ਪਾਕਿਸਤਾਨੀ ਤਾਲਿਬਾਨ ਕੱਟੜਪੰਥੀ ਦੀ ਡਰੋਨ ਹਮਲੇ ’ਚ ਮੌਤ

ਤਸਵੀਰ ਸਰੋਤ, EPA
ਪਾਕਿਸਤਾਨੀ ਤਾਲਿਬਾਨ ਦਾ ਕਹਿਣਾ ਹੈ ਉਨ੍ਹਾਂ ਦਾ ਇੱਕ ਸੀਨੀਅਰ ਸਾਥੀ, ਖ਼ਾਲਿਦ ਮਹਿਸੂਦ ਦੀ ਇੱਕ ਅਮਰੀਕੀ ਡਰੋਨ ਹਮਲੇ ਦੌਰਾਨ ਮੌਤ ਹੋ ਗਈ ਹੈ।
ਮਹਿਸੂਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਇੱਕ ਆਗੂ ਸੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 'ਚ ਕੱਟੜਪੰਥੀ ਇਸਲਾਮਿਕ ਧੜਾ ਹੈ।
ਇੱਕ ਕੱਟੜਪੰਥੀ ਆਗੂ ਦੇ ਬਿਆਨ ਮੁਤਾਬਕ ਮਹਿਸੂਦ ਦੀ ਮੌਤ ਡਰੋਨ ਹਮਲੇ ਵਿੱਚ ਉੱਤਰੀ ਵਜ਼ੀਰਿਸਤਾਨ ਵਿੱਚ ਵੀਰਵਾਰ ਨੂੰ ਹੋਈ ਜੋ ਕਿ ਅਫ਼ਗ਼ਾਨਿਸਤਾਨ ਸਰਹੱਦ ਦੇ ਨੇੜੇ ਦਾ ਇਲਾਕਾ ਹੈ।
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 'ਤੇ ਦੋਸ਼ ਲਗਦੇ ਹਨ ਕਿ ਇਹ ਦਰਜਨਾਂ ਹੀ ਆਤਮਘਾਤੀ ਅਤੇ ਹੋਰ ਹਮਲਿਆਂ 'ਚ ਸ਼ਾਮਿਲ ਰਹੀ ਹੈ।
ਦਸੰਬਰ ਮਹੀਨੇ ਵਿੱਚ ਇਸੇ ਧੜੇ ਦੇ ਬੰਦੂਕਧਾਰੀਆਂ ਨੇ ਪਾਕਿਸਤਾਨ ਦੇ ਪੇਸ਼ਾਵਰ 'ਚ ਇੱਕ ਕਾਲਜ 'ਤੇ ਹਮਲਾ ਕਰ ਕੇ ਨੌਂ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ 36 ਹੋਰ ਜ਼ਖ਼ਮੀ ਕਰ ਦਿੱਤੇ ਸਨ।
ਬੀਬੀਸੀ ਉਰਦੂ ਦੇ ਪੱਤਰਕਾਰ ਹਰੂਨ ਰਸ਼ੀਦ ਦੀ ਰਿਪੋਰਟ ਮੁਤਾਬਕ ਮਹਿਸੂਦ ਦੀ ਮੌਤ ਨਾਲ ਪਾਕਿਸਤਾਨੀ ਤਾਲਿਬਾਨ ਹੋਰ ਕਮਜ਼ੋਰ ਹੋਵੇਗੀ।
ਰਿਪੋਰਟ ਮੁਤਾਬਕ ਪਾਕਿਸਤਾਨ ਫ਼ੌਜ ਦੀਆਂ ਕਾਰਵਾਈਆਂ ਸਦਕਾ ਪਾਕਿਸਤਾਨੀ ਤਾਲਿਬਾਨ ਦੀਆਂ ਪਹਿਲਾਂ ਨਾਲੋਂ ਘਟ ਗਈਆਂ ਹਨ।
ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ੌਜ ਦੀਆਂ ਕਾਰਵਾਈਆਂ ਤੋਂ ਬਾਅਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਕੱਟੜਪੰਥੀ ਅਫ਼ਗ਼ਾਨਿਸਤਾਨ ਵਿੱਚ ਸ਼ਰਨ ਲੈ ਰਹੇ ਹਨ।












