਉਹ ਸਾਲ 2000 ਵਿੱਚ ਮਿਸ ਵਰਲਡ ਬਣੀ ਸੀ ਅਤੇ ਬਾਲੀਵੁੱਡ ਵਿੱਚ 50 ਫਿਲਮਾਂ ਤੋਂ ਵੱਧ ਕਰ ਚੁੱਕੀ ਹੈ।

ਉਸ ਨੇ ਅਮਰੀਕਾ ਵਿਚ ਟੀਵੀ ਸ਼ੋਅ 'ਕੁਆਨਟੀਕੋ' ਨਾਲ ਅਦਾਕਾਰੀ ਸ਼ੁਰੂ ਕੀਤੀ ਸੀ। ਉਹ ਫਿਲਮਾਂ 'ਬੇਵਾਚ', 'ਵੈਨਟੀਲੇਟਰ' ਤੇ 'ਅ ਕਿਡ ਲਾਈਕ ਜੇਕ' ਵਿੱਚ ਅਦਾਕਾਰੀ ਕਰ ਚੁੱਕੀ ਹੈ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)