ਅਮਰੀਕੀ ਮੱਧਵਰਤੀ ਚੋਣਾਂ 'ਚ ਟਰੰਪ ਨੇ ਕੀ ਗੁਆਇਆ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਮੱਧਵਰਤੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਕਾਬੂ 'ਚ ਹਾਊਸ ਆਫ਼ ਰਿਪਰਜ਼ੈਂਟੇਟਿਵਸ ਦਾ ਆਉਣਾ ਰਾਸ਼ਟਰਪਤੀ ਡੌਨਲਡ ਟਰੰਪ ਲਈ ਇੱਕ ਵੱਡਾ ਝਟਕਾ ਹੈ।
ਡੈਮੋਕ੍ਰੇਟਿਕ ਪਾਰਟੀ ਅੱਠ ਸਾਲ ਬਾਅਦ ਕਾਂਗਰਸ ਦੇ ਲੋਅਰ ਚੈਂਬਰ ਹਾਊਸ ਆਫ਼ ਰਿਪਰਜ਼ੈਂਟਿਵਸ ਵਿੱਚ ਬਹੁਮਤ 'ਚ ਆਈ ਹੈ। ਹੁਣ ਟਰੰਪ ਆਪਣੇ ਏਜੰਡੇ ਨੂੰ ਸੌਖੇ ਤਰੀਕੇ ਨਾਲ ਦੇ ਅੱਗੇ ਨਹੀਂ ਵਧਾ ਸਕਦੇ ਹਨ।
ਹਾਲਾਂਕਿ ਟਰੰਪ ਦੀ ਪਾਰਟੀ ਅਮਰੀਕੀ ਸੀਨੇਟ ਵਿੱਚ ਬਹੁਮਤ ਹਾਸਿਲ ਕਰਨ 'ਚ ਕਾਮਯਾਬ ਰਹੀ ਹੈ।
ਇਹ ਵੀ ਪੜ੍ਹੋ:
ਕਿਵੇਂ ਵਧਣਗੀਆਂ ਟਰੰਪ ਲਈ ਚੁਣੌਤੀਆਂ?
ਮੰਗਲਵਾਰ ਨੂੰ ਮੱਧਵਰਤੀ ਚੋਣਾਂ ਲਈ ਹੋਈ ਵੋਟਿੰਗ ਨੂੰ ਟਰੰਪ ਦੇ ਦੋ ਸਾਲ ਦੇ ਕਾਰਜਕਾਲ ਦੇ ਜਨਾਦੇਸ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਹ ਕੋਈ ਰਾਸ਼ਟਰਪਤੀ ਬਣਨ ਲਈ ਚੋਣਾਂ ਨਹੀਂ ਹਨ।
ਅਮਰੀਕੀ ਵੋਟਰਾਂ ਨੇ ਹਾਊਸ ਦੀਆਂ ਕੁੱਲ 435 ਸੀਟਾਂ 'ਤੇ ਵੋਟ ਕੀਤਾ ਹੈ। ਇਸ ਜਿੱਤ ਦੇ ਨਾਲ ਹੀ ਡੇਮੋਕ੍ਰੇਟਸ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਦੀ ਜਾਂਚ ਸ਼ੁਰੂ ਕਰਵਾ ਸਕਦੇ ਹਨ।
ਇਸ ਦੇ ਨਾਲ ਹੀ ਟਰੰਪ ਵੱਲੋਂ ਲਿਆਏ ਜਾਣ ਵਾਲੇ ਕਾਨੂੰਨਾਂ ਨੂੰ ਵੀ ਹੁਣ ਡੈਮੋਕਰੇਟਸ ਦੇ ਵਿਰੋਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਉਨ੍ਹਾਂ ਵੱਲੋਂ ਟਰੰਪ ਦੀਆਂ ਨੀਤੀਆਂ ਬਾਰੇ ਸਵਾਲ ਚੁੱਕੇ ਜਾ ਸਕਦੇ ਹਨ।
ਡੈਮੋਕਰੈਟਸ ਵੱਲੋਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਪ੍ਰਚਾਰ ਮੁਹਿੰਮ ਵਿੱਚ ਰੂਸ ਦੀ ਕਥਿਤ ਸ਼ਮੂਲੀਅਤ ਬਾਰੇ ਵੀ ਡੈਮੋਕਰੈਟਸ ਦੇ ਮੈਂਬਰ ਜਾਂਚ ਸ਼ੁਰੂ ਕਰਵਾ ਸਕਦੇ ਹਨ।
ਰਾਸ਼ਟਰਪਤੀ ਟਰੰਪ ਨੂੰ ਹਟਾਉਣ ਲਈ ਮਹਾਂਦੋਸ਼ ਦਾ ਮਤਾ ਵੀ ਪੇਸ਼ ਕੀਤਾ ਜਾ ਸਕਦਾ ਹੈ ਪਰ ਅਜਿਹਾ ਹੋਣਾ ਮੁਸ਼ਕਿਲ ਹੈ। ਇਹ ਇਸ ਲਈ ਕਿਉਂਕਿ ਉਸ ਨੂੰ ਫਿਰ ਸੀਨੇਟ ਤੋਂ ਪਾਸ ਹੋਣਾ ਹੋਵੇਗਾ ਜਿੱਥੇ ਟਰੰਪ ਦੀ ਪਕੜ ਕਾਫੀ ਮਜਬੂਤ ਹੈ।
ਕੌਣ ਕਿੱਥੋਂ ਜਿੱਤਿਆ?
ਡੇਮੋਕ੍ਰੇਟਿਕਸ ਨੂੰ ਇਸ ਜਿੱਤ ਤੋਂ ਰਿਪਬਲਿਕਨ ਪਾਰਟੀ ਦੀਆਂ ਨੀਤੀਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।
ਡੈਮੋਕ੍ਰੇਟਿਕ ਪਾਰਟੀ ਦੀ ਅਲੈਗਜ਼ੇਂਡਰੀਆ ਓਕਾਸਿਓ-ਕੋਰਟਜ਼ ਸਿਰਫ਼ 29 ਸਾਲ ਦੀ ਮਹਿਲਾ ਹੈ ਜੋ ਨਿਊਯਾਰਕ ਵਿੱਚ ਅਮਰੀਕੀ ਕਾਂਗਰਸ ਲਈ ਚੁਣੀ ਗਈ ਹੈ। ਮਤਲਬ ਅਮਰੀਕੀ ਕਾਂਗਰਸ ਵਿੱਚ ਕੋਰਟੇਜ ਸਭ ਤੋਂ ਘੱਟ ਉਮਰ ਦੀ ਮੈਂਬਰ ਹੋਵੇਗੀ।

ਤਸਵੀਰ ਸਰੋਤ, EPA
ਮੱਧਵਰਤੀ ਚੋਣਾਂ ਵਿੱਚ ਦੋ ਮੁਸਲਿਮ ਔਰਤਾਂ ਨੇ ਪਹਿਲੀ ਵਾਰ ਕਾਂਗਰਸ ਵਿੱਚ ਆਪਣੀ ਥਾਂ ਬਣਾਈ ਹੈ। ਇਹ ਔਰਤਾਂ ਹਨ ਡੈਮੋਕ੍ਰੇਟਿਕ ਪਾਰਟੀ ਦੀ ਇਲਹਾਨ ਉਮਰ ਅਤੇ ਰਾਸ਼ਿਦਾ ਤਾਲਿਬ।
ਕੈਂਸਸ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਸ਼ਾਰਾਇਸ ਡੇਵਿਡਸ ਅਤੇ ਨਿਊ ਮੈਕਸਿਕੋ ਤੋਂ ਡੇਬਰਾ ਹਾਲਾਂਦ ਉੱਤਰੀ-ਦੱਖਣੀ ਅਮਰੀਕਾ ਅਤੇ ਕੈਰੀਬੀਅਨ ਦੀਪ ਸਮੂਹ ਦੀ ਮਹਿਲਾ ਹੈ ਜਿਹੜੀ ਪਹਿਲੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਹੈ। ਡੇਵਿਡਸ ਸਮਲਿੰਗੀ ਹੈ।
ਇਹ ਵੀ ਪੜ੍ਹੋ:
ਸੀਨੇਟ ਵਿੱਚ ਕੌਣ ਜਿੱਤਿਆ?
ਡੈਮੋਕ੍ਰੇਟਿਕ ਪਾਰਟੀ ਦੇ ਤਿੰਨ ਉਮੀਦਵਾਰ-ਇੰਡੀਆਨਾ ਤੋਂ ਜੋਈ ਡੋਨੇਲੀ, ਮਿਸੌਰੀ ਤੋਂ ਕਲਾਇਰ ਮੈਕਕਾਸਕਿਲ ਅਤੇ ਨਾਰਥ ਡਕੋਚਾ ਤੋਂ ਹਾਈਡੀ ਹਾਈਟਕੈਂਪ ਨੂੰ ਰਿਪਬਲੀਕਨ ਉਮੀਦਵਾਰਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਉੱਥੇ ਹੀ ਰਿਪਬਲੀਕਨ ਟੇਡ ਕਰੂਜ਼ ਨੂੰ ਟੈਕਸਸ ਤੋਂ ਡੈਮੋਕ੍ਰਟ ਸਟਾਰ ਬਟੋ ਓਰੋਉਰਕੇ ਤੋਂ ਸਖ਼ਤ ਟੱਕਰ ਦੀ ਗੱਲ ਕਹੀ ਜਾ ਰਹ ਸੀ ਪਰ ਇੱਥੇ ਵੀ ਕੋਈ ਵੱਡਾ ਉਲਟਫੇਰ ਨਹੀਂ ਹੋਇਆ ਹੈ।

ਤਸਵੀਰ ਸਰੋਤ, Reuters
ਬੀਬੀਸੀ ਦੇ ਐਂਟੋਵੀ ਜ਼ਰਚਰ ਦਾ ਕਹਿਣਾ ਹੈ ਕਿ ਸੀਨੇਟ ਵਿੱਚ ਰਿਪਬਲੀਕਨ ਪਾਰਟੀ ਨੂੰ ਬਹੁਮਤ ਮਿਲਣ ਦਾ ਮਤਲਬ ਹੈ ਕਿ ਟਰੰਪ ਨੂੰ ਕਾਰਜਕਾਰੀ ਅਤੇ ਨਿਆਂਇਕ ਨਿਯੁਕਤੀਆਂ ਵਿੱਚ ਕੋਈ ਚੁਣੌਤੀ ਨਹੀਂ ਦੇ ਸਕੇਗਾ।
ਸੂਬਿਆਂ ਵਿੱਚ ਗਵਰਨਰ ਕੋਲ ਅਹਿਮ ਸ਼ਕਤੀਆਂ ਹੁੰਦੀਆਂ ਹਨ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਇਸਦੇ ਕਾਫ਼ੀ ਮਾਇਨੇ ਹੁੰਦੇ ਹਨ। ਇਸ ਵਾਰ ਦੀਆਂ ਮੱਧਵਰਤੀ ਚੋਣਾਂ ਵਿੱਚ ਕੁੱਲ 50 ਗਵਰਨਰਾਂ ਵਿੱਚੋਂ 36 ਲਈ ਚੋਣਾਂ ਹੋਈਆਂ ਹਨ।

ਤਸਵੀਰ ਸਰੋਤ, AFP
ਸਦਨ ਦੀ ਲੜਾਈ: ਕੀ ਹੈ ਇਤਿਹਾਸ?
1994 ਵਿੱਚ ਰਿਪਬਲੀਕਨ ਪਾਰਟੀ ਹਾਊਸ ਆਫ਼ ਰਿਪਰਜ਼ੈਂਟੇਟਿਵਸ ਅਤੇ ਸੀਨੇਟ ਵਿੱਚ ਬਹੁਮਤ ਆਈ ਸੀ। 2006 ਵਿੱਚ ਰਿਪਬਲੀਕਨ ਪਾਰਟੀ ਮੁੜ ਤੋਂ ਬਹੁਮਤ ਵਿੱਚ ਆਈ ਅਤੇ 2010 ਵਿੱਚ ਵੀ ਜਿੱਤ ਹਾਸਲ ਕੀਤੀ। 2014 ਵਿੱਚ ਰਿਪਬਲੀਕਨ ਪਾਰਟੀ ਨੇ ਸੀਨੇਟਚ ਵਿੱਚ ਮੁੜ ਤੋਂ ਜਿੱਤ ਹਾਸਲ ਕੀਤੀ।

ਤਸਵੀਰ ਸਰੋਤ, Reuters
ਅਮਰੀਕਾ ਵਿੱਚ ਹਾਊਸ ਆਫ਼ ਰਿਪਰਜ਼ੈਂਟੇਟਿਵਸ ਅਤੇ ਸੀਨੇਟ ਯਾਨਿ ਕਾਂਗਰਸ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਟਰੰਪ ਦੇ ਕਾਰਜਕਾਲ ਦੇ ਬਾਕੀ ਦੋ ਸਾਲ ਅਤੇ ਅੱਗੇ ਦੀ ਸਿਆਸਤ 'ਤੇ ਡੂੰਘਾ ਅਸਰ ਪਵੇਗਾ।
ਇਹ ਪਹਿਲੀ ਵਾਰ ਹੈ ਜਦੋਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਅਮਰੀਕਾਂ ਦੀਆਂ ਇਨ੍ਹਾਂ ਮੱਧਵਰਤੀ ਚੋਣਾਂ 'ਤੇ ਹਨ। ਇਨ੍ਹਾਂ ਚੋਣਾਂ ਨੂੰ ਮੱਧਵਰਤੀ ਚੋਣਾਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਦਾ ਅੱਧਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਉਦੋਂ ਕਾਂਗਰਸ ਲਈ ਇਹ ਚੋਣਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ:
ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੀਆਂ ਇਨ੍ਹਾਂ ਮੱਧਵਰਤੀ ਚੋਣਾਂ ਵਿੱਚ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਇਨ੍ਹਾਂ ਚੋਣਾ ਨੂੰ ਰਾਸ਼ਟਰਪਤੀ ਚੋਣਾਂ ਦੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਵੋਟਿੰਗ ਕਰਨ ਵਿੱਚ ਉਸ ਤਰ੍ਹਾਂ ਦਾ ਉਤਸਾਹ ਨਹੀਂ ਦਿਖਾਉਂਦੇ।
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












