You’re viewing a text-only version of this website that uses less data. View the main version of the website including all images and videos.
ਮੱਛੀ ਨੂੰ ਥੱਪੜ ਮਾਰਦਾ ਕੱਛੂਕੁੰਮਾ ਦੇਖਿਆ ਹੈ?
ਕਾਮੇਡੀ ਵਾਈਲਡਲਾਈਫ 2017 ਪ੍ਰਤੀਯੋਗਿਤਾ ਵਿੱਚ ਰੁੱਖ ਦੀ ਟਾਹਣੀ 'ਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਉੱਲੂ ਦੀ ਤਸਵੀਰ ਨੇ ਪਹਿਲਾ ਇਨਾਮ ਜਿੱਤਿਆ ਹੈ।
ਇਸ ਨੂੰ ਇਸ ਸਾਲ ਕੁਦਰਤ ਦੀ ਸਭ ਤੋਂ ਦਿਲਚਸਪ ਤਸਵੀਰ ਮੰਨਿਆ ਗਿਆ ਹੈ।
ਕਾਮੇਡੀ ਵਾਈਲਡ ਲਾਈਫ਼ 2017 ਪ੍ਰਤੀਯੋਗਿਤਾ ਤਿੰਨ ਸਾਲ ਤੋਂ ਚੱਲ ਰਹੀ ਹੈ। ਇਸਦਾ ਮਕਸਦ ਕੁਦਰਤ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਇਸ ਸਾਲ ਮੁਕਾਬਲੇ ਵਿੱਚ 3500 ਲੋਕਾਂ ਨੇ ਹਿੱਸਾ ਲਿਆ। ਇਸ ਵਿੱਚ ਸ਼ਾਮਲ ਹੋਈਆਂ ਕੁਝ ਮਜ਼ੇਦਾਰ ਤਸਵੀਰਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ।
ਇਸ ਪ੍ਰਤੀਯੋਗਿਤਾ ਨੂੰ ਜਿੱਤਿਆ ਰੁਖ ਦੀ ਟਾਹਣੀ ਤੋਂ ਫਿਸਲਦੇ ਅਤੇ ਵਾਪਸ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਉੱਲੂ ਦੀ ਇਸ ਤਸਵੀਰ ਨੇ, ਜਿਸਨੂੰ ਟਿਬੋਰ ਕਰਜ਼ ਨੇ ਹੰਗਰੀ ਵਿੱਚ ਲਿਆ ਸੀ।
'ਆਨ ਦਾ ਲੈਂਡ' ਵਰਗ ਦਾ ਇਨਾਮ ਮਿਲਿਆ ਐਂਡਰੀਆ ਜਾਮਪੱਟੀ ਦੀ ਇਸ ਤਸਵੀਰ ਨੂੰ ਜਿਸ ਵਿੱਚ ਇੱਕ ਡੋਰਮਾਊਸ ਮੁਸਕੁਰਾ ਰਿਹਾ ਹੈ।
ਇਹ ਕੱਛੂ ਕੁੰਮਾ ਇੰਨੀ ਜਲਦੀ ਵਿੱਚ ਹੈ ਕਿ ਆਪਣੇ ਤੋਂ ਵੱਡੀ ਮਛਲੀ ਨੂੰ ਧੱਕਾ ਦੇ ਕੇ ਅੱਗੇ ਵੱਧਣ ਵਿੱਚ ਵੀ ਉਸ ਨੂੰ ਘਬਰਾਹਟ ਨਹੀਂ ਹੋਈ। ਟ੍ਰੌਏ ਮੈਨ ਦੀ ਇਹ ਤਸਵੀਰ ਅੰਡਰ ਦ ਸੀ ਵਰਗ ਵਿੱਚ ਚੁਣੀ ਗਈ ਹੈ।
'ਅਪ ਇਨ ਦਾ ਏਅਰ' ਵਰਗ ਵਿੱਚ ਜਾਨ ਥਰੇਲਫੌਲ ਦੀ ਇਹ ਤਸਵੀਰ ਜੇਤੂ ਐਲਾਨੀ ਗਈ ਹੈ। ਇਸ ਵਿੱਚ ਚਿੜੀ ਦੀ ਪੂੰਛ ਨਾਲ ਜੋ ਭਾਫ਼ ਨਿਕਲਦੀ ਨਜ਼ਰ ਆ ਰਹੀ ਹੈ ਉਹ ਅਸਲ ਵਿੱਚ ਪਿੱਛੇ ਉੱਡਦੇ ਹਵਾਈ ਜਹਾਜ਼ ਕਰਕੇ ਹੈ।
ਸਭ ਤੋਂ ਵੱਧ ਸਿਫ਼ਤ ਪਾਉਣ ਵਾਲੀਆਂ ਤਸਵੀਰਾਂ ਵਿੱਚ ਸ਼ਾਮਲ ਇਸ ਤਸਵੀਰ ਵਿੱਚ ਪੋਲਰ ਬੀਅਰ ਦਾ ਬੱਚਾ ਉਸਦੀ ਪਿੱਠ 'ਤੇ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਸਵੀਰ ਨੂੰ ਡੇਜ਼ੀ ਗਿਲਾਰਡਿਨੀ ਵਿੱਚ ਕਨਾਡਾ ਵਿੱਚ ਲਿਆ ਗਿਆ।
ਪੇਨੀ ਪਾਮਰ ਨੇ ਇਹ ਤਸਵੀਰ ਉਸ ਵੇਲੇ ਖਿੱਚੀ ਜਦੋਂ ਊਦਬਿਲਾਵ ਅੰਗੜਾਈ ਲੈ ਰਿਹਾ ਸੀ। ਇਸ ਤਸਵੀਰ ਕੈਲੀਫੋਰਨੀਆ ਵਿੱਚ ਲਈ ਗਈ ਸੀ।
ਇਸ ਸਾਰੇ ਪੈਂਗਵਿਨ ਚਰਚ ਜਾਣ ਲਈ ਤਿਆਰ ਹਨ। ਕਾਰਲ ਹੈਨਰੀ ਨੇ ਇਹ ਤਸਵੀਰ ਦੱਖਣ ਅਟਲਾਂਟਿਕ ਦੀਪ 'ਤੇ ਲਈ ਸੀ।
ਓਲੀਵਿਅਰ ਕੋਲ ਦੀ ਬੈਲਜਿਅਮ ਵਿੱਚ ਲਈ ਗਈ ਇਸ ਤਸਵੀਰ ਵਿੱਚ ਖਰਗੋਸ਼ ਦੇ ਮੂੰਹ ਵਿੱਚ ਘਾਹ ਭਰਿਆ ਹੋਇਆ ਹੈ।
ਇੰਝ ਲੱਗ ਰਿਹਾ ਹੈ ਕਿ ਦੋ ਬਾਂਦਰ ਮੋਟਰ ਸਾਈਕਲ 'ਤੇ ਕਿਸੇ ਰੋਡ ਟ੍ਰਿਪ 'ਤੇ ਨਿਕਲਣ ਵਾਲੇ ਹਨ। ਪਿੱਛੇ ਬੈਠੇ ਬਾਂਦਰ ਦੀ ਖੁਸ਼ੀ ਤਾਂ ਦੇਖਦੇ ਹੀ ਬਣਦੀ ਹੈ। ਕੈਟੀ ਲਾਵੇਕ ਫੋਸਟਰ ਨੇ ਇਹ ਤਸਵੀਰ ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਤੇ ਲਈ।
ਅਜਿਹਾ ਇਸ ਸੀਲ ਨੇ ਕੀ ਕਹਿ ਦਿੱਤਾ ਕਿ ਦੂਜਾ ਸੀਲ ਹੈਰਾਨ ਹੋ ਗਿਆ? ਜਾਰਜ ਕੈਥਾਕਾਰਟ ਦੀ ਇਸ ਤਸਵੀਰ ਨੂੰ ਬਹੁਤ ਸਿਫ਼ਤ ਮਿਲੀ। ਇਸ ਨੂੰ ਕੈਲੀਫੋਰਨੀਆ ਦੇ ਸੈਨ ਸਿਮੋਨ ਵੱਚ ਖਿਚਿਆ ਗਿਆ।
ਇਸ ਲੂੰਬੜੀ ਨੇ ਗੋਲਫ ਕੋਰਸ ਦੇ ਹੋਲ ਨੂੰ ਹੀ ਪਖਾਣਾ ਬਣਾਇਆ। ਡਗਲਸ ਕ੍ਰੋਫਟ ਦੀ ਇਹ ਤਸਵੀਰ ਅਮਰੀਕਾ ਦੇ ਸੈਨ ਓਜ਼ੇ ਵਿੱਚ ਲਈ ਗਈ ਹੈ।
ਦੋ ਮਡਸਕਿਪਰਸ ਦੀ ਇਹ ਤਸਵੀਰ ਡੈਨੀਅਲ ਟ੍ਰਿਮ ਨੇ ਥਾਈਲੈਂਡ ਵਿੱਚ ਲਈ ਸੀ। ਅਜਿਹਾ ਲੱਗ ਰਿਹਾ ਹੈ ਮੰਨੋ ਇਹ ਦੋਵੇਂ ਕੋਈ ਗੀਤ ਗਾ ਰਹੇ ਹੋਣ।