ਸਫ਼ਰ ਦੀਆਂ ਅਜਿਹੀਆਂ ਤਸਵੀਰਾਂ ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ

ਰੇਲ ਦਾ ਸਫ਼ਰ /Rail Travlling

ਤਸਵੀਰ ਸਰੋਤ, GMB Akash/ TPOTY

ਤਸਵੀਰ ਕੈਪਸ਼ਨ, ਰੇਲ ਦਾ ਸਫ਼ਰ

ਪੇਸ਼ ਹਨ ਦੁਨੀਆਂ ਭਰ ਤੋਂ ਫੋਟੋਗ੍ਰਾਫਰਾਂ ਵੱਲੋਂ ਸਫ਼ਰ ਦੌਰਾਨ ਖਿੱਚੀਆਂ ਗਈਆਂ ਕੁੱਝ ਖ਼ੂਬਸੂਰਤ ਤਸਵੀਰਾਂ।

ਇੱਕ ਬੰਗਲਾਦੇਸੀ ਕੁੜੀ, ਜੋ ਕਿਰਾਇਆ ਦੇਣ ਤੋਂ ਬਚਣ ਲਈ ਰੇਲ ਗੱਡੀ ਦੇ ਡੱਬਿਆਂ ਦੇ 'ਲੌਕ' ਉੱਤੇ ਸਫ਼ਰ ਕਰ ਰਹੀ ਹੈ।

ਜੀਐੱਮਬੀ ਅਕਾਸ਼ ਵਲੋਂ ਖਿੱਚੀ ਗਈ ਇਸ ਫੋਟੋ ਨੂੰ 2009 'ਚ 'ਸਫ਼ਰ ਦੀ ਸਰਬੋਤਮ' ਤਸਵੀਰ ਦਾ ਐਵਾਰਡ ਮਿਲਿਆ ਸੀ।

2003,ਹੋਆਈ ਐਨ,ਵਿਆਤਨਾਮ : ਮਿਸ਼ੈੱਲ ਮਾਟਲੀਚ, ਅਮਰੀਕਾ

ਬਾਜ਼ਾਰ / Market

ਤਸਵੀਰ ਸਰੋਤ, Michael Matlach/ TPOTY

ਤਸਵੀਰ ਕੈਪਸ਼ਨ, ਛਾਬੜੀ

ਜੱਜ ਦੀ ਟਿੱਪਣੀ, "ਹੋਆਈ ਐਨ ਦੇ ਬਜ਼ਾਰ ਦੀ ਭੀੜ ਤੇ ਹਲਚਲ ਦੇ ਸਮੁੱਚੇ ਰੰਗਾਂ ਨੂੰ ਮਿਸ਼ੈੱਲ ਮਾਟਲੀਚ ਦੇ ਕੈਮਰੇ ਨੇ ਸਵੇਰ ਵੇਲੇ ਬੜੀ ਹੀ ਖ਼ੂਬਸੂਰਤੀ ਨਾਲ ਕੈਦ ਕੀਤਾ ਅਤੇ ਇੱਕ ਫੋਟੋ ਰਾਹੀ ਸਭ ਕੁਝ ਪੇਸ਼ ਕਰ ਦਿੱਤਾ "

2004, ਕਲੇਨੈੱਜ਼ੇ, ਮਾਲੀ : ਰੇਮੀ ਬੇਨਾਲੀ, ਫਰਾਂਸ

ਹਵਾ ਦੇ ਬੁੱਲੇ/ Child enjoying breez air

ਤਸਵੀਰ ਸਰੋਤ, Remi Benali/ TPOTY

ਤਸਵੀਰ ਕੈਪਸ਼ਨ, ਹਵਾ ਦੇ ਬੁੱਲੇ

ਗਰਮ ਰੁੱਤ ਵਿੱਚ ਠੰਡੀ ਹਵਾ ਦੇ ਬੁੱਲੇ ਦੇ ਅਨੰਦ ਦਾ ਅਹਿਸਾਸ ਇਹ ਬੱਚਾ ਹੀ ਦੱਸ ਸਕਦਾ ਹੈ।

2005, ਹਵਾਨਾ, ਕਿਊਬਾ : ਲੌਰਨੇ ਰੇਜ਼ਨਿਕ

ਗੁਆਂਢਣਾ/ Nabourer

ਤਸਵੀਰ ਸਰੋਤ, Lorne Resnick/TPOTY

ਤਸਵੀਰ ਕੈਪਸ਼ਨ, ਗੁਆਂਢਣਾ

ਫੋਟੋਗ੍ਰਾਫਰ ਲੌਰਨੇ ਰੇਜ਼ਨਿਕ ਵਲੋਂ ਇੱਕ ਅਪਾਰਮੈਂਟ ਦੀ ਖਿੜਕੀ ਚੋਂ ਖਿੱਚੀ ਗਈ ਦੋ ਬਜ਼ੁਰਗ ਗੁਆਂਢਣਾ ਦੀ ਤਸਵੀਰ, ਜਿਸ ਚ ਇੱਕ ਮਹਿਲਾ ਦੂਜੀ ਨੂੰ ਦੋ ਅੰਡੇ ਫੜਾ ਰਹੀ ਹੈ।

2005, ਨੀਂਦਰਲੈਂਡ : ਜੇਰਾਡ ਕਿੰਗਮਾ, ਨੀਂਦਰਲੈਂਡ

ਅਜ਼ਾਦੀ ਦੇ ਪਲ/ Time of freedom

ਤਸਵੀਰ ਸਰੋਤ, Gerard Kingma/TPOTY

ਤਸਵੀਰ ਕੈਪਸ਼ਨ, ਅਜ਼ਾਦੀ ਦੇ ਪਲ

ਅਸਾਧਾਰਣ ਪਲਾਂ ਨੂੰ ਜੇਰਾਡ ਕਿੰਗਮਾ ਦੇ ਕੈਮਰੇ ਨੇ ਕੁਝ ਇਸ ਤਰ੍ਹਾਂ ਕੈਦ ਕੀਤਾ ਕਿ ਜੱਜਾਂ ਨੇ ਇਸ ਨੂੰ `ਅਜ਼ਾਦੀ ਦੇ ਪਲ` ਥੀਮ ਦੇ ਰੂਪ ਵਿੱਚ ਦੇਖਿਆ ਅਤੇ ਸਰਬੋਤਮ ਫੋਟੋ ਦਾ ਦਰਜਾ ਦਿੱਤਾ ।

2005, ਜੇਲਿਸਕੋ, ਮੈਕਸੀਕੋ: ਟੋਡ ਵਿੰਟਰ, ਅਮਰੀਕਾ

ਤਿੰਨ ਸਵਾਲ/ Three Question

ਤਸਵੀਰ ਸਰੋਤ, Todd Winters/TPOTY

ਤਸਵੀਰ ਕੈਪਸ਼ਨ, ਤਿੰਨ ਸਵਾਲ

ਮੈਕਸੀਕੋ ਦੇ ਸ਼ਹਿਰ ਤੇਪਾਟਿਟਲਨ 'ਚ ਇੱਕ ਟੋਪ ਵੇਚਣ ਵਾਲਾ ਸੜਕ ਉੱਤੇ ਬੈਠਾ ਹੈ । ਤਸਵੀਰ ਤਿੰਨ ਸਵਾਲ ਖੜ੍ਹੇ ਕਰਦੀ ਹੈ, ਪਹਿਲਾ, ਕੀ ਟੋਪ ਵੇਚਣ ਵਾਲਾ ਸੁੱਤਾ ਪਿਆ ਹੈ, ਦੂਜਾ, ਉਸ ਦੇ ਸਿਰ ਉੱਤੇ ਜੋ ਟੋਪ ਹੈ ਉਹ ਖ਼ਾਲੀ ਸਟੈਂਡ ਵਾਲਾ ਹੈ, ਜਾਂ ਖਾਲੀ ਸਟੈਂਡ ਵਾਲਾ ਟੋਪ ਵਿਕ ਚੁੱਕਾ ਹੈ ।

2009, ਮਥੁਰਾ, ਉੱਤਰ ਪ੍ਰਦੇਸ਼: ਪੋਰਸ ਚੌਧਰੀ, ਭਾਰਤ

ਊਰਜਾਮਈ ਜਸ਼ਨ/ Energatic celebarting

ਤਸਵੀਰ ਸਰੋਤ, Poras Chaudhary/TPOTY

ਤਸਵੀਰ ਕੈਪਸ਼ਨ, ਊਰਜਾਮਈ ਜਸ਼ਨ

ਭਾਰਤ 'ਚ ਹੋਲੀ, ਰੰਗਾਂ ਦਾ ਅਜਿਹਾ ਤਿਓਹਾਰ ਹੈ ਜੋ ਸਰਦੀ ਦੇ ਮੁੱਕਣ ਤੇ ਬਸੰਤ ਦੀ ਆਮਦ ਦਾ ਉਤਸ਼ਾਹ ਤੇ ਊਰਜਾਮਈ ਜਸ਼ਨ ਹੈ।

2009, ਕੈਨੇਡੀਅਨ ਆਰਕਟਿਕ: ਥੌਮਸ ਕੋਕਟਾ, ਜਰਮਨੀ

ਕੈਨੇਡੀਅਨ ਆਰਕਟਿਕ/Candian arctic

ਤਸਵੀਰ ਸਰੋਤ, Thomas Kokta/TPOTY

ਤਸਵੀਰ ਕੈਪਸ਼ਨ, ਕੈਨੇਡੀਅਨ ਆਰਕਟਿਕ

ਫੋਟੋਗ੍ਰਾਫਰ ਥੌਮਸ ਕੋਕਟਾ ਨੇ ਇਹ ਤਸਵੀਰ ਕੈਨੇਡੀਅਨ ਆਰਕਟਿਕ ਉੱਤੇ -40 ਡਿਗਰੀ ਤੋਂ -45 ਡਿਗਰੀ ਸੈਟੀਗਰੇਡ ਤਾਪਮਾਨ ਦੌਰਾਨ ਖਿੱਚੀ

2011, ਚਿੱਟਾ ਸਮੁੰਦਰ, ਕਾਰੇਲੀਆ ਖੇਤਰ, ਉੱਤਰੀ ਰੂਸ: ਫਰੈਂਕੋ ਬਾਨਫੀ, ਸਵਿਟਜ਼ਰਲੈਂਡ

ਅਠਖੇਲੀਆ/ Playing in see

ਤਸਵੀਰ ਸਰੋਤ, Franco Banfi/TPOTY

ਤਸਵੀਰ ਕੈਪਸ਼ਨ, ਅਠਖੇਲੀਆ

ਫੋਟੋਗ੍ਰਾਫਰ ਫਰੈਂਕੋ ਬਾਨਫੀ ਦੇ ਕੈਮਰੇ ਅੱਗੇ ਸਮੁੰਦਰ 'ਚ ਅਠਖੇਲੀਆ ਕਰਦੀ ਵੇਲ੍ਹ ਮੱਛੀ

2012, ਓਮੋ ਦਰਿਆ ਵਾਦੀ, ਇਥੋਪੀਆ: ਜੌਨ ਸਲੇਗਲ, ਜਰਮਨੀ

ਸ਼ਿਕਾਰ / Hunter

ਤਸਵੀਰ ਸਰੋਤ, Empics

ਤਸਵੀਰ ਕੈਪਸ਼ਨ, ਸ਼ਿਕਾਰੀ

ਇਹ ਹੈ ਕਾਰਲੋ ਕਬੀਲੇ ਦਾ ਯੋਧਾ ਬੀਵਾ, ਉਸ ਨੇ ਫੋਟੋਗ੍ਰਾਫਰ ਜੌਨ ਸਲੇਗਲ ਨੂੰ ਦੱਸਿਆ ਸੀ ਕਿ ਉਹ ਤਿੰਨ ਸ਼ੇਰਾਂ, ਚਾਰ ਹਾਥੀਆਂ, ਪੰਜ ਚੀਤਿਆਂ, 15 ਜੰਗਲੀ ਮੱਝਾਂ ਅਤੇ ਵਿਰੋਧੀ ਕਬੀਲਿਆਂ ਦੇ ਕਈ ਬੰਦਿਆਂ ਨੂੰ ਮਾਰ ਚੁੱਕਾ ਹੈ। ਹੁਣ ਸ਼ਿਕਾਰ ਉੱਤੇ ਪਾਬੰਦੀ ਕਾਰਨ ਉਸ ਨੂੰ ਜੱਦੀ ਪੇਸ਼ਾ ਛੱਡਣ ਦਾ ਦੁੱਖ ਹੈ।

2012, ਸਾਇਬੇਰੀਆ, ਰੂਸ: ਅਲੇਸੈਂਡਰਾ ਮੇਨਿਕੋਨਜ਼ੀ, ਸਵਿਟਜ਼ਰਲੈਂਡ

ਜ਼ਿੰਦਗੀ/ Life

ਤਸਵੀਰ ਸਰੋਤ, Alessandra Meniconzi/TPOTY

ਤਸਵੀਰ ਕੈਪਸ਼ਨ, ਜ਼ਿੰਦਗੀ

ਸਾਇਬੇਰੀਆ ਗਲੇਸ਼ੀਅਰ ਉੱਤੇ ਇਸ ਤਰ੍ਹਾਂ ਦੀ ਹੈ ਜ਼ਿੰਦਗੀ

2013, ਫੁਕੇਟ, ਥਾਈਲੈਂਡ: ਜਸਟਿਨ ਮੌਟ, ਅਮਰੀਕਾ

ਬੁਝਾਰਤ / Riddel

ਤਸਵੀਰ ਸਰੋਤ, Justin Mott/TPOTY

ਤਸਵੀਰ ਕੈਪਸ਼ਨ, ਬੁਝਾਰਤ

ਇਹ ਫੋਟੋ ਬੁਝਾਰਤ ਵਰਗੀ ਹੈ, ਜਿਸ 'ਚ ਕੁੜੀ ਸਰੋਵਰ 'ਚ ਤੈਰ ਰਹੀ ਹੈ ਅਤੇ ਪਾਣੀ 'ਚ ਹਾਥੀ ਦੀਆਂ ਲੱਤਾਂ ਦਿਖਾਈ ਨਹੀਂ ਦੇ ਰਹੀਆਂ। ਸੱਚ ਇਹ ਹੈ ਕਿ ਕੁੜੀ ਤੈਰ ਰਹੀ ਹੈ ਅਤੇ ਹਾਥੀ ਜ਼ਮੀਨ ਤੇ ਖੜ੍ਹਾ ਹੈ, ਪਾਣੀ 'ਚ ਨਹੀਂ।

2014, ਮਾਰਾ ਦਰਿਆ, ਉੱਤਰੀ ਸੇਰੇਂਗੇਟੀ: ਨਿਕੋਲ ਕੈਂਬਰੇ, ਬੈਲਜੀਅਮ

ਝੁੰਡ/ Flock

ਤਸਵੀਰ ਸਰੋਤ, Nicole Cambre/TPOTY

ਤਸਵੀਰ ਕੈਪਸ਼ਨ, ਝੁੰਡ

ਜੰਗਲੀ ਜਾਨਵਰਾਂ ਦਾ ਝੁੰਡ, ਮੀਂਹ 'ਚ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾ ਗਰੁੱਪ ਦਰਿਆ 'ਚ ਉਤਰ ਚੁੱਕਾ ਹੈ ਅਤੇ ਦੂਜਾ ਜਿਸ ਥਾਂ ਤੋਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਪਾਣੀ ਤੋਂ ਕਾਫ਼ੀ ਉੱਚਾ ਹੈ। ਪਰ ਜਾਨਵਰ ਇੱਕ ਦੂਜੇ ਦੇ ਮਗਰ ਛਾਲਾਂ ਮਾਰ ਕੇ ਦਰਿਆ ਚ ਕੁੱਦ ਰਹੇ ਹਨ।

2014, ਕਿੰਸ਼ਾਸਾ,ਕਾਂਗੋ: ਜੋਹਨੀ ਹੈਗਲੌਂਡ, ਨੋਰਵੇ

ਵੱਖਰੇ / Seprate

ਤਸਵੀਰ ਸਰੋਤ, Johnny Haglund/TPOTY

ਤਸਵੀਰ ਕੈਪਸ਼ਨ, ਵੱਖਰੇ

"ਲੇਸ ਸੇਪਇਰਸ"ਉਹ ਵਿਲੱਖਣ ਗਰੁੱਪ ਹੈ ਜੋ ਕਿ ਗਰੀਬੀ ਦੇ ਬਾਵਜੂਦ ਮਹਿੰਗੇ ਡਿਜ਼ਾਈਨਰ ਕੱਪੜੇ ਪਾ ਕੇ ਕਿੰਨਸ਼ਾਸਾ ਦੀਆਂ ਸੜਕਾਂ ਤੇ ਘੁੰਮਦੇ ਹਨ। ਹਾਲਾਂਕਿ ਉਨ੍ਹਾਂ ਦਾ ਪਹਿਰਾਵਾ ਇਹ ਇਸ਼ਾਰਾ ਕਰਦਾ ਹੈ ਕਿ ਉਹ ਹੋਰਨਾਂ ਨਾਲੋਂ ਵੱਖਰੇ ਹਨ। ਇਸ ਤਸਵੀਰ 'ਚ ਮੌਜੂਦ ਸਾਰੇ ਹੀ "ਲੇਸ ਸੇਪਇਰਸ"ਲੋਕਾਂ ਦੇ ਬੱਚੇ ਹਨ ਤੇ ਨੌਕਰੀ ਕਰਦੇ ਹਨ।

2015, ਅਟੱਲਫਿਆ ਬੇਸਿਨ, ਲੁਈਜ਼ਿਆਨਾ, ਅਮਰੀਕਾ: ਮੇਰਸੇਲ ਵੇਨ ਊਸਟਨ, ਨੀਦਰਲੈਂਡ

ਜਲਗਾਹ / wetland

ਤਸਵੀਰ ਸਰੋਤ, Marsel van Oosten/TPOTY

ਤਸਵੀਰ ਕੈਪਸ਼ਨ, ਜਲਗਾਹ

ਅਮਰੀਕਾ ਦੀ ਸਭ ਤੋ ਵੱਡੀ ਜਲਗਾਹ ਅਟੱਲਫਿਆ ਦਾ ਮਨਮੋਹਕ ਦਿ੍ਸ਼

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)