ਫ਼ੌਜ ਛੱਡਣ ਤੋਂ ਬਾਅਦ ਵੀ ਕਈ ਫੌਜੀਆਂ ਦੀ ਨੀਂਦ ਕਿਉਂ ਰਹਿੰਦੀ ਹੈ ਹਰਾਮ

    • ਲੇਖਕ, ਲੌਰੇਲ ਆਇਵਜ਼
    • ਰੋਲ, ਬੀਬੀਸੀ ਹੈਲਥ

ਫੌਜੀਆਂ ਦੀ ਜ਼ਿੰਦਗੀ ਫੌਜ ਛੱਡਣ ਮਗਰੋਂ ਵੀ ਕੋਈ ਸੌਖੀ ਨਹੀਂ ਹੋ ਜਾਂਦੀ। ਸੇਵਾ ਦੌਰਾਨ ਵਾਪਰੀਆਂ ਡਰਾਉਣੀਆਂ ਘਟਨਾਵਾਂ ਕਈ ਵਾਰ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਲੈਂਦੀਆਂ ਹਨ।

ਹਾਲ ਹੀ ਵਿੱਚ ਇੱਕ ਨਵੇਂ ਅਧਿਐਨ ਰਾਹੀ ਪਤਾ ਲੱਗਿਆ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਫੌਜੀਆਂ ਅਤੇ ਸਾਬਕਾ ਫੌਜੀਆਂ ਵਿੱਚ "ਪੋਸਟ-ਟ੍ਰੌਮੈਟਿਕ ਸਟਰੈਸ ਡਿਸਆਰਡਰ" (ਪੀਟੀਐਸਡੀ) ਵਧਿਆ ਹੈ।

ਇਹ ਸਮੱਸਿਆ ਜੰਗ ਵਿਚ ਹਿੱਸਾ ਲੈ ਚੁੱਕੇ ਜ਼ਿਆਦਾਤਰ ਸਾਬਕਾ ਫੌਜੀਆਂ ਵਿੱਚ ਵਧੇਰੇ ਦੇਖੀ ਗਈ ਹੈ।

"ਪੋਸਟ-ਟ੍ਰੌਮੈਟਿਕ ਸਟਰੈਸ ਡਿਸਆਰਡਰ" ਦੇ ਰਿਪੋਰਟ ਹੋਏ ਕੇਸਾਂ ਵਿੱਚੋਂ 17 ਫ਼ੀਸਦੀ ਮਾਮਲੇ ਸਾਬਕਾ ਫੌਜੀਆਂ ਨਾਲ ਜੁੜੇ ਹੋਏ ਸਨ।

ਇਹ ਵੀ ਪੜ੍ਹੋ:

ਮਾਹਰਾਂ ਦਾ ਮੰਨਣਾ ਹੈ ਕਿ ਬਿਮਾਰੀ ਦਾ ਦੇਰ ਨਾਲ ਸ਼ੁਰੂ ਹੋਣਾ ਅਤੇ ਫ਼ੌਜ ਛੱਡਣ ਸਮੇਂ ਸਹਿਯੋਗ ਦੀ ਘਾਟ, ਇਹ ਪੀਟੀਐਸਡੀ ਦੇ ਸੰਭਾਵੀ ਕਾਰਨ ਹੋ ਸਕਦੇ ਹਨ।

ਪੀਟੀਐਸਡੀ ਬਾਰੇ ਚੇਤਨਾ ਵਧਣ ਸਦਕਾ ਹੁਣ ਜ਼ਿਆਦਾ ਸਾਬਕਾ ਫ਼ੌਜੀ ਆਪਣਾ ਇਲਾਜ ਕਰਵਾ ਰਹੇ ਹਨ।

ਕੀ ਹੁੰਦੀ ਹੈ ਪੀਟੀਐਸਡੀ?

  • ਕਿਸੇ ਅਜਿਹੇ ਹਾਲਾਤ ਵਿੱਚ ਫਸਣਾ ਜੋ ਬਹੁਤ ਜ਼ਿਆਦਾ ਡਰਾਉਣੀ ਹੋਵੇ ਅਤੇ ਜਿਸ ਵਿੱਚ ਜਿੰਦਗੀ ਨੂੰ ਖ਼ਤਰਾ ਹੋਵੇ, ਪੀਟੀਐਸਡੀ ਦਾ ਕਾਰਨ ਬਣ ਸਕਦਾ ਹਨ।
  • ਇਸ ਦੇ ਲੱਛਣ, ਅਕਸਰ ਸਦਮੇ ਤੋਂ ਕੁਝ ਹਫ਼ਤਿਆਂ ਦੇ ਅੰਦਰ ਹੀ ਸਾਹਮਣੇ ਆ ਜਾਂਦੇ ਹਨ ਪਰ ਕਈ ਵਾਰੀ ਲੱਛਣਾਂ ਦੇ ਸਾਹਮਣੇ ਆਉਣ ਵਿੱਚ ਦੇਰੀ ਵੀ ਹੋ ਸਕਦੀ ਹੈ।
  • ਸਦਮਾ ਦੇਣ ਵਾਲੀ ਕਿਸੇ ਘਟਨਾ ਤੋਂ ਬਾਅਦ ਲੋਕ ਅਕਸਰ ਦੁਖੀ, ਨਿਰਾਸ਼, ਚਿੰਤਤ, ਦੋਸ਼ੀ ਅਤੇ ਖੁਦ ਨੂੰ ਗੁੱਸਾ ਮਹਿਸੂਸ ਕਰ ਸਕਦੇ ਹਨ।
  • ਲੋਕਾਂ ਨੂੰ ਵਾਰ ਵਾਰ ਉਸ ਘਟਨਾ ਦੇ ਦ੍ਰਿਸ਼ ਯਾਦ ਆ ਸਕਦੇ ਹਨ, ਜਾਂ ਡਰਾਉਣੇ ਸੁਪਨੇ ਵੀ ਆ ਸਕਦੇ ਹਨ।
  • ਲੋਕ ਆਪਣੇ ਆਪ ਨੂੰ ਇਸ ਤੋਂ ਬਚਾਉਣ ਲਈ ਹਰ ਸਮੇਂ ਚੁਕੰਨੇ ਹੋ ਸਕਦੇ ਹਨ।
  • ਸਰੀਰਕ ਲੱਛਣਾਂ ਵਿੱਚ ਦਰਦਾਂ, ਦਸਤ, ਦਿਲ ਦੀ ਡਾਵਾਂਡੋਲ ਧੜਕਣ, ਸਿਰ ਦਰਦ, ਡਰ ਅਤੇ ਡਿਪਰੈਸ਼ਨ ਆਦਿ ਮਹਿਸੂਸ ਕਰਨਾ ਸ਼ਾਮਲ ਹਨ।
  • ਅਜਿਹੇ ਵਿੱਚ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਣਾ ਜਾਂ ਫਿਰ ਨਸ਼ੇ ਕਰਨਾ ਵੀ ਸ਼ੁਰੂ ਕਰ ਸਕਦੇ ਹਨ।

ਸਰਲ ਭਾਸ਼ਾ ਵਿੱਚ ਕਿਹਾ ਜਾ ਸਕਦਾ ਹੈ ਕਿ ਵਿਅਕਤੀ ਉਸ ਸਦਮੇ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦਾ।

ਸਰੋਤ: ਰੌਇਲ ਕਾਲੇਜ ਆਫ਼ ਸਾਈਕੈਟਰਿਸਟਸ

ਇੱਕ ਦਹਾਕੇ ਵਿੱਚ ਵਧੇ ਅੰਕੜੇ

ਕਿੰਗਜ਼ ਕਾਲਜ ਲੰਡਨ ਦੁਆਰਾ ਲਗਭਗ 9,000 ਫੌਜੀਆਂ ਦਾ ਇੱਕ ਅਧਿਐਨ ਬ੍ਰਿਟਿਸ਼ ਜਰਨਲ ਆਫ ਸਾਈਕੈਟਰੀ ਵਿੱਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦਰਸਾਉਂਦਾ ਹੈ ਕਿ ਫ਼ੌਜ ਵਿੱਚ ਪੀਟੀਐਸਡੀ ਸਾਲ 2004-5 ਦੌਰਾਨ 4 ਫ਼ੀਸਦੀ ਸੀ, ਜੋ ਕਿ ਸਾਲ 2014-16 ਦੌਰਾਨ ਵੱਧ ਕੇ 6 ਫ਼ੀਸਦੀ ਹੋ ਗਈ।

ਇਰਾਕ ਜਾਂ ਅਫ਼ਗਾਨਿਸਤਾਨ ਵਿੱਚ ਤੈਨਾਤ ਉਹ ਫੌਜੀ ਜਿਨ੍ਹਾਂ ਨੇ ਹੱਥੋ-ਹੱਥ ਲੜਾਈ ਲੜੀ ਸੀ, ਵਿਚੋਂ 17 ਫ਼ੀਸਦੀ ਵਿੱਚ ਪੀਟੀਐਸਡੀ ਦੇ ਲੱਛਣ ਦੱਸੇ ਗਏ। ਵਰਗੀਆਂ ਹਾਲਾਂਕਿ ਡਾਕਟਰਾਂ ਅਤੇ ਏਅਰਕਰਿਊ ਵਰਗੇ ਸਹਾਇਕ ਦਸਤਿਆਂ ਵਿੱਚ ਤੈਨਾਤ ਲੋਕਾਂ ਵਿੱਚੋਂ 6 ਫ਼ੀਸਦੀ 'ਚ ਹੀ ਇਸਦੇ ਲੱਛਣ ਦੇਖੇ ਗਏ।

ਕਿੰਗਜ਼ ਕਾਲਜ ਦੇ ਇੰਸੀਚਿਊਟ ਆਫ਼ ਸਾਇਕੋਲੋਜੀ, ਸਾਇਕੈਟਰੀ ਅਤੇ ਨਿਊਰੋਸਾਇੰਸ ਦੇ ਲੇਖਕ ਡਾ. ਸ਼ੈਰਨ ਸਟੀਵਲਿੰਕ ਨੇ ਕਿਹਾ, "ਅਸੀਂ ਪਹਿਲੀ ਵਾਰ ਇਸ ਗੱਲ ਦੀ ਪਛਾਣ ਕੀਤੀ ਹੈ ਕਿ ਲੜਾਈਆਂ ਵਿੱਚ ਤੈਨਾਤ ਕੀਤੇ ਗਏ ਸਾਬਕਾ ਫੌਜੀਆਂ ਨੂੰ ਵਰਤਮਾਨ ਫੌਜੀਆਂ ਦੇ ਮੁਕਾਬਲੇ ਪੀਟੀਐਸਡੀ ਦਾ ਖ਼ਤਰਾ ਜ਼ਿਆਦਾ ਹੈ।"

"ਹਾਲਾਂਕਿ ਸਾਬਕਾ ਫੌਜੀਆਂ 'ਚ ਹੋ ਰਿਹਾ ਬਿਮਾਰੀ ਦਾ ਇਹ ਵਾਧਾ ਚਿੰਤਾ ਦਾ ਸਬੱਬ ਹੈ ਪਰ ਹਰ ਸਾਬਕਾ ਫੌਜੀ ਦੀ ਤੈਨਾਤੀ ਨਹੀਂ ਕੀਤੀ ਗਈ ਸੀ ਅਤੇ ਆਮ ਤੌਰ 'ਤੇ ਹਰ ਤਿੰਨ ਵਿੱਚੋਂ ਇੱਕ ਫ਼ੌਜੀ ਨੇ ਹੀ ਲੜਾਈ ਲੜੀ ਸੀ।"

ਇਹ ਵੀ ਪੜ੍ਹੋ:

ਇਹ ਨਤੀਜੇ ਸਾਲ 2003 ਤੋਂ ਚਲ ਰਹੇ ਇੱਕੇ ਵੱਡੇ ਅਧਿਐਨ ਦੇ ਤੀਸਰੇ ਪੜਾਅ ਵਿੱਚ ਹਾਸਲ ਹੋਏ ਸਨ।

ਅਧਿਐਨ ਦੇ ਨਵੀਨਤਮ ਪੜਾਅ ਅਧੀਨ ਅਧਿਐਨ ਵਿੱਚ ਸ਼ਾਮਲ ਲੋਕਾਂ ਦੇ ਸਾਲ 2014 ਤੋਂ 2016 ਦਰਮਿਆਨ ਸਰਵੇਖਣ ਕੀਤੇ ਗਏ। ਇਨ੍ਹਾਂ ਵਿੱਚੋਂ 62 ਫ਼ੀਸਦੀ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਤੈਨਾਤ ਰਹਿ ਚੁੱਕੇ ਸਨ ਅਤੇ ਇਨ੍ਹਾਂ ਦੀ ਔਸਤ ਉਮਰ 40 ਸਾਲਾਂ ਸੀ

ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਅਧਿਐਨ ਵਿੱਚ ਸ਼ਾਮਲ ਲੋਕਾਂ ਵਿੱਚੋਂ 22% ਵਿੱਚ ਚਿੰਤਾ ਅਤੇ ਤਣਾਅ ਵਰਗੇ ਮਾਨਸਿਕ ਰੋਗ ਸਥਿਰ ਰਹੇ।

ਸ਼ਰਾਬ ਦੀ ਵਰਤੋਂ ਇੱਕ ਆਮ ਸਮੱਸਿਆ ਸੀ, ਪਰ ਇਹ 15 ਫੀਸਦੀ ਤੋਂ ਘਟ ਕੇ 10 ਫੀਸਦੀ ਹੋ ਗਈ।

ਫ਼ੌਜ ਨੂੰ ਛੱਡਣਾ 'ਮੁਸ਼ਕਿ ਹੋ ਸਕਦਾ ਹੈ'

ਸਾਬਕਾ ਫ਼ੌਜੀਆਂ ਵਿੱਚ ਇਸ ਵੱਡੇ ਅੰਕੜੇ ਨੂੰ ਸਮਝਾਉਂਦਿਆਂ ਪ੍ਰੋਫੈਸਰ ਨਿਕੋਲਾ ਫ਼ੀਅਰ ਨੇ ਦੱਸਿਆ ਕਿ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵਿੱਚ ਫੌਜ ਨੂੰ ਛੱਡਣ ਦੀ ਸੰਭਾਵਨਾ ਜ਼ਿਆਦਾ ਹੈ। ਫ਼ੌਜ ਨੂੰ ਛੱਡਣ ਦੇ ਨਾਲ ਨਾਲ ਸਮਾਜਿਕ ਸਹਾਇਤਾ ਦਾ ਨਾ ਮਿਲਣਾ ਵੀ ਇਨ੍ਹਾਂ ਹਾਲਾਤਾਂ ਦੀ ਸ਼ੁਰੂਆਤ ਕਰ ਸਕਦਾ ਹੈ।

"ਸਾਨੂੰ ਪਤਾ ਹੈ ਕਿ ਮਾਨਸਿਕ ਸਿਹਤ ਸਬੰਧੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਫ਼ੌਜ ਛੱਡਣ ਦੀ ਸੰਭਾਵਨਾਂ ਜ਼ਿਆਦਾ ਹੁੰਦੀ ਹੈ।"

"ਸਾਨੂੰ ਇਹ ਵੀ ਪਤਾ ਹੈ ਕਿ ਫ਼ੌਜ ਨੂੰ ਛੱਡ ਕੇ, ਆਮ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਅ ਨਾਲ ਵੀ ਤਣਾਅ ਪੈਦਾ ਹੋ ਸਕਦਾ ਹੈ। ਤੁਸੀਂ ਰਹਿਣ ਲਈ ਨਵੀਂ ਥਾਂ ਅਤੇ ਨੌਕਰੀ ਲੱਭਣੀ ਹੁੰਦੀ ਹੈ।"

ਇਹ ਵੀ ਪੜ੍ਹੋ:

ਬੀਬੀਸੀ ਟੀਵੀ ਦੇ 'ਬੌਡੀਗਾਰਡ' ਵਰਗੇ ਪ੍ਰੋਗਰਾਮਾਂ ਸਕਦਾ ਪੀਟੀਐਸਡੀ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਸਬੰਧੀ ਜਾਗਰੂਕਤਾ ਵਾਧੀ ਹੈ। ਬਹੁਤ ਸਾਰੇ ਸਾਬਕਾ ਫ਼ੌਜੀ ਹੁਣ ਬੇਝਿਜਕ ਆਪਣੀ ਸਥਿਤੀ ਬਾਰੇ ਗੱਲ ਕਰ ਲੈਂਦੇ ਹਨ।

ਯੂਕੇ ਦੀ 4-5 ਫੀਸਦੀ ਦੇ ਕਰੀਬ ਆਬਾਦੀ ਨੂੰ ਪੀਟੀਐਸਡੀ ਨੇ ਪ੍ਰਭਾਵਿਤ ਕੀਤਾ ਹੈ। ਜਦਕਿ 16-24 ਸਾਲ ਦੀਆ ਔਰਤਾਂ ਵਿੱਚ ਇਹ 12 ਫ਼ੀਸਦੀ ਹੈ, ਜੋ ਸਭ ਤੋਂ ਉੱਚੀ ਹੈ। ਜੋ ਜਿਨਸੀ ਹਮਲੇ ਦੀਆਂ ਸ਼ਿਕਾਰਾਂ ਵਿੱਚ ਪੀਟੀਐਸਡੀ ਦੇ ਕੇਸ ਸਭ ਤੋਂ ਵੱਧ ਦੇਖੇ ਗਏ।

ਕਿੰਗਜ਼ ਕਾਲਜ ਲੰਡਨ ਵਿੱਚ ਸਾਈਕੈਟਰੀ ਦੇ ਪ੍ਰੋਫ਼ੈਸਰ ਸਾਈਮਨ ਵੈਜ਼ਲੀ ਦਾ ਕਹਿਣਾ ਹੈ ਕਿ ਇਲਾਜ ਵਿੱਚ ਸੁਧਾਰ ਆਇਆ ਹੈ ਅਤੇ ਇਸ ਨਾਲ ਜੁੜੀ ਝਿਜਕ ਵਿੱਚ ਵੀ ਕਮੀ ਆਈ ਹੈ।"

ਉਨ੍ਹਾਂ ਕਿਹਾ ਕਿ, "ਪੀੜਤਾਂ ਨੂੰ ਪਹਿਲਾਂ ਆਪਣਾ ਇਲਾਜ ਕਰਵਾਉਣ ਲਈ ਸਾਹਮਣੇ ਆਉਣ ਨੂੰ 10-13 ਸਾਲ ਲੱਗ ਜਾਂਦੇ ਸਨ, ਜੋ ਹੁਣ ਘੱਟ ਕੇ 2-3 ਸਾਲ ਹੀ ਰਹਿ ਗਿਆ ਹੈ।"

"ਇਲਾਜ ਵਿੱਚ ਬਹੁਤ ਵੱਡਾ ਨਿਵੇਸ਼ ਹੋਇਆ ਹੈ, ਬਹੁਤ ਸਾਰੀਆਂ ਸੇਵਾਵਾਂ ਉਪਲਬਧ ਹਨ।"

"ਜਦੋਂ ਲੋਕ ਫ਼ੌਜ ਛੱਡ ਕੇ ਜਾਂਦੇ ਹਨ ਤਾਂ ਉਹ ਫ਼ੌਜ ਦੁਆਰਾ ਦਿੱਤਾ ਗਿਆ ਸੋਸ਼ਲ ਨੈਟਵਰਕ ਗੁਆ ਦਿੰਦੇ ਹਨ। ਅਜਿਹੇ ਸਮੇਂ ਵਿੱਚ ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਬਹੁਤ ਅਹਿਮ ਹੋ ਸਕਦਾ ਹੈ।"

ਰਾਇਲ ਕਾਲਜ ਆਫ਼ ਸਾਇਕੈਟਰਿਸਟਸ ਦੇ ਪ੍ਰੈਜ਼ੀਡੈਂਟ, ਪ੍ਰੋਫ਼ੈਸਰ ਵੈਂਡੀ ਬਰਨ ਦਾ ਕਹਿਣਾ ਹੈ ਕਿ "ਇਹ ਅਹਿਮ ਹੈ ਕਿ ਅਸੀਂ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਵਿੱਚ ਵੱਧ ਰਹੀ ਮਾਨਸਿਕ ਸਿਹਤ ਸੇਵਾਵਾਂ ਦੀ ਮੰਗ ਦੀ ਪੂਰਤੀ ਕਰੀਏ ਤਾਂ ਜੋ ਦੇਸ ਸੇਵਾ ਕਰਨ ਵਾਲੇ ਆਸਾਨੀ ਨਾਲ ਇਲਾਜ ਦੀਆਂ ਸਹੂਲਤਾਂ ਲੈ ਸਕਣ।"

ਇਹ ਵੀ ਪੜ੍ਹੋ:

ਚੈਰਿਟੀ ਕਾਮਬੈਟ ਸਟਰੈਸ ਦੇ ਮੈਡੀਕਲ ਡਾਇਰੈਕਟਰ ਡਾ. ਵਾਲਟਰ ਬੁਸੁਟਿਲ ਮੁਤਾਬਕ ਸਹਾਇਤਾ ਮੰਗਣ ਵਾਲੇ ਸਾਬਕਾ ਫ਼ੌਜੀਆਂ ਦੀ ਗਿਣਤੀ ਵਧੀ ਹੈ।

"ਪਿਛਲੇ ਦਹਾਕੇ ਵਿੱਚ ਸਾਡੀ ਚੈਰਿਟੀ ਤੋਂ ਮਦਦ ਦੀ ਮੰਗ ਕਰਨ ਵਾਲੇ ਸਾਬਕਾ ਫ਼ੌਜੀਆਂ ਦੀ ਗਿਣਤੀ, ਖਾਸ ਤੌਰ 'ਤੇ ਉਹ ਜਿੰਨ੍ਹਾਂ ਨੇ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਸੇਵਾਵਾਂ ਨਿਭਾਈਆਂ ਹਨ, ਵਿੱਚ 97 ਫ਼ੀਸਦੀ ਵਾਧਾ ਹੋਇਆ ਹੈ। ਸਾਡੇ ਕੋਲ ਹਰ ਸਾਲ 2000 ਨਵੇਂ ਸਾਬਕਾ ਫੌਜੀ ਆ ਰਹੇ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਚੈਰਿਟੀ ਵੱਲੋਂ ਪੀਟੀਐਸਡੀ ਦਾ ਇਲਾਜ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮ ਇਸ ਵੇਲੇ ਫੰਡਾਂ ਦੀ ਘਾਟ ਕਰਨ ਖ਼ਤਰੇ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)