You’re viewing a text-only version of this website that uses less data. View the main version of the website including all images and videos.
ਸੋਸ਼ਲ: ‘ਅਮਰੀਕਾ ਦਾ ਭਾਰਤ ਨੂੰ ਨਵੇਂ ਸਾਲ ਦਾ ਤੋਹਫ਼ਾ’
ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਆਰਥਿਕ ਮਦਦ ਦੇਣਾ ਉਨ੍ਹਾਂ ਦੀ ਬੇਵਕੂਫੀ ਸੀ। ਇਸ ਸਬੰਧ 'ਚ ਡੌਨਲਡ ਟਰੰਪ ਦੇ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋ ਗਈ ਹੈ।
ਟਵਿੱਟਰ 'ਤੇ ਭਾਰਤ ਤੇ ਪਾਕਿਸਤਾਨ ਦੇ ਲੋਕ ਇਸ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।
ਕੁਝ ਭਾਰਤੀ ਟਰੰਪ ਦਾ ਧੰਨਵਾਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ।
ਸੱਤਿਅਮ ਸਿੰਘ ਲਿਖਦੇ ਹਨ, ''ਟਰੰਪ ਇਹ ਇਸ ਲਈ ਕਰ ਸਕੇ ਕਿਉਂਕਿ ਅਮਰੀਕਾ ਵਿੱਚ ਕੋਈ ਟੀਐਮਸੀ, ਆਪ ਜਾਂ ਕਾਂਗਰਸ ਨਹੀਂ ਹੈ। ਹੁਣ ਵੇਖਦੇ ਹਾਂ ਕਿ ਟਰੰਪ ਨੇ ਜੋ ਕਿਹਾ ਹੈ ਉਹ ਕਰਦੇ ਵੀ ਹਨ ਜਾਂ ਨਹੀਂ।''
ਮੋਹਿਤ ਗਰੋਵਰ ਨੇ ਲਿਖਿਆ, ''ਡੌਨਲਡ ਟਰੰਪ ਨੇ ਜੋ ਕਿਹਾ ਉਹ ਕਰਕੇ ਵਿਖਾਇਆ। ਦੂਜੇ ਪਾਸੇ ਸਾਡਾ ਮੁਲਕ ਹੈ, ਸਿਰਫ ਗੱਲ ਕਰਨ ਨਾਲ ਕੁਝ ਨਹੀਂ ਹੁੰਦਾ। ਜੇ ਐਕਸ਼ਨ ਨਹੀਂ ਲਵੋਗੇ ਤਾਂ ਦੁਨੀਆਂ ਕੁਝ ਨਹੀਂ ਕਰੇਗੀ।''
ਵਿਮਲ ਮਿਸ਼ਰਾ ਨੇ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਇਹ ਭਾਰਤ ਲਈ ਨਵੇਂ ਸਾਲ ਦਾ ਤੋਹਫ਼ਾ ਹੈ।
ਰਾਜਪੂਤ ਕੁਈਨ ਨੇ ਟਰੰਪ ਦੀ ਸਿਫਤ ਕੀਤੀ। ਉਨ੍ਹਾਂ ਲਿਖਿਆ, ''ਟਰੰਪ ਆਪਣੀ ਨਿੱਜੀ ਜ਼ਿੰਦਗੀ 'ਚ ਚਾਹੇ ਜਿਵੇਂ ਦੇ ਹੋਣ ਪਰ ਹੈ ਹਿੰਮਤਵਾਲੇ ਹਨ। ਗੱਲਾਂ ਨੂੰ ਗੋਲ-ਗੋਲ ਨਹੀਂ ਘੁਮਾਉਂਦੇ ਸਿੱਧਾ ਮੁੱਦੇ ਦੀ ਗੱਲ ਕਰਦੇ ਹਨ।''
ਨੇਹਾ ਭੋਲੇ ਨੇ ਲਿਖਿਆ, ''ਮੈਂ ਹੁਣ ਟਰੰਪ ਨੂੰ ਪਸੰਦ ਕਰਨ ਲੱਗੀ ਹਾਂ। ਉਹ ਸੱਚ ਦਾ ਸਾਥ ਦੇ ਰਹੇ ਹਨ ਜੋ ਪਿੱਛਲੇ 15 ਸਾਲਾਂ ਵਿੱਚ ਕਿਸੇ ਹੋਰ ਨੇ ਨਹੀਂ ਦਿੱਤਾ।''
ਜਿੱਥੇ ਭਾਰਤੀਆਂ ਨੇ ਟਰੰਪ ਦਾ ਧੰਨਵਾਦ ਕੀਤਾ, ਪਾਕਿਸਤਾਨੀ ਟਰੰਪ ਦੇ ਖਿਲਾਫ ਟਵੀਟ ਕਰਦੇ ਨਜ਼ਰ ਆਏ। ਅਯਾਨ ਖਾਨ ਨੇ ਟਵੀਟ ਕੀਤਾ, ''ਟਰੰਪ ਤੁਸੀਂ ਹਾਲੇ ਤੱਕ ਪਾਕਿਸਤਾਨ ਦੀ ਦੋਸਤੀ ਵੇਖੀ ਹੈ ਦੁਸ਼ਮਨੀ ਨਹੀਂ। ਅਸੀਂ ਆਪਣੀ ਫੌਜ ਦੇ ਨਾਲ ਖੜੇ ਹੋਏ ਹਾਂ।''
ਹਾਰੂਨ ਜਾਵੇਦ ਨੇ ਟਵੀਟ ਕੀਤਾ, ''ਪਾਕਿਸਤਾਨ ਨੇ ਅੱਤਵਾਦ ਨੂੰ ਰੋਕਣ ਲਈ ਬਹੁਤ ਕੁਝ ਕੀਤਾ ਹੈ। ਡੌਨਲਡ ਟਰੰਪ ਨੂੰ ਸਾਡੇ 'ਤੇ ਦੋਸ਼ ਲਾਉਣ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਕੀ ਕਰ ਰਿਹਾ ਹੈ। ਅਸੀਂ ਜੋ ਦੁਨੀਆਂ ਲਈ ਕਰ ਸਕਦੇ ਸੀ ਕੀਤਾ ਹੈ, ਹੁਣ ਦੁਨੀਆਂ ਦੀ ਵਾਰੀ ਹੈ।''
ਈਸਾਕ ਨੇ ਟਵੀਟ ਕੀਤਾ, ''ਸਮਾਂ ਆ ਗਿਆ ਹੈ ਕਿ ਟਰੰਪ ਨੂੰ ਫੌਲੋ ਕਰਨ ਤੋਂ ਹਟਿਆ ਜਾਵੇ।''
ਕੀ ਸੀ ਟਰੰਪ ਦਾ ਬਿਆਨ?
ਨਵੇਂ ਸਾਲ ਦੇ ਮੌਕੇ 'ਤੇ ਟਰੰਪ ਨੇ ਇਹ ਟਵੀਟ ਕਰਕੇ ਚਰਚਾ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਲਿਖਿਆ ਸੀ, ''ਅਮਰੀਕਾ ਨੇ ਪਿਛਲੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਬਿਲਿਅਨ ਡਾਲਰ ਦੇਣ ਦੀ ਬੇਵਕੂਫੀ ਕੀਤੀ ਹੈ।''
"ਉਨ੍ਹਾਂ ਨੇ ਸਾਨੂੰ ਝੂਠ ਅਤੇ ਧੋਖੇ ਦੇ ਇਲਾਵਾ ਕੁਝ ਨਹੀਂ ਦਿੱਤਾ। ਅਸੀਂ ਅਫ਼ਗਾਨਿਸਤਾਨ ਵਿੱਚ ਜਿਹੜੇ ਅੱਤਵਾਦੀ ਲੱਭਦੇ ਰਹੇ, ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਹੁਣ ਹੋਰ ਨਹੀਂ।''