ਐਪਲ ਨੇ ਸੀਈਓ ਨੂੰ ਨਿੱਜੀ ਜੈਟ ਰਾਹੀਂ ਸਫ਼ਰ ਦੇ ਹੁਕਮ

ਐਪਲ ਨੇ ਆਪਣੇ ਚੀਫ਼ ਐਗਜ਼ਿਕਿਊਟਿਵ ਟਿਮ ਕੁਕ ਨੂੰ ਸੁਰਖਿਆ ਕਾਰਨਾਂ ਕਰਕੇ ਨਿੱਜੀ ਤੇ ਵਪਾਰਕ ਕਾਰਜਾਂ ਲਈ ਸਿਰਫ਼ ਨਿੱਜੀ ਜਹਾਜ ਦੀ ਵਰਤੋਂ ਕਰਨ ਨੂੰ ਕਿਹਾ ਹੈ।

ਅਮਰੀਕਾ ਮਾਰਕਿਟ ਰੈਗੂਲੇਟਰ ਨੂੰ ਪੇਸ਼ ਕਾਗਜ਼ਾਂ ਵਿੱਚ ਕੰਪਨੀ ਨੇ ਕਿਹਾ ਹੈ ਕਿ ਇਹ ਕਦਮ ਸੁਰੱਖਿਆ ਤੇ ਕਾਰਜ ਕੁਸ਼ਲਤਾ ਲਈ ਚੁੱਕਿਆ ਗਿਆ ਹੈ।

ਐਪਲ ਦੇ ਸੀਓ ਦੇ ਠਾਠ

ਐਪਲ ਨੇ ਦੱਸਿਆ ਹੈ ਕਿ ਕੁਕ ਦੀ ਆਵਾ ਜਾਵੀ ਦੇ ਖਰਚੇ 2017 ਵਿੱਚ 93,109 ਡਾਲਰ ਸਨ।

ਉਨ੍ਹਾਂ ਦੀ ਸੁਰਖਿਆ ਉੱਪਰ ਕੋਈ 2,24,216 ਡਾਲਰ ਖਰਚ ਆਇਆ ਸੀ।

2017 ਵਿੱਚ ਕੁਕ ਦੀ ਤਨਖਾਹ 30 ਲੱਖ ਡਾਲਰ ਤੋਂ ਕੁੱਝ ਵੱਧ ਸੀ। ਇਸਦੇ ਇਲਾਵਾ 90.3 ਲੱਖ ਡਾਲਰ ਬੋਨਸ ਤੇ ਦਿੱਤੇ ਟਾਰਗੇਟ ਹਾਸਲ ਕਰਨ ਬਦਲੇ ਵਾਅਦੇ ਮੁਤਾਬਕ 8.9 ਕਰੋੜ ਡਾਲਰ ਦੇ ਸ਼ੇਅਰ ਵੀ ਮਿਲੇ।

ਨਵੰਬਰ ਵਿੱਚ ਕੰਪਨੀ ਆਪਣੀ ਬਾਜਾਰੀ ਪੂੰਜੀ 86800 ਕਰੋੜ ਡਾਲਰ ਤੱਕ ਵੱਧ ਜਾਣ ਸਦਕਾ ਹਿੱਸੇ ਦਾਰਾਂ ਦੀ ਪੂੰਜੀ ਨਾਲ ਵਪਾਰ ਕਰਨ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਸੀ।

ਕੀ ਕੰਪਨੀ ਆਪਣੇ ਫ਼ੋਨ ਸੁਸਤ ਕਰਦੀ ਹੈ ?

ਐਪਲ ਨੇ ਆਪਣੇ ਫ਼ੋਨਾਂ ਦੇ ਸੁਸਤ ਹੋ ਜਾਣ ਨੂੰ ਲੈ ਕੇ ਹੋਈ ਆਲੋਚਨਾ ਮਗਰੋਂ ਆਪਣੇ ਗਾਹਕਾਂ ਤੋਂ ਮੁਆਫ਼ੀ ਮੰਗੀ ਹੈ।

ਇਸ ਤੋਂ ਪਹਿਲਾਂ ਕੰਪਨੀ ਨੇ ਮੰਨਿਆ ਸੀ ਕਿ ਉਹ ਪੁਰਾਣੇ ਫ਼ੋਨਾਂ ਵਿੱਚ ਬੈਟਰੀ ਕਮਜ਼ੋਰ ਹੋ ਜਾਣ ਕਰਕੇ ਫ਼ਨ ਨੂੰ ਸੁਸਤ ਕਰ ਦਿੰਦੀ ਹੈ ਤਾਂ ਕਿ ਡਿਵਾਈਸ ਦੀ ਉਮਰ ਵਧਾਈ ਜਾ ਸਕੇ।

ਗਾਹਕਾਂ ਦਾ ਕਾਫ਼ੀ ਦੇਰ ਤੋਂ ਕਹਿਣਾ ਸੀ ਕਿ ਕੰਪਨੀ ਨਵੇਂ ਫ਼ੋਨ ਵੇਚਣ ਲਈ ਪੁਰਾਣਿਆਂ ਨੂੰ ਸੁਸਤ ਕਰ ਦਿੰਦੀ ਹੈ।

ਇਸ ਦੀ ਵਜ੍ਹਾ ਇਹ ਦੱਸੀ ਗਈ ਸੀ ਕਿ ਪੁਰਾਣੀਆਂ ਲੀਥੀਅਮ ਬੈਟਰੀਆਂ ਕਈ ਕਾਰਨਾਂ ਕਰਕੇ ਮੋਬਾਈਲ ਦੀ ਕਰੰਟ ਦੀ ਮੰਗ ਪੂਰੀ ਕਰਨ ਦੇ ਅਯੋਗ ਹੋ ਜਾਂਦੀਆਂ ਹਨ। ਜਿਸ ਕਰਕੇ ਫ਼ੌਨ ਅਚਾਨਕ ਬੰਦ ਹੋਣ ਲਗਦਾ ਹੈ ਤਾਂ ਕਿ ਇਸ ਦੇ ਅੰਦਰੂਨੀ ਸਰਕਟਾਂ ਨੂੰ ਬਚਾਇਆ ਜਾ ਸਕੇ।

'ਐਪਲ ਲਈ ਗਾਹਕਾਂ ਦਾ ਭਰੋਸਾ ਹੀ ਸਭ ਕੁੱਝ ਹੈ'

ਕੰਪਨੀ ਪੁਰਾਣੇ ਮਾਡਲਾਂ ਦੀਆਂ ਬੈਟਰੀਆਂ ਸਸਤੇ ਮੁੱਲ ਤੇ ਬਦਲੇਗੀ ਅਤੇ ਬੈਟਰੀ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਰੱਖਣ ਲਈ ਸਾਫ਼ਟਵੇਅਰ ਵੀ ਜਾਰੀ ਕਰੇਗੀ । ਕੰਪਨੀ ਨੇ ਆਪਣੀ ਵੈਬਸਾਈਟ ਤੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਨਾ ਤਾਂ ਕਦੇ ਆਪਣੇ ਗਾਹਕਾਂ ਨੂੰ ਨਵੇਂ ਫ਼ੌਨ ਖਰੀਦਣ ਲਈ ਪ੍ਰੇਰਿਤ ਕਰਨ ਵਾਸਤੇ ਫ਼ੌਨ ਸੁਸਤ ਕੀਤੇ ਹਨ ਤੇ ਨਾ ਕਰਾਂਗੇ।

ਅੱਗੇ ਕਿਹਾ ਗਿਆ ਹੈ ਕਿ ਐਪਲ ਲਈ ਗਾਹਕਾਂ ਦਾ ਭਰੋਸਾ ਹੀ ਸਭ ਕੁੱਝ ਹੈ। ਅਸੀਂ ਇਹ ਬਣਾਉਣ ਤੇ ਕਇਮ ਰੱਖਣ ਲਈ ਕੰਮ ਕਰਦੇ ਰਹਾਂਗੇ।

ਅਮਰੀਕਾ ਵਿੱਚ ਕੰਪਨੀ ਖਿਲਾਫ਼ ਇਸ ਬਾਰੇ ਅੱਠ ਵੱਖ-ਵੱਖ ਮਾਮਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਫਰਾਂਸ ਤੇ ਇਜ਼ਰਾਈਲ ਵਿੱਚ ਵੀ ਕੰਪਨੀ ਖਿਲਫ ਕਨੂੰਨੀ ਕਾਰਵਾਈ ਚੱਲ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)