'ਇੰਦਰਾ ਨਾਲ ਰਿਸ਼ਤੇ ਬਾਰੇ ਕੁਝ ਨੇ ਸ਼ੇਖੀਆਂ ਮਾਰੀਆਂ'

ਤਸਵੀਰ ਸਰੋਤ, Getty Images
ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਫਿਰੋਜ਼ ਗਾਂਧੀ ਵਿਚਾਲੇ ਰਿਸ਼ਤਾ ਬੇਹੱਦ ਸੰਵੇਦਨਸ਼ੀਲ ਸੀ। ਉਨ੍ਹਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ਜਦੋਂ ਵੀ ਉਨ੍ਹਾਂ ਨੂੰ ਫਿਰੋਜ਼ ਦੀ ਲੋੜ ਹੁੰਦੀ ਉਹ ਉਥੇ ਮੌਜੂਦ ਹੁੰਦੇ ਸਨ।
ਉਦੋਂ ਤੱਕ ਸਭ ਠੀਕ ਸੀ ਜਦੋਂ ਤੱਕ ਇੰਦਰਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਆਪਣੇ ਘਰ ਲਖਨਊ ਤੋਂ ਆਪਣੇ ਪਿਤਾ ਦੇ ਘਰ 'ਅਨੰਦ ਭਵਨ' ਚਲੀ ਗਈ।
ਇਹ ਸ਼ਾਇਦ ਇਤਫ਼ਾਕ ਨਹੀਂ ਸੀ ਕਿ 1955 ਵਿਚ ਫਿਰੋਜ਼ ਨੇ ਕਾਂਗਰਸ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ ਵਿਰੁੱਧ ਆਪਣਾ ਯੁੱਧ ਸ਼ੁਰੂ ਕੀਤਾ, ਉਸੇ ਸਾਲ ਹੀ ਇੰਦਰਾ ਗਾਂਧੀ ਕਾਂਗਰਸ ਦੀ ਮੈਂਬਰ ਬਣ ਗਏ ਸਨ।
ਉਨ੍ਹਾਂ ਦਿਨਾਂ 'ਚ ਸੰਸਦ 'ਚ ਕਾਂਗਰਸ ਦਾ ਪੂਰੀ ਤਰ੍ਹਾਂ ਅਧਿਕਾਰ ਕਾਇਮ ਸੀ। ਵਿਰੋਧੀ ਨਾ ਸਿਰਫ਼ ਛੋਟੇ ਸਨ ਬਲਕਿ ਕਮਜ਼ੋਰ ਵੀ ਸਨ।
ਇੰਦਰਾ ਨੂੰ ਫਾਸੀਵਾਦੀ ਕਿਹਾ
ਉਸ ਤੋਂ ਬਾਅਦ ਇੱਕ ਲੋਕਤਾਂਤਰਿਕ ਸਫ਼ਾਈ ਮੁਹਿੰਮ ਹੋਂਦ 'ਚ ਆਈ ਅਤੇ ਸੱਤਾਧਾਰੀ ਪਾਰਟੀ ਦਾ ਇੱਕ ਛੋਟਾ ਜਿਹਾ ਨੁਮਾਇੰਦਾ ਫਿਰੋਜ਼ ਵਿਰੋਧੀ ਧਿਰ ਦਾ ਗ਼ੈਰ ਅਧਿਕਾਰਕ ਨੇਤਾ ਬਣ ਗਿਆ ਅਤੇ ਕੌਮ ਦਾ ਮੁਖ਼ਬਰ ਬਣ ਗਿਆ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਸਪੱਸ਼ਟ ਖੁਲਾਸੇ ਦੇ ਸਿੱਟੇ ਵਜੋਂ ਲੋਕਾਂ ਨੂੰ ਜੇਲ੍ਹ ਜਾਣਾ ਪਿਆ ਸੀ, ਬੀਮਾ ਉਦਯੋਗ ਦਾ ਰਾਸ਼ਟਰੀਕਰਨ ਹੋਇਆ ਅਤੇ ਵਿੱਤ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਨਹਿਰੂ, ਉਨ੍ਹਾਂ ਦਾ ਸਹੁਰਾ ਖੁਸ਼ ਨਹੀਂ ਸੀ ਅਤੇ ਇੰਦਰਾ ਗਾਂਧੀ ਨੇ ਵੀ ਸੰਸਦ ਵਿੱਚ ਮਹੱਤਵਪੂਰਨ ਕੰਮ ਲਈ ਫਿਰੋਜ਼ ਦੀ ਸ਼ਲਾਘਾ ਨਹੀਂ ਕੀਤੀ।
ਫਿਰੋਜ਼ ਉਹ ਪਹਿਲਾ ਸ਼ਖਸ ਸੀ ਜਿਸ ਨੇ ਆਪਣੀ ਪਤਨੀ ਦੇ ਦਬਦਬੇ ਵਾਲੇ ਰਵੱਈਏ ਨੂੰ ਪਛਾਣਿਆ।
ਜਦੋਂ ਉਹ 1959 'ਚ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਵੇਖਿਆ ਕਿ ਕੇਰਲਾ 'ਚ ਦੁਨੀਆਂ ਦੀ ਪਹਿਲੀ ਚੁਣੀ ਹੋਈ ਕਮਿਊਨਿਸਟ ਸਰਕਾਰ ਦੀ ਥਾਂ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਹੈ।
ਫਿਰੋਜ਼ ਨੇ ਅਨੰਦ ਭਵਨ ਵਿੱਚ ਨਾਸ਼ਤੇ ਦੌਰਾਨ ਆਪਣੀ ਪਤਨੀ ਨੂੰ ਨਹਿਰੂ ਦੇ ਸਾਹਮਣੇ ਫਾਸੀਵਾਦੀ ਕਹਿ ਦਿੱਤਾ।

ਤਸਵੀਰ ਸਰੋਤ, Getty Images
ਭਾਸ਼ਣਾਂ ਦੀ ਅਜ਼ਾਦੀ
ਇੱਕ ਭਾਸ਼ਣ ਵਿੱਚ ਉਨ੍ਹਾਂ ਨੇ ਐਮਰਜੈਂਸੀ ਦੀ ਥੌੜ੍ਹਾ ਜਿਹੀ ਭਵਿੱਖਬਾਣੀ ਕੀਤੀ। ਫਿਰੋਜ਼ ਗਾਂਧੀ ਵੀ ਭਾਸ਼ਣਾਂ ਦੀ ਅਜ਼ਾਦੀ ਲਈ ਇੱਕ ਸੈਨਿਕ ਸਨ।
ਸੰਸਦ ਵਿੱਚ ਕੁਝ ਵੀ ਕਿਹਾ ਜਾ ਸਕਦਾ ਹੈ, ਪਰ ਜੇ ਇਕ ਪੱਤਰਕਾਰ ਰਿਪੋਰਟ ਕਰੇ ਕਿ ਕੀ ਕਿਹਾ ਗਿਆ ਸੀ, ਤਾਂ ਉਸ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਇਸ ਰੁਕਾਵਟ ਨੂੰ ਦੂਰ ਕਰਨ ਲਈ ਫਿਰੋਜ਼ ਨੇ ਇਕ ਪ੍ਰਾਈਵੇਟ ਬਿੱਲ ਪੇਸ਼ ਕੀਤਾ। ਇਹ ਇੱਕ ਕਨੂੰਨ ਬਣ ਗਿਆ ਅਤੇ ਇਸ ਨੂੰ ਲੋਕਤੰਤਰ ਵਿੱਚ ਫਿਰੋਜ਼ ਗਾਂਧੀ ਪ੍ਰੈੱਸ ਲਾਅ ਕਿਹਾ ਗਿਆ।
ਇਸ ਕਾਨੂੰਨ ਦਾ ਇਕ ਨਾਟਕੀ ਇਤਿਹਾਸ ਹੈ। ਜਦੋਂ ਫਿਰੋਜ਼ ਦੀ ਮੌਤ ਤੋਂ 15 ਸਾਲ ਬਾਅਦ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਤਾਂ ਉਸ ਨੇ ਆਪਣੇ ਮਰਹੂਮ ਪਤੀ ਦੇ ਪ੍ਰੈੱਸ ਕਨੂੰਨ ਨੂੰ ਦਰਕਿਨਾਰ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਇਹ ਜਨਤਾ ਸਰਕਾਰ ਵੱਲੋਂ ਬਹਾਲ ਕੀਤਾ ਗਿਆ ਸੀ ਅਤੇ ਅੱਜ ਅਸੀਂ ਦੋ ਟੀਵੀ ਚੈਨਲਾਂ ਰਾਹੀਂ ਭਾਰਤੀ ਸੰਸਦ ਵਿੱਚ ਕਾਰਵਾਈ ਦੀ ਪਾਲਣਾ ਕਰ ਸਕਦੇ ਹਾਂ।
ਇਸ ਨਾਲ ਲੱਗਦਾ ਹੈ ਕਿ ਫਿਰੋਜ਼ ਦੀ ਵਿਰਾਸਤ ਸਦੀਵਤਾ ਤੱਕ ਪਹੁੰਚ ਗਈ ਹੈ।
ਦੋਵਾਂ ਵਿੱਚ ਅਕਸਰ ਹੁੰਦੀ ਸੀ ਬਹਿਸ
ਫ਼ਿਰੋਜ਼ ਅਤੇ ਇੰਦਰਾ ਹਰ ਗੱਲ 'ਤੇ ਬਹਿਸ ਕਰਦੇ ਸਨ। ਜਦੋਂ ਬੱਚਿਆਂ ਦੇ ਵਿਕਾਸ ਦੀ ਗੱਲ ਆਈ ਤਾਂ ਉਨ੍ਹਾਂ ਦੇ ਖ਼ਿਆਲ ਵੱਖੋ ਵੱਖਰੇ ਸਨ।
ਇੰਦਰਾ ਗਾਂਧੀ ਦੀ ਦੋਸਤ ਮੇਰੀ ਸ਼ੈਲਵਾਂਕਰ ਨੇ ਕਿਹਾ, "ਕਈ ਸਾਲਾ ਤੱਕ ਮੈਂ ਤੇ ਇੰਦਰਾ ਬਹਿਸ ਕਰਦੀਆਂ ਸੀ ਅਤੇ ਦੋਸਤੀ ਦੇ ਹਰ ਪੱਧਰ 'ਤੇ ਬਹਿਸਬਾਜ਼ੀ ਹੋ ਜਾਂਦੀ ਸੀ।
ਮੈਂ ਸੋਚਦੀ ਸੀ ਕਿ ਲੋਕਾਂ ਨੂੰ ਉਹੋ ਜਿਹੇ ਹੋਣਾ ਚਾਹੀਦਾ ਹੈ, ਜਿਹੋ ਜਿਹੇ ਉਹ ਹਨ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਰਹਿਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਪਰ ਉਹ ਮਦਰ ਇੰਡੀਆ ਦੇ ਸਿਧਾਂਤ 'ਚ ਫੱਸ ਕੇ ਰਹਿ ਗਈ। ਉਹ ਸਾਰੀ ਤਾਕਤ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੀ ਸੀ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੱਸਿਆ, "ਉਹ ਸੰਘੀ ਭਾਰਤ ਦੇ ਵਿਰੁੱਧ ਸੀ। ਉਸ ਮੁਤਾਬਕ ਭਾਰਤ ਸੰਘੀ ਰਾਜ ਬਣਨ ਲਈ ਜ਼ਿਆਦਾ ਵਿਕਸਿਤ ਨਹੀਂ ਸੀ।
ਫਿਰੋਜ਼ ਦੀ ਇੱਕ ਵੱਖਰੀ ਅਪੀਲ ਸੀ। ਮੈਂ 1950 ਦੇ ਦਹਾਕੇ ਵਿੱਚ ਫਿਰੋਜ਼ ਨੂੰ ਨਵੀਂ ਦਿੱਲੀ 'ਚ ਦੋ ਜਾਂ ਤਿੰਨ ਵਾਰ ਮਿਲੀ ਸੀ।
ਮੈਂ ਉਸ ਦੇ ਜ਼ਿਆਦਾ ਨੇੜੇ ਨਹੀਂ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇੰਦਰਾ ਨਹੀਂ ਚਾਹੁੰਦੀ ਸੀ।
ਪਰ ਇੰਦਰਾ ਨਾਲ ਮੇਰੇ ਵਿਚਾਰ-ਵਟਾਂਦਰੇ ਤੋਂ ਮੈਂ ਸਮਝ ਗਈ ਫਿਰੋਜ਼ ਸੰਘੀ ਭਾਰਤ ਲਈ ਸੀ ਅਤੇ ਕੇਂਦਰਿਤ ਭਾਰਤ ਦੇ ਵਿਰੁੱਧ ਸੀ, ਜੋ ਇੰਦਰਾ ਚਾਹੁੰਦੀ ਸੀ।"
ਇੰਦਰਾ ਨੇ ਨਹਿਰੂ ਨੂੰ ਕੀਤੀ ਜਦੋਂ ਫਿਰੋਜ਼ ਦੀ ਸ਼ਲਾਘਾ
ਇਹ ਸਪੱਸ਼ਟ ਹੈ ਕਿ ਇੰਦਰਾ ਗਾਂਧੀ ਫਿਰੋਜ਼ ਦੀ ਜ਼ਮਹੂਰੀ ਵਿਰਾਸਤ ਨੂੰ ਖ਼ਤਮ ਕਰਨ ਵਿਚ ਸਫ਼ਲ ਰਹੀ।
ਇੱਥੇ ਘੱਟੋ ਘੱਟ ਇੱਕ ਮਹੱਤਵਪੂਰਨ ਚੀਜ਼ ਸੀ ਕਿ ਜਿੱਥੇ ਉਹ ਇਕਮਤ ਸਨ। ਉਨ੍ਹਾਂ ਦਾ ਕੁਦਰਤ ਅਤੇ ਬਾਗ਼ਬਾਨੀ ਨਾਲ ਪਿਆਰ ਸੀ।

ਤਸਵੀਰ ਸਰੋਤ, Getty Images
22 ਨਵੰਬਰ, 1943 'ਚ ਇੰਦਰਾ ਨੇ ਅਨੰਦ ਭਵਨ ਤੋਂ ਆਪਣੇ ਪਿਤਾ ਅਹਿਮਦਨਗਰ ਕਿਲਾ ਜੇਲ੍ਹ 'ਚ ਭੇਜੀ ਇੱਕ ਚਿੱਠੀ 'ਚ ਫਿਰੋਜ਼ ਦੇ ਬਗ਼ੀਚੇ ਪ੍ਰਤੀ ਪਿਆਰ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਲਿਖਿਆ, "ਮੈਂ ਹੁਣੇ ਬਗ਼ੀਚੇ 'ਚੋਂ ਆਈ ਹਾਂ। ਕੁਝ ਮਹੀਨੇ ਪਹਿਲਾਂ ਇੱਥੇ ਜੰਗਲੀ ਘਾਹ ਉੱਘੀ ਹੋਈ ਸੀ ਤੇ ਹੁਣ ਵਾੜ ਨੂੰ ਅਕਾਰ ਦਿੱਤੇ ਹੋਏ ਹਨ। ਲੌਨ ਕਟਾਈ ਕੀਤੀ ਹੋਈ ਹੈ, ਬਗ਼ੀਚੀ ਫੁੱਲਾਂ ਦੇ ਨਿੱਕੇ ਜਿਹੇ ਪੇੜ-ਪੌਦਿਆਂ ਨਾਲ ਰੰਗੀ ਹੋਈ। ਇਹ ਸਭ ਫਿਰੋਜ਼ ਕਰਕੇ ਹੈ। ਜੇਕਰ ਉਹ ਬਗ਼ੀਚੇ ਨੂੰ ਆਪਣੀ ਦੇਖ਼ਰੇਖ਼ 'ਚ ਨਾ ਲੈਂਦਾ ਤਾਂ ਮੈਂ ਨਹੀਂ ਜਾਣਦੀ ਕਿ ਮੈਨੂੰ ਕੀ ਕਰਨਾ ਚਾਹੀਦਾ ਸੀ।"

ਤਸਵੀਰ ਸਰੋਤ, Getty Images
ਫਿਰੋਜ਼ ਦੀ ਬੇਵਫ਼ਾਈ ਦੀਆਂ ਅਫ਼ਵਾਹਾਂ ਉੱਡੀਆਂ ਅਤੇ ਕੁਝ ਪੁਰਸ਼ਾਂ ਨੇ ਇੰਦਰਾਂ ਨਾਲ ਰਿਸ਼ਤੇ ਬਾਰੇ ਸ਼ੇਖ਼ੀਆਂ ਮਾਰੀਆਂ।
ਭਾਰਤ ਦੇ ਵਿਕਾਸ ਲਈ ਫਿਰੋਜ਼ ਅਤੇ ਇੰਦਰਾ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਭ ਗੱਲਾਂ ਬੇਤੁਕੀਆਂ ਲੱਗਦੀਆਂ ਹਨ।
ਉਤਾਰ-ਚੜਾਅ 'ਚ ਉਲਝੇ ਹੋਏ ਸਨ
ਉਹ ਪੂਰੀ ਤਰ੍ਹਾਂ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਉਤਾਰ-ਚੜਾਅ 'ਚ ਉਲਝੇ ਹੋਏ ਸਨ।

ਤਸਵੀਰ ਸਰੋਤ, Getty Images
ਅਜਿਹਾ ਲਗਦਾ ਹੈ ਕਿ ਫਿਰੋਜ਼ ਦੀ ਕੇਰਲਾ ਬਾਰੇ ਪ੍ਰਤਿਕ੍ਰਿਆ ਇੰਦਰਾ ਦੀਆਂ ਅੱਖਾਂ ਖੋਲਣ ਦੇ ਬਰਾਬਰ ਸੀ।
ਉਸ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਾਂਗਰਸ ਦੀ ਪ੍ਰਧਾਨਗੀ ਛੱਡ ਦਿੱਤੀ।
ਇਸ ਤੋਂ ਬਾਅਦ ਫਿਰੋਜ਼, ਇੰਦਰਾ ਅਤੇ ਉਨ੍ਹਾਂ ਦੇ ਬੱਚੇ ਇੱਕ ਮਹੀਨੇ ਲਈ ਕਸ਼ਮੀਰ ਛੁੱਟੀਆਂ ਮਨਾਉਣ ਗਏ।
ਰਾਜੀਵ ਗਾਂਧੀ ਮੁਤਾਬਕ ਉਨ੍ਹਾਂ ਦੇ ਮਾਪਿਆਂ ਵਿੱਚ ਜੋ ਵੀ ਪਰੇਸ਼ਾਨੀਆਂ ਰਹੀਆਂ ਸਨ, ਉਸ ਵੇਲੇ ਉਹ ਭੁੱਲ ਗਏ ਸਨ। ਇਸ ਤੋਂ ਬਾਅਦ ਛੇਤੀ ਹੀ ਫਿਰੋਜ਼ ਦਾ ਦਿਲ ਫੇਲ੍ਹ ਹੋਣ ਕਾਰਨ ਮੌਤ ਹੋ ਗਈ।












