ਪੱਤਰਕਾਰ ਦੇ ਕਤਲ ਦਾ ਸ਼ੱਕ ਕਈ ਦੇਸਾਂ 'ਚ ਚਰਚਾ ਦਾ ਵਿਸ਼ਾ

ਤਸਵੀਰ ਸਰੋਤ, EPA
ਤੁਰਕੀ ਦੀ ਹੁਕਮਰਾਨ ਪਾਰਟੀ ਏਕੇ ਦੇ ਇੱਕ ਸਿਖਰਲੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਦੇ ਜਾਂਚ ਅਧਿਕਾਰੀਆਂ ਨੂੰ ਸਾਉਦੀ ਅਰਬ ਦੇ ਲਾਪਤਾ ਪੱਤਰਕਾਰ ਜਮਾਲ ਖ਼ਾਸ਼ੋਜੀ ਦਾ ਕਤਲ ਇਸਤੰਬੁਲ ਸਥਿੱਤ ਸਾਊਦੀ ਅਰਬ ਦੇ ਵਪਾਰਕ ਸਫ਼ਾਰਤਖਾਨੇ ਵਿੱਚ ਹੋਣ ਦੇ ਸਬੂਤ ਮਿਲੇ ਹਨ।
ਸ਼ਨਿੱਚਰਵਾਰ ਨੂੰ ਤੁਰਕੀ ਦੇ ਦੋ ਅਫਸਰਾਂ ਨੇ ਕਿਹਾ ਸੀ ਕਿ ਸੋਚੇ ਸਮਝੇ ਕਤਲ ਮਗਰੋਂ ਪੱਤਰਕਾਰ ਦੀ ਦੇਹ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ।
ਜਮਾਲ ਮੰਗਲਵਾਰ ਨੂੰ ਆਪਣੇ ਤਲਾਕ ਦੇ ਦਸਤਾਵੇਜ਼ ਲੈਣ ਲਈ ਸਫ਼ਾਰਤਖਾਨੇ ਜਾਣ ਮਗਰੋਂ ਲਾਪਤਾ ਸਨ।
ਇਨ੍ਹਾਂ ਦਾਅਵਿਆਂ ਦੇ ਬਾਵਜੂਦ ਤੁਰਕੀ ਦੇ ਪੁਲਿਸ ਇਸ ਮਾਮਲੇ ਵਿੱਚ ਕੋਈ ਸਬੂਤ ਨਹੀਂ ਪੇਸ਼ ਕਰ ਸਕੀ। ਦੂਸਰੇ ਪਾਸੇ ਸਾਊਦੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, EPA
ਸ਼ਨਿੱਚਰਵਾਰ ਨੂੰ ਇਸਤੰਬੁਲ ਦੇ ਕੌਂਸਲ ਜਰਨਲ ਮੁਹੰਮਦ ਅਲ ਔਤਬੀ ਨੇ ਕਿਹਾ, "ਮੈਂ ਇਸ ਦੀ ਪੁਸ਼ਟੀ ਕਰਦਾ ਹਾਂ ਕਿ ਨਾਗਰਿਕ ਜਮਾਲ ਨਾ ਤਾਂ ਸਾਊਦੀ ਸਫਾਰਤਖਾਨੇ ਵਿੱਚ ਹਨ ਅਤੇ ਨਾ ਹੀ ਸਾਊਦੀ ਅਰਬ ਵਿੱਚ ਹਨ। ਸਾਡਾ ਸਫਾਰਤਖਾਨਾ ਉਨ੍ਹਾਂ ਦੀ ਭਾਲ ਕਰ ਰਿਹਾ ਹੈ ਅਤੇ ਉਨ੍ਹਾਂ ਬਾਰੇ ਫਿਕਰਮੰਦ ਹੈ।"
ਜਮਾਲ ਸਾਊਦੀ ਅਰਬ ਦੇ ਉੱਘੇ ਪੱਤਰਕਾਰ ਹਨ ਅਤੇ ਇਨ੍ਹੀਂ ਦਿਨੀਂ ਅਮਰੀਕਾ ਵਿੱਚ ਰਹਿ ਕੇ ਅਖ਼ਬਾਰ ਦਿ ਵਾਸ਼ਿੰਗਟਨ ਪੋਸਟ ਲਈ ਲਿਖਦੇ ਸਨ। ਉਹ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਅਤੇ ਖ਼ਾਸ ਕਰਕੇ ਕੁੰਵਰ ਮੋਹੰਮਦ ਬਿਨ ਸਲਮਾਨ ਦੇ ਵੱਡੇ ਆਲੋਚਕ ਰਹੇ ਹਨ।
ਸ਼ਾਹੀ ਪਰਿਵਾਰ ਦੇ ਆਲੋਚਕ
ਵਾਸ਼ਿੰਗਟਨ ਪੋਸਟ ਦੇ ਸਿਆਸੀ ਸੰਪਾਦਕ ਅਲੀ ਲੋਪੇਜ਼ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਜਮਾਲ ਆਪਣੀ ਜਾਨ ਨੂੰ ਖ਼ਤਰੇ ਦੀ ਗੱਲ ਕਰਿਆ ਕਰਦੇ ਸਨ।
ਉਨ੍ਹਾਂ ਦੱਸਿਆ, "ਉਹ ਉੱਥੇ ਰਹਿ ਰਹੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਫਿਕਰਮੰਦ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਨੂੰ ਉਹ ਦੇਸ ਛੱਡਣਾ ਪਵੇਗਾ। ਉਹ ਇਸ ਗੱਲ ਨੂੰ ਸਮਝਦੇ ਸਨ ਕਿ ਉਨ੍ਹਾਂ ਦੇ ਵਿਚਾਰ ਸਾਊਦੀ ਅਰਬ ਦੇ ਸਭ ਤੋਂ ਜ਼ੋਰਾਵਰਾਂ ਨੂੰ ਚੁਣੌਤੀ ਦੇ ਰਹੇ ਹਨ। ਮੈਨੂੰ ਲਗਦਾ ਹੈ ਕਿ ਉਹ ਹਮੇਸ਼ਾ ਸੋਚ ਸਮਝ ਕੇ ਖ਼ਤਰਾ ਮੁੱਲ ਲੈਂਦੇ ਸਨ।"

ਤਸਵੀਰ ਸਰੋਤ, AFP
ਪੱਤਰਕਾਰਾਂ ਦੀ ਸੁਰੱਖਿਆ ਬਾਰੇ ਕੰਮ ਕਰਨ ਵਾਲੀ ਸਮਿਤੀ ਨਾਲ ਸੰਬੰਧਿਤ ਰਾਬਰਟ ਮਾਹਨੀ ਦਾ ਕਹਿਣਾ ਹੈ ਕਿ ਸ਼ਾਹੀ ਪਰਿਵਾਰ ਦਾ ਕੋਈ ਆਲੋਚਕ ਪੱਤਰਕਾਰ ਮਹਿਫੂਜ਼ ਨਹੀਂ ਹੈ।
ਉਨ੍ਹਾਂ ਕਿਹਾ,"ਕੁੰਵਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਸਾਊਦੀ ਦੇ ਸ਼ਾਹੀ ਪਰਿਵਾਰ ਉਸਦੇ ਵਿੱਤੀ ਮਾਮਲਿਆਂ ਜਾਂ ਭ੍ਰਿਸ਼ਟਾਚਾਰ ਬਾਰੇ ਕੁਝ ਲਿਖੇ ਜਾਂ ਪੜਤਾਲ ਕਰੇ। ਹਾਲ ਹੀ ਵਿੱਚ ਕਈ ਸਾਊਦੀ ਪੱਤਰਕਾਰਾਂ ਅਤੇ ਬਲਾਗ ਲੇਖਕਾਂ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ ਹੈ।"
ਜਮਾਲ ਖ਼ਾਸ਼ੋਜੀ ਦਾ ਮਾਮਲਾ ਤੁਰਕੀ ਅਤੇ ਸਾਊਦੀ ਅਰਬ ਦੇ ਸੰਬੰਧਾਂ ਵਿੱਚ ਵੀ ਤਣਾਅ ਵਧਾ ਸਕਦਾ ਹੈ।
ਤੁਰਕੀ ਦੇ ਅਧਿਕਾਰੀਆਂ ਨੇ ਬੇਹੱਦ ਸੰਜੀਦਾ ਇਲਜ਼ਾਮ ਸਾਊਦੀ ਅਰਬ ਉੱਪਰ ਲਾਏ ਹਨ ਪਰ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤੇ।
ਜੇ ਤੁਰਕੀ ਦੇ ਇਲਜ਼ਾਮ ਸੱਚ ਸਾਬਤ ਹੋਏ ਤਾਂ ਦੋਹਾਂ ਦੇਸਾਂ ਦੇ ਸੰਬੰਧ ਲੰਘੇ ਦਹਾਕਿਆਂ ਵਿੱਚ ਸਭ ਤੋਂ ਵੱਧ ਤਣਾਅ ਵਾਲੇ ਵਧ ਜਾਣਗੇ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












