ਉੱਤਰ ਕੋਰੀਆ ਫੌਜ 'ਚ ਰੇਪ ਤੇ ਮਹਾਵਾਰੀ ਬੰਦ ਹੋਣਾ ਆਮ ਸੀ: ਇੱਕ ਸਾਬਕਾ ਫੌਜੀ

ਇੱਕ ਫੌਜੀ ਮੁਤਾਬਕ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਫੌਜ 'ਚ ਬਤੌਰ ਔਰਤ ਜ਼ਿੰਦਗੀ ਬੇਹੱਦ ਔਕੜਾਂ ਭਰੀ ਹੈ ਕਿਉਂਕਿ ਜਲਦੀ ਹੀ ਮਹਾਵਾਰੀ ਬੰਦ ਹੋ ਜਾਂਦੀ ਹੈ ਅਤੇ ਜਿਹੜੀਆਂ ਔਰਤਾਂ ਉੱਥੇ ਕੰਮ ਕਰਦੀਆਂ ਹਨ ਉਨ੍ਹਾਂ ਨਾਲ ਬਲਾਤਕਾਰ ਵੀ ਹੁੰਦੇ ਹਨ।

ਤਕਰੀਬਨ 10 ਸਾਲ ਤੱਕ ਲੀ ਸੋ ਯੇਆਨ ਇੱਕ ਅਜਿਹੇ ਕਮਰੇ 'ਚ ਰਹੀ, ਜਿਸ ਵਿੱਚ 2 ਦਰਜਨ ਤੋਂ ਵੱਧ ਹੋਰ ਔਰਤਾਂ ਵੀ ਰਹਿੰਦੀਆਂ ਸਨ। ਬੈੱਡ ਦੇ ਹੇਠਾਂ ਸੌਂਦੀ ਰਹੀ। ਹਰੇਕ ਔਰਤ ਨੂੰ ਇੱਕ ਦਰਾਜ ਦਿੱਤਾ ਜਾਂਦਾ ਸੀ, ਜਿਸ ਵਿੱਚ ਉਹ ਆਪਣੀ ਵਰਦੀ ਰੱਖ ਸਕਣ।

ਇਸ ਦਰਾਜ ਦੇ ਉੱਤੇ ਦੋ ਤਸਵੀਰਾਂ ਲਾਉਣ ਦੀ ਇਜਾਜ਼ਤ ਸੀ। ਜਿਨਾਂ 'ਚੋਂ ਇੱਕ ਉੱਤਰੀ ਕੋਰੀਆ ਦੇ ਸੰਸਾਥਪਕ ਕਿਮ II ਜਾਂਗ ਅਤੇ ਦੂਜੀ ਉਸ ਦੇ ਮਰਹੂਮ ਵਾਰਿਸ ਕਿਮ ਜੋਂਗ ਇਲ ਦੀ ਫੋਟੋ ਸੀ।

ਕਰੀਬ ਇੱਕ ਸਾਲ ਉਨ੍ਹਾਂ ਨੂੰ ਨੌਕਰੀ ਛੱਡੇ ਹੋ ਗਿਆ ਹੈ, ਪਰ ਅਜੇ ਵੀ ਉਸ ਬੈਰੇਕ ਦੀਆਂ ਯਾਦਾਂ ਸੱਜਰੀਆਂ ਹਨ।

ਉਹ ਦੱਸਦੀ ਹੈ, "ਸਾਨੂੰ ਗਰਮੀ ਲੱਗਦੀ ਸੀ। ਜਿਨ੍ਹਾਂ ਗੱਦਿਆਂ 'ਤੇ ਅਸੀਂ ਸੌਂਦੇ ਸੀ ਉਹ ਚੌਲਾਂ ਦੀਆਂ ਛਿੱਲੜਾਂ ਦੇ ਬਣੇ ਹੁੰਦੇ ਸੀ। ਉਹ ਅਰਾਮਦਾਇਕ ਨਹੀਂ ਹੁੰਦੇ ਸਨ।"

ਲੀ ਸੋ ਯਿਓਨ ਦਾ ਕਹਿਣਾ ਹੈ, "ਔਰਤਾਂ ਹੋਣ ਕਰਕੇ ਉੱਥੇ ਅਸੀਂ ਚੰਗੀ ਤਰ੍ਹਾਂ ਨਹਾ ਨਹੀਂ ਸਕਦੀਆਂ ਸੀ। ਉਥੇ ਮੌਰੀ ਥਾਣੀ ਸੱਪ ਅਤੇ ਡੱਡੂ ਆ ਜਾਂਦੇ ਸਨ।"

ਫੌਜ ਛੱਡਣ ਵਾਲਿਆਂ 'ਤੇ ਬੇ-ਭਰੋਸਗੀ

ਜੂਲੀਏਟ ਮੋਰੀਲੋਟ ਅਤੇ ਰਾਉਨ ਬਾਇਕ ਮੁਤਾਬਕ ਲੀ ਸੋ ਯੇਆਨ ਦੇ ਬਿਆਨ ਵੀ ਉਨ੍ਹਾਂ ਵਾਂਗ ਹੀ ਹਨ, ਜਿਨ੍ਹਾਂ ਕੋਲੋਂ ਪਹਿਲਾਂ ਵੀ ਉੱਤਰੀ ਕੋਰੀਆ ਦੀ ਫੌਜ ਬਾਰੇ ਸੁਣਿਆ ਸੀ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਫੌਜ ਛੱਡਣ ਵਾਲਿਆਂ ਨਾਲ ਸਾਵਧਾਨੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਯੇਆਨ ਨੂੰ ਇਸ ਲਈ ਕੋਈ ਅਦਾਇਗੀ ਨਹੀਂ ਕੀਤੀ ਗਈ।

ਸ਼ੁਰੂਆਤੀ ਦੌਰ 'ਚ 17 ਸਾਲਾ ਯੇਆਨ ਨੇ ਦੇਸ ਭਗਤੀ ਅਤੇ ਸਮੂਹਿਕ ਕੋਸ਼ਿਸ਼ਾਂ ਸਦਕਾ ਫੌਜੀ ਜਿੰਦਗੀ ਦਾ ਅਨੰਦ ਮਾਣਿਆ।

ਉਹ ਵਾਲ ਸੁਕਾਉਣ ਲਈ ਮਿਲੇ ਸੰਦ ਤੋਂ ਬਹੁਤ ਪ੍ਰਭਾਵਿਤ ਸੀ, ਹਾਲਾਂਕਿ ਕਦੇ-ਕਦੇ ਬਿਜਲੀ ਆਉਣ ਕਾਰਨ ਇਸ ਦਾ ਬਹੁਤ ਘੱਟ ਉਪਯੋਗ ਹੁੰਦਾ ਸੀ।

ਔਰਤਾਂ ਅਤੇ ਪੁਰਸ਼ਾਂ ਲਈ ਰੋਜ਼ਾਨਾ ਇਕੋ ਜਿਹਾ ਰੁਟੀਨ ਹੁੰਦੀ ਸੀ। ਔਰਤਾਂ ਲਈ ਪੁਰਸ਼ਾਂ ਦੇ ਮੁਕਾਬਲੇ ਸਰੀਰਕ ਕਸਰਤ ਥੌੜਾ ਘੱਟ ਹੁੰਦੀ ਸੀ ਪਰ ਉਨ੍ਹਾਂ ਨੂੰ ਰੋਜ਼ਮਰਾਂ ਦੇ ਕੰਮ, ਸਫਾਈ, ਖਾਣਾ ਬਣਾਉਣਾ ਆਦਿ ਕਰਨੇ ਪੈਂਦੇ ਸਨ, ਜਿਸ ਤੋਂ ਪੁਰਸ਼ਾਂ ਨੂੰ ਛੋਟ ਹੁੰਦੀ ਸੀ।

ਫ੍ਰੈਂਚ 'ਚ ਛਪੇ '100 ਸਵਾਲਾਂ 'ਚ ਉੱਤਰੀ ਕੋਰੀਆ' ਦੇ ਲੇਖਕ ਜੂਲੀਏਟ ਮੋਰੀਲੋਟ ਮੁਤਾਬਕ, "ਉੱਤਰੀ ਕੋਰੀਆ ਰਵਾਇਤੀ ਤੌਰ 'ਤੇ ਪੁਰਸ਼ ਪ੍ਰਧਾਨ ਸਮਾਜ ਹੈ ਅਤੇ ਇੱਥੇ ਲਿੰਗਕ ਮਤਭੇਦ ਕਾਇਮ ਰਹਿੰਦਾ ਹੈ।"

ਸਖ਼ਤ ਸਿਖਲਾਈ ਅਤੇ ਖਾਣ ਦੀ ਘਾਟ ਨਾਲ ਯੇਆਨ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਸਰੀਰ ਨਾਲ ਸਖ਼ਤ ਮਿਹਨਤ ਕਰਨੀ ਪੈਂਦੀ ਸੀ।

ਉਸ ਨੇ ਦੱਸਿਆ,"ਅਸੰਤੁਲਿਤ ਭੋਜਨ ਅਤੇ ਤਣਾਅ ਵਾਲੇ ਵਾਤਾਵਰਣ ਕਰਕੇ ਸਾਨੂੰ 6 ਮਹੀਨਿਆਂ ਬਾਅਦ ਪੀਰੀਅਡਸ ਆਉਣੇ ਬੰਦ ਹੋ ਗਏ।"

ਔਰਤ ਫੌਜੀਆਂ ਦਾ ਕਹਿਣਾ ਹੈ ਕਿ ਉਹ ਖੁਸ਼ ਸਨ ਕਿ ਉਨ੍ਹਾਂ ਨੂੰ ਪੀਰੀਅਡਸ ਨਹੀਂ ਆਉਂਦੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੌਰਾਨ ਪੀਰੀਅਡਸ ਹੋਣ ਕਰਕੇ ਹਾਲਤ ਬਹੁਤ ਮਾੜੀ ਹੋ ਜਾਂਦੀ ਸੀ।

ਅੰਦਾਜਨ 70 ਫੀਸਦੀ ਫ਼ੌਜ ਛੱਡਣ ਵਾਲੀਆਂ ਉੱਤਰੀ ਕੋਰੀਆ ਦੀਆਂ ਔਰਤਾਂ ਹਨ। ਇਨ੍ਹਾਂ ਵੱਧ ਅੰਕੜਿਆਂ ਦਾ ਕਾਰਨ ਉੱਥੇ ਔਰਤਾਂ 'ਚ ਬੇਰੁਜ਼ਗਾਰੀ ਦਾ ਹੋਣਾ ਹੈ।

ਸੈਨੇਟਰੀ ਪੈਡ ਦੀ ਕਮੀ

ਯੇਆਨ ਦਾ ਕਹਿਣਾ ਹੈ ਕਿ ਉਸ ਦੇ ਫੌਜ ਦੇ ਕਾਰਜਕਾਲ ਸਮੇਂ ਉੱਤਰੀ ਕੋਰੀਆ ਦੀ ਫੌਜ ਮਹਾਵਾਰੀ ਲਈ ਸਹੂਲਤਾਂ ਦੇਣ 'ਚ ਅਸਫ਼ਲ ਰਹੀ ਅਤੇ ਇਸ ਦੌਰਾਨ ਉਸ ਨੂੰ ਅਤੇ ਉਸ ਦੀਆਂ ਸਹਿਕਰਮੀਆਂ ਨੂੰ ਸੈਨੇਟਰੀ ਪੈਡ ਦੀ ਮੁੜ ਵਰਤੋਂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।

ਜੂਲੀਏਟ ਮੋਰੀਲੋਟ ਮੁਤਾਬਕ, "ਔਰਤਾਂ ਨੂੰ ਉਲੀ ਦਿਨੀਂ ਚਿੱਟੇ ਕਾਟਨ ਦੇ ਪੈਡ ਵਰਤਣੇ ਪੈਂਦੇ ਸਨ ਅਤੇ ਜਦੋਂ ਉਥੇ ਮਰਦ ਮੌਜੂਦ ਨਹੀਂ ਹੁੰਦੇ ਸਨ ਤਾਂ ਹਰ ਰਾਤ ਨੂੰ ਉਨ੍ਹਾਂ ਨੂੰ ਧੋਣਾ ਪੈਂਦਾ ਸੀ। ਇਸ ਲਈ ਉਹ ਸਵੇਰੇ ਛੇਤੀ ਉੱਠਦੀਆਂ ਅਤੇ ਇਨ੍ਹਾਂ ਨੂੰ ਧੋਂਦੀਆਂ ਸਨ।

ਖੇਤਰੀ ਦੌਰੇ ਤੋਂ ਵਾਪਸ ਆ ਕੇ ਉਸ ਨੇ ਕਈ ਔਰਤ ਸੈਨਿਕਾਂ ਨਾਲ ਗੱਲ ਕੀਤੀ, ਮੋਰੀਲੋਟ ਨੇ ਪੁਸ਼ਟੀ ਕੀਤੀ ਕਿ ਉਹ ਅਕਸਰ ਆਪਣੇ ਪੀਰੀਅਡਜ਼ ਮਿਸ ਕਰ ਦਿੰਦੀਆਂ ਹਨ।

ਉਨ੍ਹਾਂ ਨੇ ਦੱਸਿਆ, "ਇੱਕ 20 ਸਾਲਾ ਕੁੜੀ ਨੇ ਮੇਰੇ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਬਹੁਤ ਸਿਖਲਾਈ ਦਿੱਤੀ ਗਈ ਅਤੇ ਉਸ ਨੂੰ ਦੋ ਸਾਲ ਲਈ ਪੀਰੀਅਡਜ਼ ਨਹੀਂ ਆਏ।

'ਜਿਣਸੀ ਸੋਸ਼ਣ ਆਮ'

ਮਾਰੀਲੋਟ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਫੌਜ ਵਿੱਚ ਔਰਤਾਂ ਨਾਲ ਬਲਾਤਕਾਰ ਵਰਗੇ ਮੁੱਦੇ 'ਤੇ ਗੱਲ ਚੁੱਕੀ ਤਾਂ ਜ਼ਿਆਦਾਤਰ ਮਹਿਲਾ ਫੌਜੀਆਂ ਦਾ ਕਹਿਣਾ ਸੀ ਕਿ "ਇਹ ਹੋਰਾਂ ਨਾਲ ਹੁੰਦਾ ਹੈ।"

ਪਰ ਕਿਸੇ ਨੇ ਨਹੀਂ ਕਿਹਾ ਕਿ ਇਹ ਉਨ੍ਹਾਂ ਨਾਲ ਵਾਪਰਿਆ ਹੈ।

ਯੇਆਨ ਨੇ ਵੀ ਕਿਹਾ ਕਿ ਇਸ ਨਾਲ ਵੀ ਉਸ ਦੇ ਕਾਰਜਕਾਲ 1992 ਤੋਂ 2001 ਤੱਕ ਇਹ ਨਹੀਂ ਹੋਇਆ ਪਰ ਉਸ ਦੀਆਂ ਬਹੁਤ ਸਾਰੀਆਂ ਸਹਿਯੋਗੀਆਂ ਨਾਲ ਹੋਇਆ।

"ਕੰਪਨੀ ਕਮਾਂਡਰ ਆਪਣੇ ਕਮਰੇ ਵਿੱਚ ਰਹਿੰਦੇ ਅਤੇ ਆਪਣੀ ਕਮਾਨ ਹੇਠਾਂ ਆਉਣ ਵਾਲੀਆਂ ਔਰਤਾਂ ਦਾ ਬਲਾਤਕਾਰ ਕਰਦੇ। ਇਹ ਵਰਤਾਰਾ ਬਿਨਾਂ ਰੁਕੇ ਚੱਲਦੇ ਰਿਹਾ।"

ਉੱਤਰੀ ਕੋਰੀਆ ਫੌਜ ਦਾ ਕਹਿਣਾ ਹੈ ਕਿ ਉਹ ਜਿਣਸੀ ਸ਼ੋਸ਼ਣ ਨੂੰ ਸੰਜੀਦਗੀ ਨਾਲ ਲੈ ਰਹੇ ਹਨ ਅਤੇ ਦੋਸ਼ੀ ਪਾਏ ਜਾਣ 'ਤੇ 7 ਸਾਲਾ ਤੱਕ ਜੇਲ੍ਹ ਦੀ ਸਜ਼ਾ ਦੇਣ ਦਾ ਕਾਨੂੰਨ ਹੈ।

ਮਾਰੀਲੋਟ ਦੱਸਦੀ ਹੈ ਕਿ ਜ਼ਿਆਦਾਤਰ ਦੋਸ਼ ਸਾਬਿਤ ਨਹੀਂ ਹੁੰਦੇ ਅਤੇ ਦੋਸ਼ੀ ਸਜ਼ਾ ਤੋਂ ਬਚ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)