ਸਮੁੰਦਰ 'ਚ ਫਸੇ ਭਾਰਤੀ ਨੇਵੀ ਕਮਾਂਡਰ ਨੂੰ ਬਚਾਇਆ ਗਿਆ

ਸਮੁੰਦਰ ਵਿੱਚ ਫਸੇ ਭਾਰਤੀ ਨੇਵੀ ਦੇ ਕਮਾਂਡਰ ਅਭਿਲਾਸ਼ ਟੌਮੀ ਨੂੰ ਬਚਾ ਲਿਆ ਗਿਆ ਹੈ।

ਅਭਿਲਾਸ਼ ਟੌਮੀ ਪੱਛਮੀ ਆਸਟਰੇਲੀਆ ਤੋਂ 32,00 ਕਿਲੋਮੀਟਰ ਦੂਰ ਸਮੁੰਦਰ ਵਿੱਚ ਆਪਣੀ ਕਿਸ਼ਤੀ ਵਿੱਚ ਇਕੱਲੇ ਸਨ।

ਹਿੰਦ ਮਹਾਂਸਾਗਰ ਵਿੱਚ ਆਏ ਇਸ ਭਿਆਨਕ ਤੂਫ਼ਾਨ ਕਾਰਨ ਟੌਮੀ ਦੀ ਕਿਸ਼ਤੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਟੌਮੀ ਨੇ ਮੈਸੇਜ ਭੇਜਿਆ ਸੀ ਕਿ ਉਹ ਬੁਰੇ ਤਰੀਕੇ ਨਾਲ ਜ਼ਖ਼ਮੀ ਹੈ ਅਤੇ ਖਾਣਾ ਵੀ ਨਹੀਂ ਖਾ ਸਕਦਾ।

ਇਹ ਵੀ ਪੜ੍ਹੋ:

ਇਸ ਬਾਰੇ ਟਵੀਟ ਕਰਦਿਆਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਫਰਾਂਸ ਦੇ ਫਿਸ਼ਿੰਗ ਵੈਸਲ ਨੇ ਟੌਮੀ ਨੂੰ ਬਚਾ ਲਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਟੌਮੀ ਨੂੰ ਐਮਸਟਰਡੈਮ ਲਿਜਾਇਆ ਜਾਵੇਗਾ।

ਉਸ ਤੋਂ ਬਾਅਦ ਇਲਾਜ ਲਈ ਉਸ ਨੂੰ ਮੌਰਿਸ਼ਸ ਭੇਜਿਆ ਜਾਵੇਗਾ।

ਕਈ ਦੇਸਾਂ ਦੇ ਬਚਾਅ ਮੁਲਾਜ਼ਮ ਟੌਮੀ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਜੋ 'ਗੋਲਡਨ ਗਲੋਬ ਰਾਊਂਡ ਦਿ ਵਰਲਡ' ਰੇਸ ਵਿੱਚ ਹਿੱਸਾ ਲੈ ਰਹੇ ਸਨ।

ਭਾਰਤੀ ਸਮੁੰਦਰੀ ਫੌਜ ਵਿੱਚ ਕਮਾਂਡਰ ਅਭਿਲਾਸ਼ ਟੌਮੀ 2013 ਵਿੱਚ ਪਹਿਲੇ ਭਾਰਤੀ ਬਣੇ ਜਿਨ੍ਹਾਂ ਨੇ ਸਮੁੰਦਰੀ ਮਾਰਗ ਜ਼ਰੀਏ ਪੂਰੀ ਦੁਨੀਆਂ ਦਾ ਚੱਕਰ ਲਾਇਆ ਸੀ।

ਟੌਮੀ ਦੀ ਕਿਸ਼ਤੀ ਰੌਬਿਨ ਨੌਕਸ ਤੇ ਜੌਸਨਟਨ ਦੀ ਕਿਸ਼ਤੀ ਦੀ ਪੂਰੀ ਨਕਲ ਹੈ ਜਿਨ੍ਹਾਂ ਨੇ 1968 ਵਿੱਚ ਪਹਿਲੀ ਵਾਰ ਗਲੋਬਲ ਗਲੋਬ ਰੇਸ ਜਿੱਤੀ ਸੀ।

ਸ਼ਨੀਵਾਰ ਨੂੰ ਟੌਮੀ ਨੇ ਮੈਸੇਜ ਭੇਜਿਆ, "ਮੇਰੇ ਲਈ ਤੁਰਨਾ ਕਾਫੀ ਔਖਾ ਹੈ, ਮੈਨੂੰ ਸਟ੍ਰੈਚਰ ਦੀ ਲੋੜ ਪਵੇਗੀ, ਮੈਂ ਕਿਸ਼ਤੀ ਅੰਦਰ ਸੁਰੱਖਿਅਤ ਹਾਂ ਤੇ ਸੈਟਲਾਈਟ ਫੋਨ ਟੁੱਟ ਚੁੱਕਾ ਹੈ।''

ਟੌਮੀ ਕੌਲ ਇੱਕ ਹੋਰ ਵੀ ਸੈਟਲਾਈਟ ਫੋਨ ਐਮਰਜੈਂਸੀ ਬੈਗ ਵਿੱਚ ਹੈ ਪਰ ਉਹ ਉਸ ਤੱਕ ਪਹੁੰਚਣ ਦੇ ਕਾਬਿਲ ਨਹੀਂ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)