ਯੂਕਰੇਨ-ਰੂਸ ਸੰਕਟ: ਯੂਕਰੇਨ ਵੱਲੋਂ 16-61 ਸਾਲਾਂ ਦੇ ਰੂਸੀਆਂ ਦੇ ਦੇਸ ਦਾਖਲੇ 'ਤੇ ਪਾਬੰਦੀ

ਯੂਕਰੇਨ ਵੱਲੋਂ ਰੂਸ ਨਾਲ ਲਗਦੇ ਇਲਾਕਿਆਂ ਵਿੱਚ ਮਾਰਸ਼ਲ ਲਾਅ ਲਾਉਣ ਮਗਰੋਂ ਯੂਕਰੇਨ ਨੇ 16ਤੋਂ 60 ਸਾਲ ਦੇ ਰੂਸੀਆਂ ਦੇ ਦੇਸ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਹੈ।

ਇਨਸਾਨੀਅਤ ਨਾਤੇ ਵਿਚਾਰੇ ਜਾਣ ਵਾਲੇ ਕੇਸਾਂ ਨੂੰ ਇਸ ਫੈਸਲੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ।

ਯੂਕਰੇਨ ਨੇ ਰੂਸ ਨਾਲ ਲਗਦੇ 10 ਇਲਾਕਿਆਂ ਵਿੱਚ 26 ਦਸੰਬਰ ਤੱਕ ਮਾਰਸ਼ਲ ਲਾਅ ਲਾ ਦਿੱਤਾ ਸੀ।

ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੀਆਂ ਤਿੰਨ ਕਿਸ਼ਤੀਆਂ ਅਤੇ 24 ਜਹਾਜਰਾਨਾਂ ਨੂੰ ਫੜ ਲਿਆ ਸੀ । ਜਿਸ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਖੇਤਰਾਂ ਉੱਪਰ ਰੂਸੀ ਕਬਜ਼ੇ ਦਾ ਡਰ ਜ਼ਾਹਰ ਕੀਤਾ ਸੀ।

ਇਹ ਵੀ ਪੜ੍ਹੋ:ਟੌਪ

ਯੂਕਰੇਨ ਦਾ ਕਹਿਣਾ ਸੀ ਕਿ ਇਪ ਫੜੋ-ਫੜੀ ਵਾਲੀ ਕਾਰਵਾਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਜਦਕਿ ਰੂਸ ਦਾ ਦਾਅਵਾ ਸੀ ਕਿ ਇਨ੍ਹਾਂ ਕਿਸ਼ਤੀਆਂ ਨੇ ਉਸਦੇ ਸਮੁੰਦਰੀ ਇਲਾਕੇ ਵਿਚ ਘੁਸਪੈਠ ਕੀਤੀ ਸੀ।

ਸਾਲ 2014 ਵਿੱਚ ਯੂਕਰੇਨ ਤੋਂ ਕ੍ਰੀਮੀਆ ਪ੍ਰਾਇਦੀਪ ਕਬਜ਼ੇ ਵਿੱਚ ਲਏ ਜਾਣ ਮਗਰੋਂ ਕ੍ਰੀਮੀਆ ਦੇ ਸਮੁੰਦਰਾਂ ਵਿੱਚ ਹੋਣ ਵਾਲਾ ਇਹ ਸਭ ਤੋਂ ਹਿੰਸਕ ਤਣਾਅ ਹੈ।

ਕਿਵੇਂ ਪੈਦਾ ਹੋਇਆ ਸੰਕਟ?

16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ।

ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ?

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।

ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਜ਼ਰੀਏ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)