ਫ੍ਰੀਡਮ ਟ੍ਰੈਸ਼ਕੈਨ: ਲਿਪਸਟਿਕ

ਅਮਰੀਕਾ 'ਚ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੰਮ 'ਤੇ ਜ਼ਿਆਦਾ ਮੇਕ-ਅੱਪ ਕਰਕੇ ਜਾਣ ਵਾਲੀਆਂ ਮਹਿਲਾਵਾਂ ਬਾਕੀ ਮਹਿਲਾਂ ਮੁਲਾਜ਼ਮਾਂ ਦੇ ਮੁਕਾਬਲੇ ਵੱਧ ਕਮਾਉਂਦੀਆਂ ਹਨ।
ਆਲੋਚਕਾਂ ਦਾ ਕਹਿਣਾ ਕਿ ਇੱਕ ਸਾਲ ਵਿੱਚ 50000 ਕਰੋੜ ਡਾਲਰ ਦਾ ਕਾਰੋਬਾਰ ਕਰਨ ਵਾਲਾ ਕੌਸਮੈਟਿਕ ਉਦਯੋਗ, ਸੁੰਦਰਤਾ ਨੂੰ ਲੈ ਕੇ ਲੋਕਾਂ ਵਿਚ ਇਸ ਤਰ੍ਹਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਜਗਾਉਂਦਾ ਹੈ, ਜੋ ਹਕੀਕਤ ਤੋਂ ਬਹੁਤ ਦੂਰ ਹੁੰਦੀਆਂ ਹਨ।
ਕੁਝ ਏਸ਼ੀਆਈ ਦੇਸਾਂ ਵਿਚ ਤਾਂ ਚਮੜੀ ਨੂੰ ਸਫ਼ੈਦ ਕਰਨ ਵਾਲੇ ਉਤਪਾਦਾਂ ਦਾ ਵੀ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾਂਦਾ ਹੈ।
ਕੌਸਮੈਟਿਕਸ ਦੀ ਮਸ਼ਹੂਰੀ ਲਈ ਚਲਾਈ ਜਾਣ ਵਾਲੀ ਵਿਗਿਆਪਨ ਮੁਹਿੰਮ ਬਹੁਤ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਦੇ ਰੋਸ ਦਾ ਮੁੱਖ ਮੁੱਦਾ ਬਣ ਰਹੀ ਹੈ।
ਇਸ ਵਿਗਿਆਪਨ ਮੁਹਿੰਮ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਗਿਆਪਨਾਂ ਵਿਚ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਜ਼ਿਆਦਾ ਸੋਧਿਆ ਜਾਂਦਾ ਹੈ।
ਨਤੀਜੇ ਵਜੋਂ ਮਹਿਲਾਵਾਂ ਖੁਦ ਦੀ ਤੁਲਨਾ ਹਰ ਪੱਖੋਂ ਸੰਪੂਰਨ ਦਿਖਣ ਵਾਲੀਆਂ ਮਾਡਲਾਂ ਨਾਲ ਕਰਦੀਆਂ ਹਨ, ਜੋ ਕਿ ਅਸਲੀਅਤ ਤੋਂ ਬਹੁਤ ਦੂਰ ਹੈ।
ਅਮਰੀਕਾ ਵਿਚ ਜਿਹੜੀਆਂ ਔਰਤਾਂ ਨੇ ਲਿਪਸਟਿਕ ਨੂੰ ਸਭ ਤੋਂ ਪਹਿਲਾਂ ਅਪਣਾਇਆ ਸੀ, ਉਹ ਇਸ ਧਾਰਨਾ ਨੂੰ ਖਤਮ ਕਰਨਾ ਚਾਹੁੰਦੀਆਂ ਸਨ ਕਿ ਔਰਤਾਂ ਨੂੰ ਸਰਲ ਅਤੇ ਸਾਧਾਰਨ ਰਹਿਣਾ ਚਾਹੀਦਾ ਹੈ।
ਪਰ ਅੱਜ ਕੱਲ੍ਹ ਔਰਤਾਂ ਸਮਾਜਿਕ ਧਾਰਨਾਵਾਂ ਅਤੇ ਉਮੀਦਾਂ ਦਾ ਵਿਰੋਧ ਕਰਨ ਲਈ ਬਿਨਾਂ ਮੇਕਅੱਪ ਕੀਤੇ ਸੈਲਫ਼ੀਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰਦੀਆਂ ਹਨ।















