ਦੋਵਾਂ ਦੇਸਾਂ ਵਿਚਾਲੇ ਫ਼ਾਸਲਾ ਖ਼ਤਮ ਕਰਨ ਦਾ ਰਸਤਾ ਜੰਗ ਨਹੀਂ - ਸ਼ਾਹ ਮਹਿਮੂਦ ਕੂਰੇਸ਼ੀ

22 ਨਵੰਬਰ ਨੂੰ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਇੱਕ ਕੌਰੀਡੋਰ ਬਣਾਉਣ ਦਾ ਐਲਾਨ ਕੀਤਾ ਤਾਂ ਜੋ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਕਰ ਸਕਣ।

ਇਸਦੇ ਜ਼ਰੀਏ ਦੋਵਾਂ ਦੇਸਾਂ ਦੇ ਸ਼ਰਧਾਲੂ ਬਿਨਾਂ ਕਿਸੇ ਪਾਸਪੋਰਟ ਅਤੇ ਵੀਜ਼ਾ ਦੇ ਕੌਮਾਂਤਰੀ ਸਰਹੱਦ 'ਤੇ ਆ-ਜਾ ਸਕਣਗੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਅ ਮਹਿਮੂਦ ਕੂਰੇਸ਼ੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨਾਲ ਖਾਸ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਸ਼ਾਹ ਮਹਿਮੂਦ ਕੂਰੇਸ਼ੀ ਨੇ ਦੱਸਿਆ, ''ਦੋਵਾਂ ਦੇਸਾਂ ਵਿਚਾਲੇ ਕਈ ਮਸਲੇ ਹਨ ਪਰ ਉਨ੍ਹਾਂ ਦਾ ਹੱਲ ਜੰਗ ਨਹੀਂ ਹੈ। ਪਾਕਿਸਤਾਨ ਨੇ ਹਮੇਸ਼ਾ ਅਮਨ-ਸ਼ਾਂਤੀ ਦੀ ਚਾਹ ਜ਼ਾਹਰ ਕੀਤੀ ਹੈ।''

''ਫ਼ਾਸਲੇ ਖ਼ਤਮ ਕਰਨ ਲਈ ਇਕੱਠੇ ਮਿਲਣਾ-ਬੈਠਣਾ ਹੁੰਦਾ ਹੈ। ਕਰਤਾਰਪੁਰ ਲਾਂਘਾ ਉਨ੍ਹਾਂ ਫ਼ਾਸਲਿਆਂ ਨੂੰ ਖ਼ਤਮ ਕਰਨ ਦੀ ਇੱਕ ਜ਼ਬਰਦਸਤ ਕੋਸ਼ਿਸ਼ ਹੈ।''

ਉਨ੍ਹਾਂ ਨੇ ਆਪਣੀ ਗੱਲਬਾਤ ਵਿੱਚ ਇਹ ਵੀ ਦੱਸਿਆ ਤਿ ਪਹਿਲਾਂ ਲੋਕ ਵਾਹਗਾ ਸਰਹੱਦ ਜ਼ਰੀਏ 400 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੇ ਸਨ ਜਿਸ ਨੂੰ ਹੁਣ 4 ਕਿੱਲੋਮੀਟਰ ਕੀਤਾ ਜਾ ਰਿਹਾ ਹੈ।

28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਰਹੱਦ 'ਤੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ।

ਕਰਤਾਪੁਰ ਸਾਹਿਬ ਪਾਕਿਸਤਾਨ 'ਚ ਹੈ ਪਰ ਭਾਰਤ ਤੋਂ ਇਸਦੀ ਦੂਰੀ ਸਿਰਫ਼ 4 ਕਿੱਲੋਮੀਟਰ ਹੈ।

ਮਾਨਤਾ ਹੈ ਕਿ ਸਿੱਖ ਧਰਮ ਜੇ ਸੰਸਥਾਪਕ ਗੁਰੂ ਨਾਨਕ ਦੇਵ ਜੀ 1522 'ਚ ਕਰਤਾਰਪੁਰ ਆਏ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਇੱਥੇ ਹੀ ਬਤੀਤ ਕੀਤੇ ਸਨ।

1947 ਵਿੱਚ ਆਜ਼ਾਦੀ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਿੰਨ ਲੜਾਈਆਂ ਹੋ ਚੁੱਕੀਆਂ ਹਨ। ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਹਮੇਸ਼ਾ ਤੋਂ ਤਣਾਅ ਰਿਹਾ ਹੈ।

ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਲਾਂਘੇ ਦੀ ਉਸਾਰੀ 'ਤੇ ਉਨ੍ਹਾਂ ਦੀ ਸਰਕਾਰ ਨੇ ਦੋਵਾਂ ਦੇਸਾਂ ਵਿਚਾਲੇ ਸ਼ਾਂਤੀ ਅਤੇ ਸਦਭਾਵਨਾ ਦੀ ਸ਼ੁਰੂਆਤ ਕੀਤੀ ਹੈ।

ਉਹ ਕਹਿੰਦੇ ਹਨ, ''ਸਾਡੀ ਸਰਕਾਰ ਦਾ ਕੰਮ ਹੀ ਬਦਲਾਅ ਲਿਆਉਣਾ ਹੈ, ਜਿਹੜੀ ਅਨੇਕਤਾ ਵਿੱਚ ਏਕਤਾ 'ਚ ਵਿਸ਼ਵਾਸ ਰੱਖਦੀ ਹੈ। ਇਸ ਫ਼ੈਸਲੇ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਵੇਂ ਉਹ ਖੁਸ਼ੀ ਮਨਾ ਰਹੇ ਹੋਣ।''

ਤਹਿਰੀਕ-ਏ-ਇਨਸਾਫ ਦੀ ਜਿੱਤ ਤੋਂ ਬਾਅਦ ਜੁਲਾਈ ਵਿੱਚ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ,''ਜੇਕਰ ਭਾਰਤ ਇੱਕ ਕਦਮ ਵਧਾਏਗਾ ਤਾਂ ਅਸੀਂ ਦੋ।''

ਸੁਸ਼ਮਾ ਸਵਰਾਜ ਦੇ ਨਾ ਆਉਣ 'ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਵੱਲੋਂ ਭਾਰਤ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਸੱਦਾ ਦਿੱਤਾ ਸੀ।

''ਮੈਂ ਸਮਝ ਸਕਦਾ ਹਾਂ ਕਿ ਉਹ ਰੁੱਝੇ ਹੋਣਗੇ ਪਰ ਉਨ੍ਹਾਂ ਨੇ ਆਪਣੇ ਦੋ ਮੰਤਰੀਆਂ ਨੂੰ ਭੇਜਣ ਬਾਰੇ ਕਿਹਾ ਹੈ।''

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ 'ਤੇ ਉਹ ਕਹਿੰਦੇ ਹਨ ਕਿ ''ਜੁਮਲੇਬਾਜ਼ੀ ਕਰਨਾ ਬਹੁਤ ਸੌਖਾ ਹੈ ਪਰ ਅਸੀਂ ਇਸ ਮਾਮਲੇ 'ਤੇ ਸਿਆਸਤ ਨਹੀਂ ਕਰਨਾ ਚਾਹੁੰਦੇ।''

ਕੁਰੈਸ਼ੀ ਨੇ ਦੱਸਿਆ ਕਿ ਇੱਥੇ ਆਉਣ ਲਈ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਨਹੀਂ ਲੱਗੇਗਾ। ਲੋਕ ਆਪਣਾ ਨਾਮ ਰਜਿਸਟਰ ਕਰਵਾਉਣਗੇ ਅਤੇ ਕੁਝ ਫ਼ੀਸ ਅਦਾਇਗੀ ਤੋਂ ਬਾਅਦ ਦਰਸ਼ਨ ਕੀਤੇ ਜਾ ਸਕਣਗੇ।

''ਜੇਕਰ ਤਦਾਦ ਵਧੇਗੀ ਤਾਂ ਇਸਦੇ ਨਾਲ ਬਾਜ਼ਾਰ, ਹੋਟਲ ਵੀ ਬਣਨਗੇ ਜਿਸ ਨਾਲ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)