You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਲਾਈ ਚੀਨੀ ਉਤਪਾਦਾਂ 'ਤੇ 25% ਡਿਊਟੀ
ਅਮਰੀਕੀ ਰਾਸ਼ਟਰਪਤੀ ਨੇ 50 ਬਿਲੀਅਨ ਡਾਲਰ ਦੇ ਚੀਨੀ ਸਾਮਾਨ 'ਤੇ 25 ਫੀਸਦ ਦੀ ਡਿਊਟੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਾਮਾਨ ਵਿੱਚ ਸਨਅਤ ਲਈ ਜ਼ਰੂਰੀ ਤਕਨੀਕ ਵੀ ਸ਼ਾਮਿਲ ਹੈ।
ਅਮਰੀਕਾ ਵੱਲੋਂ ਚੀਨ 'ਤੇ ਗਿਆਨ ਦੀ ਪੈਦਾਵਾਰ ਦੇ ਕਾਪੀ ਰਾਈਟ ਦੀ ਚੋਰੀ ਦੇ ਵੀ ਇਲਜ਼ਾਮ ਲਾਏ ਹਨ।
ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਜੇ ਚੀਨ ਵੱਲੋਂ ਵੀ ਅਜਿਹੀ ਡਿਊਟੀ ਲਾਈ ਗਈ ਤਾਂ ਅਮਰੀਕਾ ਵੱਲੋਂ ਹੋਰ ਵੀ ਅਜਿਹੇ ਟੈਰਿਫ ਲਾਏ ਜਾਣਗੇ।
6 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਅਮਰੀਕਾ ਦੇ ਇਸ ਫੈਸਲੇ ਕਾਰਨ 34 ਅਰਬ ਡਾਲਰ ਦੇ 800 ਉਤਪਾਦ ਪ੍ਰਭਾਵਿਤ ਹੋਣਗੇ।
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਕੀ 16 ਅਰਬ ਡਾਲਰ ਦੇ ਉਤਪਾਦਾਂ 'ਤੇ ਵੀ ਬਾਅਦ ਵਿੱਚ ਟੈਰਿਫ ਲਾਏ ਜਾਣਗੇ
ਚੀਨ ਵੱਲੋਂ ਵੀ ਅਜਿਹੀਆਂ ਡਿਊਟੀਆਂ ਲਾਉਣ ਬਾਰੇ ਕਿਹਾ ਗਿਆ ਹੈ, ਜਿਸ ਨਾਲ ਟਰੇਡ ਵਾਰ ਸ਼ੁਰੂ ਹੋਣ ਦਾ ਖਦਸ਼ਾ ਜ਼ਾਹਿਰ ਹੋਣ ਲੱਗਾ ਹੈ।
ਚੀਨ ਵੀ ਅਮਰੀਕੀ ਵਸਤਾਂ ਉੱਤੇ ਉਸੇ ਹਿਸਾਬ ਨਾਲ ਟੈਕਸ ਲਗਾਏਗਾ। ਚੀਨ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਵਪਾਰਕ ਰੋਕਾਂ ਲਗਾਈਆਂ ਤਾਂ ਦੋਹਾਂ ਵਿਚਾਲੇ ਵਪਾਰਕ ਗੱਲਬਾਤ ਸਿਫ਼ਰ ਹੋ ਜਾਏਗੀ।
ਡੌਨਲਡ ਟਰੰਪ ਨੇ ਕਿਹਾ, "ਅਮਰੀਕਾ ਦੀ ਤਕਨੀਕ ਅਤੇ ਗਿਆਨ ਨਾਲ ਜੁੜੀ ਪੈਦਾਵਾਰ ਦੀ ਰੱਖਿਆ ਕਰਨ ਲਈ ਇਹ ਫੈਸਲਾ ਜ਼ਰੂਰੀ ਸੀ ਅਤੇ ਇਸ ਨਾਲ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਵੀ ਬਚਾਈਆਂ ਜਾ ਸਕਣਗੀਆਂ।''
ਟਰੰਪ ਨੇ ਕਿਹਾ, "ਹੁਣ ਅਮਰੀਕਾ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਉਸਦੀ ਤਕਨੀਕ ਅਤੇ ਹੋਰ ਉਤਪਾਦਾਂ ਦਾ ਨਾਜਾਇਜ਼ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਵੇ।''
ਅਮਰੀਕਾ ਦੇ ਇਸ ਫੈਸਲੇ ਨਾਲ ਏਅਰਕਰਾਫਟ ਟਾਇਰਜ਼ ਤੋਂ ਲੈ ਕੇ, ਟਰਬਾਈਨਜ਼ ਤੇ ਕਮਰਸ਼ੀਅਲ ਡਿਸ਼ਵਾਰਸਜ਼ ਦੀ ਸਪਲਾਈ ਪ੍ਰਭਾਵਿਤ ਹੋਵੇਗੀ।