ਆਰਟੀਫ਼ੀਸ਼ੀਅਲ ਨਿਊਜ਼ ਐਂਕਰ ਹੁਣ ਟੀਵੀ ਉੱਤੇ ਖ਼ਬਰਾਂ ਪੜ੍ਹਨਗੇ

    • ਲੇਖਕ, ਕ੍ਰਿਸ ਬਾਰਾਨਿਊਕ
    • ਰੋਲ, ਬੀਬੀਸੀ ਤਕਨੀਕੀ ਪੱਤਰਕਾਰ

ਚੀਨ ਦੇ ਸਰਕਾਰੀ ਨਿਊਜ਼ ਚੈਨਲ ਉੱਤੇ ਤੁਹਾਨੂੰ ਕੁਝ ਅਜਿਹਾ ਦੇਖਣ ਨੂੰ ਮਿਲ ਸਕਦਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਆਪਣੀਆਂ ਅੱਖਾਂ ਉੱਪਰ ਯਕੀਨ ਨਾ ਆਵੇ।

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਆਪਣੇ ਸਟੂਡੀਓ ਵਿਚ ਇੱਕ ਅਜਿਹਾ ਵਰਚੂਅਲ ਐਂਕਰ ਉਤਾਰਿਆ ਹੈ, ਜੋ ਸੂਟ-ਬੂਟ ਟਾਈ ਪਹਿਨੀ ਦਿਖਾਈ ਦੇਵੇਗਾ ਅਤੇ ਜਿਸਦੀ ਆਵਾਜ਼ ਤੁਹਾਨੂੰ ਕਿਸੇ ਰੌਬਟ ਵਰਗੀ ਲੱਗੇਗੀ।

ਸ਼ਿੰਨਹੂਆ ਖ਼ਬਰ ਏਜੰਸੀ ਨੇ ਦਾਅਵਾ ਕੀਤਾ ਹੈ ਇਹ ਨਿਊਜ਼ ਐਂਕਰ ਬਿਲਕੁਲ ਉਸੇ ਤਰ੍ਹਾਂ ਖ਼ਬਰਾਂ ਪੜ੍ਹ ਸਕਦਾ ਹੈ , ਜਿਵੇਂ ਪੇਸ਼ੇਵਰ ਨਿਊਜ਼ ਰੀਡਰ ਖ਼ਬਰਾਂ ਪੜ੍ਹਦੇ ਹਨ, ਭਾਵੇਂ ਕਿ ਖ਼ਬਰ ਏਜੰਸੀ ਦੀ ਖ਼ਬਰ ਨਾਲ ਹਰ ਕੁਝ ਲੋਕ ਸਹਿਮਤ ਨਹੀਂ ਹਨ।

'ਹੈਲੋ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਨਿਊਜ਼ ਪ੍ਰੋਗਰਾਮ,' ਅੰਗਰੇਜ਼ੀ ਬੋਲਣ ਵਾਲਾ ਇਹ ਐਂਕਰ ਆਪਣੀ ਪਹਿਲੀ ਰਿਪੋਰਟ ਕੁਝ ਇਸ ਅੰਦਾਜ਼ ਵਿਚ ਪੇਸ਼ ਕਰਦਾ ਹੈ।

ਸੋਗੋ ਇੱਕ ਚੀਨੀ ਸਰਚ ਇੰਜਨ ਹੈ ਅਤੇ ਇਸ ਸਿਸਟਮ ਨੂੰ ਵਿਕਸਤ ਕਰਨ ਵਿੱਚ ਸੋਗੋ ਦਾ ਵੀ ਅਹਿਮ ਰੋਲ ਹੈ।

ਇਹ ਵੀ ਪੜ੍ਹੋ:

ਆਪਣੀ ਪਹਿਲੀ ਵੀਡੀਓ ਵਿੱਚ ਇਹ ਪੇਸ਼ਕਾਰ ਕਹਿੰਦਾ ਹੈ, 'ਮੈਂ ਤਹਾਡੀ ਜਾਣਕਾਰੀ ਨੂੰ ਤਾਜ਼ਾ ਕਰਨ ਲਈ ਲਗਾਤਾਰ ਕੰਮ ਕਰਾਂਗਾ ਕਿਉਂਕਿ ਮੇਰੇ ਅੱਗੇ ਲਗਾਤਾਰ ਟੈਕਸਟ ਟਾਇਪ ਹੁੰਦੇ ਰਹਿਣਗੇ।'

ਚੀਨੀ ਭਾਸ਼ਾ ਵਿਚ ਇਸ ਦਾ ਦੂਜਾ ਵਰਜ਼ਨ ਜਾਂ ਰੂਪ ਵੀ ਹੈ। ਪਰ ਉਸ ਨੂੰ ਇੱਕ ਅਲੱਗ ਵਿਅਕਤੀ ਪੇਸ਼ ਕਰਦਾ ਹੈ।

ਸ਼ਿੰਨਹੂਆ ਏਜੰਸੀ ਦਾ ਦਾਅਵਾ ਹੈ ਕਿ ਇਸ ਨਾਲ ਪ੍ਰਡੋਕਸ਼ਨ ਦੀ ਲਾਗਤ ਦੀ ਬੱਚਤ ਕੀਤੀ ਜਾ ਸਕੇਗੀ।

ਏਜੰਸੀ ਦਾ ਦਾਅਵਾ ਹੈ ਕਿ ਬਰੇਕਿੰਗ ਨਿਊਜ਼ ਸਮੇਂ ਸਿਰ ਪੇਸ਼ ਕਰਨ ਲਈ ਇਹ ਤਕਨੀਕ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ।

ਦਰਅਸਲ ਇਸ ਤਕਨੀਕ ਨੂੰ ਵਿਕਸਤ ਕਰਨ ਲਈ ਆਰਟੀਫੀਸ਼ਿਅਲ ਇੰਟੈਂਲੀਜੈਂਸ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਅਸਲੀ ਐਂਕਰ ਦੀ ਅਵਾਜ਼, ਬੁੱਲ੍ਹਾਂ ਦੇ ਇਸ਼ਾਰੇ ਅਤੇ ਹਾਵ-ਭਾਵਾਂ ਆਦਿ ਦੇ ਕੇ ਨਿਪੁੰਨ ਕੀਤਾ ਗਿਆ ਹੈ।

ਹੁਣ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਕਿਸੇ ਬੰਦੇ ਦਾ 3ਡੀ ਡਿਜ਼ਟਲ ਮਾਡਲ ਹੈ ਤਾਂ ਇਹ ਅਜਿਹਾ ਨਹੀਂ ਹੈ। ਇਹ ਬਿਲਕੁਲ ਵੱਖਰੀ ਤਕਨੀਕ ਹੈ।

ਔਕਸਫੋਰਡ ਯੂਨੀਵਰਿਸਟੀ ਦੇ ਮਿਸ਼ੇਲ ਬੂਲਡ੍ਰਿਜ ਦਾ ਕਹਿਣਾ ਹੈ ਕਿ ਇਨ੍ਹਾਂ ਪੇਸ਼ਕਾਰਾਂ ਲਈ ਅਸਲੀ ਵਾਂਗ ਨਜ਼ਰ ਆਉਣਾ ਕਾਫ਼ੀ ਮੁਸ਼ਕਲ ਹੋਵੇਗਾ।

'ਇਨ੍ਹਾਂ ਨੂੰ ਕਾਫ਼ੀ ਦੇਰ ਤੱਕ ਦੇਖ ਸਕਣਾ ਸੰਭਵ ਨਹੀਂ ਹੈ, ਇਨ੍ਹਾਂ ਦੇ ਹਾਵ-ਭਾਵ ਨਜ਼ਰ ਨਹੀਂ ਆਉਣਗੇ , ਨਾ ਹੀ ਕੋਈ ਲੈਅ ਹੋਵੇਗੀ ...ਅਤੇ ਸਭ ਕੁਝ ਬੇਹੱਦ ਸਪਾਟ ਨਜ਼ਰ ਆਵੇਗਾ।'

ਇਸ ਦੇ ਨਾਲ ਹੀ ਉਹ ਇਸ ਉੱਤੇ ਵੀ ਜ਼ੋਰ ਦੇਣਗੇ ਕਿ ਟੀਵੀ ਉੱਤੇ ਜੋ ਐਂਕਰ ਆਉਂਦੇ ਹਨ, ਲੋਕ ਉਨ੍ਹਾਂ ਨੂੰ ਚਿਹਰਿਆਂ ਤੋਂ ਪਹਿਚਾਣਦੇ ਹਨ, ਉਨ੍ਹਾਂ ਦੀ ਪਛਾਣ ਨਾਲ ਭਰੋਸੇਯੋਗਤਾ ਜੁੜੀ ਹੁੰਦੀ ਹੈ। ਇਸ ਦੇ ਮੱਦੇਨਜ਼ਰ ਇਹ ਰਵਾਇਤੀ ਪੇਸ਼ਕਾਰਾਂ ਤੋਂ ਅਲੱਗ ਹੋਣਗੇ।

ਤੁਸੀਂ ਕਿਸੇ ਵਿਅਕਤੀ ਨਾਲ ਤਾਂ ਸਕਰੀਨ ਉੱਤੇ ਜੁੜ ਸਕਦੇ ਹੋ ਪਰ ਕਿਸੇ ਐਨੀਮੇਸ਼ਨ ਨਾਲ ਜੁੜ ਸਕਣਾ ਸੰਭਵ ਨਹੀਂ ਲੱਗਦਾ।

ਇਸ ਬਾਰੇ ਯੂਨੀਵਰਸਿਟੀ ਆਫ਼ ਸ਼ੇਫੀਲਡ ਵਿਚ ਆਰਟੀਫ਼ੀਸ਼ੀਅਲ ਐਂਡ ਰੌਬੋਟਿਕਸ ਦੇ ਪ੍ਰੋਫ਼ੈਸਰ ਨੋਇਲ ਸ਼ਿਰਕ ਦਾ ਮੰਨਣਾ ਹੈ ਕਿ ਇਸ ਪਹਿਲੇ ਯਤਨ ਦਾ ਸਵਾਗਤ ਹੋਣਾ ਚਾਹੀਦਾ ਹੈ। ਉਨ੍ਹਾਂ ਬੀਬੀਸੀ ਦੱਸਿਆ, 'ਅਸੀਂ ਸਮੇਂ ਨਾਲ ਇਸ ਵਿਚ ਹੋਰ ਸੁਧਾਰ ਕਰ ਸਕਦੇ ਹਾਂ'

ਇਹ ਵੀ ਪੜ੍ਹੋ:

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)