ਫ੍ਰੀਡਮ ਟ੍ਰੈਸ਼ਕੈਨ: ਹਾਈ ਹੀਲਜ਼

High heels image
ਹੇਠਾਂ ਹੋਰ ਪੜ੍ਹੋ ਜਾਂ
ਦੂਜੀ ਚੀਜ਼ ਚੁਣਨ ਲਈ ਸਕਿਪ ਕਰੋ
News image

ਇਨ੍ਹਾਂ ਉੱਚੀਆਂ ਅੱਡੀਆਂ ਨਾਲ ਹੋਣ ਵਾਲੀ ਬੇਆਰਾਮੀ ਨੂੰ ਘਟਾਉਣ ਦੇ ਨਾਂ 'ਤੇ ਇੱਕ ਹੋਰ ਨਵੀਂ ਮਾਰਕੀਟ ਖੜ੍ਹੀ ਹੋ ਗਈ ਹੈ। ਇਸ ਪੀੜਾ ਨੂੰ ਕੁਝ ਸੌਖ ਦੇਣ ਦੀ ਗੱਲ ਕਰਦਿਆਂ ਇਹ ਮਾਰਕੀਟ ਜੁੱਤੀਆਂ ਲਈ ਗੱਦੇਦਾਰ ਇਨਸੋਲ ਅਤੇ ਹਰ ਉਤਪਾਦ ਮੁਹੱਈਆ ਕਰਵਾਉਂਦੀ ਹੈ।

ਪਰ ਕੀ ਉੱਚੀ ਅੱਡੀ ਨੂੰ ਪਹਿਨਣਾ ਸੌਖਾ ਬਨਾਉਣ ਦੀ ਥਾਂ, ਇਨ੍ਹਾਂ ਨੂੰ ਨਾ ਹੀ ਪਹਿਨਣਾ ਜ਼ਿਆਦਾ ਬਿਹਤਰ ਨਹੀਂ?

ਹਾਲਾਂਕਿ ਅੱਜ ਦੇ ਸਮੇਂ ਵਿਚ ਉੱਚੀ ਅੱਡੀਆੰ ਨੂੰ ਔਰਤਾਂ ਦੇ ਗਲੈਮਰ ਜਾਂ ਫਿਰ ਕਈ ਵਾਰ ਦਰਦ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਇਹ ਹਾਈ ਹੀਲਜ਼ ਅਸਲ ਵਿਚ ਪੁਰਸ਼ਾਂ ਦੇ ਪਹਿਨਣ ਲਈ ਤਿਆਰ ਕੀਤੀਆਂ ਗਈਆਂ ਸਨ।

ਇਨ੍ਹਾਂ ਨੂੰ ਪਰਸ਼ੀਆ (ਮੌਜੂਦਾ ਸਮੇਂ ਵਿਚ ਇਰਾਕ ਆਖਿਆ ਜਾਂਦਾ ਹੈ) ਦੇ ਘੋੜ-ਸਵਾਰ ਸਿਪਾਹੀਆਂ ਵੱਲੋਂ ਪਹਿਨਿਆ ਜਾਂਦਾ ਸੀ, ਤਾਂ ਜੋ ਘੋੜੇ 'ਤੇ ਬੈਠੇ ਦੋ ਸਵਾਰ ਆਪਣੇ ਸਰੀਰ ਦੀ ਮੁਦਰਾ ਸਹੀ ਤਰ੍ਹਾਂ ਬਣਾਈ ਰੱਖਣ।

ਸਾਲ 2016 ਵਿਚ ਲੰਡਨ ਦੀ ਇੱਕ ਰਿਸੈਪਸ਼ਨਿਸਟ ਨੂੰ ਕੰਮ ਤੋਂ ਘਰ ਵਾਪਿਸ ਭੇਜ ਦਿੱਤਾ ਗਿਆ ਕਿਉਂਕਿ ਉਸਨੇ ਹਾਈ ਹੀਲਜ਼ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਕਤ ਮਹਿਲਾ ਨੇ ਯੂਕੇ ਨੂੰ ਗੁਹਾਰ ਲਗਾਈ ਕਿ ਕੰਮ 'ਤੇ ਹੀਲਜ਼ ਪਹਿਨਣ ਦੀ ਲੋੜ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇ।

ਸੂਚੀ ਵਿਚੋਂ ਕਿਸੇ ਇੱਕ ਚੀਜ਼ ਨੂੰ ਚੁਣੋ ਅਤੇ ਪਤਾ ਕਰੋ ਕਿਸ ਤਰ੍ਹਾਂ ਦਬਾਉਣ ਲਈ ਵਰਤੀ ਜਾਂਦੀ ਹੈ

ਹਾਲਾਂਕਿ ਯੂਕੇ ਦੀ ਸਰਕਾਰ ਨੇ ਕਾਨੂੰਨ ਵਿਚ ਬਦਲਾਅ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇਹ ਜ਼ਰੂਰ ਕਿਹਾ ਕਿ ਉਹ ਕੰਮ ਦੇ ਸਥਾਨ 'ਤੇ ਪਹਿਰਾਵੇ ਨਾਲ ਸਬੰਧਿਤ ਨਿਰਦੇਸਾਂ ਨੂੰ ਬਿਹਤਰ ਬਣਾਉਣ ਲਈ ਸਖ਼ਤ ਕੰਮ ਕਰੇਗੀ।

ਕਝ ਸਾਲ ਪਹਿਲਾਂ ਅਦਾਕਾਰਾ ਐਮਾ ਥੌਂਪਸਨ ਨੇ ਵੀ ਸੁਰਖੀਆਂ ਬਟੋਰੀਆਂ ਸਨ, ਜਦੋਂ ਉਨ੍ਹਾਂ ਨੇ 'ਦਿ ਗੋਲਡਨ ਗਲੋਬਜ਼' ਪ੍ਰੋਗਰਾਮ ਦੌਰਾਨ ਆਪਣੀ ਹਾਈ ਹੀਲਜ਼ ਇਹ ਆਖ ਕੇ ਉਤਾਰ ਦਿੱਤੀਆਂ ਸਨ ਕਿ ਇਸ ਨਾਲ ਉਨ੍ਹਾਂ ਨੂੰ ਦਰਦ ਹੋ ਰਿਹਾ ਹੈ।

ਆਖਿਰਕਾਰ ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਮੰਚ ਤੋਂ ਨੰਗੇ ਪੈਰਾਂ ਨਾਲ ਹੀ ਐਵਾਰਡ ਪੇਸ਼ ਕੀਤਾ ਸੀ। ਕੁਝ ਅਧਿਐਨ ਇਹ ਗੱਲ ਦਰਸਾਉਂਦੇ ਹਨ ਕਿ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣ ਨਾਲ ਮਾਸਪੇਸ਼ੀਆਂ ਅਤੇ ਸਰੀਰ ਦੀਆਂ ਹੱਡੀਆਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਦਾ ਹੈ।