ਕਿਸ-ਕਿਸ ਨੂੰ ਮਿਲ ਸਕਦਾ ਹੈ ਚੀਨ ਵਿੱਚ 10 ਸਾਲ ਲਈ ਵੀਜ਼ਾ?

ਚੀਨ ਹੁਨਰਮੰਦ ਲੋਕਾਂ ਨੂੰ ਆਪਣੇ ਦੇਸ ਵਿੱਚ ਕੰਮ ਕਰਨ ਲਈ ਲੰਬੇ ਸਮੇਂ ਲਈ ਵੀਜ਼ਾ ਦੇ ਰਿਹਾ ਹੈ।

ਸਥਾਨਕ ਮੀਡੀਆ ਮੁਤਾਬਕ ਇਹ ਮਲਟੀ-ਐਂਟਰੀ ਵੀਜ਼ਾ ਪੰਜ ਤੋਂ ਦੱਸ ਸਾਲ ਦੇ ਲਈ ਵਾਜਿਬ ਹੋਵੇਗਾ।

ਤਕਨੀਕੀ ਮਾਹਿਰ, ਸਨਅਤਕਾਰ, ਵਿਗਿਆਨੀ ਇਸ ਵੀਜ਼ਾ ਲਈ ਅਰਜ਼ੀ ਪਾ ਸਕਦੇ ਹਨ।

ਚੀਨ ਨੇ ਵਿੱਤੀ ਤੇ ਸਮਾਜਿਕ ਵਿਕਾਸ ਲਈ ਟੀਚਾ ਮਿੱਥਿਆ ਹੈ। ਇਸ ਲਈ ਵਿਦੇਸ਼ਾਂ ਤੋਂ ਮਾਹਿਰ ਭਰਤੀ ਕਰਨ ਬਾਰੇ ਸੋਚਿਆ ਹੈ।

ਜਦੋਂ ਸਕੀਮ ਬਾਰੇ ਯੋਜਨਾ ਬਣਾਈ ਗਈ ਤਾਂ ਚੀਨ ਨੇ ਦਾਅਵਾ ਕੀਤਾ ਸੀ ਕਿ ਘੱਟੋ-ਘੱਟ 50,000 ਵਿਦੇਸ਼ੀਆਂ ਨੂੰ ਲਾਹਾ ਮਿਲੇਗਾ।

ਨੋਬਲ ਅਵਾਰਡ ਜੇਤੂਆਂ ਦਾ ਸਵਾਗਤ

ਚੀਨੀ ਸਰਕਾਰ ਨੇ ਕਿਹਾ ਕਿ ਵੀਜ਼ਾ ਲਈ ਅਰਜ਼ੀਆਂ ਮੁਫ਼ਤ ਹੀ ਆਨਲਾਈਨ ਦਾਇਰ ਜਾ ਸਕਦੀਆਂ ਹਨ।

ਇਨ੍ਹਾਂ ਉੱਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇਗੀ।

ਵੀਜ਼ਾ ਪ੍ਰਾਪਤ ਲੋਕ ਇੱਕ ਵਾਰ ਵਿੱਚ 180 ਦਿਨਾਂ ਲਈ ਚੀਨ ਵਿੱਚ ਰਹਿ ਸਕਦੇ ਹਨ।

ਉਹ ਆਪਣੇ ਨਾਲ ਜੀਵਨ-ਸਾਥੀ ਅਤੇ ਬੱਚਿਆਂ ਨੂੰ ਲਿਆ ਸਕਦੇ ਹਨ।

ਪਰਵਾਸੀਆਂ ਲਈ ਰੈਂਕਿੰਗ ਸਿਸਟਮ

2016 ਵਿੱਚ ਚੀਨ ਨੇ ਪਰਵਾਸੀਆਂ ਲਈ ਰੈਂਕਿੰਗ ਸਿਸਟਮ ਦੀ ਸ਼ੁਰੂਆਤ ਕੀਤੀ। ਇਸ ਦਾ ਮਕਸਦ ਸੀ ਲੋੜੀਂਦੇ ਹੁਨਰਮੰਦਾਂ ਦੀ ਭਾਲ ਕਰਨਾ ਤੇ ਘੱਟ-ਹੁਨਰ ਵਾਲੇ ਪਰਵਾਸੀਆਂ ਦੀ ਦੇਸ ਵਿੱਚ ਆਉਣ ਵਿੱਚ ਕਟੌਤੀ ਕਰਨਾ।

ਕੌਣ-ਕੌਣ ਕਰ ਸਕਦਾ ਹੈ ਅਪਲਾਈ?

  • ਚੀਨੀ ਸਰਕਾਰ ਦੇ ਇੱਕ ਦਸਤਾਵੇਜ਼ ਮੁਤਾਬਕ, 'ਉੱਚ ਦਰਜੇ ਦੇ ਵਿਦੇਸ਼ੀ ਹੁਨਰਮੰਦਾਂ' ਵਿੱਚ:
  • ਨੋਬਲ ਅਵਾਰਡ ਜੇਤੂ
  • ਕਾਮਯਾਬ ਓਲੰਪਿਕ ਤੇ ਅਥਲੀਟ
  • ਦੁਨੀਆਂ ਦੇ ਮਸ਼ਹੂਰ ਸੰਗੀਤ ਤੇ ਆਰਟਸ ਕਾਲਜਾਂ ਦੇ ਡਾਇਰੈਕਟਰ
  • ਉੱਚ ਵਿਗਿਆਨੀ
  • ਵੱਡੇ ਵਿੱਤੀ ਸੰਸਥਾਵਾਂ ਦੇ ਮੁਖੀ
  • 'ਉੱਚ ਦਰਜੇ ਦੀਆਂ ਯੂਨੀਵਰਸਿਟੀਆਂ' ਦੇ ਪ੍ਰੋਫੈੱਸਰ ਵੀ ਅਰਜ਼ੀ ਦਾਇਰ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)