You’re viewing a text-only version of this website that uses less data. View the main version of the website including all images and videos.
ਨਿੱਕੀ ਹੇਲੀ ਨੇ ਅਸਤੀਫੇ ਤੋਂ ਬਾਅਦ 2020 'ਚ ਚੋਣਾਂ ਲੜਨ ਬਾਰੇ ਇਹ ਕਿਹਾ
ਅਮਰੀਕਾ ਦੀ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿੱਕੀ ਹੇਲੀ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ।
ਦੱਖਣੀ ਕੈਰੋਲਾਈਨਾ ਦੇ ਸਾਬਕਾ ਗਵਰਨਰ ਹੇਲੀ ਦਾ ਅਸਤੀਫਾ ਟਰੰਪ ਪ੍ਰਸ਼ਾਸਨ ਲਈ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ
ਵ੍ਹਾਈਟ ਹਾਊਸ ਨੇ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਨਿੱਕੀ ਹੇਲੀ ਨਾਲ ਜਲਦ ਇੱਕ ਐਲਾਨ ਕਰਨਗੇ।
ਇਹ ਵੀ ਪੜ੍ਹੋ:
ਇਹ ਐਲਾਨ ਉਨ੍ਹਾਂ ਵੱਲੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਪ੍ਰਧਾਨ ਦੇ ਅਹੁਦੇ 'ਤੇ ਇੱਕ ਮਹੀਨੇ ਤੱਕ ਬਣੇ ਰਹਿਣ ਤੋਂ ਬਾਅਦ ਆਇਆ ਹੈ।
2020 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਬਾਰੇ ਨਿੱਕੀ ਹੇਲੀ ਨੇ ਕਿਹਾ, ਮੈਂ 2020 ਵਿੱਚ ਹੋਣ ਵਾਲੀਆਂ ਚੋਣਾਂ ਨਹੀਂ ਲੜਨ ਜਾ ਰਹੀ ਸਗੋਂ ਮੈਂ 2020 ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਲਈ ਪ੍ਰਚਾਰ ਕਰਾਂਗੀ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਨਿੱਕੀ ਮੇਰੇ ਲਈ ਬੇਹੱਦ ਖ਼ਾਸ ਹੈ ਅਤੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਹੋਣ ਵਜੋਂ ਸ਼ਾਨਦਾਰ ਕੰਮ ਕੀਤਾ ਹੈ।''
ਡੌਨਲਡ ਟਰੰਪ ਨੇ ਕਿਹਾ ਕਿ ਨਿੱਕੀ ਹੇਲੀ ਨੇ 6 ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਕੁਝ ਵਕਤ ਲਈ ਬ੍ਰੇਕ ਚਾਹੁੰਦੇ ਹਨ।
ਕੌਣ ਹਨ ਨਿੱਕੀ ਹੇਲੀ?
- ਨਿੱਕੀ ਹੇਲੀ ਭਾਰਤੀ ਮੂਲ ਦੇ ਹਨ। ਉਨ੍ਹਾਂ ਦਾ ਪਹਿਲਾਂ ਨਾਂ ਨਿਮਰਤ ਰੰਧਾਵਾ ਸੀ। ਸਿੱਖ ਪਰਿਵਾਰ ਵਿੱਚ ਜੰਮੀ ਨਿੱਕੀ ਨੇ ਬਾਅਦ ਵਿੱਚ ਈਸਾਈ ਧਰਮ ਧਾਰਨ ਕਰ ਲਿਆ ਸੀ।
- 13 ਸਾਲ ਦੀ ਉਮਰ ਵਿੱਚ ਨਿੱਕੀ ਆਪਣੇ ਪਰਿਵਾਰ ਦੇ ਸਟੋਰ ਦੇ ਖਾਤੇ ਸਾਂਭਦੀ ਸੀ।
- 2010 ਵਿੱਚ ਨਿੱਕੀ ਹੇਲੀ ਦੱਖਣੀ ਕੈਰੋਲਾਈਨਾ ਦੀ ਪਹਿਲੀ ਮਹਿਲਾ ਅਤੇ ਘੱਟ ਗਿਣਤੀ ਦੀ ਗਵਰਨਰ ਬਣੀ ਸੀ। 2014 ਵਿੱਚ ਉਹ ਮੁੜ ਤੋਂ ਗਵਰਨਰ ਦੇ ਅਹੁਦੇ ਲਈ ਚੁਣੀ ਗਈ। ਉਹ 2016 ਤੱਕ ਇਸ ਅਹੁਦੇ 'ਤੇ ਰਹੀ।
- ਨਿੱਕੀ ਹੇਲੀ ਦਾ ਵਿਆਹ ਆਰਮੀ ਨੈਸ਼ਨਲ ਗਾਰਡ ਦੇ ਕੈਪਟਨ ਮਾਈਕਲ ਹੇਲੀ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ।