ਪਾਕਿਸਤਾਨ ਦੇ ਚੋਣ ਨਤੀਜਿਆਂ 'ਤੇ ਕੀ ਕਹਿ ਰਹੀਆਂ ਨੇ ਪਾਕ ਦੀਆਂ ਬੀਬੀਆਂ

ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਕਰੀਬ ਪਹੁੰਚ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਬਹੁਮਤ ਦੇ ਕਾਫੀ ਕਰੀਬ ਹੈ।

ਪਾਕਿਸਤਾਨ ਦੀਆਂ 272 ਸੀਟਾਂ ਵਿੱਚੋਂ 70 ਸੀਟਾਂ ਔਰਤਾਂ ਦੇ ਘੱਟ ਗਿਣਤੀ ਲਈ ਰਾਖਵੀਂਆਂ ਹਨ।

ਸੋਸ਼ਲ ਮੀਡੀਆ ਵਿੱਚ ਇਨ੍ਹਾਂ ਚੋਣਾਂ ਦੇ ਨਤੀਜਿਆ ਬਾਰੇ ਕਾਫੀ ਚਰਚਾ ਹੋ ਰਹੀ ਹੈ। ਪਾਕਿਸਤਾਨ ਤੋਂ ਉੱਘੀ ਸ਼ਖਸ਼ੀਅਤਾਂ ਨਤੀਜਿਆਂ ਬਾਰੇ ਆਪਣੇ ਪ੍ਰਤੀਕਰਮ ਦੇ ਰਹੀਆਂ ਹਨ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮੀਮਾ ਗੋਲਡਸਮਿਥ ਨੇ ਕਿਹਾ, "ਇਮਰਾਨ ਖ਼ਾਨ ਦੀ ਤਰਜੀਹ ਇਹ ਯਾਦ ਰੱਖਣਾ ਹੋਣੀ ਚਾਹੀਦੀ ਹੈ ਕਿ ਉਹ ਕਿਉਂ ਸਿਆਸਤ ਵਿੱਚ ਆਏ।''

ਉੱਧਰ ਉਨ੍ਹਾਂ ਦੀ ਦੂਜੀ ਸਾਬਕਾ ਪਤਨੀ ਰੇਹਾਮ ਖ਼ਾਨ ਨੇ ਕਿਹਾ, "ਇਨ੍ਹਾਂ ਨਤੀਜਿਆਂ ਬਾਰੇ ਪਹਿਲਾਂ ਹੀ ਕਿਆਸ ਲਾਏ ਜਾ ਰਹੇ ਸਨ, ਕਿਉਂ ਹਰ ਕੋਈ ਸਦਮੇ ਵਿੱਚ ਹੈ?''

ਕਾਲਮਨਵੀਸ ਮੇਹਰ ਤਰਾਰ ਨੇ ਇਮਰਾਨ ਖ਼ਾਨ ਦੀ ਜਿੱਤ 'ਤੇ ਖੁਸ਼ੀ ਜਤਾਈ ਤੇ ਕਿਹਾ ਕਿ ਉਨ੍ਹਾਂ ਨੂੰ ਇਮਰਾਨ ਖ਼ਾਨ ਦਾ ਸਬਰ ਤੇ ਲਿਆਕਤ ਵਾਲੀ ਸ਼ਾਂਤੀ ਬੇਹਦ ਪਸੰਦ ਹੈ।

ਮੇਹਰ ਖ਼ਾਨ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਦੀ ਜਿੱਤ ਨਾਲ ਕਈ ਲੋਕਾਂ ਨੇ ਆਪਣੇ ਹੋਸ਼ ਗੁਆ ਦਿੱਤੇ ਹਨ।

ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਰਹੀਂ ਹੀਨਾ ਰੱਬਾਨੀ ਖਾਨ ਨੇ ਚੋਣਾਂ ਦੇ ਨਤੀਜਿਆਂ ਬਾਰੇ ਖਦਸ਼ੇ ਪ੍ਰਗਟ ਕੀਤੇ ਹਨ।

ਪਾਕਿਸਤਾਨ ਦੀ ਟੀਵੀ ਪੱਤਰਕਾਰ ਸ਼ਿਫਾ ਯੂਸਫ਼ਜ਼ਾਈ ਨੇ ਕਿਹਾ ਹੈ ਕਿ ਪੀਟੀਆਈ ਪਾਰਟੀ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ ਤੇ ਸਿਆਸੀ ਮਾਹਿਰਾਂ ਦਾ ਪਾਲਾ ਬਦਲਣਾ ਵੇਖਣਾ ਦਿਲਚਸਪ ਹੋਵੇਗਾ।

ਲੇਖਕ ਅਤੇ ਕਾਲਮਨਵੀਸ ਫਾਤਿਮ ਭੁੱਟੋ ਨੇ ਟਵਿੱਟਰ 'ਤੇ ਪੁੱਛਿਆ, "ਕੀ ਲੋਕ ਅਜਿਹੀ ਜਮਹੂਰੀਅਤ ਤੋਂ ਥੱਕ ਨਹੀਂ ਚੁੱਕੇ?''

ਫਾਤਿਮਾ ਦੇ ਇਸ ਟਵੀਟ ਤੇ ਪਾਕਿਸਤਾਨ ਦੀ ਅਦਾਕਾਰਾ ਅਤੇ ਭਾਰਤ ਵਿੱਚ ਬਿੱਗ ਬੌਸ ਵਿੱਚ ਹਿੱਸਾ ਲੈ ਚੁੱਕੀ ਵੀਨਾ ਮਲਿਕ ਨੇ ਕਿਹਾ, "ਅਸੀਂ ਤੁਹਾਡੇ ਵਰਗੇ ਬੰਦਿਆਂ ਤੋਂ ਥੱਕ ਚੁੱਕੇ ਹਾਂ, ਤੁਹਾਨੂੰ ਹਰ ਕਿਸੇ ਦੀ ਆਲੋਚਨਾ ਕਰਨੀ ਹੁੰਦੀ ਹੈ।''

ਪੱਤਰਕਾਰ ਸਨਾ ਬੂਚਾ ਨੇ ਨਤੀਜਿਆਂ ਵਿੱਚ ਹੋਈ ਦੇਰੀ ਲਈ ਚੋਣ ਕਮਿਸ਼ਨ ਵੱਲੋਂ ਦਿੱਤੇ ਬਿਆਨ 'ਤੇ ਚੁੱਟਕੀ ਲਈ ਹੈ। ਉਨ੍ਹਾਂ ਕਿਹਾ, "ਸ਼ਾਇਦ ਰੂਸੀ ਹੈਕਰਸ ਕੋਲ ਹਿਲੇਰੀ ਕਲਿੰਟਨ ਤੋਂ ਬਾਅਦ ਅਗਲਾ ਇਹੀ ਟੀਚਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)