You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਇਸ ਖ਼ਾਸ ਆਪ੍ਰੇਸ਼ਨ ਤਹਿਤ ਨਸ਼ਾ ਤਸਤਰੀ ਦੇ ਇਲਜ਼ਾਮਾਂ ਹੇਠ 7 ਪੰਜਾਬੀ ਹੋਏ ਗ੍ਰਿਫ਼ਤਾਰ
ਕੈਨੇਡਾ ਦੀ ਪੀਲ ਪੁਲਿਸ ਵੱਲੋਂ 8 ਮਹੀਨਿਆਂ ਦੇ ਵੱਡੇ ਆਪ੍ਰੇਸ਼ਨ ਵਿੱਚ 13 ਕੌਮੀ ਤੇ ਕੌਮਾਂਤਰੀ ਏਜੰਸੀਆਂ ਦੀ ਮਦਦ ਨਾਲ 7 ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਪੀਲ ਪੁਲਿਸ ਨੇ ਇਹ ਵੱਖ-ਵੱਖ ਏਜੰਸੀਆਂ ਦਾ ਇੱਕ ਆਪ੍ਰੇਸ਼ਨ ਸੀ ਜਿਸ ਦੀ ਅਗਵਾਈ ਪੀਲ ਪੁਲਿਸ ਫੋਰਸ ਕਰ ਰਹੀ ਸੀ।
ਪਹਿਲਾਂ ਪੁਲਿਸ ਨੇ ਆਪਣੀ ਜਾਂਚ ਦਾ ਦਾਇਰਾ ਸਿਰਫ ਪੀਲ ਖੇਤਰ ਤੱਕ ਹੀ ਰੱਖਿਆ ਸੀ ਪਰ ਜਿਵੇਂ-ਜਿਵੇਂ ਜਾਂਚ ਵਧਦੀ ਗਈ ਨਸ਼ਾ ਤਸਕਰੀ ਦੇ ਤਾਰ ਅਮਰੀਕਾ ਤੇ ਪਾਕਿਸਤਾਨ ਨਾਲ ਵੀ ਜੁੜੇ ਮਿਲੇ।
ਪੀਲ ਪੁਲਿਸ ਦੇ ਚੀਫ ਜੈਨੀਫਰ ਇਵਾਨਜ਼ ਨੇ ਕਿਹਾ, "ਇਹ ਜੋ ਗ੍ਰਿਫ਼ਤਾਰੀਆਂ ਹੋਈਆਂ ਹਨ ਉਨ੍ਹਾਂ ਅਫਸਰਾਂ ਦੀ ਅਣਥਕ ਮਿਹਨਤ ਦਾ ਨਤੀਜਾ ਹੈ ਜੋ ਡਰੱਗਜ਼ ਦਾ ਖ਼ਾਤਮਾ ਕਰਨਾ ਚਾਹੁੰਦੇ ਹਨ ਅਤੇ ਅਪਰਾਧੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਚਾਹੁੰਦੇ ਹਨ।''
ਉਨ੍ਹਾਂ ਕਿਹਾ ਕਿ ਹੁਣ ਅਪਰਾਧ ਲਈ ਸਰਹੱਦਾਂ ਦੀ ਅਹਿਮੀਅਤ ਨਹੀਂ ਹੈ ਅਤੇ ਸਾਰੀਆਂ ਏਜੰਸੀਆਂ ਦੇ ਸਹਿਯੋਗ ਨਾਲ ਹੀ ਕਾਮਯਾਬੀ ਹਾਸਿਲ ਹੋਈ ਹੈ।
ਇਹ ਵੀ ਪੜ੍ਹੋ:
ਕਿਨ੍ਹਾਂ ਇਲਜ਼ਾਮਾਂ ਤਹਿਤ ਹੋਈਆਂ ਗ੍ਰਿਫਤਾਰੀਆਂ?
2017 ਦੇ ਆਖਿਰ ਵਿੱਚ ਪੁਲਿਸ ਵੱਲੋਂ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਜਾਂਚ ਵਿੱਚ ਉਨ੍ਹਾਂ ਮੁਲਜ਼ਮਾਂ 'ਤੇ ਧਿਆਨ ਦਿੱਤਾ ਗਿਆ ਜੋ ਡਰੱਗਸ ਦੀ ਤਸਕਰੀ, ਉਸ ਦੀ ਬਰਾਮਦਗੀ ਅਤੇ ਠੱਗੀ ਵਰਗੇ ਅਪਰਾਧਾਂ ਵਿੱਚ ਸ਼ਾਮਿਲ ਸਨ।
ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਵਿੱਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ 7 ਪੰਜਾਬੀ ਦੱਸੇ ਜਾ ਰਹੇ ਹਨ।
ਪੰਜਾਬੀਆਂ ਵਿੱਚ ਗੁਰਿੰਦਰ ਬੇਦੀ, ਭੁਪਿੰਦਰ ਰਾਜਾ, ਦਰਸ਼ਨ ਬੇਦੀ, ਸੁਖਵੀਰ ਬਰਾੜ, ਦਿਲਬਾਗ ਔਜਲਾ, ਗੁਰਪ੍ਰੀਤ ਢਿੱਲੋਂ, ਕਰਨ ਘੁੰਮਣ ਦੇ ਨਾਂ ਸ਼ਾਮਿਲ ਹਨ। ਫਿਲਹਾਲ ਇਨ੍ਹਾਂ ਮੁਲਜ਼ਮਾਂ ਦੀ ਜ਼ਮਾਨਤ ਹੋ ਗਈ ਹੈ।
ਕੀ ਹੋਈ ਬਰਾਮਦਗੀ?
ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਇਹ ਸਾਮਾਨ ਬਰਾਮਦ ਹੋਇਆ ਹੈ:
- 65, 000 ਡਾਲਰ ਦੀ 2.6 ਕਿਲੋਗ੍ਰਾਮ ਅਫੀਮ
- 1,40,000 ਡਾਲਰ ਦੀ 1.4 ਕਿਲੋਗ੍ਰਾਮ ਹੈਰੋਈਨ
- 4,500 ਡਾਲਰ ਦੀ ਭੰਗ
- 45 ਲੱਖ ਡਾਲਰ ਦਾ ਚੋਰੀ ਹੋਇਆ ਟਰੈਕਟ ਟਰੇਲਰ
- 50,000 ਕੈਨੇਡੀਅਨ ਡਾਲਰ