ਚੀਨ ਦੀ ਲੇਖਿਕਾ ਨੂੰ ਨਾਵਲ ਵਿੱਚ ਸਮਲਿੰਗੀਆਂ ਦੇ ਸੈਕਸ ਸੀਨ ਲਿਖਣ ਕਾਰਨ ਸਜ਼ਾ

ਤਸਵੀਰ ਸਰੋਤ, iStock
ਗੇ ਸੈਕਸ ਬਾਰੇ ਇੱਕ ਨਾਵਲ ਲਿਖਣ ਅਤੇ ਵੇਚਣ ਲਈ ਚੀਨ ਦੀ ਇੱਕ ਲੇਖਿਕਾ ਨੂੰ ਦਸ ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।
ਲਿਉ ਨਾਮ ਦੀ ਲੇਖਿਕਾ ਨੂੰ ਅਮਹੁਈ ਸੂਬੇ ਦੀ ਇੱਕ ਅਦਾਲਤ ਨੇ ਪਿਛਲੇ ਮਹੀਨੇ ਅਸ਼ਲੀਲ ਸਮੱਗਰੀ ਲਿਖਣ ਅਤੇ ਵੇਚਣ ਦੇ ਇਲਜ਼ਾਮਾਂ ਤਹਿਤ ਜੇਲ੍ਹ ਭੇਜਿਆ।
'ਆਕਿਊਪੇਸ਼ਨ' ਨਾਮ ਦਾ ਨਾਵਲ 'ਪੁਰਸ਼ਾਂ ਦੇ ਸਮਲਿੰਗੀ ਸਬੰਧਾਂ 'ਤੇ ਆਧਾਰਿਕਤ ਹੈ, ਜਿਸ ਵਿੱਚ ਸ਼ੋਸ਼ਣ ਸਮੇਤ ਘਟੀਆ ਸੈਕਸ਼ੂਅਲ ਗਤੀਵਿਧੀਆਂ ਬਾਰੇ ਲਿਖਿਆ ਗਿਆ ਹੈ।'
ਚੀਨ ਦੇ ਸੋਸ਼ਲ ਮੀਡੀਆ 'ਤੇ ਇਸ ਸਜ਼ਾ ਦੀ ਮਿਆਦ ਲੰਬੀ ਹੋਣ ਕਾਰਨ ਇਸ ਦਾ ਵਿਰੋਧ ਹੋ ਰਿਹਾ ਹੈ।
ਇਹ ਵੀ ਪੜ੍ਹੋ:
ਬੀਜਿੰਗ ਨਿਊਜ਼ ਮੁਤਾਬਕ ਇੰਟਰਨੈੱਟ 'ਤੇ ਤਿਆਂ ਯੀ ਕਹਾਉਣ ਵਾਲੀ ਲਿਉ ਨੇ ਅਦਾਲਤ ਵਿੱਚ ਇਸ ਬਾਰੇ ਅਪੀਲ ਦਾਇਰ ਕਰ ਦਿੱਤੀ ਹੈ।
ਚੀਨ ਵਿੱਚ ਪੋਰਨੋਗ੍ਰਾਫੀ ਗੈਰ-ਕਾਨੂੰਨੀ ਹੈ।
'ਇਹ ਤਾਂ ਅਤੀ ਹੋ ਗਈ'
ਸਥਾਨਕ ਸਮਾਚਾਰ ਵੈਬਸਾਈਟ, ਵੁਹੂ ਨਿਊਜ਼ ਮੁਤਾਬਕ, (ਲਿੰਕ ਚੀਨੀ ਭਾਸ਼ਾ ਵਿੱਚ ਖੁਲ੍ਹੇਗਾ) 31 ਅਕਤੂਬਰ ਨੂੰ ਲਿਉ ਨੂੰ ਵੁਹੂ ਦੀ ਪੀਪਲਜ਼ ਅਦਾਲਤ ਨੇ ਅਸ਼ਲੀਲ ਸਮੱਗਰੀ ਨੂੰ ਫਾਇਦੇ ਲਈ ਲਿਖਣ ਅਤੇ ਵੇਚਣ ਲਈ ਸਜ਼ਾ ਸੁਣਾਈ।
ਹਾਲਾਂਕਿ ਸੁਣਵਾਈ ਦਾ ਵੇਰਵਾ ਚੀਨੀ ਮੀਡੀਆ ਵਿੱਚ ਇਸੇ ਹਫਤੇ ਸਾਹਮਣੇ ਆਏ ਹਨ।
ਲਿਉ ਦਾ ਨਾਵਲ ਇੰਟਰਨੈੱਟ 'ਤੇ ਪੜ੍ਹਿਆ ਜਾਣ ਲੱਗਿਆ ਤਾਂ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ।

ਸਰਕਾਰੀ ਨਿਊਜ਼ ਸੰਸਥਾ ਗਲੋਬਲ ਟਾਈਮਜ਼ ਮੁਤਾਬਕ, ਲਿਉ ਦਾ ਨਾਵਲ ਅਤੇ ਹੋਰ ਕਾਮੁਕ ਨਾਵਲਾਂ ਦੀਆਂ 7,000 ਤੋਂ ਵਧੇਰੇ ਕਾਪੀਆਂ ਵਿਕੀਆਂ, ਜਿਸ ਕਾਰਨ ਉਨ੍ਹਾਂ ਨੂੰ ਡੇਢ ਲੱਖ ਯੁਆਨ ਜਾਣੀ ਲਗਪਗ 15 ਲੱਖ 46 ਹਜ਼ਾਰ ਰੁਪਏ ਦਾ ਲਾਭ ਹੋਇਆ।
ਕਈ ਸੋਸ਼ਲ ਮੀਡੀਆ ਇਸਤੇਮਾਲ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇਸ ਲਈ ਉਨ੍ਹਾਂ ਨੂੰ ਜੋ ਸਜ਼ਾ ਦਿੱਤੀ ਗਈ ਉਹ ਬਹੁਤ ਜ਼ਿਆਦਾ ਹੈ।
ਸੋਸ਼ਲ ਮੀਡੀਆ ਅਕਾਊਂਟ ਵੀਬੋ ਉੱਪਰ ਇੱਕ ਯੂਜ਼ਰ ਨੇ ਕਿਹਾ, "ਇੱਕ ਨਾਵਲ ਲਈ 10 ਸਾਲ? ਇਹ ਤਾਂ ਅਤੀ ਹੋ ਗਈ।"
ਇੱਕ ਯੂਜ਼ਰ ਨੇ ਸਾਲ 2013 ਦੀ ਇੱਕ ਘਟਨਾ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਸਾਬਕਾ ਅਧਿਕਾਰੀ ਨੂੰ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਪਿੱਛੇ 8 ਸਾਲ ਦੀ ਸਜ਼ਾ ਦਿੱਤੀ ਗਈ ਸੀ।
ਵੀਬੋ ਉੱਪਰ ਇੱਕ ਹੋਰ ਵਰਤੋਂਕਾਰ ਨੇ ਲਿਖਿਆ, "ਜੋ ਬਲਾਤਕਾਰ ਲਈ ਦੋਸ਼ੀ ਪਾਇਆ ਜਾਵੇ ਉਸਨੂੰ 10 ਸਾਲ ਤੋਂ ਘੱਟ ਸਜ਼ਾ ਮਿਲਦੀ ਹੈ। ਇਸ ਲੇਖਿਕਾ ਨੂੰ 10 ਸਾਲ ਦੀ ਸਜ਼ਾ ਮਿਲੀ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












