ਓਸਾਮਾ ਬਿਨ ਲਾਦੇਨ ਦਾ ਪੋਤਾ ਮਾਰਿਆ ਗਿਆ

    • ਲੇਖਕ, ਬੀਬੀਸੀ ਮੌਨਿਟਰਿੰਗ
    • ਰੋਲ, ਬੀਬੀਸੀ ਪੰਜਾਬੀ ਲਈ

ਕੱਟੜਪੰਥੀ ਸੰਗਠਨ ਅਲਕਾਇਦਾ ਦੇ ਇੱਕ ਜਿਹਾਦੀ ਸਮਰਥਕ ਨੇ ਓਸਾਮਾ ਬਿਨ ਲਾਦੇਨ ਦੇ 12 ਸਾਲ ਦੇ ਪੋਤੇ ਹਮਜ਼ਾ ਬਿਨ ਲਾਦੇਨ ਦੀ ਹੱਤਿਆ ਦੀ ਖ਼ਬਰ ਦਿੱਤੀ ਹੈ।

ਅਲਕਾਇਦਾ ਦੇ ਆਨਲਾਇਨ ਸਮਰਥਕਾਂ 'ਚ ਇਸ ਨਾਲ ਜੁੜੀ ਇੱਕ ਚਿੱਠੀ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨੂੰ ਓਸਾਮਾ ਬਿਨ ਲਾਦੇਨ ਦੇ ਪੋਤੇ ਹਮਜ਼ਾ ਬਿਨ ਲਾਦੇਨ ਵੱਲੋਂ ਲਿਖੀ ਦੱਸਿਆ ਜਾ ਰਿਹਾ ਹੈ।

ਇੱਕ ਹਾਈ ਪ੍ਰੋਫਾਇਲ ਆਨਲਾਇਨ ਜਿਹਾਦੀ ਅਲ-ਵਤੀਕ ਬਿਲਾਹ ਨੇ 31 ਦਸੰਬਰ ਨੂੰ ਮੈਸੇਜਿੰਗ ਐੱਪ ਟੇਲੀਗ੍ਰਾਮ 'ਤੇ ਓਸਮਾ ਬਿਨ ਲਾਦੇਨ ਦੇ ਪੋਤੇ ਦੀ ਮੌਤ ਦੀ ਖ਼ਬਰ ਦਿੱਤੀ ਸੀ।

ਇਸ ਤੋਂ ਬਾਅਦ ਹਾਈ ਪ੍ਰੋਫਾਇਲ ਅਲਕਾਇਦਾ ਇਨਸਾਇਡਰ ਸ਼ਾਇਬਤ-ਅਲ-ਹੁਕਮਾ ਸਣੇ ਕਈ ਹੋਰ ਪ੍ਰਮੁਖ ਅਲਕਾਇਦਾ ਸਮਰਥਕਾਂ ਨੇ ਵੀ ਟੇਲੀਗ੍ਰਾਮ 'ਤੇ ਖ਼ਬਰ ਸ਼ੇਅਰ ਕੀਤੀ ਹੈ।

ਅਲ-ਬਤੀਕ ਨੇ ਓਸਾਮਾ ਬਿਨ ਲਾਦੇਨ ਦੇ ਪੋਤੇ ਦੀ ਹੱਤਿਆ ਕਿਵੇਂ ਹੋਈ ਅਤੇ ਕਿੱਥੇ ਹੋਈ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ।

ਇੱਕ ਦੂਜੇ ਅਲਕਾਇਦਾ ਦੇ ਸਮਰਥਕ ਅਬੂ-ਖੱਲਾਦ ਅਲ-ਮੁਹਨਦੀਸ ਨੇ ਕਿਹਾ ਹੈ ਕਿ ਇਸ ਬੱਚੇ ਦੀ ਹੱਤਿਆ ਰਮਜ਼ਾਨ ਮਹੀਨੇ 'ਚ ਹੋਈ ਸੀ ਜੋ 26 ਮਈ ਤੋਂ ਲੈ ਕੇ 24 ਜੂਨ ਤੱਕ ਮਨਾਇਆ ਗਿਆ ਸੀ।

ਅਬੂ-ਖੱਲਾਦ ਅਲ-ਮੁਹਨਦੀਸ ਨੇ ਇਸ ਬੱਚੇ ਦੀ ਮਾਂ ਅਤੇ ਪਰਿਵਾਰ ਨੂੰ ਲਿਖੀ ਗਈ ਇੱਕ ਚਿੱਠੀ ਵੀ ਜਾਰੀ ਕੀਤੀ ਹੈ ਜਿਸ ਨੂੰ ਕਥਿਤ ਤੌਰ 'ਤੇ ਹਮਜ਼ਾ ਬਿਨ ਲਾਦੇਨ ਵੱਲੋਂ ਲਿਖਿਆ ਗਿਆ ਦੱਸਿਆ ਜਾ ਰਿਹਾ ਹੈ।

ਇਸ ਚਿੱਠੀ ਵਿੱਚ ਹਮਜ਼ਾ ਬਿਨ ਲਾਦੇਨ ਨੇ ਕਿਹਾ ਹੈ ਕਿ ਇਹ ਬੱਚਾ ਹਮੇਸ਼ਾ ਇੱਕ ਸ਼ਹੀਦ ਦੀ ਤਰ੍ਹਾਂ ਮਰਨਾ ਚਾਹੁੰਦਾ ਸੀ ਅਤੇ ਸਾਲ 2011 'ਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਕਾਫੀ ਦੁਖੀ ਸੀ।

ਹਮਜ਼ਾ ਬਿਨ ਲਾਦੇਨ ਨੇ ਕਥਿਤ ਤੌਰ 'ਤੇ ਆਪਣੇ ਭਤੀਜੇ ਨੂੰ ਆਪਣੀ, ਓਸਾਮਾ ਬਿਨ ਲਾਦੇਨ ਤੇ ਆਪਣੇ ਭਰਾਵਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਜਿਹਾਦ ਛੇੜਨ ਦੀ ਅਪੀਲ ਕੀਤੀ ਹੈ।

ਅਲ-ਕਾਇਦਾ ਲੰਬੇ ਸਮੇਂ ਤੋਂ ਇੱਕ ਆਨਲਾਇਨ ਜਿਹਾਦੀ ਹੈ ਅਤੇ ਅਲ-ਕਾਇਦਾ ਨਾਲ ਜੁੜੀਆਂ ਹੋਈਆਂ ਇਸ ਦੀਆਂ ਜਾਣਕਾਰੀਆਂ ਨੂੰ ਭਰੋਸੇਯੋਗ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)