ਚੀਨੀ ਖਾਣਿਆਂ ’ਚ ਹੋ ਸਕਦਾ ਹੈ ਲੋੜ ਤੋਂ ਵੱਧ ਲੂਣ

ਤਸਵੀਰ ਸਰੋਤ, Getty Images
ਇੱਕ ਸੰਗਠਨ ਮੁਤਾਬਕ ਚੀਨੀ ਰੈਸਟੋਰੈਂਟ ਅਤੇ ਸੁਪਰ ਮਾਰਕੀਟ ਵਿੱਚ ਖਾਣੇ ਉੱਤੇ ਸਿਹਤ ਬਾਰੇ ਚਿਤਾਵਨੀ ਲਿਖੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਲੂਣ ਦੀ ਮਾਤਰਾ ਵੱਧ ਹੁੰਦੀ ਹੈ।
'ਐਕਸ਼ਨ ਆਨ ਸਾਲਟ' ਨਾਂ ਦੇ ਸੰਗਠਨ ਨੇ 150 ਚੀਨੀ ਖਾਣਿਆਂ ਦਾ ਅਧਿਐਨ ਕੀਤਾ ਤੇ ਪਤਾ ਲੱਗਾ ਕਿ ਇਸ ਕੁਝ ਖਾਣਿਆਂ ਵਿੱਚ ਲੂਣ ਦੀ ਮਾਤਰਾ ਵੱਧ ਸੀ।
ਖਾਣੇ, ਜਿਵੇਂ ਬਲੈਕ ਬੀਨਜ਼ ਸੌਸ ਵਿੱਚ ਬਣੇ ਬੀਫ, ਵਿੱਚ ਲੂਣ ਦੀ ਮਾਤਰਾ ਸਭ ਤੋਂ ਵੱਧ ਸੀ।
ਇਸੇ ਤਰ੍ਹਾਂ ਆਂਡਿਆਂ ਵਾਲੇ ਫਰਾਇਡ ਚੌਲ ਅਤੇ ਹੋਰ ਚੀਜ਼ਾਂ ਵਿੱਚ ਵੀ ਲੂਣ ਦੀ ਮਾਤਰਾ ਲੋੜ ਤੋਂ ਵੱਧ ਸੀ।
ਖਾਣੇ ਦੇ ਪੈਕਟ 'ਤੇ ਲਿਖਿਆ ਪੌਸ਼ਟਿਕ ਮੁਲਾਂਕਣ (Nutritional Value) ਤੁਹਾਡੀ ਇਹ ਜਾਨਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਕਿੰਨਾ ਲੂਣ ਖਾ ਰਹੇ ਹੋ।

ਤਸਵੀਰ ਸਰੋਤ, Getty Images
141 ਤਿਆਰ ਖਾਣਿਆਂ ਦੇ ਅਧਿਅਨ ਤੋਂ ਪਤਾ ਲੱਗਾ ਹੈ ਕਿ 43 ਫ਼ੀਸਦੀ ਲੂਣ ਦੀ ਮਾਤਰਾ ਜ਼ਿਆਦਾ ਸੀ। ਇਸ ਦਾ ਮਤਲਬ ਕਿ ਇਨ੍ਹਾਂ ਦੇ ਪੈਕਟ ਉੱਤੇ ਲਾਲ ਨੋਟੀਫ਼ਿਕੇਸ਼ਨ ਲੇਬਲ ਹੋਣਾ ਚਾਹੀਦਾ ਹੈ।
ਜ਼ਿਆਦਾ ਲੂਣ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਦਿਲ ਅਤੇ ਦਿਮਾਗ਼ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।
ਜਿੰਨਾ ਲੂਣ ਸਾਨੂੰ ਖਾਣਾ ਚਾਹੀਦਾ ਹੈ, ਓਨਾ ਪਹਿਲਾਂ ਤੋਂ ਹੀ ਖਾਣੇ ਵਿੱਚ ਮੌਜੂਦ ਹੁੰਦਾ ਹੈ। ਮੇਜ਼ ਉੱਤੇ ਰੱਖੇ ਲੂਣ ਨੂੰ ਖਾਣੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ।

ਤਸਵੀਰ ਸਰੋਤ, Getty Images
ਪੌਸ਼ਟਿਕਤਾ ਮਾਹਿਰ ਡਾ. ਐਲੀਸਨ ਟੇਡਸਟੋਨੇ ਕਹਿੰਦੇ ਹਨ: "ਬ੍ਰੈੱਡ ਦੇ ਪੈਕਟ ਵਿੱਚ ਹੁਣ ਪਹਿਲਾਂ ਨਾਲੋਂ 40 ਫ਼ੀਸਦੀ ਘੱਟ ਲੂਣ ਹੁੰਦਾ ਹੈ।"
ਉਨ੍ਹਾਂ ਕਿਹਾ, "ਪਰ ਕਈ ਉਤਪਾਦਾਂ ਵਿੱਚ ਅਜੇ ਵੀ ਜ਼ਿਆਦਾ ਲੂਣ ਹੈ, ਜਿਸ ਨੂੰ ਘਟਾਇਆ ਜਾ ਸਕਦਾ ਹੈ।"
ਉਨ੍ਹਾਂ ਕਿਹਾ, "ਅਸੀਂ ਫੂਡ ਇੰਡਸਟਰੀ ਦੇ 2017 ਦੇ ਲੂਣ ਵਰਤਣ ਦੇ ਟੀਚੇ ਦੀ ਮਹੱਤਤਾ ਤੋਂ ਭਲੀ-ਭਾਂਤੀ ਜਾਣੂ ਹਾਂ। ਅਸੀਂ ਇਸ ਸਾਲ ਵੀ ਇਸ 'ਤੇ ਨਜ਼ਰ ਰੱਖਾਂਗੇ।"












