You’re viewing a text-only version of this website that uses less data. View the main version of the website including all images and videos.
'ਪਾਕਿਸਤਾਨ ਦੀਆਂ ਕੁਰਬਾਨੀਆਂ ਦੀ ਨਿਖੇਧੀ ਕੀਤੀ ਜਾ ਰਹੀ'
17ਵੀਂ ਕੌਮੀ ਸੁਰੱਖਿਆ ਕਮੇਟੀ ਦੀ ਮੀਟਿੰਗ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਦੀ ਅਗੁਵਾਈ ਵਿੱਚ ਇਸਲਾਮਾਬਾਦ ਵਿੱਚ ਹੋਈ।
ਕਮੇਟੀ ਨੇ ਚਰਚਾ ਕੀਤੀ ਕਿ ਸਕਾਰਾਤਮਕ ਰਵੱਈਏ ਦੇ ਬਾਵਜੂਦ ਅਮਰੀਕੀ ਹੁਕਮਰਾਨ ਦੇ ਤਾਜ਼ਾ ਬਿਆਨ ਬੇਹੱਦ ਨਾਸਮਝੀ ਵਾਲੇ ਹਨ ਕਿਉਂਕਿ ਉਹ ਤੱਥਾਂ ਤੋਂ ਪਰੇ ਹਨ।
ਇਹ ਬਿਆਨ ਦੋਹਾਂ ਮੁਲਕਾਂ ਵਿਚਾਲੇ ਸਦੀਆਂ ਤੋਂ ਬਣੇ ਹੋਏ ਵਿਸ਼ਵਾਸ ਪ੍ਰਤੀ ਅਸੰਵੇਦਨਸ਼ੀਲ ਹਨ।
ਕਮੇਟੀ ਨੇ ਕਿਹਾ ਕਿ ਪਾਕਿਸਤਾਨ, ਜਿਸ ਨੇ ਸਾਲਾਂ ਤੋਂ ਖੇਤਰੀ ਅਤੇ ਗਲੋਬਲ ਸੁਰੱਖਿਆ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੋਸ਼ਿਸ਼ ਕੀਤੀ ਹੈ, ਦੀਆਂ ਕੋਸ਼ਿਸ਼ਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਕਮੇਟੀ ਨੇ ਅੱਗੇ ਕਿਹਾ ਕਿ ਅੱਜ ਵੀ ਪਾਕਿਸਤਾਨ ਅਮਰੀਕਾ ਦੀ ਅਗੁਵਾਈ ਵਿੱਚ ਅਫ਼ਗਾਨੀਸਤਾਨ ਵਿੱਚ ਅਤਿਵਾਦ ਦੇ ਖਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।
ਪਾਕਿਸਤਾਨ ਦੇ ਅਤਿਵਾਦ ਵਿਰੋਧੀ ਯਤਨਾ ਸਦਕਾ ਹੀ ਅਲ-ਕਾਇਦਾ ਨੂੰ ਖੇਤਰ ਵਿੱਚੋਂ ਮਿਟਾਉਣ ਵਿੱਚ ਕਾਮਯਾਬੀ ਮਿਲੀ ਹੈ।
'ਕੁਰਬਾਨੀਆਂ ਦੀ ਨਿਖੇਦੀ'
ਕਮੇਟੀ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਖ਼ਿਲਾਫ਼ ਲੜਾਈ ਆਪਣੇ ਸਾਧਨਾਂ ਨਾਲ ਲੜੀ ਹੈ।
ਪਾਕਿਸਤਾਨ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਨਕਾਰਿਆ ਜਾ ਰਿਹਾ ਹੈ। ਕਮੇਟੀ ਨੇ ਕਿਹਾ ਕਿ ਇਸ ਲੜਾਈ ਵਿੱਚ ਪਾਕਿਸਤਾਨ ਦੇ ਲੱਖਾਂ ਲੋਕਾਂ ਦੀ ਜਾਨ ਗਈ।
ਉਨ੍ਹਾਂ ਦੇ ਪਰਵਾਰਾਂ ਦੇ ਦੁੱਖਾਂ ਨੂੰ ਬੇਦਰਦੀ ਨਾਲ ਤੁੱਛ ਦਿਖਾਇਆ ਜਾ ਰਿਹਾ ਅਤੇ ਇੱਕ ਕਾਲਪਨਿਕ ਮੁਲ ਦੱਸਿਆ ਜਾ ਰਿਹਾ।
ਟਰੰਪ ਨੇ ਕੀ ਟਵੀਟ ਕੀਤਾ ਸੀ?
ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਨਵੇਂ ਸਾਲ ਮੌਕੇ ਟਵੀਟਾ ਕੀਤਾ ਕਿ, ''ਅਮਰੀਕਾ ਨੇ ਪਿਛਲੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਬਿਲਿਅਨ ਡਾਲਰ ਦੇਣ ਦੀ ਬੇਵਕੂਫੀ ਕੀਤੀ ਹੈ।''
"ਉਨ੍ਹਾਂ ਨੇ ਸਾਨੂੰ ਝੂਠ ਅਤੇ ਧੋਖੇ ਦੇ ਇਲਾਵਾ ਕੁਝ ਨਹੀਂ ਦਿੱਤਾ। ਅਸੀਂ ਅਫ਼ਗਾਨਿਸਤਾਨ ਵਿੱਚ ਜਿਹੜੇ ਅੱਤਵਾਦੀ ਲੱਭਦੇ ਰਹੇ, ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਹੁਣ ਹੋਰ ਨਹੀਂ।''