ਅਮਰੀਕਾ ਮੱਧਵਰਤੀ ਚੋਣਾਂ: ਪਹਿਲੀ ਵਾਰ ਇਹ ਮੁਸਲਮਾਨ ਔਰਤਾਂ ਸੰਸਦ ਪਹੁੰਚੀਆਂ

ਉਮਰ ਤੇ ਤਾਲਿਬ ਅਮਰੀਕੀ ਕਾਂਗਰਸ ਵਿੱਚ ਪਹੁੰਚਣ ਵਾਲੀਆਂ ਪਹਿਲੀਆਂ ਮੁਸਲਿਮ ਔਰਤਾਂ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਉਮਰ ਤੇ ਤਾਲਿਬ ਅਮਰੀਕੀ ਕਾਂਗਰਸ ਵਿੱਚ ਪਹੁੰਚਣ ਵਾਲੀਆਂ ਪਹਿਲੀਆਂ ਮੁਸਲਿਮ ਔਰਤਾਂ ਹਨ

ਅਮਰੀਕਾ ਦੀਆਂ ਮੱਧਵਰਤੀ ਚੋਣਾਂ ਵਿੱਚ ਦੋ ਮੁਸਲਮਾਨ ਔਰਤਾਂ ਨੇ ਪਹਿਲੀ ਵਾਰ ਕਾਂਗਰਸ ਵਿੱਚ ਆਪਣੀ ਥਾਂ ਬਣਾਈ ਹੈ।

ਇਹ ਔਰਤਾਂ ਹਨ ਡੈਮੋਕਰੈਟਿਕ ਪਾਰਟੀ ਦੀ ਇਲਹਾਨ ਉਮਰ ਤੇ ਰਾਸ਼ਿਦਾ ਤਾਲਿਬ। ਚੋਣਾਂ ਜਿੱਤਣ ਤੋਂ ਬਾਅਦ ਇਲਹਾਨ ਉਮਰ ਨੇ ਟਵਿੱਟਰ 'ਤੇ ਰਾਸ਼ਿਦ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ, "ਮੇਰੀ ਭੈਣ ਰਾਸ਼ਿਦਾ, ਤੁਹਾਨੂੰ ਜਿੱਤ ਦੀ ਵਧਾਈ, ਮੈਂ ਤੁਹਾਡੇ ਨਾਲ ਕੰਮ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ ਹਾਂ। ਇੰਸ਼ਾਅੱਲਾਹ!''

ਇਨ੍ਹਾਂ ਦੋਵਾਂ ਮੁਸਲਮਾਨ ਔਰਤਾਂ ਦੀ ਅਮਰੀਕੀ ਸੰਸਦ ਵਿੱਚ ਥਾਂ ਬਣਾਉਣਾ ਵੀ ਅਹਿਮ ਹੈ ਕਿਉਂਕਿ ਬੀਤੇ ਕੁਝ ਵਕਤ ਵਿੱਚ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਹੱਕ ਵਿੱਚ ਨਹੀਂ ਮੰਨੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ:

ਇਸ ਦੀ ਝਲਕ ਟਰੰਪ ਦੀ ਮੁਸਲਮਾਨ ਵਿਰੋਧੀ ਬਿਆਨਾਂ ਵਿੱਚ ਵੀ ਮਿਲਦੀ ਹੈ। ਅਜਿਹੇ ਵਿੱਚ ਦੋ ਮੁਸਲਮਾਨ ਔਰਤਾਂ ਦਾ ਅਮਰੀਕੀ ਕਾਂਗਰਸ ਵਿੱਚ ਥਾਂ ਬਣਾਉਣਾ ਕਾਫੀ ਮਹੱਤਵਪੂਰਨ ਹੈ।

ਹਾਊਸ ਆਫ ਰਿਪ੍ਰਜੈਨਟੇਟਿਵਸ ਲਈ ਕਰੀਬ 95 ਔਰਤਾਂ ਚੁਣੀਆਂ ਗਈਆਂ ਹਨ। ਮੌਜੂਦਾ ਰਿਕਾਰਡ 84 ਔਰਤਾਂ ਦਾ ਸੀ।

ਇਲਹਾਨ ਉਮਰ ਸੋਮਾਲੀਅਨ ਮੂਲ ਦੀ ਅਮਰੀਕੀ ਨਾਗਰਿਕ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਹਾਨ ਉਮਰ ਸੋਮਾਲੀਅਨ ਮੂਲ ਦੀ ਅਮਰੀਕੀ ਨਾਗਰਿਕ ਹਨ

ਆਉ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਲਹਾਨ ਉਮਰ ਅਤੇ ਰਾਸ਼ਿਦਾ ਦੇ ਬਾਰੇ ਵਿੱਚ ਕੁਝ ਖ਼ਾਸ ਗੱਲਾਂ...

ਕੌਣ ਹੈ ਇਲਹਾਨ ਉਮਰ?

ਉਮਰ ਇਸ ਤੋਂ ਪਹਿਲਾਂ ਮਿਨੇਸੋਟਾ ਦੀ ਨੁਮਾਇੰਦਗੀ ਸਭਾ ਵਿੱਚ ਚੁਣੀ ਜਾਣ ਵਾਲੀ ਪਹਿਲੀ ਸੋਮਾਲੀਆਈ ਅਮਰੀਕੀ ਮੁਸਲਮਾਨ ਮਹਿਲਾ ਦਾ ਰਿਕਾਰਡ ਵੀ ਆਪਣੇ ਨਾਂ ਕਰ ਚੁੱਕੀ ਹੈ।

ਉਮਰ ਨੇ ਅਗਸਤ ਵਿੱਚ ਡੈਮੋਕਰੈਟਿਕ ਰਿਪ੍ਰਜੈਨਟੇਟਿਵ ਕੀਥ ਐਲਿਸਨ ਦੀ ਥਾਂ ਲੈਂਦੇ ਹੋਏ ਆਪਮੀ ਦਾਅਵੇਦਾਰੀ ਪੱਕੀ ਕੀਤੀ ਸੀ।

ਉਮਰ ਸਾਰਿਆਂ ਲਈ ਮੈਡੀਕਲ ਸਹੂਲਤਾਂ, ਅਪਰਾਧਿਕ ਨਿਆਂਇਕ ਮਾਮਲਿਆਂ ਵਿੱਚ ਸੁਧਾਰ, ਘੱਟੋ-ਘੱਟ ਮਜ਼ਦੂਰੀ ਲਈ ਕੀਤੇ ਕੰਮਾਂ ਲਈ ਜਾਣੀ ਜਾਂਦੀ ਹੈ।

ਮੱਧਵਰਤੀ ਚੋਣਾਂ ਵਿੱਚ ਉਮਰ ਨੇ ਰਿਪਬਲੀਕਨ ਜੈਨੀਫਰ ਜਾਇਲਿੰਸਕੀ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਹੈ। ਟਾਈਮਜ਼ ਮੈਗਜ਼ੀਨ ਅਨੁਸਾਰ 12 ਸਾਲ ਦੀ ਉਮਰ ਵਿੱਚ ਬਤੌਰ ਸ਼ਰਨਾਰਥੀ ਅਮਰੀਕਾ ਆਏ ਸਨ।

ਉਮਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਮੈਨੂੰ ਬਚਪਨ ਤੋਂ ਸਿਆਸਤ ਵਿੱਚ ਦਿਲਚਸਪੀ ਸੀ। ਮੈਂ ਆਪਣੇ ਦਾਦਾ ਤੋਂ ਕਾਫੀ ਪ੍ਰਭਾਵਿਤ ਸੀ। ਉਹ ਲੋਕਤੰਤਰ ਦੇ ਵਿਚਾਰ ਬੇਹੱਦ ਪਸੰਦ ਕਰਦੇ ਸਨ। ਮੇਰੇ ਲਈ ਐਕਟਿਵ ਹੋਣਾ ਜਿੱਤ ਜਾਂ ਹਾਰ ਤੱਕ ਨਹੀਂ ਹੈ। ਮੈਂ ਬਦਲਾਅ ਪਸੰਦ ਕਰਦੀ ਹਾਂ।''

ਇਹ ਵੀ ਪੜ੍ਹੋ:

ਤਾਲਿਬ ਨੇ ਪਹਿਲੀ ਵਾਰ ਇਤਿਹਾਸ ਸਾਲ 2008 ਵਿੱਚ ਰਚਿਆ ਸੀ ਜਦੋਂ ਉਨ੍ਹਾਂ ਨੇ ਮਿਸ਼ੀਗਨ ਲੈਜਿਸਲੇਚਰ ਚੋਣ ਜਿੱਤੀ ਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਾਲਿਬ ਨੇ ਪਹਿਲੀ ਵਾਰ ਇਤਿਹਾਸ ਸਾਲ 2008 ਵਿੱਚ ਰਚਿਆ ਸੀ ਜਦੋਂ ਉਨ੍ਹਾਂ ਨੇ ਮਿਸ਼ੀਗਨ ਲੈਜਿਸਲੇਚਰ ਚੋਣ ਜਿੱਤੀ ਸੀ

ਅਲਜਜ਼ੀਰਾ ਅਨੁਸਾਰ ਉਮਰ 14 ਵਰ੍ਹਿਆਂ ਦੀ ਉਮਰ ਵਿੱਚ ਘਰੇਲੂ ਖਾਣਾਜੰਗੀ ਵੇਲੇ ਸੋਮਾਲੀਆ ਤੋਂ ਅਮਰੀਕਾ ਆ ਗਈ ਸੀ। ਇਲਹਾਨ ਦੀ ਜਿੱਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਜਸ਼ਨ ਦਾ ਮਾਹੌਲ ਹੈ।

ਕੌਣ ਹਨ ਰਾਸ਼ਿਦਾ ਤਾਲਿਬ?

ਰਾਸ਼ਿਦਾ ਤਾਲਿਬ ਵੀ ਇਲਹਾਨ ਉਮਰ ਵਾਂਗ ਪ੍ਰਵਾਸੀ ਸੀ। ਉਹ 42 ਸਾਲ ਦੀ ਹਨ। ਰਾਸ਼ਿਦ ਤਾਲਿਬ ਦੇ ਪਿਤਾ ਉਨ੍ਹਾਂ ਫਲਸਤੀਨੀਆਂ ਵਿੱਚ ਸ਼ਾਮਿਲ ਹਨ, ਜੋ ਅਮਰੀਕਾ ਆ ਕੇ ਵਸੇ ਸਨ।

ਤਾਲਿਬ ਨੇ ਮੱਧਵਰਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਉਦੋਂ ਪੁਖ਼ਤਾ ਕਰ ਲਈ ਸੀ ਜਦੋਂ ਉਨ੍ਹਾਂ ਨੇ ਡੈਮੋਕਰੈਟ ਬ੍ਰੇਡਾਂ ਜੌਂਸ ਨੂੰ ਸ਼ੁਰੂਆਤੀ ਚੋਣਾਂ ਵਿੱਚ ਹਰਾ ਦਿੱਤਾ ਸੀ।

ਤਾਲਿਬ ਨੇ ਪਹਿਲੀ ਵਾਰ ਇਤਿਹਾਸ ਸਾਲ 2008 ਵਿੱਚ ਰਚਿਆ ਸੀ ਜਦੋਂ ਉਨ੍ਹਾਂ ਨੇ ਮਿਸ਼ੀਗਨ ਲੈਜਿਸਲੇਚਰ ਚੋਣ ਜਿੱਤੀ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਮੁਸਲਿਮ ਮਹਿਲਾ ਸਨ।

ਤਾਲਿਬ ਦੇ ਅਹਿਮ ਚੋਣਾਂ ਦੇ ਮੁੱਦੇ ਘੱਟੋ-ਘੱਟ ਮਜ਼ਦੂਰੀ ਨੂੰ 15 ਡਾਲਰ ਕਰਨਾ ਰਿਹਾ ਹੈ। ਉਹ ਸਮਾਜਿਕ ਸੁਰੱਖਿਆ ਅਤੇ ਬਿਹਤਰ ਮੈਡੀਕਲ ਸਹੂਲਤਾਂ ਦੇ ਹੱਕ ਵਿੱਚ ਵੀ ਗੱਲਾਂ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)