ਗੁਫ਼ਾ 'ਚੋਂ ਫੁੱਟਬਾਲ ਟੀਮ 9 ਦਿਨ ਬਾਅਦ ਸੁਰੱਖਿਅਤ ਮਿਲੀ

ਥਾਈਲੈਂਡ ਵਿਚ 9 ਦਿਨਾਂ ਬਾਅਦ ਸੁਰੰਗ ਵਿਚ ਗੁੰਮ ਹੋਏ 12 ਫ਼ੁੱਟਬਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਜ਼ਿੰਦਾ ਸਣੇ ਜ਼ਿਉਂਦੇ ਬਾਹਰ ਕੱਢ ਲਿਆ ਗਿਆ ਹੈ।

ਖੇਤਰੀ ਰਾਜਪਾਲ ਨੇ ਗੁੰਮ ਹੋਏ 13 ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਨੂੰ ਪਿਛਲੇ 9 ਦਿਨਾਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਬਚਾ ਲਿਆ ਗਿਆ ਹੈ।

ਰਾਹਤ ਕਰਮੀਆਂ ਦਾ ਮੰਨਣਾ ਹੈ ਕਿ ਉਹ ਸੁਰੰਗ ਵਿਚ ਪਾਣੀ ਭਰਨ ਮਗਰੋਂ ਅੰਡਰ ਗਾਰਉਂਡ ਚੈਂਬਰ ਉੱਤੇ ਚੜ੍ਹ ਕੇ ਬਚ ਗਏ ਸਨ।

11 ਤੋਂ 16 ਸਾਲ ਦੀ ਉਮਰ ਦੇ ਖਿਡਾਰੀ ਆਪਣੇ ਕੋਚ ਨਾਲ ਚਿਆਂਗ ਰਾਏ ਸੂਬੇ ਵਿੱਚ 9 ਦਿਨ ਪਹਿਲਾਂ ਨੂੰ ਦਾਖਿਲ ਹੋਏ ਸਨ। ਉਨ੍ਹਾਂ ਨੇ ਗੁਫ਼ਾ ਦੇ ਅੰਦਰ ਪੈਰਾਂ ਦੇ ਤਾਜ਼ਾ ਨਿਸ਼ਾਨ ਦਿਖਣ ਕਾਰਨ ਅਤੇ ਗਰੁੱਪ ਦੇ ਸੁਰੱਖਿਅਤ ਹੋਣ ਦੀ ਉਮੀਦ ਬਚੀ ਹੋਈ ਸੀ।

ਇਹ ਵੀ ਪੜ੍ਹੋ :

ਇਹ ਟੀਮ ਕਿਵੇਂ ਫਸੀ?

ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਦੀ ਟੀਮ ਬੀਤੇ ਸ਼ਨੀਵਾਰ ਸ਼ਾਮ ਦੁਪਹਿਰ ਨੂੰ ਗੁਫ਼ਾ ਅੰਦਰ ਦਾਖਿਲ ਹੋਈ।

ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਟੀਮਾਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਵਿੱਚ ਲੱਗ ਗਈਆਂ ਸਨ। ਪਰ ਲਗਾਤਾਰ ਮੀਂਹ ਪੈਣ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲ ਆ ਰਹੀ ਸੀ।

ਰਾਹਤ ਟੀਮ ਨੂੰ ਗੁਫ਼ਾ ਦੇ ਬਾਹਰ ਖੇਡਣ ਦਾ ਸਮਾਨ ਅਤੇ ਸਾਈਕਲ ਮਿਲੇ ਸਨ।

ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਜੇ ਥਾਈਲੈਂਡ ਵਿੱਚ ਮੀਂਹ ਦਾ ਮੌਸਮ ਹੋਵੇ ਤਾਂ ਗੁਫ਼ਾ ਅੰਦਰ ਪਾਣੀ 16 ਫੁੱਟ ਤੱਕ ਭਰ ਸਕਦਾ ਹੈ। ਇੱਥੇ ਮੀਂਹ ਦਾ ਮੌਸਮ ਜੂਨ ਤੋਂ ਅਕਤੂਬਰ ਤੱਕ ਰਹਿੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)