ਜੇ ਤੁਹਾਡੇ ਸਮਾਰਟ ਫੋਨ 'ਤੇ ਪਈਆਂ ਝਰੀਟਾਂ ਆਪਣੇ ਆਪ ਠੀਕ ਹੋ ਜਾਣ

ਸਾਡਾ ਸਰੀਰ ਅਕਸਰ ਖੁਦ ਦਾ ਇਲਾਜ ਕਰ ਲੈਂਦਾ ਹੈ। ਜੇ ਤੁਹਾਡਾ ਫੋਨ ਵੀ ਖੁਦ ਹੀ ਠੀਕ ਹੋ ਜਾਵੇ ਤਾਂ।

ਜਨਵਰੀ ਵਿੱਚ ਸੈਮਸੰਗ ਨੇ 'ਖੁਦ ਹੀ ਠੀਕ ਹੋਣ ਦੀ ਖਾਸੀਅਤ ਵਾਲਾ ਐਂਟੀ-ਫਿੰਗਰਪ੍ਰਿੰਟਿੰਗ ਕੰਪੋਜ਼ੀਸ਼ਨ' ਪੇਟੈਂਟ ਫਾਈਲ ਕੀਤਾ।

ਇਹ ਕਿਆਸ ਲਾਏ ਜਾ ਰਹੇ ਹਨ ਕਿ 2019 ਵਿੱਚ ਆਉਣ ਵਾਲੇ ਸਮਾਰਟਫੋਨ ਐਸ 10 ਵਿੱਚ ਇਹ ਖੂਬੀ ਹੋ ਸਕਦੀ ਹੈ ਕਿ ਉਹ ਛੋਟੀਆਂ-ਮੋਟੀਆਂ ਤਰੇੜਾਂ ਖੁਦ ਹੀ ਠੀਕ ਕਰ ਦੇਵੇ।

ਹਾਲਾਂਕਿ ਪੇਟੈਂਟ ਦਾ ਮਤਲਬ ਇਹ ਨਹੀਂ ਹੈ ਕਿ ਇਹ ਬਾਜ਼ਾਰ ਵਿੱਚ ਆ ਜਾਏਗਾ ਪਰ ਇਸ ਕਾਰਨ ਉਨ੍ਹਾਂ ਲੋਕਾਂ ਦੀ ਖਿੱਚ ਦਾ ਕੇਂਦਰ ਜ਼ਰੂਰ ਬਣ ਗਿਆ ਜੋ ਕਿ ਨੁਕਸਾਨ ਘੱਟ ਹੋਣ ਵਾਲੇ ਫੋਨ ਖਰੀਦਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:-

ਤਾਂ ਕੀ ਜਲਦੀ ਹੀ ਖੁਦ ਦੀ ਮੁਰੰਮਤ ਕਰਨ ਵਾਲੇ ਯਾਨਿ ਕਿ 'ਸੈਲਫ਼-ਹੀਲਿੰਗ' ਫੋਨ ਜਾਂ ਸਾਮਾਨ ਬਜ਼ਾਰਾਂ ਵਿੱਚ ਮਿਲਣ ਲੱਗੇਗਾ।

ਖੁਦ ਠੀਕ ਹੋਣ ਦੀ ਸਮਰੱਥਾ ਵਾਲੇ ਟੈਸਟ

ਪਿਛਲੇ ਸਾਲ ਸੈਲਫ਼-ਹੀਲਿੰਗ ਪੋਲੀਮਰ (ਖੁਦ ਹੀ ਮੁਰੰਮਤ) ਕਰਨ ਵਾਲੇ ਪੋਲੀਮਰ ਬਾਰੇ ਗਲਤੀ ਨਾਲ ਹੀ ਪਤਾ ਲਗਿਆ ਸੀ।

ਇਹ ਪੋਲੀਮਰ ਕੋਈ ਛੋਟੀ ਝਰੀਟ ਪੈਣ 'ਤੇ ਖੁਦ ਹੀ ਉਸ ਨੂੰ ਭਰ ਲੈਂਦਾ ਹੈ।

ਇਸੇ ਤਰ੍ਹਾਂ ਹੀ ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਵਿੱਚ ਇੱਕ ਖੁਦ ਨੂੰ ਠੀਕ ਕਰਨ ਵਾਲੇ ਪੋਲੀਮਰ ਦਾ ਵਿਕਾਸ ਕੀਤਾ ਗਿਆ ਸੀ ਜੋ ਕਿ ਫੋਨ ਸਕ੍ਰੀਨ ਬਚਾਉਣ ਦਾ ਦਾਅਵਾ ਕਰਦਾ ਹੈ। ਪਰ ਹਾਲੇ ਤੱਕ ਇਸ ਦਾ ਟੈਸਟ ਸਿਰਫ਼ ਆਰਟੀਫੀਸ਼ਲ ਮਸਲ ਲੈਬ ਵਿੱਚ ਹੀ ਕੀਤਾ ਗਿਆ ਹੈ।

ਕਾਰਨੀਜ ਮੈਲਨ ਯੂਨੀਵਰਸਿਟੀ ਵਿੱਚ ਇੱਕ ਅਜਿਹੇ ਅੰਦਰੂਨੀ ਸਰਕਿਟ 'ਤੇ ਟੈਸਟ ਕੀਤਾ ਜਾ ਰਿਹਾ ਹੈ ਜੋ ਕਿ ਨੁਕਸਾਨ ਵਿਰੋਧੀ ਹੋਵੇਗਾ।

ਕੀ ਹੋ ਸਕਦਾ ਹੈ ਸੈਲਫ਼-ਹੀਲਿੰਗ ਸਮਾਰਟ ਫੋਨ ਨਾਲ

ਰਿਸਰਚ ਕੰਪਨੀ ਏਬੀਆਈ ਦੇ ਰਿਆਨ ਵਿੱਟਨ ਦਾ ਕਹਿਣਾ ਹੈ, "ਇੱਕ ਇਲੈਕਟ੍ਰਿਕ ਸਰਕਿਟ ਬਣਾਇਆ ਜਾ ਰਿਹਾ ਹੈ ਜੋ ਕਿ ਮਨੁੱਖੀ ਦਖਲ ਤੋਂ ਬਿਨਾਂ ਹੀ ਖੁਦ ਦੀ ਮੁਰੰਮਤ ਕਰ ਸਕੇ। ਇਸ ਦੇ ਕਈ ਚਾਹਵਾਨ ਹੋ ਸਕਦੇ ਹਨ।"

ਰਿਆਨ ਦਾ ਕਹਿਣਾ ਹੈ, "ਵੱਧ-ਖਤਰੇ ਵਾਲੇ ਹਾਲਾਤ ਵਿੱਚ ਰਹਿਣ ਵਾਲੇ ਲੋਕ ਜਾਂ ਫੌਜ ਨੂੰ ਇਸ ਦੀ ਲੋੜ ਪੈ ਸਕਦੀ ਹੈ।"

ਇਹ ਵੀ ਪੜ੍ਹੋ:-

ਕਈ ਉਤਪਾਦਾਂ ਵਿੱਚ ਪਹਿਲਾਂ ਹੀ ਖੁਦ ਠੀਕ ਕਰਨ ਦੀ ਸਮਰੱਥਾ

'ਆਈਂਡਹੋਵਨ ਯੂਨੀਵਰਸਿਟੀ ਆਫ਼ ਤਕਨਾਲੋਜੀ' ਦੀ ਸਾਂਡਰਾ ਲੂਕਾਸ ਦਾ ਕਹਿਣਾ ਹੈ, "ਕੁਝ ਕਾਰਾਂ 'ਤੇ ਕੀਤੇ ਪੇਂਟ ਜਾਂ ਪਾਲਿਸ਼ ਵਿੱਚ ਖੁਦ ਹੀ ਮੁਰੰਮਤ ਕਰਨ ਦੀ ਸਮਰੱਥਾ ਹੁੰਦੀ ਹੈ।"

ਅਮਰੀਕੀ ਕੰਪਨੀ ਫੇਨਲੈਬ ਨੇ ਕਾਰ ਉੱਤੇ ਲਾਉਣ ਲਈ ਅਜਿਹੀ ਪਰਤ (ਕੋਟਿੰਗ) ਬਣਾਈ ਹੈ ਜਿਸ ਵਿੱਚ ਸੈਰਾਮਿਕ ਪੋਲੀਮਰ (ਮਿੱਟੀ ਦਾ ਬਣਿਆ ਹੋਇਆ) ਹੈ ਕੋ ਛੋਟੀ-ਮੋਟੀ ਤਰੇੜ ਨੂੰ ਭਰ ਦਿੰਦਾ ਹੈ।

ਕੰਪਨੀ ਦੀ ਵੈੱਬਸਾਈਟ ਕਹਿੰਦੀ ਹੈ, "ਸਭ ਤੋਂ ਛੋਟੇ ਆਕਾਰ ਦੀ ਚੁੰਬਕ ਦੀ ਕਲਪਨਾ ਕਰੋ ਜੋ ਕਿ ਸੈਰਾਮਿਕ ਦੀ ਬਣੀ ਜ਼ੰਜੀਰ ਨਾਲ ਜੁੜੀ ਹੋਈ ਹੈ ਅਤੇ 'ਮੈਮਰੀ-ਪੋਲੀਮਰ' ਬਣਾਉਂਦੀ ਹੈ। ਗਰਮ ਹੋਣ 'ਤੇ 'ਮੈਮਰੀ ਪੋਲੀਮਰ' ਆਪਣੇ ਅਸਲ ਆਕਾਰ ਵਿੱਚ ਵਾਪਸ ਆ ਜਾਂਦਾ ਹੈ।"

ਜੇ ਝਰੀਟਾਂ ਡੂੰਘੀਆਂ ਹੋਣ?

ਤਲ ਉੱਤੇ ਝਰੀਟਾਂ ਇੱਕ ਵੱਖਰੀ ਗੱਲ ਹੈ, ਪਰ ਜੇ ਡੂੰਘੀਆਂ ਝਰੀਟਾਂ ਨੂੰ ਵੀ ਠੀਕ ਕੀਤਾ ਜਾ ਸਕੇ? ਖੁਦ ਹੀ ਠੀਕ ਕਰਨ ਵਾਲੀਆਂ ਧਾਤਾਂ ਇੱਕ ਵੱਖਰੇ ਤਰ੍ਹਾਂ ਦੀ ਧਾਤ, ਸ਼ੁਰੂਆਤੀ ਪੜਾਅ 'ਤੇ ਹੀ ਵਧੀਆ ਨਤੀਜੇ ਦੇਣ ਦਾ ਭਰੋਸਾ ਦਿੰਦੀ ਹੈ।

ਅਜਿਹੀ ਧਾਤੂ ਬਣਾਉਣ ਦੀ ਯੋਜਨਾ ਹੈ ਜੋ ਕਿ ਰੋਜ਼ਾਨਾ ਵਰਤੋਂ ਦੇ ਵਾਰ-ਵਾਰ ਦਬਾਅ ਨੂੰ ਝਲ ਸਕੇ ਜਿਸ ਨਾਲ ਕਈ ਵਾਰੀ ਨੁਕਸਾਨ ਹੁੰਦਾ ਹੈ।

ਐਮਆਈਟੀ ਦੇ ਪ੍ਰੋਫੈੱਸਰ ਸੈਮ ਟਸਨ ਦਾ ਕਹਿਣਾ ਹੈ, "ਸਾਨੂੰ ਪਤਾ ਹੈ ਕਿ ਰੋਜ਼ਾਨਾ ਦੇ ਦਬਾਅ ਕਾਰਨ ਆਕਾਰ ਨੂੰ ਫਰਕ ਨਹੀਂ ਪੈਂਦਾ ਪਰ ਇਸ ਕਾਰਨ ਛੋਟੀਆਂ-ਮੋਟੀਆਂ ਤਰੇੜਾਂ ਜ਼ਰੂਰ ਪੈਂਦੀਆਂ ਹਨ।"

ਪ੍ਰੋ. ਟਸਨ ਅਤੇ ਉਨ੍ਹਾਂ ਦੀ ਟੀਮ ਉਨ੍ਹਾਂ ਧਾਤਾਂ ਦੀ ਜਾਂਚ ਕਰ ਰਹੀ ਹੈ ਜੋ ਕਿ ਦਬਾਅ ਪੈਣ 'ਤੇ ਝਰੀਟ ਪੈਣ ਤੋਂ ਰੋਕ ਦੇਵੇ।

ਅਜਿਹੀ ਤਕਨੀਕ ਵਿਕਸਿਤ ਕਰਨ ਵਿੱਚ ਕਈ ਚੁਣੌਤੀਆਂ ਹਨ ਪਰ ਉਮੀਦ ਕਾਇਮ ਹੈ ਉਸ ਭਵਿੱਖ ਦੀ ਜਦੋਂ ਸਾਡੇ ਫੋਨ, ਗੱਡੀਆਂ ਤੇ ਇਮਾਰਤਾਂ ਵਧੇਰੇ ਸੁਰੱਖਿਅਤ ਹੋਣਗੀਆਂ ਜੋ ਕਿ ਖੁਦ ਹੀ ਠੀਕ ਹੋ ਜਾਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)