ਹੈਰਾਨੀਜਨਕ ਤਸਵੀਰਾਂ: ਮਨੁੱਖੀ ਨਹੀਂ, ਮਨੁੱਖਾਂ ਉੱਤੇ ਬਣੀਆਂ

ਪ੍ਰਦਰਸ਼ਨੀ ਵਿੱਚ ਕੰਧਾਂ 'ਤੇ ਟੰਗੀਆਂ ਬੇਜਾਨ ਪੇਂਟਿੰਗ ਦੀਆਂ ਤਸਵੀਰਾਂ ਤਾਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ ਪਰ ਕੀ ਕਦੇ ਤੁਸੀਂ ਜਿਉਂਦੀ-ਜਾਗਦੀ ਅਤੇ ਤੁਰਦੀ-ਫਿਰਦੀ ਖੂਬਸੂਰਤ ਪੇਂਟਿੰਗ ਦੇਖੀ ਹੈ?

ਆਸਟ੍ਰੀਆ ਦੇ ਕਲਾਗੇਨਫਰਟ ਵਿੱਚ ਹਾਲ ਹੀ 'ਚ ਕੁਝ ਅਜਿਹੀਆਂ ਹੀ ਪੇਂਟਿੰਗਸ ਦੇਖਣ ਨੂੰ ਮਿਲੀਆਂ ਹਨ। ਇੱਥੇ ਆਸਟ੍ਰੀਆ ਨੇ ਆਪਣਾ 21ਵਾਂ ਵਰਲਡ ਬਾਡੀਪੇਂਟਿੰਗ ਫੈਸਟੀਵਲ ਮਨਾਇਆ।

ਇਸ ਮੌਕੇ 'ਤੇ ਕਲਾਕਾਰਾਂ ਨੇ ਆਪਣੀ-ਆਪਣੀ ਮਾਡਲ ਦੇ ਸਰੀਰ 'ਤੇ ਖੂਬਸੂਰਤ ਰੰਗਾਂ ਉਕਰੀਆਂ ਮਨਮੋਹਕ ਬਾਡੀਪੇਂਟਿੰਗ ਲੋਕਾਂ ਸਾਹਮਣੇ ਪੇਸ਼ ਕੀਤੀਆਂ।

ਕਲਾ ਦੇ ਇਸ ਰੂਪ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਵਿੱਚੋਂ ਕੁਝ ਬੇਹੱਦ ਸ਼ਾਨਦਾਰ ਪੇਂਟਿੰਗਸ ਚੁਣ ਕੇ ਅਸੀਂ ਤੁਹਾਡੇ ਲਈ ਇੱਥੇ ਲੈ ਆਏ ਹਾਂ।

ਇਸ ਫੈਸਟੀਵਲ ਦੀ ਸ਼ੁਰੂਆਤ 1988 'ਚ ਹੋਈ ਸੀ। ਅੱਜ ਇਸ ਫੈਸਟੀਵਲ ਵਿੱਚ 50 ਵੱਖ-ਵੱਖ ਦੇਸਾਂ ਦੇ ਕਲਾਕਾਰ ਸ਼ਿਰਕਤ ਕਰਦੇ ਹਨ।

ਇੱਥੇ ਪੇਸ਼ ਕੀਤੀਆਂ ਜਾਣ ਵਾਲੀਆਂ ਬਿਹਤਰੀਨ ਬਾਡੀਪੇਂਟਿੰਗਸ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਹ ਅਵਾਰਡ ਕੁੱਲ 12 ਕੈਟੇਗਰੀ ਵਿੱਚ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚ ਏਅਰਬ੍ਰਸ਼ਿੰਗ, ਸਪੇਸ਼ਲ ਇਫੈਕਟ ਅਤੇ ਫੇਸ ਪੇਂਟਿੰਗ ਸ਼ਾਮਿਲ ਹਨ।

ਪਹਿਲੀ ਨਜ਼ਰ ਵਿੱਚ ਦੇਖਣ 'ਤੇ ਤੁਹਾਨੂੰ ਲੱਗੇਗਾ ਕਿ ਇੱਥੇ ਮੌਜੂਦ ਮਾਡਲਸ ਨੇ ਕੋਈ ਪੋਸ਼ਾਕ ਪਹਿਨ ਰੱਖੀ ਹੈ ਪਰ ਧਿਆਨ ਨਾਲ ਦੇਖਣ 'ਤੇ ਪਤਾ ਲਗਦਾ ਹੈ ਕਿ ਰੰਗਾਂ ਦੀ ਵਰਤੋਂ ਕਰਕੇ ਇਨ੍ਹਾਂ ਦੇ ਸਰੀਰ 'ਤੇ ਚਿੱਤਰਕਲਾ ਕੀਤੀ ਗਈ ਹੈ।

ਉੱਪਰ ਦਿੱਤੀਆਂ ਗਈਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਲਾਕਾਰ ਆਪਣੀ ਮਾਡਲ ਦੇ ਸਰੀਰ 'ਤੇ ਪੇਂਟਿੰਗ ਕਰ ਰਹੀ ਹੈ।

ਐਵਾਰਡ ਲਈ ਤੈਅ ਕੀਤੀਆਂ ਗਈਆਂ ਕੁਝ ਕੈਟੇਗਰੀਜ਼ ਦੀਆਂ ਪੇਂਟਿੰਗ ਲਈ ਕਲਾਕਾਰਾਂ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਫੈਸਟੀਵਲ ਵਿੱਚ ਹਰ ਦਿਨ ਲਈ ਵੱਖ-ਵੱਖ ਥੀਮ ਰੱਖੀ ਗਈ ਹੈ।

ਚਿਹਰੇ ਦੀ ਪੇਂਟਿੰਗ ਲਈ ਨਾਮਜ਼ਦ ਕੀਤੀ ਗਈ ਚਿੱਤਰਕਾਰੀ ਬੇਹੱਦ ਦਿਲਚਸਪ ਰਹੀ। ਕਲਾਕਾਰਾਂ ਨੇ ਆਪਣੇ ਮਾਡਲਜ਼ ਦੇ ਚਿਹਰਿਆਂ ਅਤੇ ਗਰਦਨ 'ਤੇ ਸੁੰਦਰ ਚਿੱਤਰਕਾਰੀ ਕੀਤੀ।

ਹਰ ਬਾਡੀਪੇਂਟਿਗ ਇੱਕ-ਦੂਜੇ ਨਾਲੋਂ ਵੱਖਰੀ ਸੀ ਅਤੇ ਇਹ ਚਿੱਤਰਕਾਰੀ ਆਪਣੇ ਆਪ 'ਚ ਇੱਕ ਕਹਾਣੀ ਵੀ ਬਿਆਨ ਕਰ ਰਹੀ ਸੀ।

ਫੈਸਟੀਵਲ ਵਿੱਚ ਬਾਡੀਪੇਂਟਿੰਗ, ਮੇਕਅੱਪ, ਫੋਟੋਗ੍ਰਾਫ਼ੀ, ਸਪੈਸ਼ਲ ਇਫੈਕਟ ਅਤੇ ਏਅਰਬ੍ਰਸ਼ ਦੀ ਸਿਖਲਾਈ ਲਈ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)