ਡਰੋਨ ਰਾਹੀਂ ਧਰਤੀ 'ਤੇ ਦੋਖੋ ਗੈਰ-ਬਰਾਬਰੀ ਦੀਆਂ ਤਸਵੀਰਾਂ

ਦੱਖਣੀ ਅਫਰੀਕਾ ਦੇ ਆਇਸਟਰ ਬੇਅ ਤੋਂ ਨਾਲ ਲੱਗਦੇ ਗਰੀਬ ਅਤੇ ਅਮੀਰ ਇਲਾਕਿਆਂ ਦੀ ਏਰੀਅਲ ਤਸਵੀਰ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਆਇਸਟਰ ਬੇਅ, ਈਸਟਰਨ ਕੇਪ, ਦੱਖਣੀ ਅਫਰੀਕਾ

ਫੋਟੋਗ੍ਰਾਫਰ ਜੌਨੀ ਮਿਲਰ ਨੇ ਡ੍ਰੋਨ ਦੀ ਮਦਦ ਨਾਲ ਦੁਨੀਆਂ ਦੇ ਸਭ ਤੋਂ ਅਸਮਾਨ ਇਲਾਕਿਆਂ ਦੀਆਂ ਉੱਪਰੋਂ ਕੁਝ ਤਸਵੀਰਾਂ ਲਈਆਂ ਹਨ।

ਸਾਊਥ ਅਫਰੀਕਾ ਅਤੇ ਦੁਨੀਆਂ ਦੇ ਵੱਡੇ ਸ਼ਹਿਰਾਂ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਅਮੀਰ ਅਤੇ ਗਰੀਬ ਇਲਾਕਿਆਂ ਦਾ ਨਜ਼ਾਰਾ ਹੈ।

ਜੌਨੀ ਮਿਲਰ ਨੇ ਅਸਮਾਨ ਸੀਨਜ਼ ਪ੍ਰੋਜੈਕਟ ਦੱਖਣੀ ਅਫਰੀਕਾ ਤੋਂ ਸ਼ੁਰੂ ਕੀਤਾ ਸੀ। ਕੇਪ ਟਾਉਨ ਦੇ ਹਵਾਈ ਅੱਡੇ ਦੇ ਬਾਹਰ ਰਹਿਣ ਦੀਆਂ ਸਥਿਤਿਆਂ ਵਿੱਚ ਫਰਕ ਵੇਖ ਕੇ ਉਹ ਪ੍ਰੇਰਿਤ ਹੋਏ ਸਨ।

ਨਾਏਰੋਬੀ, ਕੀਨੀਆ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਨਾਏਰੋਬੀ, ਕੀਨੀਆ

ਦੱਖਣੀ ਅਫਰੀਕਾ ਤੋਂ ਬਾਅਦ ਉਹ ਦੁਨੀਆਂ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਗਏ ਜਿਵੇਂ ਕਿ ਮੁੰਬਈ, ਮੈਕਸੀਕੋ ਅਤੇ ਨਾਏਰੋਬੀ।

ਲੇਕ ਮਿਸ਼ੈਲ ਦਾ ਪੌਸ਼ ਇਲਾਕਾ ਅਤੇ ਨਾਲ ਲੱਗਦੇ ਗਰੀਬ ਭਾਈਚਾਰੇ ਮੈਸੀਫਿਊਮਲੈਲ ਦੀ ਏਰੀਅਲ ਤਸਵੀਰ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਕੇਪ ਟਾਊਨ, ਦੱਖਣੀ ਅਫਰੀਕਾ

ਉਨ੍ਹਾਂ ਮੁਤਾਬਕ ਡ੍ਰੋਨ ਦੀ ਮਦਦ ਨਾਲ ਰਹਿਣ ਦੀ ਸਥਿਤਿ ਵਿੱਚ ਫਰਕ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ।

ਸੈਂਟਾ ਫੇ, ਮੈਕਸੀਕੋ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਸੈਂਟਾ ਫੇ, ਮੈਕਸੀਕੋ

ਉਨ੍ਹਾਂ ਕਿਹਾ, ''ਸਮਾਜ ਵਿੱਚ ਅਸਮਾਨਤਾ ਅਕਸਰ ਛਿਪੀ ਹੁੰਦੀ ਹੈ ਅਤੇ ਗਰਾਉਂਡ ਲੈਵਲ ਤੋਂ ਨਹੀਂ ਦਿੱਸਦੀ।''

ਉੱਚੀਆਂ ਇਮਾਰਤਾਂ ਦੇ ਨਾਲ ਲੱਗਦੀ ਮੁੰਬਈ ਵਿੱਚ ਗਰੀਬ ਬਸਤੀਆਂ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਮੁੰਬਈ ਵਿੱਚ ਗਰੀਬ ਬਸਤੀਆਂ ਦੇ ਘਰਾਂ ਉੱਤੇ ਨੀਲੀਆਂ ਛੱਤਾਂ ਬਾਰਿਸ਼ ਤੋਂ ਬਚਣ ਲਈ ਹਨ

''ਇਮਾਰਤਾਂ ਖੁਦ ਸਾਨੂੰ ਇਹ ਫਰਕ ਵੇਖਣ ਤੋਂ ਵਾਂਝਾ ਰੱਖਦੀਆਂ ਹਨ ਜੋ ਸਾਡੇ ਆਲੇ ਦੁਆਲੇ ਵੱਸਦਾ ਹੈ।''

ਜੋਹਾਨਸਬਰਗ, ਦੱਖਣੀ ਅਫਰੀਕਾ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਜੋਹਾਨਸਬਰਗ, ਦੱਖਣੀ ਅਫਰੀਕਾ

ਉਨ੍ਹਾਂ ਅੱਗੇ ਕਿਹਾ, ''ਨਾਲ ਹੀ ਡ੍ਰੋਨ ਨਾਲ ਲਈ ਗਈ ਤਸਵੀਰ ਫੋਟੋ ਲੈਣ ਵਾਲੇ ਨੂੰ ਸਬਜੈਕਟ ਤੋਂ ਵੱਖਰਾ ਕਰਦੀ ਹੈ ਜੋ ਅਸਮਨਤਾ ਵਰਗੇ ਭਾਵੁੱਕ ਮੁੱਦੇ ਨਾਲ ਨਜੀਠਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।''

ਡੈਟਰਾਇਟ, ਅਮਰੀਕਾ

ਤਸਵੀਰ ਸਰੋਤ, Johnny Miller/Millefoto

ਤਸਵੀਰ ਕੈਪਸ਼ਨ, ਡੈਟਰਾਇਟ, ਅਮਰੀਕਾ

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਕੰਮ ਨੂੰ ਵੇਖਣ ਤੋਂ ਬਾਅਦ ਲੋਕ ਇਸ ਬਾਰੇ ਗੱਲ ਕਰਨੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ, ''ਜੇ ਇਹ ਤਸਵੀਰਾਂ ਡਰ ਜਾਂ ਨਾ ਉਮੀਦ ਪੈਦਾ ਕਰਦੀਆਂ ਹਨ ਤਾਂ ਵਧੀਆ ਹੈ, ਇਨ੍ਹਾਂ ਦਾ ਇਹੀ ਮਕਸਦ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)