ਕੌਫੀ ਦੇ ਕੱਪ ਚਲਾਉਣਗੇ ਲੰਡਨ ਵਿੱਚ ਬੱਸਾਂ?

ਲੰਡਨ ਦੀਆਂ ਬੱਸਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਲੰਡਨ ਦੀਆਂ ਬੱਸਾਂ ਕੌਫੀ ਦੇ ਕਚਰੇ ਤੋਂ ਚੱਲਣਗੀਆਂ?

ਉਹ ਬਾਇਓਬੀਨ ਨਾਮੀ ਸਟਾਰਟ-ਅੱਪ ਕੰਪਨੀ ਚਲਾਉਂਦੇ ਹਨ ਜੋ ਕੌਸਟਾ ਵਰਗੀਆਂ ਕੌਫੀ ਚੇਨਜ਼ ਵਿੱਚੋਂ ਕਚਰਾ ਇਕੱਠਾ ਕਰਦੀ ਹੈ।ਇਸ ਨੂੰ ਤਰਲ ਬਾਲਣ ਵਿੱਚ ਤਬਦੀਲ ਕੀਤਾ ਜਾਂਦਾ ਹੈ।

ਕੁਝ ਹੀ ਹਫ਼ਤਿਆਂ ਵਿੱਚ ਇਹ ਕੰਪਨੀ ਕੌਫੀ ਚੇਨਜ਼ ਦੇ ਕਚਰੇ ਨਾਲ ਚੱਲਣ ਵਾਲੀ ਬੱਸ ਸੜਕਾਂ 'ਤੇ ਉਤਾਰਨ ਦੀ ਤਿਆਰੀ ਵਿੱਚ ਹੈ।

ਲੰਡਨ ਵਿੱਚ ਸਾਫ਼ ਹਵਾ ਦੀ ਸਖ਼ਤ ਲੋੜ ਹੈ। ਤੰਗ ਸੜਕਾਂ ਅਤੇ ਉੱਚੀਆਂ ਇਮਾਰਤਾਂ ਕਾਰਨ ਇਹ ਸ਼ਹਿਰ ਯੂਕੇ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਵਿੱਚੋਂ ਇੱਕ ਹੈ।

ਕੇਅ ਦਾ ਕਹਿਣਾ ਹੈ- ''ਅਸੀਂ ਊਰਜਾ ਦੇ ਖੇਤਰ ਵਿੱਚ ਇੱਕ ਬਦਲਾਅ ਵੱਲ ਵਧ ਰਹੇ ਹਾਂ, ਅਸੀਂ ਜੈਵਿਕ ਬਾਲਣ ਅਧਾਰਿਤ ਸਮਾਜ ਤੋਂ ਇੱਕ ਵਿਭਿੰਨਤਾ ਵੱਲ ਜਾ ਰਹੇ ਹਾਂ।''

ਕੌਫੀ ਦੇ ਬਾਗਾਂ ਤੋਂ ਬਾਇਓ ਕੈਮੀਕਲ ਵਿਧੀ ਨਾਲ ਤੇਲ ਕੱਢਣਾ ਪੇਟੈਂਟ ਅਧੀਨ ਆਉਦਾ ਹੈ। ਇਸ ਨਾਲ ਸਿਰਫ਼ 15 ਤੋਂ 20 ਫ਼ੀਸਦ ਤੱਕ ਤੇਲ ਕੱਢਿਆ ਜਾਂਦਾ ਹੈ ਬਾਕੀ ਬਾਇਓ ਮਾਸ ਗੰਢਾਂ ਵਿੱਚ ਬਦਲ ਜਾਂਦਾ ਹੈ ਜਿਸਦੀ ਵਰਤੋਂ ਚਿਮਨੀਆਂ ਵਿੱਚ ਕੀਤੀ ਜਾਂਦੀ ਹੈ।

'ਹਰ ਸਾਲ ਪੰਜ ਲੱਖ ਟਨ ਕੌਫੀ ਪੀਂਦੇ ਹਨ'

ਕੇਅ ਮੁਤਾਬਕ ਉਨ੍ਹਾਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਬਾਲਣ ਲਈ ਸਪਲਾਈ ਜਾਰੀ ਰਹੇਗੀ ਕਿਉਂਕਿ ਜਦੋਂ ਤੱਕ ਲੋਕ ਕੌਫੀ ਪੀਂਦੇ ਰਹਿਣਗੇ ਕੌਫੀ ਦਾ ਕਚਰਾ ਵੀ ਨਿਕਲੇਗਾ।

ਹਵਾ ਦੀ ਮਾੜੀ ਕੁਆਲਿਟੀ ਕਾਰਨ ਲੋਕਾਂ ਨੂੰ ਮਾਸਕ ਪਹਿਨਣਾ ਪੈ ਰਿਹਾ ਹੈ / wearing masak from bad quality air

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਵਾ ਦੀ ਮਾੜੀ ਕੁਆਲਿਟੀ ਕਾਰਨ ਲੋਕਾਂ ਨੂੰ ਮਾਸਕ ਪਹਿਨਣਾ ਪੈ ਰਿਹਾ ਹੈ

ਕੇਅ ਕਹਿੰਦੇ ਹਨ ਕਿ ਬ੍ਰਿਟੇਨ ਵਿੱਚ ਹਰ ਸਾਲ ਲੋਕ ਪੰਜ ਲੱਖ ਟਨ ਕੌਫੀ ਪੀਂਦੇ ਹਨ, ਜੇਕਰ ਇਸਦਾ ਇਸਤੇਮਾਲ ਕਰ ਲਿਆ ਜਾਵੇ ਤਾਂ ਮੈਨਚੈਸਟਰ ਵਰਗੇ ਸ਼ਹਿਰ ਨੂੰ ਊਰਜਾ ਦਿੱਤੀ ਜਾ ਸਕਦੀ ਹੈ।

ਬਹੁਤ ਸਾਰੇ ਮੁਲਕ ਬਾਇਓ ਫਿਊਲ ਦੇ ਫਾਇਦਿਆਂ ਵੱਲ ਦੇਖ ਰਹੇ ਹਨ ਜੋ ਚੌਕਲੇਟ ਤੋਂ ਲੈ ਕੇ ਸੀਵਰੇਜ ਵਿੱਚੋਂ ਕਿਸੇ ਤੋਂ ਵੀ ਬਣਾਇਆ ਜਾ ਸਕਦਾ ਹੈ।

ਕੁਝ ਸਾਲ ਪਹਿਲਾਂ ਵਾਧੂ ਗਿਣਤੀ ਵਿੱਚ ਹੋਣ ਕਾਰਨ ਮਾਰੇ ਗਏ ਖਰਗੋਸ਼ਾਂ ਦੇ ਪਿੰਜਰ ਤੋਂ ਬਾਲਣ ਬਣਾਉਣ ਕਾਰਨ ਸਵੀਡਨ ਦੀ ਅਲੋਚਨਾ ਹੋਈ ਸੀ ।

ਉਸਤੋਂ ਪਹਿਲਾਂ ਸਵੀਡਨ ਕਾਫੀ ਲੰਬੇ ਸਮੇਂ ਤੋਂ ਰਾਜਧਾਨੀ ਸਟਾਕਹੋਮ ਵਿੱਚ ਬਾਇਓ ਫਿਊਲ ਦੀ ਵਰਤੋਂ ਕਰ ਰਿਹਾ ਸੀ। 15 ਹਜ਼ਾਰ ਕਾਰਾਂ ਜਿਨ੍ਹਾਂ ਵਿੱਚ ਵਧੇਰੇ ਟੈਕਸੀਆਂ ਹਨ ਅਤੇ 300 ਬੱਸਾਂ ਬਾਇਓ ਗੈਸ 'ਤੇ ਦੌੜਦੀਆਂ ਹਨ।

ਬ੍ਰਾਜ਼ੀਲ ਦਾ ਤਜਰਬਾ

ਸ਼ੁਰੂਆਤ 'ਚ ਬਾਇਓ ਫਿਊਲ ਐਥਾਨੌਲ ਤੋਂ ਬਣਾਇਆ ਗਿਆ ਜੋ ਬ੍ਰਾਜ਼ੀਲੀਅਨ ਗੰਨੇ ਤੋਂ ਨਿਕਲਦਾ ਹੈ। ਪਰ 1990 ਦੇ ਦਹਾਕੇ ਵਿੱਚ ਇਹ ਸੁਵਿਧਾਜਨਕ ਨਹੀਂ ਰਿਹਾ ਕਿਉਂਕਿ ਇਹ ਇੱਕ ਭੋਜਨ ਦਾ ਜ਼ਰੀਆ ਵੀ ਸੀ। ਇਹ ਮੁਲਕ ਬਾਇਓ ਗੈਸ 'ਤੇ ਕੇਂਦਰਿਤ ਹੈ, ਜੋ ਸੀਵਰੇਜ ਤੋਂ ਨਿਕਲਣ ਵਾਲੀ ਮੀਥੇਨ ਤੋਂ ਬਣਦੀ ਹੈ।

ਸ਼ਟਾਕਹੋਮ ਵਿੱਚ ਲੋਕਾਂ ਨੂੰ ਖਾਧ ਪਦਾਰਥਾਂ ਵਿੱਚੋਂ ਕਚਰਾ ਵੱਖ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ

ਤਸਵੀਰ ਸਰੋਤ, ENVAC

ਤਸਵੀਰ ਕੈਪਸ਼ਨ, ਸ਼ਟਾਕਹੋਮ ਵਿੱਚ ਲੋਕਾਂ ਨੂੰ ਖਾਧ ਪਦਾਰਥਾਂ ਵਿੱਚੋਂ ਕਚਰਾ ਵੱਖ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ

ਬਾਇਓ ਫਿਊਲ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਸ਼ਹਿਰ ਦੇ ਵਾਹਨਾਂ ਨੂੰ ਇਸ ਤਰਾਂ ਬਦਲਿਆ ਗਿਆ ਕਿ ਜਿਸ ਨਾਲ ਪਟਰੋਲ ਪੰਪ ਬਾਇਓ ਫਿਊਲ ਪੰਪ ਲਿਆਉਣ ਲਈ ਉਤਸ਼ਾਹਿਤ ਹੋਏ।

ਸਟਾਕਹੋਮ ਦੇ ਸਮਾਰਟ ਸਿਟੀ ਪ੍ਰੋਜੈਕਟ ਦੇ ਮੁਖੀ ਗੁਸਤਾਫ ਲੈਂਡਾਹਲ ਮੁਤਾਬਕ ਹੁਣ ਉਹ ਖਾਧ ਪਦਾਰਥਾਂ ਦੀ ਰਹਿੰਦ-ਖੂੰਹਦ ਤੋਂ ਬਾਇਓ ਗੈਸ ਬਣਾਉਣ ਦੇ ਨਵੇਂ ਤਰੀਕੇ ਲੱਭ ਰਹੇ ਹਨ।

ਸਾਲ 2009 ਵਿੱਚ ਯੂਰਪੀਅਨ ਯੂਨੀਅਨ ਨੇ ਫ਼ੈਸਲਾ ਕੀਤਾ ਕਿ ਮੈਂਬਰ ਆਪਣੇ ਮੁਲਕਾਂ ਵਿੱਚ 10 ਫ਼ੀਸਦ ਵਾਹਨਾਂ ਨੂੰ ਨਵਿਆਉਣਯੋਗ ਊਰਜਾ ਨਾਲ ਚਲਾਉਣ। ਪਰ ਸਹਿਮਤੀ ਇਸ ਕਰਕੇ ਨਹੀਂ ਬਣੀ ਕਿਉਂਕਿ ਕਿਹਾ ਗਿਆ ਕਿ ਇਹ ਤਰੀਕਾ ਕਿੰਨੀ ਦੇਰ ਤੱਕ ਕਾਰਗਰ ਰਹੇਗਾ।

ਜ਼ਿਊਰਿਖ ਦੇ ਐਡਵਾਂਸ ਕੈਟਾਲਿਸਿਸ ਇੰਜੀਨੀਅਰਿੰਗ ਗਰੁੱਪ ਵਿੱਚ ਲੈਕਚਰਾਰ ਡਾ. ਸੇਸੀਲੀਆ ਮੌਂਡੇਲੀ ਮੁਤਾਬਕ ਬਾਇਓ ਫਿਊਲ ਲਈ ਮੱਕੀ ਅਤੇ ਰੇਪ-ਸੀਡ (ਸਰੋਂ ਦੀ ਇਕ ਕਿਸਮ) ਤੋਂ ਲਏ ਜਾਣ ਵਾਲੇ ਐਥੇਨੌਲ 'ਤੇ ਵਿਵਾਦ ਹੋ ਸਕਦਾ ਹੈ ਕਿਂਉਕਿ ਦੋਵੇਂ ਫ਼ਸਲਾਂ ਦੀ ਭੋਜਨ ਲਈ ਵੀ ਵਰਤੋਂ ਹੁੰਦੀ ਹੈ।

ਮੌਂਡੇਲੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਇਸ ਲਈ ਵੀ ਬਣ ਸਕਦਾ ਹੈ ਕਿ ਇਸ ਲਈ ਜ਼ਮੀਨ ਦੀ ਲੋੜ ਵੀ ਪਵੇਗੀ।

ਨਤੀਜਾ ਇਹ ਹੋਇਆ ਕਿ ਬਾਇਓ ਫਿਊਲ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਜੋ ਕੌਫੀ ਦੀ ਰਹਿੰਦ-ਖੂੰਹਦ ਵਰਗੇ ਬੇਕਾਰ ਪਦਾਰਥਾਂ ਤੋਂ ਬਣਾਇਆ ਜਾ ਸਕੇ।

ਕੁਝ ਸ਼ਹਿਰਾਂ ਲਈ ਜੈਵਿਕ ਬਾਲਣ ਦਾ ਬਦਲ ਇਲੈਕਟ੍ਰਿਕ ਵਾਹਨ ਹਨ/ Organic Fule In certian cities

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਸ਼ਹਿਰਾਂ ਲਈ ਜੈਵਿਕ ਬਾਲਣ ਦਾ ਬਦਲ ਇਲੈਕਟ੍ਰਿਕ ਵਾਹਨ ਹਨ

ਡਾ. ਮੌਂਡੇਲੀ ਦਾ ਮੰਨਣਾ ਹੈ ਕਿ ਬਾਇਓ ਫਿਊਲ ਭਵਿੱਖ ਦੀ ਊਰਜਾ ਸਿਸਟਮ ਦਾ ਅਹਿਮ ਹਿੱਸਾ ਰਹੇਗਾ ਜਿਵੇਂ ਹਾਈਡਰੋਜਨ, ਮੈਥਨੌਲ ਅਤੇ ਸੋਲਰ ਊਰਜਾ ਹੋਵੇਗੀ।

ਇਲੈਕਟ੍ਰਿਕ ਵਾਹਨਾਂ ਦਾ ਬੋਲਬਾਲਾ

ਕੁਝ ਸ਼ਹਿਰ ਰਵਾਇਤੀ ਤਰੀਕਿਆਂ ਨਾਲ ਹਵਾ ਦੀ ਕੁਆਲਿਟੀ ਸਾਫ਼ ਕਰਨ ਵਾਲੀਆਂ ਨੀਤੀਆਂ 'ਤੇ ਚੱਲ ਰਹੇ ਹਨ ਜੋ ਇਲੈਕਟ੍ਰਿਕ ਵਾਹਨਾਂ ਦੇ ਹੱਕ ਵਿੱਚ ਹੈ।

ਬੀਜਿੰਗ ਨੇ 70 ਹਜ਼ਾਰ ਟੈਕਸੀਆਂ ਨੂੰ ਇਲੈਕਟ੍ਰਿਕ ਬਣਾਉਣ ਦਾ ਐਲਾਨ ਕੀਤਾ ਹੈ. ਇਸੇ ਸਾਲ ਸ਼ੁਰੂ ਹੋਣ ਵਾਲੇ ਪ੍ਰਾਜੈਕਟ ਵਿੱਚ ਤਰਕੀਬਨ 9 ਅਰਬ ਯੁਆਨ ਦਾ ਖਰਚਾ ਆਏਗਾ।

ਨੌਰਵੇ ਇਸ ਸਮੇਂ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਕਾਰਾਂ ਵਾਲਾ ਦੇਸ਼ ਹੋਣ ਦਾ ਦਾਅਵਾ ਕਰਦਾ ਹੈ।

ਇਲੈਕਟ੍ਰਿਕ ਕਾਰ ਮਾਲਕਾਂ ਨੂੰ ਪਾਰਕਿੰਗ ਅਤੇ ਟੋਲ ਵਰਗੇ ਖਰਚਿਆਂ ਤੋਂ ਵੀ ਛੋਟ ਦਿੱਤੀ ਜਾਂਦੀ ਹੈ।ਲੰਡਨ ਵਿੱਚ ਕਾਰ ਨਿਰਮਾਤਾ ਕੰਪਨੀ ਫੋਰਡ ਇਲੈਕਟ੍ਰਿਕ ਵੈਨਾਂ ਬਣਾਉਣ ਦੇ ਪਾਇਲਟ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ।