You’re viewing a text-only version of this website that uses less data. View the main version of the website including all images and videos.
ਧਿਆਨ ਰੱਖੋ ਐਲੈਕਸਾ ਤੁਹਾਡੀ ਆਵਾਜ਼ ਰਿਕਾਰਡ ਕਰ ਸਕਦਾ ਹੈ
ਪੋਰਟਲੈਂਡ ਵਿੱਚ ਇੱਕ ਜੋੜਾ ਮਜ਼ਾਕ ਕਰ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਦੀ ਨਿੱਜੀ ਗੱਲਬਾਤ ਐਮਾਜ਼ੌਨ ਐਲੈਕਸਾ ਸੁਣ ਰਿਹਾ ਹੋਵੇ।
ਉਨ੍ਹਾਂ ਦਾ ਮਜ਼ਾਕ ਅਚਾਨਕ ਬੰਦ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਐਲੈਕਸਾ ਨੇ ਉਨ੍ਹਾਂ ਦੀ ਨਿੱਜੀ ਗੱਲਬਾਤ ਰਿਕਾਰਡ ਕਰ ਲਈ ਸੀ ਅਤੇ ਉਨ੍ਹਾਂ ਦੀ ਕਾਨਟੈਕਟ ਲਿਸਟ ਤੋਂ ਕਿਸੇ ਸ਼ਖਸ ਨੂੰ ਉਹ ਗੱਲਬਾਤ ਭੇਜ ਦਿੱਤੀ ਸੀ।
ABC ਦੇ ਐਫਲੇਟਿਡ ਸਟੇਸ਼ਨ KIR07 ਜਿਸ ਨੇ ਪਹਿਲੀ ਵਾਰ ਇਸ ਖ਼ਬਰ ਨੂੰ ਨਸ਼ਰ ਕੀਤਾ, ਅਨੁਸਾਰ ਜਿਸ ਕੋਲ ਉਹ ਗੱਲਬਾਤ ਪਹੁੰਚੀ ਉਸ ਨੇ ਕਿਹਾ, "ਫੌਰਨ ਆਪਣਾ ਐਲੈਕਸਾ ਬੰਦ ਕਰੋ।''
ਐਲੈਕਸਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤੁਹਾਡੀ ਗੱਲ ਸਮਝ ਸਕਦਾ ਹੈ।
ਐਮਾਜ਼ੌਨ ਨੇ ਇਸ ਪੂਰੇ ਘਟਨਾਕ੍ਰਮ ਬਾਰੇ ਸਫ਼ਾਈ ਦਿੱਤੀ ਹੈ।
ਜਦੋਂ ਨਿੱਜੀ ਗੱਲਬਾਤ ਕਿਸੇ ਕੋਲ ਪਹੁੰਚੀ
ਪਰ ਸਭ ਤੋਂ ਪਹਿਲਾਂ ਡਾਨੀਅਲ ਦਾ ਹੈਰਾਨ ਕਰਨ ਵਾਲਾ ਪ੍ਰਤੀਕਰਮ ਜੋ ਆਪਣਾ ਪੂਰਾ ਨਾਂ ਨਹੀਂ ਦੱਸਣਾ ਚਾਹੁੰਦੀ।
ਇਹ ਸਭ ਕੁਝ ਡੈਨੀਅਲ ਦੇ ਪਤੀ ਕੋਲ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਕਾਲ ਤੋਂ ਸ਼ੁਰੂ ਹੋਇਆ।
ਡੈਨੀਅਲ ਨੇ ਦੱਸਿਆ, "ਉਸ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਸਾਡੀਆਂ ਆਡੀਓ ਫਾਈਲਜ਼ ਪਹੁੰਚੀਆਂ ਸਨ।''
"ਪਹਿਲਾਂ ਮੇਰੇ ਪਤੀ ਨੇ ਕਿਹਾ ਨਹੀਂ, ਤੁਸੀਂ ਕਿਵੇਂ ਸੁਣ ਸਕਦੇ ਹੋ, ਫਿਰ ਜਦੋਂ ਉਸਨੇ ਦੱਸਿਆ ਕਿ ਅਸੀਂ ਹਾਰਡ ਵੁੱਡ ਫਰਸ਼ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਪਤੀ ਨੇ ਹੈਰਾਨ ਹੋ ਕੇ ਕਿਹਾ, ਕੀ ਤੁਸੀਂ ਸਾਡੀ ਸਾਰੀਆਂ ਗੱਲਾਂ ਸੁਣ ਲਈਆਂ।''
ਇਹ ਕਿੰਨਾ ਡਰਾਉਣਾ ਹੈ, ਅੱਜ ਹਾਰਡ ਵੁੱਡ ਫਰਸ਼ ਦੀ ਗੱਲ ਕਿਸੇ ਕੋਲ ਪਹੁੰਚ ਗਈ, ਕੱਲ੍ਹ ਨੂੰ ਬੇਹੱਦ ਨਿੱਜੀ ਗੱਲ ਵੀ ਕਿਸੇ ਕੋਲ ਪਹੁੰਚ ਸਕਦੀ ਹੈ।
ਬੈਕਗ੍ਰਾਊਂਦ ਦੀਆਂ ਆਵਾਜ਼ਾਂ ਨੂੰ ਮੰਨਿਆ ਸੰਦੇਸ਼
ਜਦੋਂ ਅਸੀਂ ਐਮਾਜ਼ੌਨ ਤੋਂ ਇਸਦੇ ਕਾਰਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਬੁਲਾਰੇ ਨੇ ਦੱਸਿਆ, "ਈਕੋ ਐਲੈਕਸਾ ਵਿੱਚ ਇਸ ਲਈ ਐਕਟਿਵ ਹੋ ਗਿਆ ਕਿਉਂਕਿ ਬੈਕਗ੍ਰਾਊਂਡ ਵਿੱਚ ਕਿਤੇ ਗੱਲਬਾਤ ਦੌਰਾਨ 'ਐਲੈਕਸਾ' ਸ਼ਬਦ ਬੋਲਿਆ ਗਿਆ। ਉਸਨੇ ਅਗਲੀ ਗੱਲਬਾਤ ਵਿੱਚੋਂ ਕਿਸੇ ਸ਼ਬਦ ਤੋਂ ਮੰਨਿਆ ਗਿਆ ਕਿ ਮੈਸੇਜ ਭੇਜੋ।''
"ਇੱਕ ਟਾਈਮ ਐਲੈਕਸਾ ਨੇ ਪੁੱਛਿਆ ਕਿਸ ਨੂੰ ਭੇਜੀਏ ਅਤੇ ਉਸ ਨੇ ਇੱਕ ਟਾਈਮ ਗੱਲਬਾਤ ਤੋਂ ਖੁਦ ਅੰਦਾਜ਼ਾ ਲਾਇਆ ਕਿ ਗੱਲਬਾਤ ਕਿਸ ਨੂੰ ਭੇਜੀ ਜਾਵੇ।''
"ਐੈਲੈਕਸਾ ਨੇ ਨਾਂ ਨੂੰ ਫਿਰ ਦੋਹਰਾਇਆ ਤਾਂ ਉਸ ਨੇ ਹੁੰਦੀ ਗੱਲਬਾਤ ਤੋਂ ਅੰਦਾਜ਼ਾ ਲਾਇਆ ਕੀ ਨਾਂ ਬਾਰੇ ਹਾਮੀ ਭਰ ਦਿੱਤੀ ਗਈ ਹੈ। ਅਸੀਂ ਇਸ ਬਾਰੇ ਕੰਮ ਕਰ ਰਹੇ ਹਾਂ ਕਿ ਅਜਿਹੀਆਂ ਘਟਨਾਵਾਂ ਜ਼ਿਆਦਾ ਨਾ ਵਾਪਰਨ।''
ਡੈਨੀਅਲ ਨੇ ਏਬੀਸੀ ਨੂੰ ਦੱਸਿਆ ਕਿ ਐਲੈਕਸਾ ਵੱਲੋਂ ਉਸਦੇ ਕੰਮ ਕਰਨ ਬਾਰੇ ਕੋਈ ਆਡੀਓ ਚਿਤਾਵਨੀ ਨਹੀਂ ਮਿਲਦੀ ਹੈ।
ਅਤੇ ਇੱਕ ਸੁਝਾਅ ਹੋਰ ਕਿ ਅਸੀਂ ਬਿਲਕੁਲ ਹੌਲੀ ਗੱਲ ਕਰੀਏ, ਖ਼ਾਸਕਰ ਐਲੈਕਸਾ ਵਰਗੀਆਂ ਉਨ੍ਹਾਂ ਮਸ਼ੀਨਾਂ ਦੇ ਨੇੜੇ ਜੋ ਸਾਡੀ ਨਿੱਜਤਾ ਨੂੰ ਰਿਕਾਰਡ ਕਰ ਸਕਦੀਆਂ ਹਨ।