ਬਹਿਰੀ ਮਾਂ ਨੇ ਕਿਵੇਂ ਲੜੀ ਸੰਕੇਤ ਲਿਪੀ ਲਈ ਲੜਾਈ?

ਸੰਕੇਤ ਲਿਪੀ ਦੁਭਾਸ਼ੀਏ

ਅੱਠ ਸਾਲਾ ਕੇਟ ਮੈਰੀ ਤੇ ਉਸਦੀ ਦੋਸਤ ਮੇਘਨ ਲਿਟਲ ਮਿਕਸ ਦੀਆਂ ਬਹੁਤ ਤਕੜੀਆਂ ਪ੍ਰਸੰਸ਼ਕ ਹਨ।

ਉਨ੍ਹਾਂ ਕੋਲ ਬਰਤਾਨਵੀਂ ਕੁੜੀਆਂ ਦੇ ਇਸ ਬੈਂਡ ਨਾਲ ਜੁੜੀਆਂ ਕਈ ਵਸਤੂਆਂ ਜਿਵੇਂ- ਫੋਟੋ ਐਲਬੰਮ, ਸੀਡੀਜ਼ ਹਨ। ਉਹ ਇਸ ਦੇ ਗਾਣੇ ਗਾ ਲੈਂਦੀਆਂ ਹਨ ਤੇ ਗਾਣਿਆਂ 'ਤੇ ਨੱਚ ਦੀਆਂ ਹਨ।

ਇਸ ਸਭ ਵਿੱਚ ਕਾਨੂੰਨੀ ਮਾਮਲਾ ਕਿੱਥੋਂ ਆ ਗਿਆ?

ਪਿਛਲੇ ਸਾਲ ਕੇਟ ਦੀ ਮਾਂ ਸੈਲੀ ਰਿਨੋਲਡਸ ਨੇ ਇਸ ਬੈਂਡ ਦਾ ਕੰਸਰਟ ਦੇਖਣ ਲਈ ਛੇ ਟਿਕਟਾਂ ਖ਼ਰੀਦੀਆਂ ਸਨ। ਇਹ ਕੰਸਰਟ ਪਹਿਲੀ ਸਤੰਬਰ ਨੂੰ ਸੂਸੈਕਸ ਦੇ ਸਾਊਥ ਆਫ਼ ਇੰਗਲੈਂਡ ਈਵੈਂਟ ਸੈਂਟਰ ਵਿੱਚ ਹੋਣਾ ਸੀ।

ਸੈਲੀ ਸੁਣ ਨਹੀਂ ਸਕਦੀ। ਉਸਨੇ ਆਪਣੇ ਲਈ ਅਤੇ ਆਪਣੀਆਂ ਦੋ ਸਹੇਲੀਆਂ ਅਤੇ ਬੱਚਿਆਂ ਨਾਲ ਇਹ ਕੰਸਰਟ ਦੇਖਣ ਲਈ ਟਿਕਟਾਂ ਲਈਆਂ। ਉਸਦੀਆਂ ਦੋਵੇਂ ਸਹੇਲੀਆਂ ਵੀ ਸੁਣ ਨਹੀਂ ਸਕਦੀਆਂ।

ਸੰਕੇਤ ਲਿਪੀ ਦੁਭਾਸ਼ੀਏ

ਇਸ ਅਖਾੜੇ ਨੂੰ ਸੁਣ ਸਕਣ ਲਈ ਸੈਲੀ ਨੇ ਪ੍ਰਬੰਧਕਾਂ ਤੋਂ ਇਸ਼ਾਰਿਆਂ ਨਾਲ ਸਮਝਾਉਣ ਵਾਲੇ ਮਾਹਿਰ ਦੀ ਮੰਗ ਕੀਤੀ।

ਸ਼ੁਰੂ ਵਿੱਚ ਉਸਨੂੰ ਖ਼ਾਸ ਟਿਕਟਾਂ ਦਿੱਤੀਆਂ ਗਈਆਂ ਤੇ ਕਿਹਾ ਗਿਆ ਕਿ ਉਹ ਆਪਣਾ ਮਾਹਿਰ ਲਿਆ ਸਕਦੇ ਹਨ। ਇਸ ਨਾਲ ਸੈਲੀ ਨੂੰ ਆਪਣੀ ਜ਼ਰੂਰਤ ਪੂਰੀ ਹੁੰਦੀ ਨਹੀਂ ਲੱਗੀ ਅਤੇ ਨਾ ਹੀ ਇਸ ਨਾਲ ਸੈਲੀ ਨੂੰ ਸਮਾਗਮ ਵਿੱਚ ਸਹੀ ਪਹੁੰਚ ਮਿਲਣੀ ਸੀ।

ਬੀਬੀਸੀ ਨਾਲ ਖਾਸ ਗੱਲਬਾਤ ਕਰਦਿਆਂ ਸੈਲੀ ਨੇ ਦੱਸਿਆ ਕਿ ਅਸੀਂ ਦੋ ਤਿੰਨ ਵਾਰ ਪੁੱਛਿਆ ਕਿ ਕੀ ਤੁਸੀਂ ਸਾਨੂੰ ਕੋਈ ਸੰਕੇਤ ਲਿਪੀ ਦੁਭਾਸ਼ੀਆ ਦੇ ਸਕਦੇ ਹੋ, ਹਰ ਵਾਰ ਸਾਨੂੰ ਨਾਂਹ ਹੀ ਸੁਣਨ ਨੂੰ ਮਿਲੀ।

ਮੇਰੇ ਕੋਲ ਇਸ ਪਿੱਛੇ ਹੋਰ ਕੋਈ ਵਜ੍ਹਾ ਨਹੀਂ ਸੀ। ਅਸੀਂ ਦੁਖੀ ਹੋ ਗਏ ਸੀ।

ਮੈਂ ਉਹੀ ਮਹਿਸੂਸ ਕਰਨਾ ਚਾਹੁੰਦੀ ਸੀ ਜਿਵੇਂ ਮੇਰੀਆਂ ਧੀਆਂ ਨੇ ਕੀਤਾ ਸੀ- ਮੈਂ ਲਾਜ਼ਮੀ ਹੀ ਗੀਤ ਸੁਣਨਾ ਚਾਹੁੰਦੀ ਸੀ।

ਕਾਨੂੰਨੀ ਕਾਰਵਾਈ

ਬਰਾਬਰਤਾ ਬਾਰੇ 2010 ਦੇ ਕਾਨੂੰਨ ਮੁਤਾਬਕ ਜਨਤਕ ਜੀਵਨ ਵਿੱਚ ਸੇਵਾ ਪ੍ਰਦਾਨ ਕਰਨ ਵਾਲਾ ਹਰੇਕ ਸੰਗਠਨ ਅਪਾਹਜ ਵਿਅਕਤੀਆਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਪਾਬੰਦ ਹੈ।

ਸੰਕੇਤ ਲਿਪੀ ਦੁਭਾਸ਼ੀਏ

ਤਸਵੀਰ ਸਰੋਤ, SALLY REYNOLDS

ਇਸ ਦਾ ਮਕਸਦ ਇਹ ਹੈ ਕਿ ਅਪਾਹਜ ਵਿਅਕਤੀ ਵੀ ਦੂਸਰਿਆਂ ਵਾਂਗ ਅਨੁਭਵ ਲੈ ਸਕਣ।

ਕੰਸਰਟ ਵਿੱਚ ਕੁਝ ਹੀ ਦਿਨ ਰਹਿੰਦੇ ਸਨ ਕਿ ਸੈਲੀ ਨੇ ਇੱਕ ਇਤਿਹਾਸਕ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾਇਆ।

ਉਹ ਚਾਹੁੰਦੀ ਸੀ ਕਿ ਵਕੀਲ ਇਸ ਬਾਰੇ ਅਦਾਲਤੀ ਦਖ਼ਲ ਦੀ ਮੰਗ ਕਰਨ ਤਾਂ ਕਿ ਐਲਐਚਜੀ ਲਾਈਵ ਇਸ ਬਾਰੇ ਕਦਮ ਚੁੱਕੇ।

ਇਹ ਕਾਰਗਰ ਰਿਹਾ। ਸੁਣਵਾਈ ਤੋਂ ਕੁਝ ਘੰਟੇ ਐਲਐਚਜੀ ਲਾਈਵ ਸਹਿਮਤ ਹੋ ਗਈ।

ਜਦੋਂ ਸੈਲੀ ਆਪਣੀਆਂ ਧੀਆਂ ਨਾਲ ਕੰਸਰਟ ਵਿੱਚ ਤਾਂ ਉਨ੍ਹਾਂ ਨੂੰ ਸੰਕੇਤ ਲਿਪੀ ਦੁਭਾਸ਼ੀਏ ਦੀਆਂ ਸੇਵਾਵਾਂ ਮੁਹਈਆਂ ਕਰਵਾਈਆਂ ਗਈਆਂ।

ਸੰਕੇਤ ਲਿਪੀ ਦੁਭਾਸ਼ੀਏ

ਤਸਵੀਰ ਸਰੋਤ, SALLY REYNOLDS

ਹਾਲਾਂਕਿ ਕੰਸਰਟ ਵਿੱਚ ਦੇ ਹੋਰ ਜਿੱਥੇ ਅਜਿਹੇ ਵਿਆਖਿਆਕਾਰ ਨਹੀਂ ਸਨ ਦਿੱਤੇ ਗਏ।

ਸੈਲੀ ਨੇ ਕਿਹਾ ਮੈਨੂੰ ਲਗਿਆ ਕਿ ਮੈਂ ਵੀ ਕੰਸਰਟ ਦੀ ਹਿੱਸੇਦਾਰ ਹਾਂ ਪਰ ਇਹ ਐਨਾ ਵਧੀਆ ਸੀ ਕਿ ਮੈਨੂੰ ਅਹਿਸਾਸ ਹੋਇਆ ਕਿ ਮੈਂ ਦੂਜੇ ਦੋ ਖੁੰਝਾ ਦਿੱਤੇ ਹਨ।

"ਤੁਹਾਨੂੰ ਕਿਵੇਂ ਲੱਗੇਗਾ ਜੇ ਤੁਸੀਂ ਸਿਨਮੇ ਘਰ 'ਚ ਜਾਓਂ ਤੇ ਤੁਹਾਨੂੰ ਸਿਰਫ਼ ਆਖਰੀ ਵੀਹ ਮਿੰਟ ਹੀ ਸ਼ੋਅ ਦੇਖਣ ਨੂੰ ਮਿਲੇ।"

"ਅਸੀਂ ਵੀ ਕਿਸੇ ਹੋਰ ਵਾਂਗ ਹੀ ਟਿਕਟਾਂ ਲਈਆਂ ਸਨ।"

ਐਲਐਚਜੀ ਲਾਈਵ ਨੇ ਬੀਬੀਸੀ ਨੂੰ ਦਿੱਤੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਸ਼੍ਰੀਮਤੀ ਸੈਲੀ ਦੀ ਸੰਕੇਤ ਲਿਪੀ ਦੁਭਾਸ਼ੀਆ ਮੁਹਈਆਂ ਕਰਵਾਉਣ ਲਈ ਬੇਨਤੀ ਮਿਲੀ ਸੀ। ਅਸੀਂ ਉਨ੍ਹਾਂ ਦੀ ਸੁਝਾਈ ਏਜੰਸੀ ਨਾਲ ਵਿਚਾਰ ਕੀਤਾ ਤੇ ਉਨ੍ਹਾਂ ਦੀ ਪਸੰਦ ਦਾ ਪੇਸ਼ੇਵਾਰ ਸੰਕੇਤ ਲਿਪੀ ਦੁਭਾਸ਼ੀਆ ਦੇਣ ਦੀ ਸਹਿਮਤੀ ਦੇ ਦਿੱਤੀ।

ਵੀਡੀਓ ਕੈਪਸ਼ਨ, ਇਸ ਰੈਸਟਰੋਰੈਂਟ ਦਾ ਸਵਾਦ ਲੈਣ ਲਈ ਲਾਜ਼ਮੀ ਮੂਕ ਭਾਸ਼ਾ ਦਾ ਗਿਆਨ

ਸੈਲੀ ਹੁਣ ਸਾਰੇ ਕੰਸਰਟ ਲਈ ਸੰਕੇਤ ਲਿਪੀ ਦੁਭਾਸ਼ੀਏ ਦਾ ਪ੍ਰਬੰਧ ਨਾ ਕਰਨ ਲਈ ਮੁਕੱਦਮਾ ਕਰਨ ਜਾ ਰਹੀ ਹੈ।

ਉਨ੍ਹਾਂ ਦੇ ਵਕੀਲ ਕਰਿਸ ਫਰਾਈ ਦਾ ਕਹਿਣਾ ਹੈ ਕਿ ਪਟੀਸ਼ਨ ਇੱਕ ਵੱਡੇ ਪਹਿਲੂ ਤੇ ਰੌਸ਼ਨੀ ਪਾਉਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਕਿ ਸੰਵੇਦਨਹੀਣਤਾ ਵਾਲੇ ਵਿਅਕਤੀ ਵੀ ਹੋਰਾਂ ਵਾਂਗ ਹੀ ਸੰਗੀਤ ਸਮਾਰੋਹਾਂ ਤੇ ਖੇਡ ਮੇਲਿਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।"

"ਜੇ ਤੁਹਾਡੇ ਕੰਨ ਕੰਮ ਨਹੀਂ ਕਰਦੇ ਜਾਂ ਦਿਖਾਈ ਨਹੀਂ ਦਿੰਦਾ ਤਾਂ ਇਸ ਦਾ ਅਰਥ ਇਹ ਤਾਂ ਨਹੀਂ ਹੈ ਕਿ ਤੁਸੀਂ ਮੇਲੇ 'ਤੇ ਵੀ ਜਾਣਾ ਨਹੀਂ ਚਾਹੁੰਦੇ।"

ਸੰਕੇਤ ਲਿਪੀ ਦੁਭਾਸ਼ੀਏ

ਤਸਵੀਰ ਸਰੋਤ, SALLY REYNOLDS

ਤਸਵੀਰ ਕੈਪਸ਼ਨ, ਕੇਟ (ਸੈਲੀ ਦੀ ਧੀ)

ਇਹ ਸਮਾਜ ਨੂੰ ਵਧੇਰੇ ਸੰਮਿਲਤਪੂਰਨ ਬਣਾਉਣ ਲਈ ਇੱਕ ਰਾਹ ਹੈ।

ਕੇਟ (ਸੈਲੀ ਦੀ ਧੀ) ਲਈ ਇਹ ਸਭ ਸਮਾਨ ਹੀ ਹੈ।

ਉਹ ਕਹਿੰਦੀ ਹੈ ਕਿ, ਕਈ ਵਾਰ ਮੇਰੀ ਮਾਂ ਨੂੰ ਸੰਕੇਤ ਲਿਪੀ ਦੁਭਾਸ਼ੀਏ ਕਰਕੇ ਸਾਡੇ ਵਰਗਾ ਅਨੁਭਵ ਹਾਸਲ ਨਹੀਂ ਹੁੰਦਾ ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਮਾਂ ਮੇਰੇ ਨਾਲ ਅਜਿਹੇ ਸਮਾਰੋਹਾਂ 'ਤੇ ਜਾਵੇ।

ਬੈਂਡ ਦੇ ਬੁਲਾਰੇ ਨੇ ਕਿਹਾ ਕਿ, " ਲਿਟਲ ਮਿਕਸ ਦਾ ਮੰਨਣਾ ਹੈ ਕਿ ਸਾਡੇ ਸਾਰੇ ਕੰਸਰਟ ਸਾਰਿਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ।

ਅਸੀਂ ਆਪਣੇ ਪ੍ਰੋਗਰਾਮਾਂ ਵਿੱਚ ਸਭ ਦਾ ਸਵਾਗਤ ਕਰਦੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)