ਸੋਸ਼ਲ: ‘ਮੋਦੀ ਭਗਤਾਂ ਨੇ ਪ੍ਰਿਅੰਕਾ ਚੋਪੜਾ ਦੇ ਸ਼ੋਅ ਨੂੰ ਤਮਾਸ਼ਾ ਬਣਾਇਆ’

ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਅਮਰੀਕੀ ਟੀਵੀ ਸ਼ੋਅ 'ਕੁਆਨਟੀਕੋ' ਦੇ ਇੱਕ ਐਪੀਸੋਡ ਵਿੱਚ ਦਿਖਾਇਆ ਗਿਆ ਹੈ ਕਿ ਹਿੰਦੂ ਵੱਖਵਾਦੀ ਅਮਰੀਕਾ ਵਿੱਚ ਬੰਬ ਬਲਾਸਟ ਕਰ ਪਾਕਿਸਤਾਨ ਨੂੰ ਫਸਾ ਰਹੇ ਹਨ।

ਇਸ ਐਪੀਸੋਡ ਕਾਰਨ ਨਵੀਂ ਬਹਿੱਸ ਛਿੜ ਗਈ ਹੈ। ਭਾਰਤੀਆਂ ਨੂੰ ਇਹ ਐਪੀਸੋਡ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਪ੍ਰਿਅੰਕਾ ਚੋਪੜਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਸ਼ਤਰੁਘਨ ਸਿਨਹਾ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਲਿਖਿਆ ਗਿਆ, ''ਪੈਸੇ ਅਤੇ ਸ਼ੌਹਰਤ ਲਈ ਕਿਸੇ ਕੌਮਾਂਤਰੀ ਸ਼ੋਅ ਵਿੱਚ ਆਪਣੇ ਦੇਸ ਨੂੰ ਬਦਨਾਮ ਕਰਨਾ ਚੰਗਾ ਲੱਗਦਾ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।''

ਰੋਹਨ ਵਿਦਵੰਸ ਨੇ ਟਵੀਟ ਕੀਤਾ, ''ਪ੍ਰਿਅੰਕਾ ਚੋਪੜਾ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਉਹ ਆਪਣੇ ਦੇਸ ਦਾ ਨਾਂ ਖਰਾਬ ਕਰ ਰਹੀ ਹੈ।''

ਵਧੇਰੇ ਲੋਕਾਂ ਨੇ ਇਹੀ ਲਿਖਿਆ ਕਿ ਪ੍ਰਿਅੰਕਾ ਨੂੰ ਸਿਰਫ ਪੈਸਿਆਂ ਦੀ ਪਈ ਹੈ, ਹਾਲਾਂਕਿ ਕੁਝ ਉਸਦੇ ਸਮਰਥਨ ਵਿੱਚ ਵੀ ਉੱਤਰੇ।

ਮਾਏ ਵਿਊਜ਼ ਸੋ ਚਿੱਲ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ''ਤੁਸੀਂ ਕਲਾ ਅਤੇ ਅੱਤਵਾਦ ਨੂੰ ਕਿਉਂ ਜੋੜ ਰਹੇ ਹੋ? ਜੇ ਸ਼ੋਅ ਵਿੱਚ ਹਿੰਦੁਆਂ ਦੀ ਥਾਂ 'ਤੇ ਮੁਸਲਮਾਨ ਅੱਤਵਾਦੀ ਹੁੰਦੇ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਸੀ।''

ਪ੍ਰਿਅੰਕਾ ਤੋਂ ਹੱਟ ਕੇ ਇੱਕ ਬਹਿਸ ਹਿੰਦੂਆਂ ਅਤੇ ਪਾਕਿਸਤਾਨੀਆਂ ਵਿਚਾਲੇ ਵੀ ਸ਼ੁਰੂ ਹੋ ਗਈ।

ਯਸ਼ਪਾਲ ਸਿੰਘ ਨੇ ਟਵੀਟ ਕੀਤਾ, ''ਇਸ ਵਿੱਚ ਕੁਝ ਸੱਚਾਈ ਨਹੀਂ ਹੈ, ਹਿੰਦੂ ਰਾਸ਼ਟਰਵਾਦੀ ਹੋਣ ਵਿੱਚ ਗਲਤ ਕੀ ਹੈ? ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਦਾ ਕਤਲ ਕਰਦੇ ਫਿਰਦੇ ਰਹੋ।''

ਪਾਕਿਸਤਾਨੀ ਯੂਜ਼ਰ ਸਮੀਰਾ ਖਾਨ ਨੇ ਟਵੀਟ ਕਰ ਕੇ ਲਿਖਿਆ, ''ਮੋਦੀ ਭਗਤ ਕੁਆਨਟੀਕੋ ਦੇ ਇਸ ਐਪੀਸੋਡ ਨੂੰ ਲੈ ਕੇ ਤਮਾਸ਼ਾ ਬਣਾ ਰਹੇ ਹਨ।''

ਅਲੀ ਕਾਜ਼ਮੀ ਨੇ ਲਿਖਿਆ, ''ਹੁਣ ਸਾਰੇ ਕੱਟੜਪੰਥੀ ਹਿੰਦੂ ਰੋਸ ਕਰਨਗੇ ਅਤੇ ਹਾਲੀਵੁੱਡ ਨੂੰ ਬੈਨ ਕਰਨਗੇ।''

ਜਿਸ ਤੋਂ ਬਾਅਦ ਇੱਕ ਯੂਜ਼ਰਜ਼ ਨੇ ਜਵਾਬ ਕੁਝ ਇਸ ਤਰ੍ਹਾਂ ਦਿੱਤਾ।

ਇਨਟੌਲਰੰਟ ਇਨਫਿਡੈਲ ਨੇ ਲਿਖਿਆ, ''ਸ਼ਾਇਦ ਪਾਕਿਸਤਾਨੀਆਂ ਨੇ ਹੀ ਇਸ ਐਪੀਸੋਡ ਲਈ ਪੈਸੇ ਦਿੱਤੇ ਸਨ ਤਾਂ ਜੋ ਉਹ ਅਮਰੀਕੀਆਂ ਦੇ ਅੱਗੇ ਆਪਣਾ ਅਕਸ ਬਦਲ ਸਕਣ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)