ਵਰਲਡ ਕੱਪ 2018: ਇਤਿਹਾਸ ਦੇ ਹਵਾਲੇ ਨਾਲ ਰੂਸ ਵਿੱਚ ਜੇਤੂ ਰਹਿਣ ਵਾਲੀ ਟੀਮ ਦੀ ਭਵਿੱਖਬਾਣੀ

ਤਸਵੀਰ ਸਰੋਤ, Getty Images
- ਲੇਖਕ, ਸਟੀਫ਼ਨ ਸ਼ੇਮਿਰਲ
- ਰੋਲ, ਬੀਬੀਸੀ ਸਪੋਰਟ
32 ਮੁਲਕ ਤੇ ਇੱਕ ਜੇਤੂ
ਤੁਸੀਂ 15 ਜੁਲਾਈ ਨੂੰ ਮਾਸਕੋ ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਅੰਦਾਜ਼ਾ ਕਿਵੇਂ ਲਗਾ ਸਕਦੇ ਹੋ?
ਪਿਛਲੇ ਟੂਰਨਾਮੈਂਟਾਂ ਦੇ ਰੁਝਾਨ, ਅੰਕੜੇ ਅਤੇ ਪੈਟਰਨਜ਼ ਨੂੰ ਦੇਖਦੇ ਹੋਏ ਬੀਬੀਸੀ ਸਪੋਰਟ ਨੇ 31 ਮੁਲਕਾਂ ਨੂੰ ਬਾਹਰ ਕਰ ਦਿੱਤਾ ਹੈ ਅਤੇ ਸਿੱਟਾ ਕੱਢਿਆ ਹੈ ਕਿ ਕਿਹੜੇ ਮੁਲਕ ਸਿਰ ਵਿਸ਼ਵ ਚੈਂਪੀਅਨ ਦਾ ਤਾਜ ਸਜੇਗਾ।

ਇਹ ਨੇ ਉਹ ਨੁਕਤੇ ਜੋ 2018 ਦੇ ਵਿਸ਼ਵ ਕੱਪ ਦੇ ਜੇਤੂਆਂ ਨੂੰ ਕਰਨੇ ਚਾਹੀਦੇ ਹਨ...
ਰੈਂਕਿੰਗ
1998 ਵਿੱਚ ਜਦੋਂ ਤੋਂ ਵਿਸ਼ਵ ਕੱਪ ਦਾ ਦਾਇਰਾ 32 ਟੀਮਾਂ ਤੱਕ ਫੈਲਿਆ ਹੈ, ਸਾਰੇ ਸਿਰਕੱਢ ਚੈਂਪੀਅਨਾਂ ਦਾ ਦਰਜਾ ਵੀ ਵਧਿਆ ਹੈ।
ਆਖਰੀ ਗੈਰ-ਦਰਜਾ ਪ੍ਰਾਪਤ ਜੇਤੂ 1986 ਵਿੱਚ ਸਨ ਜਦੋਂ ਅਰਜਨਟੀਨਾ ਨੂੰ ਡਿਏਗੋ ਮਾਰਾਡੋਨਾ ਨੇ ਟਰਾਫ਼ੀ ਤੱਕ ਪਹੁੰਚਾਇਆ ਸੀ।
ਇੱਕ ਕਦਮ ਨਾਲ ਹੀ ਅਸੀਂ ਮੁਕਾਬਲੇ ਵਿੱਚੋਂ 24 ਟੀਮਾਂ ਹਟਾ ਦਿੱਤੀਆਂ ਅਤੇ ਅੱਠ ਬਾਕੀ ਬਚੀਆਂ ਹਨ।

ਮੇਜ਼ਬਾਨ ਨਾ ਬਣੋ
ਰੂਸ ਨੂੰ 44 ਸਾਲਾਂ ਪੁਰਾਣੀ ਮੇਜ਼ਬਾਨੀ ਕਰਨ ਦੀ ਰਵਾਇਤ ਦਾ ਲਾਭ ਹੋਇਆ ਹੈ ਅਤੇ ਜੇ ਉਹ ਮੇਜ਼ਬਾਨ ਨਾ ਹੁੰਦੇ ਤਾਂ ਉਹ ਟਾਪ ਅੱਠ ਦੇਸਾਂ ਦੀ ਸੂਚੀ ਵਿੱਚ ਨਾ ਹੁੰਦੇ।
ਵਰਲਡ ਕੱਪ ਦੀ ਮੇਜ਼ਬਾਨੀ ਕਰਨਾ ਕਿਸੇ ਵੇਲੇ ਸਫ਼ਲਤਾ ਦਾ ਰਾਹ ਸੀ ਪਰ ਹੁਣ ਨਹੀਂ।
1930 ਤੋਂ 1978 ਤੱਕ ਟੂਰਨਾਮੈਂਟ ਦੇ ਪਹਿਲੇ 11 ਐਡੀਸ਼ਨਜ਼ ਨੇ ਪੰਜ ਘਰੇਲੂ ਵੀ ਜੇਤੂ ਰਹੇ ਸਨ।
ਉਸ ਤੋਂ ਬਾਅਦ ਪਿਛਲੇ ਨੌਂ ਟੂਰਨਾਮੈਂਟਾਂ ਨੇ ਮੇਜ਼ਬਾਨ ਦੇਸਾਂ ਵਿੱਚੋਂ ਸਿਰਫ਼ ਇੱਕ ਫਰਾਂਸ ਨੂੰ 1998 ਵਿੱਚ ਜੇਤੂ ਦਾ ਤਾਜ ਦਿਵਾਇਆ ਹੈ।
ਇਹ ਕਦੇ ਨਹੀਂ ਸੀ ਕਿ ਅਮਰੀਕਾ, ਜਾਪਾਨ, ਦੱਖਣੀ ਕੋਰੀਆ ਜਾਂ ਦੱਖਣੀ ਅਫ਼ਰੀਕਾ ਮੇਜ਼ਬਾਨ ਹੋਣ ਕਰਕੇ ਵਿਸ਼ਵ ਕੱਪ ਜਿੱਤਣ ਜਾ ਰਹੇ ਸਨ, 1990 ਵਿੱਚ ਇਟਲੀ, 2006 'ਚ ਜਰਮਨੀ ਤੇ ਚਾਰ ਸਾਲ ਪਹਿਲਾਂ ਬ੍ਰਾਜ਼ੀਲ ਨੂੰ ਮੇਜ਼ਬਾਨ ਹੋਣ ਦਾ ਫਾਇਦਾ ਨਹੀਂ ਹੋਇਆ।

ਮੁਕਾਬਲਾ ਸਖ਼ਤ ਰੱਖੋ
32 ਮੁਲਕਾਂ ਦੀ ਟੀਮ ਦੇ ਇਸ ਯੁੱਗ ਵਿੱਚ, ਪੰਜ ਟੀਮਾਂ 'ਚੋਂ ਕਿਸੇ ਵੀ ਟੀਮ ਨੇ ਸੱਤ ਵਾਰ ਮੈਚਾਂ ਵਿੱਚ ਚਾਰ ਤੋਂ ਵੱਧ ਗੋਲ ਦਾਗਣ ਨਹੀਂ ਦਿੱਤੇ।
ਕੁਆਲੀਫਾਇੰਗ ਦੌਰਾਨ ਪੋਲੈਂਡ ਨੇ ਬਹੁਤ ਘੱਟ ਬਚਾਅ ਪੱਖ ਰੱਖਿਆ ਸੀ, ਜਿਸ ਨਾਲ ਪ੍ਰਤੀ ਮੈਚ 1.4 ਗੋਲ ਕੀਤੇ।
ਜਰਮਨੀ ਤੇ ਪੁਰਤਗਾਲ ਨੇ 0.4 ਗੋਲ ਪ੍ਰਤੀ ਮੈਚ, ਬੈਲਜੀਅਮ ਅਤੇ ਫਰਾਂਸ 0.6, ਬ੍ਰਾਜ਼ੀਲ 0.61 ਅਤੇ ਅਰਜਨਟੀਨਾ ਨੇ 0.88 ਗੋਲ ਪ੍ਰਤੀ ਮੈਚ ਕੀਤੇ।

ਯੂਰਪ ਰਿਹਾ ਜੇਤੂ !
ਵਿਸ਼ਵ ਕੱਪ ਦੇ ਜੇਤੂ ਯੂਰਪ ਅਤੇ ਦੱਖਣੀ ਅਮਰੀਕਾ ਤੋਂ ਆਉਂਦੇ ਰਹੇ ਹਨ।
ਹਾਲ ਹੀ ਵਿੱਚ ਯੂਰਪੀ ਟੀਮਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਸਪੇਨ ਦੀ ਦੱਖਣੀ ਅਫ਼ਰੀਕਾ 'ਚ ਸਫ਼ਲਤਾ ਅਤੇ ਜਰਮਨੀ ਦੀ ਬ੍ਰਾਜ਼ੀਲ 'ਚ ਜਿੱਤ ਨੇ ਨਵੇਂ ਰੁਝਾਨ ਦੇਖੇ ਹਨ।
ਯੂਰਪੀ ਟੂਰਨਾਮੈਂਟਾਂ ਨੇ ਲਗਭਗ ਹਰ ਵਾਰ ਘਰੇਲੂ ਜੇਤੂ ਹੀ ਪੈਦਾ ਕੀਤੇ ਹਨ, ਪਰ ਯੂਰਪ ਦੀ 10 ਮੁਕਾਬਲਿਆਂ ਦੀ ਮੇਜ਼ਬਾਨੀ ਦੌਰਾਨ ਕੇਵਲ ਇੱਕ ਹੀ ਜੇਤੂ ਯੂਰਪ ਤੋਂ ਬਾਹਰਲਾ ਸੀ।
ਇਸੇ ਤਰ੍ਹਾਂ 1958 'ਚ ਬ੍ਰਾਜ਼ੀਲ ਦੀ ਸਵੀਡਨ 'ਚ ਜਿੱਤ ਹੋਈ ਸੀ।

ਬਿਹਤਰ ਗੋਲਕੀਪਰ ਹੋਵੇ
ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਗੋਲ ਕਰਨ ਵਾਲੇ ਹੀ ਵਿਸ਼ਵ ਕੱਪ ਜਿਤਾਉਂਦੇ ਹਨ, ਪਰ 1982 ਤੋਂ ਕੇਵਲ ਦੋ ਚੈਂਪੀਅਨਜ਼ ਨੇ ਦੋ ਵਾਰ ਜਿੱਤ ਦਿਵਾਈ।
2002 ਵਿੱਚ ਬ੍ਰਾਜ਼ੀਲ ਦੇ ਰੋਨਾਲਡੋ ਅਤੇ 2010 ਵਿੱਚ ਸਪੇਨ ਦੇ ਡੇਵਿਡ ਵਿਲਾ ਨੇ।
ਵਰਲਡ ਕੱਪ 'ਚ ਜਿੱਤ ਦਿਵਾਉਣ ਵਿੱਚ ਅਸਲ ਭੂਮਿਕਾ ਗੋਲਕੀਪਰ ਦੀ ਹੀ ਹੁੰਦੀ ਹੈ।
ਪੰਜ ਵਿੱਚੋਂ ਚਾਰ ਗੋਲਡਲ ਗਲੋਵ ਐਵਾਰਡਜ਼ ਦੀ ਟਰਾਫ਼ੀ ਬੈਸਟ ਕੀਪਰ ਕਾਰਨ ਮਿਲੀ ਹੈ।

ਬਾਕੀ ਦੀਆਂ ਚਾਰ ਟੀਮਾਂ ਵਿੱਚੋਂ, ਮੈਨੂਅਲ ਨੀਊਰ (ਜਰਮਨੀ), ਹੁਗੋ ਲਲੋਰੀਸ (ਫਰਾਂਸ) ਜਾਂ ਥਿਬਾਓਟ ਕੌਰਟੋਇਸ (ਬੈਲਜੀਅਮ) ਵਿੱਚੋਂ ਕਿਸੇ ਦੀ ਕਲਪਨਾ ਕਰਨ ਵਾਲੇ ਬੈਸਟ ਗੋਲਕੀਪਰ ਦਾ ਨਾਂ ਨਹੀਂ ਰੱਖਿਆ ਗਿਆ।
ਇੱਕ ਗੱਲ ਹੋਰ ਜਾਪਦੀ ਹੈ ਕਿ ਪੁਰਤਗਾਲ ਦੇ ਰੁਈ ਪੈਟਰੀਸੀਓ ਗੋਲਡਨ ਗਲੋਵ ਐਵਾਰਡ ਲੈ ਜਾਣਗੇ।
ਅਨੁਭਵ
ਵਿਸ਼ਵ ਕੱਪ ਜੇਤੂ ਟੀਮਾਂ ਲਗਾਤਾਰ ਵੱਧ ਅਨੁਭਵ ਹਾਸਿਲ ਕਰ ਰਹੀਆਂ ਹਨ, ਇਹ ਉਹ ਰੁਝਾਨ ਹੈ ਜਿਹੜਾ 1998 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਫ਼ਾਈਨਲ ਤੱਕ 32 ਟੀਮਾਂ ਤੱਕ ਵਰਲਡ ਕੱਪ ਪਹੁੰਚ ਗਿਆ।
ਚੈਂਪੀਅਨ ਫਰਾਂਸ ਦੇ ਪ੍ਰਤੀ ਖਿਡਾਰੀ ਨੇ ਔਸਤਨ 22.77 ਮੈਚ ਖੇਡੇ।।
ਚਾਰ ਸਾਲ ਪਹਿਲਾਂ ਜਰਮਨੀ ਨੇ ਔਸਤਨ 42.21 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਤਰ੍ਹਾਂ ਕ੍ਰਮਵਾਰ ਵਾਧਾ ਹੋਇਆ, ਜਿਵੇਂ ਬ੍ਰਾਜ਼ੀਲ ਨੇ 2002 ਵਿੱਚ ਔਸਤਨ 28.04 ਮੈਚ, ਇਟਲੀ ਨੇ 2006 ਵਿੱਚ 32.91 ਅਤੇ ਸਪੇਨ ਨੇ 2010 ਵਿੱਚ 38.30 ਮੈਚ ਖੇਡੇ ਸਨ।
ਜਦੋਂ ਤਿੰਨ ਬਾਕੀ ਟੀਮਾਂ ਦਾ ਨਾਂ ਆਇਆ ਤਾਂ ਫਰਾਂਸ ਦਾ ਔਸਤਨ ਮੈਚਾਂ ਵਿੱਚ ਪ੍ਰਦਰਸ਼ਨ 24.56 ਸੀ, ਜਦਕਿ ਜਰਮਨੀ ਦੀ ਟੀਮ ਦਾ 43.26 ਅਤੇ ਬੈਲਜੀਅਮ ਦੀ ਟੀਮ ਦਾ ਪ੍ਰਦਰਸ਼ਨ 45.13 ਸੀ।
ਬਚਾਅ ਵਾਲੇ ਜੇਤੂ ਨਾ ਬਣੋ
ਬ੍ਰਾਜ਼ੀਲ ਨੇ 1958 ਅਤੇ 1962 'ਚ ਟੂਰਨਾਮੈਂਟ ਜਿੱਤ ਕੇ ਵਾਪਸੀ ਕੀਤੀ ਤੇ ਇੱਕ ਟੀਮ ਦੇ ਤੌਰ 'ਤੇ ਲਗਾਤਾਰ ਦੋ ਵਾਰ ਖ਼ੁਦ ਨੂੰ ਉਭਾਰਿਆ।
13 ਡਿਫ਼ੈਂਡਿੰਗ ਚੈਂਪੀਅਨ ਸਿਰਫ਼ ਦੋ ਵਾਰ ਹੀ ਕੁਆਟਰ-ਫਾਈਨਲ ਖੇਡੇ ਹਨ - 1990 'ਚ ਅਰਜਨਟੀਨਾ ਤੇ 1998 'ਚ ਬ੍ਰਾਜ਼ੀਲ, ਜਦੋਂ ਫਾਰਮੈਟ ਦੋ ਗਰੁੱਪ ਗੇੜ ਤੇ ਫ਼ਿਰ ਫਾਈਨਲ ਦਾ ਸੀ ਤਾਂ 1974 ਵਿੱਚ ਬ੍ਰਾਜ਼ੀਲ ਨੂੰ ਅਸਫ਼ਲਤਾ ਮਿਲੀ।
ਪਿਛਲੇ ਚਾਰ ਟੂਰਨਾਮੈਂਟਾਂ ਵਿੱਚ, ਡਿਫੈਂਡਿੰਗ ਚੈਂਪੀਅਨ ਤਿੰਨ ਮੌਕਿਆਂ 'ਤੇ ਗਰੁੱਪ ਗੇੜ ਤੋਂ ਬਾਹਰ ਹੋ ਗਏ।
ਹਾਲ ਹੀ ਦੇ ਵਰਲਡ ਕੱਪ ਵਿੱਚ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਨੌਂ ਟੂਰਨਾਮੈਂਟਾਂ ਵਿੱਚ ਉਹ ਦੋ ਵਾਰ ਜਿੱਤੇ, ਤਿੰਨ ਹੋਰ ਫਾਈਨਲ ਮੈਚਾਂ ਤੱਕ ਪਹੁੰਚੇ ਅਤੇ ਦੋ ਹੋਰ ਮੌਕਿਆਂ 'ਤੇ ਤੀਜੇ ਸਥਾਨ 'ਚੇ ਰਹੇ।
ਪਰ, ਜਦੋਂ ਵਰਲਡ ਕੱਪ ਨੂੰ ਰੂਸ ਵਿੱਚ ਦੁਬਾਰਾ ਜਿੱਤਣ ਦੀ ਗੱਲ ਆਉਂਦੀ ਹੈ ਤਾਂ ਇਤਿਹਾਸ ਉਨ੍ਹਾਂ ਵਿਰੁੱਧ ਨਜ਼ਰ ਆਉਂਦਾ ਹੈ।
ਇਸ ਲਈ ਲੱਗਦਾ ਹੈ ਕਿ ਇਸ ਵਾਰ ਫ਼ੁੱਟਬਾਲ ਦਾ ਵਰਲਡ ਕੱਪ ਬੈਲਜੀਅਮ ਦੇ ਜਿੱਤਣ ਪੂਰੀ-ਪੂਰੀ ਸੰਭਾਵਨਾ ਬਣਦੀ ਜਾ ਰਹੀ ਹੈ, ਜਦ ਤੱਕ ਕੋਈ ਇਸ ਟੀਮ ਨੂੰ ਬਰਾਬਰ ਦੀ ਟੱਕਰ ਦੇਣ ਵਾਲਾ ਸਾਹਮਣੇ ਨਹੀਂ ਆਉਂਦਾ...

(ਗ੍ਰਾਫ਼ਿਕਸ - ਕੇਟ ਮੋਸੇਸ ਅਤੇ ਐਂਡਰਿਊ ਪਾਰਕ, ਬੀਬੀਸੀ ਸਪੋਰਟ)












