ਅਮਰੀਕਾ ਦੇ ਟਰੰਪ ਪ੍ਰਸਾਸ਼ਨ ਨੇ ਹੁਣ ਕੀ ਕੀਤਾ ਪਰਵਾਸੀ ਨੀਤੀ 'ਚ ਬਦਲਾਅ

ਤਸਵੀਰ ਸਰੋਤ, AFP/GETTY
ਗੈਰ-ਕਾਨੂੰਨੀ ਪ੍ਰਵਾਸੀ ਹੁਣ ਅਮਰੀਕਾ ਵਿਚ ਪਨਾਹ ਦੇ ਹੱਕਦਾਰ ਨਹੀਂ ਹੋਣਗੇ।
ਡੌਨਲਡ ਟਰੰਪ ਪ੍ਰਸਾਸ਼ਨ ਵੱਲੋਂ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਤਾਜ਼ਾ ਨਿਯਮਾਂ ਮੁਤਾਬਕ ਗੈਰ-ਕਾਨੂੰਨੀ ਪ੍ਰਵਾਸੀਆਂ ਅਮਰੀਕਾ ਵਿੱਚ ਪਨਾਹ ਦੇ ਹੱਕਦਾਰ ਨਹੀਂ ਹੋਣਗੇ।
ਡਿਪਾਰਟਮੈਂਟ ਆਫ ਜਸਟਿਸ ਐਂਡ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਦਾਖਲੇ ਸੰਬੰਧੀ ਰਾਸ਼ਟਰਪਤੀ ਵੱਲੋਂ ਲਾਈ ਕਿਸੇ ਵੀ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਨਾਹ ਨਹੀਂ ਮਿਲੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਕੌਮੀ ਹਿੱਤ ਦੇ ਮੱਦੇਨਜ਼ਰ ਰਾਸ਼ਟਰਪਤੀ ਕੋਲ ਪਰਵਾਸ ਨੂੰ ਰੋਕਣ ਦਾ ਅਧਿਕਾਰਾ ਹੈ।
ਇਹ ਵੀ ਪੜ੍ਹੋ
ਦੱਖਣੀ ਸਰਹੱਦ ਰਾਹੀ ਮੈਕਸੀਕੋ ਤੋਂ ਉੱਤਰੀ ਅਮਰੀਕਾ ਵਿਚ ਆਉਣ ਵਾਲੇ ਹਜ਼ਾਰਾਂ ਲੋਕਾਂ ਦੇ ਕਾਰਵਾਂ ਨੂੰ ਰੋਕਣ ਲਈ ਟਰੰਪ ਨੇ ਸਰਹੱਦ ਉੱਤੇ ਤੈਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਕਾਰਵਾਂ ਦੇ ਰੂਪ ਵਿਚ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਨੂੰ 'ਹਮਲਾਵਰ' ਕਰਾਰ ਦਿੱਤਾ ਹੈ।
ਕੀ ਕੀਤਾ ਗਿਆ ਬਦਲਾਅ
ਨਵੇਂ ਹੁਕਮਾਂ ਤਹਿਤ ਮੈਕਸੀਕੋ ਦੀ ਸਰਹੱਦ ਵੱਲੋਂ ਅਮਰੀਕੀ ਜ਼ਮੀਨ ਤੇ ਪੈਰ ਰੱਖਣ ਵਾਲਿਆਂ ਨੂੰ ਘੁਸਪੈਠੀਏ ਸਮਝਿਆ ਜਾਵੇਗਾ।
ਕਾਰਜਕਾਰੀ ਅਟਾਰਨੀ ਜਨਰਲ ਮੈਥਿਊ ਵਾਇਟੇਕਰ ਅਤੇ ਹੋਮਲੈਂਡ ਸਕਿਉਰਟੀ ਚੀਫ਼ ਕ੍ਰਿਸਜੇਨ ਨੀਲਸੇਨ ਨੇ ਸਾਂਝੇ ਬਿਆਨ ਵਿਚ ਪਰਵਾਸੀ ਨਿਯਮਾਂ ਵਿਚ ਕੀਤੇ ਗਏ ਬਦਲਾਅ ਦੀ ਜਾਣਕਾਰੀ ਜਨਤਕ ਕੀਤੀ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ, 'ਰਾਸ਼ਟਰਪਤੀ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਤਰ੍ਹਾਂ ਦੇ ਵਿਅਕਤੀ ਦਾ ਦੇਸ ਵਿਚ ਦਾਖਲਾ ਰੋਕ ਸਕਦਾ ਹੈ।ਇਸ ਲਈ ਉਹ ਕਿਸੇ ਵੀ ਕਿਸ ਦੀਆਂ ਪਾਬੰਦੀਆਂ ਲਗਾ ਸਕਦਾ ਹੈ। ਅਮਰੀਕੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਪਰਵਾਸ ਅਤੇ ਕੌਮੀਅਤ ਐਕਟ ਤਹਿਤ ਕਾਰਵਾਈ ਕਰ ਸਕਦਾ ਹੈ।'
ਇਨ੍ਹਾਂ ਨਿਯਮਾਂ ਮੁਤਾਬਕ ਜੇਕਰ ਰਾਸ਼ਟਰਪਤੀ ਨੇ ਦੱਖਣੀ ਸਰਹੱਦ / ਮੈਕਸੀਕੋ ਰਾਹੀ ਅਮਰੀਕਾ ਵਿਚ ਦਾਖਲੇ ਉੱਤੇ ਕਈ ਪਾਬੰਦੀ ਲਾਈ ਹੈ ਜਾਂ ਫਿਰ ਨਿਯਮ ਤੈਅ ਕੀਤੇ ਹਨ ਤਾਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕ ਸ਼ਰਨ ਦੇ ਯੋਗ ਨਹੀਂ ਰਹਿਣਗੇ।
ਬਿਆਨ ਵਿਚ ਕਿਹਾ ਗਿਆ, 'ਅੱਜ ਅਸੀਂ ਅਮਰੀਕੀ ਕਾਂਗਰਸ ਵੱਲੋਂ ਰਾਸ਼ਟਰਪਤੀ ਨੂੰ ਦਿੱਤੀ ਤਾਕਤ ਦੀ ਵਰਤੋਂ ਕਰ ਰਹੇ ਹਾਂ, ਜਿਸ ਮੁਤਾਬਕ ਜੋ ਵੀ ਰਾਸ਼ਟਰਪਤੀ ਵੱਲੋਂ ਤੈਅ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਸ਼ਰਨ ਦਾ ਹੱਕਦਾਰ ਨਹੀਂ ਰਹਿੰਦਾ।'
ਇਹ ਨਿਯਮ ਅਜੇ ਲਾਗੂ ਨਹੀਂ ਹੋਏ ਹਨ, ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਉੱਤੇ ਹਸਤਾਖ਼ਰ ਕਰਨੇ ਹਨ।
ਮੌਜੂਦਾ ਨਿਯਮ ਕੀ ਹਨ
ਅਮਰੀਕੀ ਪਰਵਾਸ ਦੇ ਨਿਯਮਾਂ ਮੁਤਾਬਕ ਕਿਸੇ ਵੀ ਤਰ੍ਹਾਂ ਮੁਲਕ ਵਿਚ ਦਾਖਲ ਹੋਏ ਵਿਅਕਤੀ ਕੋਲ ਸ਼ਰਨ ਲੈਣ ਦਾ ਹੱਕ ਹੈ। ਕੋਈ ਵੀ ਵਿਅਕਤੀ ਜੋਂ ਆਪਣੇ ਮੁਲਕ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ, ਜਾਂ ਉਸ ਨੂੰ ਆਪਣੇ ਮੁਲਕ ਵਿਚ ਕੋਈ ਡਰ ਭੈਅ ਹੋਵੇ ਉਹ ਅਮਰੀਕਾ ਵਿਚ ਸ਼ਰਨ ਲਈ ਅਪਲਾਈ ਕਰੇ ਤਾਂ ਪ੍ਰਸਾਸ਼ਨ ਉਸ ਦਾ ਕੇਸ ਸੁਣਨਾ ਹੀ ਪੈਂਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੌਮਾਂਤਰੀ ਕਾਨੂੰਨ ਮੁਤਾਬਕ ਜਿਸ ਵਿਅਕਤੀ ਨੂੰ ਆਪਣੇ ਮੁਲਕ ਵਿਚ ਕੋਈ ਗੰਭੀਰ ਖਤਰਾ ਹੋਵੇ, ਉਸ ਨੂੰ ਸ਼ਰਨਾਰਥੀ ਸਮਝਿਆ ਜਾਂਦਾ ਹੈ। ਮੌਜੂਦਾ ਨਿਯਮਾਂ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦਾ ਹੈ ਤਾਂ ਉਹ ਸ਼ਰਨ ਲਈ ਅਪਲਾਈ ਕਰਨ ਦਾ ਹੱਕਦਾਰ ਹੈ।
ਹਾਲ ਹੀ ਵਿੱਚ ਹੋਈਆਂ ਮੱਧ ਵਰਤੀ ਚੋਣਾਂ ਵਿੱਚ ਰਾਸ਼ਟਰਪਟੀ ਟਰੰਪ ਨੇ ਪ੍ਰਵਾਸ ਨੂੰ ਹੀ ਮੁੱਖ ਮੁੱਦਾ ਬਣਾਇਆ ਸੀ।
ਲੋਕ ਅਮਰੀਕਾ ਵਿੱਚ ਪਰਵਾਸ ਕਿਉਂ ਕਰ ਰਹੇ ਹਨ?
ਅਕਸਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ਤੋਂ ਲੋਕ ਚੰਗੇ ਭਵਿੱਖ ਲਈ ਅਮੀਰ ਮੁਲਕਾਂ ਦਾ ਰੁਖ ਕਰਦੇ ਹਨ। ਪਰ ਅਮਰੀਕਾ ਦੀ ਸਰਹੱਦ ਵਿੱਚ ਮੈਕਸੀਕੋ ਬਾਰਡਰ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਹਿਸਪੈਨਿਕ ਮੁਲਕਾਂ ਦੇ ਲੋਕ ਜ਼ਿਆਦਾ ਹਨ।
ਇਹ ਵੀ ਪੜ੍ਹੋ:
ਹਿਸਪੈਨਿਕ ਲੋਕ ਉਹ ਹੁੰਦੇ ਹਨ ਜਿਨ੍ਹਾਂ ਦਾ ਸਪੇਨ ਨਾਲ ਇਤਿਹਾਸਕ ਅਤੇ ਸੱਭਿਆਚਰਕ ਤੌਰ ਉੱਤੇ ਸਬੰਧ ਹੈ।
ਹਾਲਾਂਕਿ ਇਸ ਦੇ ਅੰਕੜੇ ਬਹੁਤ ਘੱਟ ਮੌਜੂਦ ਹਨ ਕਿ ਲੋਕ ਅਮਰੀਕਾ ਵਿੱਚ ਪਰਵਾਸ ਕਿਉਂ ਕਰਦੇ ਹਨ ਪਰ ਪਿਊ ਰਿਸਰਚ ਸੈਂਟਰ ਨੇ 2011 ਵਿੱਚ ਹਿਸਪੈਨਿਕ ਲੋਕਾਂ 'ਤੇ ਇੱਕ ਸਰਵੇਖਣ ਕੀਤਾ।

ਤਸਵੀਰ ਸਰੋਤ, Getty Images
ਵਿੱਤੀ ਕਾਰਨ
ਉਨ੍ਹਾਂ ਵਿੱਚੋਂ 55 ਫੀਸਦੀ ਲੋਕਾਂ ਨੇ ਕਿਹਾ ਕਿ ਵਿੱਤੀ ਮੌਕਿਆਂ ਕਾਰਨ ਉਹ ਅਮਰੀਕਾ ਜਾਂਦੇ ਹਨ ਜਦਕਿ 24 ਫੀਸਦੀ ਲੋਕਾਂ ਦੇ ਪਰਿਵਾਰਕ ਕਾਰਨ ਸਨ।
ਜੀਡੀਪੀ ਦੇ ਹਿਸਾਬ ਨਾਲ ਕੇਂਦਰੀ ਅਮਰੀਕੀ ਦੇਸ ਦੁਨੀਆਂ ਦੇ ਸਭ ਤੋਂ ਗਰੀਬ ਦੇਸ ਹਨ ਜਦਕਿ ਅਮਰੀਕਾ ਸਭ ਤੋਂ ਅਮੀਰ ਦੇਸ ਹੈ।
ਵਰਲਡ ਬੈਂਕ ਮੁਤਾਬਕ 60 ਫੀਸਦੀ ਤੋਂ ਜ਼ਿਆਦਾ ਹੋਂਡਿਊਰਸ ਦੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਹਰ ਪੰਜ ਲੋਕਾਂ ਵਿੱਚੋਂ ਇੱਕ ਬੇਹੱਦ ਗਰੀਬੀ ਵਿੱਚ ਰਹਿ ਰਿਹਾ ਹੈ।

ਤਸਵੀਰ ਸਰੋਤ, AFP/GETTY
ਦੇਸ ਵਿੱਚ ਹਿੰਸਾ
ਪਰਵਾਸ ਦਾ ਇੱਕ ਹੋਰ ਕਾਰਨ ਹੈ ਹਿੰਸਾ।
ਏਲ ਸੈਲਵਾਡੋਰ ਦੀ ਮਾਰਿਤਜ਼ਾ ਫਲੋਰਸ ਦਾ ਕਹਿਣਾ ਹੈ, "ਅਸੀਂ ਡਰ ਕਾਰਨ ਆਪਣਾ ਦੇਸ ਛੱਡਦੇ ਹਾਂ। ਅਸੀਂ ਆਪਣੇ ਘਰ, ਪਰਿਵਾਰ, ਦੋਸਤ ਸਭ ਪਿੱਛੇ ਛੱਡ ਆਏ ਹਾਂ।"
ਮਾਰਿਤਜ਼ਾ ਉਨ੍ਹਾਂ 1200 ਪਰਵਾਸੀਆਂ ਵਿੱਚ ਸ਼ੁਮਾਰ ਸੀ ਜੋ ਕਿ ਮੈਕਸੀਕੋ ਰਾਹੀਂ ਅਪ੍ਰੈਲ ਵਿੱਚ ਅਮਰੀਕੀ ਸਰਹੱਦ ਪਾਰ ਕਰ ਆਏ ਸਨ।
"ਕਾਫ਼ੀ ਲੋਕਾਂ ਨੂੰ ਲਗਦਾ ਹੈ ਕਿ ਅਸੀਂ ਅਪਰਾਧੀ ਹਾਂ ਇਸ ਲਈ ਅਸੀਂ ਆਪਣਾ ਦੇਸ ਛੱਡ ਆਏ। ਅਸੀਂ ਅਪਰਾਧੀ ਨਹੀਂ ਸਗੋਂ ਉਹ ਲੋਕ ਹਾਂ ਜੋ ਕਿ ਡਰ ਦੇ ਕਾਰਨ ਆਪਣਾ ਦੇਸ ਛੱਡ ਆਏ। ਅਸੀਂ ਬਸ ਇੱਕ ਅਜਿਹੀ ਥਾਂ ਚਾਹੁੰਦੇ ਹਾਂ ਜਿੱਥੇ ਸਾਡੇ ਬੱਚੇ ਸੁਰੱਖਿਅਤ ਰਹਿਣ।"

ਤਸਵੀਰ ਸਰੋਤ, LOREN ELLIOTT/AFP/Getty Images
ਗੈਂਗਵਾਰ
ਪਿਛਲੇ ਕੁਝ ਸਾਲਾਂ ਤੋਂ ਏਲ ਸੈਲਵਾਡੋਰ ਦੇ ਕੁਝ ਲੋਕ ਗੈਂਗਸਟਰਾਂ ਦੇ ਡਰ ਤੋਂ ਅਮਰੀਕਾ ਦਾ ਰੁਖ ਕਰ ਰਹੇ ਹਨ।
ਸਾਲ 2012 ਵਿੱਚ ਅਮਰੀਕਾ ਵਿੱਚ 13,880 ਅਰਜ਼ੀਆਂ ਡਰ ਕਾਰਨ ਆਈਆਂ ਸਨ ਜਦਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਜ਼ ਮੁਤਾਬਕ ਪੰਜ ਸਾਲਾਂ ਵਿੱਚ ਪਰਵਾਸੀਆਂ ਦੀਆਂ 78,564 ਅਰਜ਼ੀਆਂ ਆਈਆਂ।
2017 ਵਿੱਚ ਜ਼ਿਆਦਾਤਰ ਡਰ ਕਾਰਨ ਅਰਜ਼ੀਆਂ ਗੁਆਟੇਮਾਲਾ, ਹੋਂਡਿਊਰਸ ਅਤੇ ਐਲ ਸੈਲਵਾਡੋਰ ਤੋਂ ਆਈਆਂ। ਇਨ੍ਹਾਂ ਤਿੰਨਾਂ ਦੇਸਾਂ ਵਿੱਚ ਗੈਂਗਵਾਰ ਵਧੀ ਹੈ।
ਇਨ੍ਹਾਂ ਵੀਡੀਓਜ਼ ਵਿਚ ਤੁਹਾਡੀ ਰੂਚੀ ਹੋ ਸਕਦੀ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













