ਫੈਸਲਾਬਾਦ ਤੁਹਾਨੂੰ ਮੁਬਾਰਕ ਸਾਡਾ ਤਾਂ ਲਾਇਲਪੁਰ ਹੀ ਹੈ : ਬਲਾਗ

ਤਸਵੀਰ ਸਰੋਤ, YOGI ADITYANATH @TWITTER
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
ਪਿਛਲੇ ਹਫਤੇ ਪਾਕਿਸਤਾਨ ਦੇ ਸਿੰਧ ਦੀ ਰਾਜਧਾਨੀ ਕੋਲਾਚੀ ਵਿੱਚ ਪਤਾ ਲੱਗਿਆ ਕਿ ਆਰਿਆਵਰਤ ਦੇ ਸਭ ਤੋਂ ਉੱਘੇ ਕੌਸ਼ਲ ਰਾਜ ਦੀ ਰਾਜਧਾਨੀ ਲਖਨਾਵਤੀ ਵਿੱਚ ਮਹਾਂ ਮੰਤਰੀ ਅਜੈ ਮੋਹਨ ਬਿਸ਼ਟ ਨੇ ਘੋਸ਼ਣਾ ਕੀਤੀ ਹੈ ਕਿ ਅੱਗੇ ਤੋਂ ਇਲਾਹਾਬਾਦ ਨੂੰ ਪ੍ਰਯਾਗਰਾਜ ਕਿਹਾ ਜਾਵੇ।
ਕਿਹਾ ਜਾ ਰਿਹਾ ਹੈ ਕਿ ਮਹਾਂ ਮੰਤਰੀ ਨੇ ਆਰਿਆਵਰਤ ਦੇ ਰਾਜਕੇਂਦਰ ਇੰਦਰਪ੍ਰਸਥ ਦੇ ਰਾਜਮਹਿਲ ਦੀ ਪੂਰੀ ਹਮਾਇਤ ਹਾਸਲ ਕਰਨ ਮਗਰੋਂ ਹੀ ਇਲਾਹਾਬਾਦ ਦਾ ਸ਼ੁੱਧੀਕਰਨ ਕੀਤਾ ਗਿਆ ਹੈ।
ਇਹ ਗੱਲ ਮੈਂ ਇੰਝ ਵੀ ਕਹਿ ਸਕਦਾ ਹਾਂ ਕਿ ਪਿਛਲੇ ਹਫਤੇ ਕਰਾਚੀ ਵਿੱਚ ਸਰਹੱਦੋਂ ਪਾਰੋਂ ਜੋ ਖ਼ਬਰਾਂ ਆਈਆਂ ਉਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸਿੰਘ ਨੇ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕਰਨ ਦਾ ਐਲਾਨ ਕੀਤਾ ਹੈ।
ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਇਹ ਫੈਸਲਾ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫਤਰ ਨੂੰ ਦੱਸ ਕੇ ਲਿਆ। ਪਰ ਇਸ ਤਰ੍ਹਾਂ ਇਸ ਖ਼ਬਰ ਦਾ ਸੁਆਦ ਨਹੀਂ ਸੀ ਆਉਣਾ।
ਇਹ ਵੀ ਪੜ੍ਹੋ꞉
ਨਾਮ ਬਦਲੋ, ਵਾਹ-ਵਾਹ ਖੱਟੋ
ਹੁਣ ਉਹ ਸਮਾਂ ਨਹੀਂ ਰਿਹਾ ਕਿ ਨਵੇਂ ਨਗਰ ਵਸਾ ਕੇ ਨਾਮ ਰੱਖੋ ਅਤੇ ਫੇਰ ਉਸਦਾ ਇਤਿਹਾਸ ਬਣਾਓ। ਇਹ ਕੰਮ ਮੁਗਲਾਂ ਅਤੇ ਅੰਗਰੇਜ਼ਾਂ ਤੋਂ ਬਾਅਦ ਜਿਵੇਂ ਬੰਦ ਹੀ ਹੋ ਗਿਆ ਸੀ।
ਇਸ ਤੋਂ ਕਿਤੇ ਸੌਖਾ ਕੰਮ ਹੁਣ ਇਹ ਹੋ ਗਿਆ ਹੈ ਕਿ ਕਿਸੇ ਵੀ ਪੁਰਾਣੇ ਸ਼ਹਿਰ, ਹਸਪਤਾਲ, ਯੂਨੀਵਰਸਿਟੀ, ਮਾਰਗ ਦਾ ਨਾਮ ਬਦਲੋ ਅਤੇ ਇਹ ਫਰਜ਼ ਕਰੋ ਕਿ ਜਨਤਾ ਜਨਾਰਦਨ ਇਸ ਨੂੰ ਵੀ ਸਰਕਾਰ ਦਾ ਇੱਕ ਹੋਰ ਮਾਅਰਕਾ ਸਮਝ ਕੇ ਵਾਹ-ਵਾਹੀ ਕਰੇਗੀ।
ਜਿਵੇਂ ਪਾਕਿਸਤਾਨ ਵਿੱਚ ਲਾਇਲਪੁਰ, ਕੈਂਬਲਪੁਰ, ਫੋਰਟਸੰਡਮਨ, ਮੌਂਟਗੋਮਰੀ ਅੰਗਰੇਜ਼ਾਂ ਨੇ ਬਣਾਏ। ਪਾਕਿਸਤਾਨ ਬਣਨ ਤੋਂ ਬਾਅਦ ਮਹਿਜ਼ ਇਹ ਹੋਇਆ ਕਿ ਇਨ੍ਹਾਂ ਦਾ ਨਾਮ ਬਦਲ ਕੇ ਫੈਜ਼ਲਾਬਾਦ,ਅਟਕ ਜ਼ੋਬ ਅਤੇ ਸਾਹੀਵਾਲ ਹੋ ਗਿਆ।

ਇਸੇ ਤਰ੍ਹਾਂ ਭਾਰਤ ਵਿੱਚ ਮੁਗਲਾਂ ਦਾ ਵਸਾਇਆ ਔਰੰਗਾਬਾਦ ਸ਼ੰਭਾਜੀ ਨਗਰ, ਇਲਾਹਾਬਾਦ ਪ੍ਰਯਾਗਰਾਜ, ਅੰਗਰੇਜ਼ਾਂ ਦਾ ਕਲਕੱਤਾ ਕੋਲਕਾਤਾ, ਬੰਬਈ ਮੁੰਬਈ ਅਤੇ ਮਦਰਾਸ ਚੇਨਈ ਹੋ ਗਿਆ।
ਤੁਸੀਂ ਹਲਵਾਈ ਦੀ ਦੁਕਾਨ 'ਤੇ ਦਾਦਾ ਜੀ ਦਾ ਫਾਤਿਹਾ ਤਾਂ ਸੁਣਿਆ ਹੋਣਾ।
ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਬਸ ਇੱਕ-ਇੱਕ ਨਵਾਂ ਨਕਸ਼ਾ ਬਣਿਆ। ਚੰਡੀਗੜ੍ਹ ਅਤੇ ਇਸਲਾਮਾਬਾਦ। ਉਹ ਵੀ ਇੱਕ ਹੀ ਯੂਨਾਨੀ ਇਮਾਰਤਸਾਜ਼ ਦੇ ਡਿਜ਼ਾਈਨ ਕੀਤੇ ਹੋਏ।
ਸਾਹਮਣੇ ਵੱਡੀ ਦਿੱਕਤ
ਹੁਣ ਮੇਰੇ ਲਈ ਵੱਡੀ ਪ੍ਰਾਬਲਮ ਹੋ ਗਈ ਹੈ ਕਿ, ਮੇਰੇ ਖਵਾਬਾਂ ਦੀ ਸ਼ਹਿਜ਼ਾਦੀ ਮੈਂ ਹੂੰ ਅਕਬਰ ਇਲਾਹਾਬਾਦੀ ਨੂੰ ਮੇਰੇ ਖਵਾਬਾਂ ਦੀ ਸ਼ਹਿਜ਼ਾਦੀ ਮੈਂ ਹੂੰ ਅਕਬਰ ਪ੍ਰਯਾਗਰਾਜੀ ਕਿਵੇਂ ਕਹਾਂ।
ਕੀ ਖਾਇਕੇ ਪਾਨ ਬਨਾਰਸ ਵਾਲਾ ਖੁੱਲ੍ਹ ਜਾਏ ਬੰਦ ਅਕਲ ਕਾ ਤਾਲਾ ਠੀਕ ਰਹੇਗਾ? ਅਤੇ ਫੇਰ ਸਵੇਰੇ ਬਨਾਰਸ ਦਾ ਕੀ ਕਰਾਂ?
ਗ਼ਾਲਿਬ ਦਾ ਇਹ ਸ਼ੇਅਰ ਕਿਵੇਂ ਲੱਗੇਗਾ ਕਿ- ਕੋਲਕਤੇ ਕਾ ਤੂਨੇ ਜ਼ਿਕਰ ਕੀਯਾ ਐ ਹਮਨਸ਼ੀਂ, ਏਕ ਤੀਰ ਮੇਰੇ ਸੀਨੇ ਮੇ ਮਾਰਾ ਕਿ ਹਾਯ ਹਾਯ।
ਕੰਮ ਬਦਲੋ
ਪਰ ਕੀ ਨਾਮ ਬਦਲਣ ਨਾਲ ਨਾਮ ਯਾਦਾਂ ਵਿੱਚੋਂ ਖੁਰਚੇ ਵੀ ਜਾਂਦੇ ਹਨ। ਅੱਜ ਵੀ ਕੋਈ ਅੱਸੀ ਸਾਲਾਂ ਦਾ ਸਰਦਾਰ ਮਿਲਦਾ ਹੈ ਤਾਂ ਇਹੀ ਪੁਛਦਾ ਹੈ, ਮੇਰਾ ਲਾਇਲਪੁਰ ਕਿਵੇਂ ਹੈ?
ਮੈਂ ਜਦੋਂ ਉਸ ਨੂੰ ਦਸਦਾ ਹਾਂ ਕਿ ਲਇਲਪੁਰ ਹੁਣ ਫੈਸਲਾਬਾਦ ਹੋ ਗਿਆ ਹੈ ਤਾਂ ਸਰਦਾਰ ਕਹਿੰਦਾ ਹੈ ਫੈਸਲਾਬਾਦ ਤੁਹਾਨੂੰ ਮੁਬਾਰਕ ਸਾਡਾ ਤਾਂ ਲਾਇਲਪੁਰ ਹੀ ਹੈ।
ਜਾਂ ਫੇਰ ਜਦੋਂ ਮੈਂ ਕਰਾਚੀ ਦੇ ਕਿਸੇ ਰਿਕਸ਼ੇਵਾਲੇ ਨੂੰ ਪੁਛਦਾ ਹਾਂ ਕਿ ਜ਼ੈਬੂਨਿਸਾ ਸਟਰੀਟ ਚਲੋਗੇ ਤਾਂ ਉਹ ਪੁਛਦਾ ਹੈ ਕਿ ਸਾਹਿਬ ਇਹ ਕਿੱਥੇ ਹੈ? ਫੇਰ ਜਦੋਂ ਮੈਂ ਉਸ ਨੂੰ ਸਮਝਾਉਂਦਾ ਹਾਂ ਕਿ ਸਦਰ ਵਿੱਚ ਹੈ ਤਾਂ ਉਹ ਕਹਿੰਦਾ ਹੈ ਕਿ ਸਾਹਿਬ ਸਿੱਧਾ-ਸਿੱਧਾ ਉਰਦੂ ਵਿੱਚ ਦੱਸੋ ਨਾ ਕਿ ਅਲਫਿਨਸਟਨ ਸਟਰੀਟ ਜਾਣਾ ਹੈ। ਹਾਲਾਂਕਿ ਅਲਫਿਨਸਟਨ ਸਟਰੀਟ ਦਾ ਨਾਮ ਜ਼ੈਬੂਨਿਸਾ ਸਟਰੀਟ ਹੋਏ 40 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਤੋ ਭਈਆ ਨਾਮ ਕਾਹੇ ਕੋ ਬਦਲਤੇ ਹੋ? ਬਦਲਨਾ ਹੈ ਤੋ ਕਾਮ ਬਦਲੋ ਨਾ?
ਇਹ ਵੀ ਪੜ੍ਹੋ꞉
ਸ਼ਾਇਦ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













