You’re viewing a text-only version of this website that uses less data. View the main version of the website including all images and videos.
ਆਸਟਰੇਲੀਆ ਜਾਣ ਦਾ ਰਾਹ ਹੋ ਸਕਦਾ ਹੈ ਹੋਰ ਔਖਾ
- ਲੇਖਕ, ਫਿਲ ਮਰਸਰ
- ਰੋਲ, ਬੀਬੀਸੀ ਪੱਤਰਕਾਰ, ਸਿਡਨੀ
ਬਹੁ-ਸੱਭਿਆਚਾਰਕ ਦੇਸ ਆਸਟਰੇਲੀਆ ਵਿੱਚ ਹਰ ਦੋ ਮਿੰਟ ਵਿੱਚ ਇੱਕ ਪਰਵਾਸੀ ਆਉਂਦਾ ਹੈ। ਲਾਲ ਮਿੱਟੀ ਅਤੇ ਸੁਨਹਿਰੇ ਬੀਚਾਂ ਦੇ ਨਾਲ ਨੀਲੇ ਆਸਮਾਨ ਵਾਲੇ ਇਸ ਚਮਕੀਲੇ ਦੇਸ ਨੂੰ ਤੇਜ਼ੀ ਨਾਲ ਕੇਸਰੀ, ਚਿੱਟੇ ਅਤੇ ਹਰੇ ਰੰਗ ਨਾਲ ਸੁਨਹਿਰਾ ਕੀਤਾ ਜਾ ਰਿਹਾ ਹੈ।
ਆਸਟਰੇਲੀਆ ਵਿੱਚ ਸਭ ਤੋਂ ਵੱਧ ਲੋਕ ਭਾਰਤ ਤੋਂ ਜਾਂਦੇ ਹਨ, ਇਸ ਦੌਰਾਨ ਸਰਕਾਰੀ ਅੰਕੜੇ ਮੁਤਾਬਕ ਪਹਿਲੀਆਂ 10 ਭਾਸ਼ਾਵਾਂ ਵਿੱਚ ਹਿੰਦੀ ਅਤੇ ਪੰਜਾਬੀ ਵੀ ਸ਼ਾਮਿਲ ਹਨ।
ਆਸਟਰੇਲੀਆ ਚਾਹੁੰਦਾ ਹੈ ਕਿ ਉਸ ਦੇ ਪਰਵਾਸੀ ਉਸ ਦੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਬਹੁ-ਸੱਭਿਅਕ ਨੂੰ ਅਪਣਾਉਣ ਅਤੇ ਕੌਮੀ ਭਾਸ਼ਾ ਅੰਗਰੇਜ਼ੀ ਸਿੱਖਣ।
ਇਹ ਵੀ ਪੜ੍ਹੋ :
ਅੰਗਰੇਜ਼ੀ ਭਾਸ਼ਾ 'ਤੇ ਜ਼ੋਰ
ਕੈਨਬਰਾ ਦੀ ਸਰਕਾਰ ਮੁਤਾਬਕ ਇਹੀ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਆਸਟਰੇਲੀਆ ਵਿੱਚ ਕਰੀਬ ਇੱਕ ਮਿਲੀਅਨ ਜੋ ਇੱਥੋਂ ਦੀ ਜਨ-ਸੰਖਿਆ ਦਾ 4 ਫੀਸਦ ਬਣਦਾ ਹੈ, ਇੰਨੇ ਲੋਕ ਬੁਨਿਆਦੀ ਅੰਗਰੇਜ਼ੀ ਵੀ ਨਹੀਂ ਬੋਲ ਸਕਦੇ।
ਇੱਥੋਂ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਾਲਿਆਂ ਲਈ ਮੰਤਰੀ ਨਵੀਂ ਭਾਸ਼ਾ ਦੀਆਂ ਜ਼ਰੂਰਤਾਂ 'ਤੇ ਵਿਚਾਰ ਕਰ ਰਹੇ ਹਨ ਅਤੇ ਸੰਭਾਵੀ ਨਾਗਰਿਕਾਂ ਤੋਂ ਕੁਸ਼ਲਤਾ ਟੈਸਟ ਲੈ ਤਿਆਰੀ ਹੋ ਰਹੀ ਹੈ।
ਇਸ ਉੱਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਭਾਈਚਾਰੇ ਇਸ 'ਤੇ ਦਲੀਲਾਂ ਦਿੰਦੇ ਹਨ ਕਿ ਇਹ ਗ਼ੈਰ-ਅੰਗਰੇਜ਼ੀ ਦੇਸਾਂ ਦੇ ਲੋਕਾਂ ਨਾਲ ਵਿਤਕਰਾ ਹੈ।
ਹਰਿਆਣਾ ਦੇ ਕੁਰੂਕਸ਼ੇਤਰ ਤੋਂ ਅਪਾਹਜ ਸਹਾਇਕ ਵਰਕਰ ਰਣ ਮਲਿਕ ਨੂੰ ਸਿਡਨੀ ਵਿੱਚ ਰਹਿੰਦਿਆਂ 10 ਸਾਲ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਇੱਥੋਂ ਦੀ ਨਾਗਰਿਕਤਾ ਕਦੇ ਹਾਸਿਲ ਨਹੀਂ ਸਕਣਦੇ। ਜਦੋਂ ਉਹ ਇੱਥੇ ਆਏ ਸੀ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਪਰ ਉਹ ਹੁਣ ਅੰਗਰੇਜ਼ੀ ਵਿੱਚ ਕੁਸ਼ਲ ਹੋ ਗਏ ਹਨ।
ਇਹ 27 ਸਾਲਾ ਭਾਰਤੀ ਪਰਵਾਸੀ ਅਸਥਾਈ ਵੀਜ਼ੇ 'ਤੇ ਇੱਥੇ ਆਇਆ ਸੀ ਅਤੇ ਉਸ ਨੇ ਸਥਾਈ ਨਾਗਰਿਕਤਾ ਹਾਸਿਲ ਕਰਨ ਲਈ ਅਪਲਾਈ ਕੀਤਾ ਹੋਇਆ ਹੈ ਪਰ ਉਸ ਦਾ ਮੰਨਣਾ ਹੈ ਕਿ ਇਹ ਪ੍ਰਕਿਰਿਆ ਬੇਹੱਦ ਮੁਸ਼ਕਲ ਹੋਵੇਗੀ ਅਤੇ ਇੱਕ ਨਵੀਂ ਭਾਸ਼ਾ ਦਾ ਟੈਸਟ ਬੇਇਨਸਾਫ਼ੀ ਹੋਵੇਗਾ।
ਉਸ ਦਾ ਕਹਿਣਾ ਹੈ, "ਮੈਂ ਕਈ ਗੱਲਾਂ ਨੂੰ ਲੈ ਕੇ ਪਰੇਸ਼ਾਨ ਹਾਂ, ਖ਼ਾਸਕਰ ਅੰਗਰੇਜ਼ੀ ਦੇ ਟੈਸਟ ਨੂੰ ਲੈ ਕੇ। ਮੈਨੂੰ ਲੱਗਦਾ ਹੈ ਕਿ ਇਹ ਬਜ਼ੁਰਗਾਂ ਜਾਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਨਸਲਵਾਦ ਹੀ ਹੈ, ਜੋ ਜੰਗ ਵਿਚੋਂ ਭੱਜ ਕੇ ਆਉਂਦੇ ਹਨ ਤੇ ਸ਼ਾਇਦ ਕਦੇ ਸਕੂਲ ਨਹੀਂ ਗਏ ਅਤੇ ਵਧੀਆਂ ਜ਼ਿੰਦਗੀ ਦੀ ਰਾਹ ਤੱਕਦੇ ਹਨ।"
"ਭਾਰਤ ਵਿੱਚ ਮੇਰੇ ਕਈ ਦੋਸਤ ਹਨ, ਜੋ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਕੈਨੇਡਾ ਚਲੇ ਗਏ ਹਨ ਅਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ। ਮੈਂ ਸੋਚਦਾ ਹਾਂ ਉਹ ਮੇਰੇ ਲਈ ਵੀ ਵਧੀਆ ਬਦਲ ਹੋ ਸਕਦਾ ਹੈ ਜਾਂ ਆਸਟਰੇਲੀਆ ਨੇੜੇ ਨਿਊਜ਼ੀਲੈਂਡ ਵੀ ਹੋ ਸਕਦਾ ਹੈ।
ਜਿਨ੍ਹਾਂ ਨੂੰ ਨਾਗਰਿਕਤਾ ਹਾਸਿਲ ਕੀਤਿਆਂ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਉਨ੍ਹਾਂ ਨੂੰ ਆਸਟਰੇਲੀਆ ਦੀਆਂ ਰਵਾਇਤਾਂ ਅਤੇ ਸੰਸਥਾਵਾਂ ਬਾਰੇ ਸਾਧਾਰਣ ਜਾਣਕਾਰੀ ਟੈਸਟ ਦੇਣਾ ਪੈਂਦਾ ਹੈ।
ਪਹਿਲਾਂ ਵੀ ਅਜਿਹਾ ਟੈਸਟ ਲਾਗੂ ਕਰਨ ਦੀ ਹੋਈ ਸੀ ਕੋਸ਼ਿਸ਼
ਅੰਗਰੇਜ਼ੀ ਪ੍ਰੀਖਿਆ ਨੂੰ ਲੈ ਕੇ ਆਉਣ ਵਾਲਾ ਇੱਕ ਬਿੱਲ ਪਿਛਲੇ ਸਾਲ ਅਕਤੂਬਰ ਵਿੱਚ ਸੰਸਦ ਵਿੱਚ ਪਾਸ ਹੋਣ 'ਚ ਅਸਫ਼ਲ ਰਿਹਾ ਪਰ ਸਰਕਾਰ ਫੇਰ ਕੋਸ਼ਿਸ਼ ਕਰਨਾ ਚਾਹੁੰਦੀ ਹੈ।
ਆਸਟਰੇਲੀਆ ਇੰਡੀਆ ਬਿਜ਼ਨਸ ਕੌਂਸਲ ਦੀ ਚੇਅਰਮੈਨ ਅਤੇ ਇੱਕ ਸਿਡਨੀ ਆਧਾਰਿਤ ਮਾਰਕੀਟਿੰਗ ਏਜੰਸੀ ਮਲਟੀਕਨੈਕਸ਼ਨਜ਼ ਦੀ ਚੀਫ ਐਗਜ਼ੀਕਿਊਟਿਵ ਸ਼ੇਬਾ ਨੰਦਕਿਓਲਆਰ ਮੁਤਾਬਕ, "ਜਿਹੜਾ ਅੰਗਰੇਜ਼ੀ ਟੈਸਟ ਉਹ ਲੈ ਕੇ ਆਉਣਾ ਚਾੰਹੁਦੇ ਹਨ ਉਹ ਮੁਸ਼ਕਲ ਨਹੀਂ ਹੈ।"
"ਪਰਵਾਸੀਆਂ ਲਈ ਉੱਥੇ ਵਸਣ, ਇਕਸਾਰ ਨੌਕਰੀ ਹਾਸਿਲ ਕਰਨ ਲਈ ਅਤੇ ਉਸ ਜੀਵਨ ਸ਼ੈਲੀ ਲਈ ਕੰਮ ਕਰਨਾ, ਜਿਸ ਦੀ ਚਾਹਤ 'ਚ ਤੁਸੀਂ ਇੱਥੇ ਆਏ ਹੋ, ਉਸ ਨੂੰ ਪੂਰਾ ਕਰਨ ਲਈ ਭਾਸ਼ਾ ਨੂੰ ਉੱਪਰ ਚੁੱਕਣਾ ਚੰਗਾ ਵਿਚਾਰ ਹੈ।"
ਇਹ ਵੀ ਪੜ੍ਹੋ :
300 ਤੋਂ ਵੱਧ ਭਾਸ਼ਾਵਾਂ
ਅੱਧੇ ਦੇ ਕਰੀਬ ਆਸਟਰੇਲੀਆ ਦੇ ਲੋਕ ਜਾਂ ਤਾਂ ਦੂਜੇ ਮੁਲਕਾਂ ਵਿੱਚ ਪੈਦਾ ਹੋਏ ਹਨ ਜਾਂ ਉਨ੍ਹਾਂ ਦੇ ਮਾਪਿਆਂ 'ਚੋਂ ਕੋਈ ਇੱਕ ਜਣਾ ਪਰਵਾਸੀ ਹੈ।
ਆਸਟਰੇਲੀਆ ਦੇ ਘਰਾਂ ਵਿੱਚ ਪੰਜਾਬੀ, ਹਿੰਦੀ, ਗੁਜਰਾਤੀ, ਤਮਿਲ ਸਣੇ 300 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲਣ ਵਾਲੀ ਭਾਸ਼ਾ ਮੈਂਡਰਿਨ ਹੈ ਅਤੇ ਉਸ ਤੋਂ ਬਾਅਦ ਅਰਬੀ ਹੈ।
ਸ੍ਰੀਨੀ ਪਿਲਾਮਰੀ ਆਸਟਰੇਲੀਆ ਦੇ ਬਹੁ-ਭਾਸ਼ਾਈ ਭਾਰਤੀ ਡਾਇਸਪੋਰਾ ਦੇ ਪ੍ਰਤੀਨਿਧੀ ਹਨ। ਹੈਦਰਾਬਾਦ ਤੋਂ ਸਿਡਨੀ ਆਏ 40 ਸਾਲਾ ਆਈਟੀ ਵਰਕਰ ਘਰ ਵਿੱਚ ਤੇਲਗੂ ਅੰਗਰੇਜ਼ੀ ਬੋਲਦੇ ਹਨ ਅਤੇ ਬਾਹਰ ਲੋਕਾਂ 'ਚ ਜ਼ਿਆਦਾਤਰ ਹਿੰਦੀ।
ਉਹ 1998 ਵਿਚ ਆਸਟਰੇਲੀਆ ਗਏ ਸੀ ਅਤੇ ਦੋ ਸਾਲ ਬਾਅਦ ਉਥੋਂ ਦੇ ਨਾਗਰਿਕ ਬਣ ਗਏ ਅਤੇ ਉਹ ਯਾਦ ਕਰਦੇ ਹਨ, "ਜਦੋਂ ਮੈਨੂੰ ਆਸਟਰੇਲੀਆ ਦੀ ਨਾਗਰਿਕਤਾ ਮਿਲੀ ਤਾਂ ਮੈਂ ਬੇਹੱਦ ਖੁਸ਼ ਸੀ ਕਿਉਂਕਿ ਤੁਹਾਡੇ ਕੋਲ ਇਸ ਜਮਹੂਰੀ ਦੇਸ ਦਾ ਗੌਰਵ ਹੈ।"
ਉਹ ਵੀ ਪਰਵਾਸੀਆਂ ਲਈ ਇਸ ਭਾਸ਼ਾ ਦੇ ਟੈਸਟ ਦੇ ਹੱਕ ਵਿੱਚ ਹਨ।
ਕਈ ਇਸ ਦੇ ਹੱਕ ਵਿੱਚ ਹਨ
ਉਹ ਜ਼ੋਰ ਦੇ ਕੇ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਆਸਟਰੇਲੀਆ ਕੁਝ ਗ਼ਲਤ ਕਰ ਰਿਹਾ ਹੈ, ਤੁਸੀਂ ਜਦੋਂ ਇਸ ਦੇਸ ਵਿੱਚ ਆਉਣਾ ਹੈ ਤਾਂ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ।
ਦੋ ਵਿਚੋਂ ਇੱਕ ਭਾਰਤੀ ਪੇਸ਼ੇਵਰ ਅਤੇ ਤਕਨੀਕੀ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿਸ ਵਿੱਚ ਅਕਾਊਂਟਿੰਗ ਅਤੇ ਦਵਾਈਆਂ ਸ਼ਾਮਿਲ ਹਨ। ਇਸ ਤੋਂ ਤੀਜਾ ਖਾਣ-ਪੀਣ ਅਤੇ ਰਿਟੇਲ ਇੰਡਸਟਰੀ ਵਿੱਚ ਕੰਮ ਕਰਦੇ ਹਨ।
ਮੈਲਬਰਨ ਯੂਨੀਵਰਸਿਟੀ ਵਿੱਚ ਆਸਟਰੇਲੀਆ-ਭਾਰਤ ਇੰਸਚੀਟਿਊਟ ਤੋਂ ਸੁਰਜੀਤ ਸਿੰਘ ਡੋਗਰਾ ਦੱਸਦੇ ਹਨ, "ਆਸਟਰੇਲੀਆ ਵਿੱਚ ਸਭ ਤੋਂ ਵੱਡੇ ਜਾਤੀ ਸਮੂਹ ਹਨ ਅਤੇ ਉਹ ਯੂਕੇ ਤੋਂ ਬਾਅਦ ਆਸਟਰੇਲੀਆ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਵੱਧ ਟੈਕਸ ਭਰਨ ਵਾਲੇ ਪਰਵਾਸੀ ਹਨ।"
2008-2010 ਤੋਂ ਮੈਲਬਰਨ ਅਤੇ ਸਿਡਨੀ ਵਿੱਚ ਭਾਰਤੀ ਵਿਦਿਆਰਥੀਆਂ 'ਤੇ ਹੋਣ ਵਾਲੇ ਹਮਲਿਆਂ ਕਾਰਨ ਭਾਰਤੀ ਸਿਆਸੀ ਆਗੂ ਗੁੱਸੇ ਵਿੱਚ ਆਏ ਤੇ ਆਸਟਰੇਲੀਆ ਨੂੰ ਨਸਲਵਾਦ 'ਤੇ ਨਰਮ ਰੁਖ਼ ਅਪਣਾਉਣ ਦੇ ਦੋਸ਼ ਵੀ ਲਗਾਏ, ਜਿਸ ਨਾਲ ਇੱਥੇ ਸਿੱਖਿਅਕ ਸੈਟਕਰ ਮੁੜ ਆਇਆ।
ਸੁਰਜੀਤ ਡੋਗਰਾ ਧੰਜੀ ਮੁਤਾਬਕ,. "ਇਹ ਇੱਕ ਔਖਾ ਸਫ਼ਰ ਹੈ, ਤੁਹਾਨੂੰ ਸਾਰੇ ਬਾਕਸ 'ਤੇ ਟਿਕ ਕਰਨਾ ਪਵੇਗਾ। ਜੋ ਜਾਣਕਾਰੀ ਤੁਸੀਂ ਦੇਣੀ ਹੈ ਉਹ ਔਖੀ ਹੁੰਦੀ ਜਾਵੇਗੀ। ਜੇਕਰ ਤੁਹਾਡੇ ਕੋਲ ਘੱਟ ਆਪੂਰਤੀ ਵਾਲੇ ਖੇਤਰਾਂ ਵਿੱਚ ਕੁਸ਼ਲਤਾ ਹੈ ਤਾਂ ਇਹ ਰਾਹ ਸੌਖਾ ਹੋ ਸਕਦਾ ਹੈ।"
ਸਿਡਨੀ ਵਿੱਚ ਯੂਨਾਈਟਡ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਜੌਹਨ ਕੈਨੇਡੀ ਕਹਿੰਦੇ ਹਨ, "ਮੈਨੂੰ ਅਹਿਸਾਸ ਹੈ ਕਿ ਮੈਂ ਉਸ ਦੇਸ ਨੂੰ ਤਿਆਗ ਦਿੱਤਾ ਹੈ, ਜਿੱਥੇ ਮੇਰਾ ਜਨਮ ਹੋਇਆ। ਬਸ ਹੁਣ ਮੇਰਾ ਉਸ ਨਾਲ ਇਹੀ ਸਬੰਧ ਹੈ।"
"ਮੈਂ ਉਸ ਦੇਸ ਨੂੰ ਯਾਦ ਕਰਦਾ ਹਾਂ, ਜਿੱਥੇ ਮੇਰਾ ਜਨਮ ਹੋਇਆ ਹੈ, ਆਸਟਰੇਲੀਆ ਦਾ ਨਾਗਰਿਕ ਬਣਨਾ ਮੇਰੇ ਲਈ ਵੱਡਾ ਫ਼ੈਸਲਾ ਪਰ ਇਸ 'ਤੇ ਪਛਤਾਵਾ ਨਹੀਂ ਹੈ।"
ਇਹ ਵੀ ਪੜ੍ਹੋ :