ਸਫ਼ਰ ਦੀਆਂ ਅਜਿਹੀਆਂ ਤਸਵੀਰਾਂ ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ

ਪੇਸ਼ ਹਨ ਦੁਨੀਆਂ ਭਰ ਤੋਂ ਫੋਟੋਗ੍ਰਾਫਰਾਂ ਵੱਲੋਂ ਸਫ਼ਰ ਦੌਰਾਨ ਖਿੱਚੀਆਂ ਗਈਆਂ ਕੁੱਝ ਖ਼ੂਬਸੂਰਤ ਤਸਵੀਰਾਂ।

ਇੱਕ ਬੰਗਲਾਦੇਸੀ ਕੁੜੀ, ਜੋ ਕਿਰਾਇਆ ਦੇਣ ਤੋਂ ਬਚਣ ਲਈ ਰੇਲ ਗੱਡੀ ਦੇ ਡੱਬਿਆਂ ਦੇ 'ਲੌਕ' ਉੱਤੇ ਸਫ਼ਰ ਕਰ ਰਹੀ ਹੈ।

ਜੀਐੱਮਬੀ ਅਕਾਸ਼ ਵਲੋਂ ਖਿੱਚੀ ਗਈ ਇਸ ਫੋਟੋ ਨੂੰ 2009 'ਚ 'ਸਫ਼ਰ ਦੀ ਸਰਬੋਤਮ' ਤਸਵੀਰ ਦਾ ਐਵਾਰਡ ਮਿਲਿਆ ਸੀ।

2003,ਹੋਆਈ ਐਨ,ਵਿਆਤਨਾਮ : ਮਿਸ਼ੈੱਲ ਮਾਟਲੀਚ, ਅਮਰੀਕਾ

ਜੱਜ ਦੀ ਟਿੱਪਣੀ, "ਹੋਆਈ ਐਨ ਦੇ ਬਜ਼ਾਰ ਦੀ ਭੀੜ ਤੇ ਹਲਚਲ ਦੇ ਸਮੁੱਚੇ ਰੰਗਾਂ ਨੂੰ ਮਿਸ਼ੈੱਲ ਮਾਟਲੀਚ ਦੇ ਕੈਮਰੇ ਨੇ ਸਵੇਰ ਵੇਲੇ ਬੜੀ ਹੀ ਖ਼ੂਬਸੂਰਤੀ ਨਾਲ ਕੈਦ ਕੀਤਾ ਅਤੇ ਇੱਕ ਫੋਟੋ ਰਾਹੀ ਸਭ ਕੁਝ ਪੇਸ਼ ਕਰ ਦਿੱਤਾ "

2004, ਕਲੇਨੈੱਜ਼ੇ, ਮਾਲੀ : ਰੇਮੀ ਬੇਨਾਲੀ, ਫਰਾਂਸ

ਗਰਮ ਰੁੱਤ ਵਿੱਚ ਠੰਡੀ ਹਵਾ ਦੇ ਬੁੱਲੇ ਦੇ ਅਨੰਦ ਦਾ ਅਹਿਸਾਸ ਇਹ ਬੱਚਾ ਹੀ ਦੱਸ ਸਕਦਾ ਹੈ।

2005, ਹਵਾਨਾ, ਕਿਊਬਾ : ਲੌਰਨੇ ਰੇਜ਼ਨਿਕ

ਫੋਟੋਗ੍ਰਾਫਰ ਲੌਰਨੇ ਰੇਜ਼ਨਿਕ ਵਲੋਂ ਇੱਕ ਅਪਾਰਮੈਂਟ ਦੀ ਖਿੜਕੀ ਚੋਂ ਖਿੱਚੀ ਗਈ ਦੋ ਬਜ਼ੁਰਗ ਗੁਆਂਢਣਾ ਦੀ ਤਸਵੀਰ, ਜਿਸ ਚ ਇੱਕ ਮਹਿਲਾ ਦੂਜੀ ਨੂੰ ਦੋ ਅੰਡੇ ਫੜਾ ਰਹੀ ਹੈ।

2005, ਨੀਂਦਰਲੈਂਡ : ਜੇਰਾਡ ਕਿੰਗਮਾ, ਨੀਂਦਰਲੈਂਡ

ਅਸਾਧਾਰਣ ਪਲਾਂ ਨੂੰ ਜੇਰਾਡ ਕਿੰਗਮਾ ਦੇ ਕੈਮਰੇ ਨੇ ਕੁਝ ਇਸ ਤਰ੍ਹਾਂ ਕੈਦ ਕੀਤਾ ਕਿ ਜੱਜਾਂ ਨੇ ਇਸ ਨੂੰ `ਅਜ਼ਾਦੀ ਦੇ ਪਲ` ਥੀਮ ਦੇ ਰੂਪ ਵਿੱਚ ਦੇਖਿਆ ਅਤੇ ਸਰਬੋਤਮ ਫੋਟੋ ਦਾ ਦਰਜਾ ਦਿੱਤਾ ।

2005, ਜੇਲਿਸਕੋ, ਮੈਕਸੀਕੋ: ਟੋਡ ਵਿੰਟਰ, ਅਮਰੀਕਾ

ਮੈਕਸੀਕੋ ਦੇ ਸ਼ਹਿਰ ਤੇਪਾਟਿਟਲਨ 'ਚ ਇੱਕ ਟੋਪ ਵੇਚਣ ਵਾਲਾ ਸੜਕ ਉੱਤੇ ਬੈਠਾ ਹੈ । ਤਸਵੀਰ ਤਿੰਨ ਸਵਾਲ ਖੜ੍ਹੇ ਕਰਦੀ ਹੈ, ਪਹਿਲਾ, ਕੀ ਟੋਪ ਵੇਚਣ ਵਾਲਾ ਸੁੱਤਾ ਪਿਆ ਹੈ, ਦੂਜਾ, ਉਸ ਦੇ ਸਿਰ ਉੱਤੇ ਜੋ ਟੋਪ ਹੈ ਉਹ ਖ਼ਾਲੀ ਸਟੈਂਡ ਵਾਲਾ ਹੈ, ਜਾਂ ਖਾਲੀ ਸਟੈਂਡ ਵਾਲਾ ਟੋਪ ਵਿਕ ਚੁੱਕਾ ਹੈ ।

2009, ਮਥੁਰਾ, ਉੱਤਰ ਪ੍ਰਦੇਸ਼: ਪੋਰਸ ਚੌਧਰੀ, ਭਾਰਤ

ਭਾਰਤ 'ਚ ਹੋਲੀ, ਰੰਗਾਂ ਦਾ ਅਜਿਹਾ ਤਿਓਹਾਰ ਹੈ ਜੋ ਸਰਦੀ ਦੇ ਮੁੱਕਣ ਤੇ ਬਸੰਤ ਦੀ ਆਮਦ ਦਾ ਉਤਸ਼ਾਹ ਤੇ ਊਰਜਾਮਈ ਜਸ਼ਨ ਹੈ।

2009, ਕੈਨੇਡੀਅਨ ਆਰਕਟਿਕ: ਥੌਮਸ ਕੋਕਟਾ, ਜਰਮਨੀ

ਫੋਟੋਗ੍ਰਾਫਰ ਥੌਮਸ ਕੋਕਟਾ ਨੇ ਇਹ ਤਸਵੀਰ ਕੈਨੇਡੀਅਨ ਆਰਕਟਿਕ ਉੱਤੇ -40 ਡਿਗਰੀ ਤੋਂ -45 ਡਿਗਰੀ ਸੈਟੀਗਰੇਡ ਤਾਪਮਾਨ ਦੌਰਾਨ ਖਿੱਚੀ

2011, ਚਿੱਟਾ ਸਮੁੰਦਰ, ਕਾਰੇਲੀਆ ਖੇਤਰ, ਉੱਤਰੀ ਰੂਸ: ਫਰੈਂਕੋ ਬਾਨਫੀ, ਸਵਿਟਜ਼ਰਲੈਂਡ

ਫੋਟੋਗ੍ਰਾਫਰ ਫਰੈਂਕੋ ਬਾਨਫੀ ਦੇ ਕੈਮਰੇ ਅੱਗੇ ਸਮੁੰਦਰ 'ਚ ਅਠਖੇਲੀਆ ਕਰਦੀ ਵੇਲ੍ਹ ਮੱਛੀ

2012, ਓਮੋ ਦਰਿਆ ਵਾਦੀ, ਇਥੋਪੀਆ: ਜੌਨ ਸਲੇਗਲ, ਜਰਮਨੀ

ਇਹ ਹੈ ਕਾਰਲੋ ਕਬੀਲੇ ਦਾ ਯੋਧਾ ਬੀਵਾ, ਉਸ ਨੇ ਫੋਟੋਗ੍ਰਾਫਰ ਜੌਨ ਸਲੇਗਲ ਨੂੰ ਦੱਸਿਆ ਸੀ ਕਿ ਉਹ ਤਿੰਨ ਸ਼ੇਰਾਂ, ਚਾਰ ਹਾਥੀਆਂ, ਪੰਜ ਚੀਤਿਆਂ, 15 ਜੰਗਲੀ ਮੱਝਾਂ ਅਤੇ ਵਿਰੋਧੀ ਕਬੀਲਿਆਂ ਦੇ ਕਈ ਬੰਦਿਆਂ ਨੂੰ ਮਾਰ ਚੁੱਕਾ ਹੈ। ਹੁਣ ਸ਼ਿਕਾਰ ਉੱਤੇ ਪਾਬੰਦੀ ਕਾਰਨ ਉਸ ਨੂੰ ਜੱਦੀ ਪੇਸ਼ਾ ਛੱਡਣ ਦਾ ਦੁੱਖ ਹੈ।

2012, ਸਾਇਬੇਰੀਆ, ਰੂਸ: ਅਲੇਸੈਂਡਰਾ ਮੇਨਿਕੋਨਜ਼ੀ, ਸਵਿਟਜ਼ਰਲੈਂਡ

ਸਾਇਬੇਰੀਆ ਗਲੇਸ਼ੀਅਰ ਉੱਤੇ ਇਸ ਤਰ੍ਹਾਂ ਦੀ ਹੈ ਜ਼ਿੰਦਗੀ

2013, ਫੁਕੇਟ, ਥਾਈਲੈਂਡ: ਜਸਟਿਨ ਮੌਟ, ਅਮਰੀਕਾ

ਇਹ ਫੋਟੋ ਬੁਝਾਰਤ ਵਰਗੀ ਹੈ, ਜਿਸ 'ਚ ਕੁੜੀ ਸਰੋਵਰ 'ਚ ਤੈਰ ਰਹੀ ਹੈ ਅਤੇ ਪਾਣੀ 'ਚ ਹਾਥੀ ਦੀਆਂ ਲੱਤਾਂ ਦਿਖਾਈ ਨਹੀਂ ਦੇ ਰਹੀਆਂ। ਸੱਚ ਇਹ ਹੈ ਕਿ ਕੁੜੀ ਤੈਰ ਰਹੀ ਹੈ ਅਤੇ ਹਾਥੀ ਜ਼ਮੀਨ ਤੇ ਖੜ੍ਹਾ ਹੈ, ਪਾਣੀ 'ਚ ਨਹੀਂ।

2014, ਮਾਰਾ ਦਰਿਆ, ਉੱਤਰੀ ਸੇਰੇਂਗੇਟੀ: ਨਿਕੋਲ ਕੈਂਬਰੇ, ਬੈਲਜੀਅਮ

ਜੰਗਲੀ ਜਾਨਵਰਾਂ ਦਾ ਝੁੰਡ, ਮੀਂਹ 'ਚ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾ ਗਰੁੱਪ ਦਰਿਆ 'ਚ ਉਤਰ ਚੁੱਕਾ ਹੈ ਅਤੇ ਦੂਜਾ ਜਿਸ ਥਾਂ ਤੋਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਪਾਣੀ ਤੋਂ ਕਾਫ਼ੀ ਉੱਚਾ ਹੈ। ਪਰ ਜਾਨਵਰ ਇੱਕ ਦੂਜੇ ਦੇ ਮਗਰ ਛਾਲਾਂ ਮਾਰ ਕੇ ਦਰਿਆ ਚ ਕੁੱਦ ਰਹੇ ਹਨ।

2014, ਕਿੰਸ਼ਾਸਾ,ਕਾਂਗੋ: ਜੋਹਨੀ ਹੈਗਲੌਂਡ, ਨੋਰਵੇ

"ਲੇਸ ਸੇਪਇਰਸ"ਉਹ ਵਿਲੱਖਣ ਗਰੁੱਪ ਹੈ ਜੋ ਕਿ ਗਰੀਬੀ ਦੇ ਬਾਵਜੂਦ ਮਹਿੰਗੇ ਡਿਜ਼ਾਈਨਰ ਕੱਪੜੇ ਪਾ ਕੇ ਕਿੰਨਸ਼ਾਸਾ ਦੀਆਂ ਸੜਕਾਂ ਤੇ ਘੁੰਮਦੇ ਹਨ। ਹਾਲਾਂਕਿ ਉਨ੍ਹਾਂ ਦਾ ਪਹਿਰਾਵਾ ਇਹ ਇਸ਼ਾਰਾ ਕਰਦਾ ਹੈ ਕਿ ਉਹ ਹੋਰਨਾਂ ਨਾਲੋਂ ਵੱਖਰੇ ਹਨ। ਇਸ ਤਸਵੀਰ 'ਚ ਮੌਜੂਦ ਸਾਰੇ ਹੀ "ਲੇਸ ਸੇਪਇਰਸ"ਲੋਕਾਂ ਦੇ ਬੱਚੇ ਹਨ ਤੇ ਨੌਕਰੀ ਕਰਦੇ ਹਨ।

2015, ਅਟੱਲਫਿਆ ਬੇਸਿਨ, ਲੁਈਜ਼ਿਆਨਾ, ਅਮਰੀਕਾ: ਮੇਰਸੇਲ ਵੇਨ ਊਸਟਨ, ਨੀਦਰਲੈਂਡ

ਅਮਰੀਕਾ ਦੀ ਸਭ ਤੋ ਵੱਡੀ ਜਲਗਾਹ ਅਟੱਲਫਿਆ ਦਾ ਮਨਮੋਹਕ ਦਿ੍ਸ਼

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)