You’re viewing a text-only version of this website that uses less data. View the main version of the website including all images and videos.
ਪ੍ਰੇਮੀ ਵੱਲੋਂ ਛੱਡੇ ਜਾਣ ਤੋਂ ਬਾਅਦ ਇਸ ਮਾਡਲ ਨੇ ਕੀ ਕੀਤਾ?
- ਲੇਖਕ, ਸਟੀਨਾ ਸੈਂਡਰਸ
- ਰੋਲ, ਸਪੈਸ਼ਲ ਬੀਬੀਸੀ ਲਈ
ਛੇ ਸਾਲ ਪਹਿਲਾਂ ਮੇਰਾ ਪ੍ਰੇਮੀ ਕਿਸੇ ਹੋਰ ਔਰਤ ਲਈ ਮੈਨੂੰ ਛੱਡ ਗਿਆ। ਉਸ ਤੋਂ ਬਾਅਦ ਮੈਂ ਇੰਸਟਾਗ੍ਰਾਮ 'ਤੇ ਸਟਾਕਰ ਬਣ ਗਈ।
ਸਟਾਕਰ ਦਾ ਮਤਲਬ ਕਿਸੇ ਦਾ ਪਿੱਛਾ ਕਰਨਾ ਹੈ ਜਾਂ ਕਿਸੇ ਨੂੰ ਤੰਗ ਕਰਨਾ ਹੈ।
ਮੈਂ ਜਾਨਣਾ ਚਾਹੁੰਦੀ ਸੀ ਕਿ ਰੀਨਾ (ਬਦਲਿਆ ਨਾਮ) ਵਿੱਚ ਅਜਿਹਾ ਕੀ ਹੈ ਜੋ ਮੇਰੇ ਵਿੱਚ ਹੁਣ ਨਹੀਂ ਹੈ। ਮੈਂ ਜਾਨਣਾ ਚਾਹੁੰਦੀ ਸੀ ਉਹ ਕਿਸ ਤਰ੍ਹਾਂ ਦੀ ਹੈ ਤੇ ਮੇਰੇ ਪ੍ਰੇਮੀ ਨੇ ਮੈਨੂੰ ਕਿਉਂ ਛੱਡ ਦਿੱਤਾ।
ਪਹਿਲਾ ਤਾਂ ਮੈਂ ਸੋਸ਼ਲ ਮੀਡੀਆ 'ਤੇ ਇਸ ਨੂੰ ਨਜ਼ਰਅੰਦਾਜ਼ ਕਰਨ ਕੀ ਕੋਸ਼ਿਸ਼ ਕੀਤੀ ਪਰ ਇੱਕ ਦਿਨ ਮੈਂ ਉਸ ਦਾ ਨਾਮ ਫੇਸਬੁੱਕ 'ਤੇ ਲੱਭਿਆ।
ਮੈਂ ਉਸ ਦੀਆਂ ਸਾਰੀਆਂ ਤਸਵੀਰਾਂ ਵੇਖੀਆਂ। ਮੈਂ ਵੇਖਿਆ ਕੀ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ। ਮੈਂ ਉਸ ਦੀਆਂ ਸੈਲਫੀ ਵੀ ਵੇਖੀਆਂ।
ਤਸਵੀਰਾਂ ਵਿੱਚ ਮੈਂ ਉਸ ਦੇ ਮੱਥੇ ਦੀਆਂ ਝੁਰੜੀਆਂ ਵੀ ਵੇਖੀਆਂ। ਉਸ ਦੇ ਵਾਲ ਬਹੁਤ ਸੋਹਣੇ ਸਨ।
ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ ਕਿ ਮੈਂ ਆਪਣਾ ਮੁਕਾਬਲਾ ਉਸ ਨਾਲ ਕਿਵੇਂ ਕਰ ਸਕਦੀ ਸੀ? ਪਰ ਇਹ ਸਿਰਫ਼ ਇੱਥੇ ਹੀ ਖ਼ਤਮ ਨਹੀਂ ਹੋਇਆ।
ਮੈਂ ਉਸ ਨੂੰ ਅਪਰਾਧਿਕ ਤੌਰ 'ਤੇ ਤੰਗ ਨਹੀਂ ਕਰ ਰਹੀ ਸੀ ਪਰ ਮੈਂ ਇੰਟਰਨੈੱਟ 'ਤੇ ਪਾਗਲਾਂ ਦੀ ਤਰ੍ਹਾਂ ਉਸ ਦੀ ਹਰ ਕਾਰਵਾਈ 'ਤੇ ਨਜ਼ਰ ਰੱਖ ਰਹੀ ਸੀ।
ਤੁਸੀਂ ਮੈਨੂੰ ਪਾਗਲ ਕਹਿ ਸਕਦੇ ਹੋ ਪਰ ਇਸ ਤਰ੍ਹਾਂ ਕਰਨ ਵਾਲੀ ਮੈਂ ਇਕੱਲੀ ਨਹੀਂ ਹਾਂ। ਤੁਹਾਡੇ ਵਿੱਚੋਂ ਵੀ ਕਈ ਲੋਕ ਇਸ ਤਰ੍ਹਾਂ ਕਰ ਰਹੇ ਹੋਣਗੇ।
ਕਈ ਲੋਕ ਆਪਣੇ ਛੱਡ ਚੁੱਕੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਇੰਟਰਨੈੱਟ 'ਤੇ ਦੇਖ ਰਹੇ ਹੋਣਗੇ।
ਇੰਟਰਨੈੱਟ 'ਤੇ ਬਹੁਤ ਜ਼ਿਆਦਾ ਜਾਣਕਾਰੀ ਹੋਣ ਕਰ ਕੇ ਇਹ ਪਤਾ ਕਰਨਾ ਔਖਾ ਨਹੀਂ ਹੈ ਕਿ ਕੋਈ ਆਪਣੀ ਜ਼ਿੰਦਗੀ ਕਿਵੇਂ ਜੀ ਰਿਹਾ ਹੈ।
ਇਹ ਮੇਰੇ ਲਈ ਮਨੋਰੰਜਨ ਦਾ ਸਾਧਣ ਬਣ ਗਿਆ ਸੀ।
ਦਿਨ 'ਚ ਕਈ ਵਾਰ ਮੈਂ ਆਪਣੇ ਸਾਬਕਾ ਪ੍ਰੇਮੀ ਅਤੇ ਉਸ ਦੀ ਪ੍ਰੇਮਿਕਾ ਅਤੇ ਆਪਣੀ ਹੁਣ ਦੇ ਪ੍ਰੇਮੀ ਦੀ ਸਾਬਕਾ ਪ੍ਰੇਮਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਦੀ ਰਹਿੰਦੀ ਸੀ।
ਮੈਂ ਅਸਲ ਜ਼ਿੰਦਗੀ 'ਚ ਕਿਸੇ ਦਾ ਇਸ ਤਰ੍ਹਾਂ ਪਿੱਛਾ ਕਰਨ ਲਈ ਗ੍ਰਿਫ਼ਤਾਰ ਵੀ ਹੋ ਸਕਦੀ ਸੀ।
ਜਿਨ੍ਹਾਂ ਲੋਕਾਂ ਨੂੰ ਮੈਂ ਇੰਟਰਨੈੱਟ 'ਤੇ ਤੰਗ ਕਰਦੀ ਸੀ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਨਿੱਜੀ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਟ ਤੱਕ ਜਾਣਾ ਮੇਰੇ ਲਈ ਕਦੀ ਵੀ ਮੁਸ਼ਕਿਲ ਨਹੀਂ ਸੀ।
2012 'ਚ ਮੈਂ ਇੱਕ ਜੰਗਲੀ ਫੋਟੋਗ੍ਰਾਫਰ ਦੇ ਨਾਮ 'ਤੇ ਝੂਠਾ ਇੰਸਟਾਗ੍ਰਾਮ ਅਕਾਊਂਟ ਸ਼ੁਰੂ ਕੀਤਾ ਜਦੋਂ ਮੈਨੂੰ ਪਤਾ ਲੱਗਾ ਕਿ ਰੀਨਾ ਦਾ ਅਕਾਊਟ ਨਿੱਜੀ ਹੈ।
ਬਦਸਲੂਕੀ ਵਾਲਾ ਵਤੀਰਾ
ਐਮਾ ਸ਼ੋਰਟ, ਯੂਕੇ ਦੀ ਯੂਨੀਵਰਸਿਟੀ ਆਫ਼ ਬੈੱਡਫੋਰਡਸ਼ਾਇਰ 'ਚ ਨੈਸ਼ਨਲ ਸੈਂਟਰ ਫ਼ਾਰ ਸਾਈਬਰ-ਹਰਾਸਮੇਂਟ ਦੀ ਖ਼ੋਜੀ ਦਾ ਕਹਿਣਾ ਹੈ, "ਇੰਟਰਨੈੱਟ 'ਤੇ ਇਸ ਤਰ੍ਹਾਂ ਦੀ ਤੰਗੀ ਨਾਲ ਦਿਮਾਗ਼ 'ਤੇ ਡੁੰਗਾ ਅਸਰ ਪੈ ਸਕਦਾ ਹੈ।"
ਉਨ੍ਹਾਂ ਕਿਹਾ, "ਭਾਵੇਂ ਕਿ ਤੁਸੀਂ ਕਿਸੇ ਨੂੰ ਨਹੀਂ ਮਿਲਦੇ, ਕਿਸੇ ਬਾਰੇ ਇਸ ਤਰ੍ਹਾਂ ਜਾਣਕਾਰੀ ਇਕੱਠੀ ਕਰਨਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਬਾਰੇ ਜਾਣਕਾਰੀ ਇਕੱਠੀ ਕਰਨਾ ਇੱਕ ਖ਼ਤਰਨਾਕ ਵਤੀਰਾ ਹੈ। ਪਰ ਕਿਸੇ ਦਾ ਪ੍ਰੋਫਾਈਲ ਦੇਖਣਾ ਕਾਨੂੰਨੀ ਤੋਰ 'ਤੇ ਪੂਰੀ ਤਰ੍ਹਾਂ ਨਾਲ ਜਾਇਜ਼ ਹੈ।
ਉਨ੍ਹਾਂ ਦੀ ਖੋਜ ਮੁਤਾਬਕ ਕਿਸੇ ਦਾ ਪ੍ਰੋਫਾਈਲ ਬਾਰ ਬਾਰ ਵੇਖਣਾ ਅਤੇ ਕਿਸੇ ਨਾਲ ਅਣਚਾਹਿਆ ਸੰਪਰਕ ਬਣਾਉਣਾ ਇੱਕ ਅਪਰਾਧ ਹੈ।
(ਇਹ ਕਹਾਣੀ ਸਟੀਨਾ ਸੈਂਡਰਸ ਵੱਲੋਂ ਲਿਖੀ ਗਈ ਹੈ। ਉਹ ਇੱਕ ਬ੍ਰਿਟਿਸ਼ ਮਾਡਲ ਅਤੇ ਬਲਾਗਰ ਹਨ। 2015 ਵਿੱਚ ਉਨ੍ਹਾਂ ਦਾ ਨਾਮ 'ਦਿ ਇੰਡੀਪੈਂਡੈਂਟ' ਅਖ਼ਬਾਰ ਵੱਲੋਂ ਸੋਸ਼ਲ ਮੀਡੀਆ 'ਤੇ ਸਭ ਤੋਂ ਪ੍ਰਭਾਵਿਤ ਲੋਕਾਂ ਦੇ ਤੋਰ 'ਤੇ ਛਾਪਿਆ ਗਿਆ ਸੀ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 109000 ਫੋਲੋਅਰਜ਼ ਹਨ।)