ਸਪੇਨ ਵਿੱਚ ਰਾਏਸ਼ੁਮਾਰੀ ਕਰਨ 'ਤੇ ਫੈਸਲਾ ਜਲਦੀ ਹੀ

ਸਪੇਨ ਆਪਣੇ ਸੰਵਿਧਾਨ ਵਿੱਚ ਕੁਝ ਬਦਲਾਅ ਕਰਨ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਅਜ਼ਾਦੀ ਲਈ ਖੇਤਰੀ ਰਾਏਸ਼ੁਮਾਰੀ ਕੀਤੀ ਜਾ ਸਕੇ। ਇਹ ਦਾਅਵਾ ਸਪੇਨ ਦੇ ਵਿਦੇਸ਼ ਮੰਤਰੀ ਨੇ ਕੀਤਾ ਹੈ।
ਅਲਫੰਸੋ ਡਸਟਿਸ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਮੁੱਦੇ ਉੱਤੇ ਦੇਸ ਭਰ 'ਚ ਵੋਟਿੰਗ ਜ਼ਰੀਏ ਰਾਏ ਲਈ ਜਾਵੇਗੀ।
ਇਹ ਫੈਸਲਾ ਕੈਟੇਲੋਨੀਆ ਵਿੱਚ ਇੱਕਪਾਸੜ ਅਜ਼ਾਦੀ ਦਾ ਐਲਾਨ ਖੇਤਰੀ ਸਰਕਾਰ ਦੁਆਰਾ ਰੱਦ ਹੋਣ ਤੋਂ ਬਾਅਦ ਲਿਆ ਗਿਆ ਹੈ।
ਕੈਟੇਲੋਨੀਆ ਦੇ ਸਾਬਕਾ ਆਗੂਆਂ ਦੀ ਨਜ਼ਰਬੰਦੀ ਤੋਂ ਬਾਅਦ ਮੁਜ਼ਾਹਰੇ ਹੋਏ।
ਇਸ ਵਿਚਾਲੇ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਕਿਹਾ ਕਿ ਅਜ਼ਾਦੀ ਦਾ ਐਲਾਨ 'ਗੈਰ-ਸੰਵਿਧਾਨਕ ਤੇ ਬੇਅਸਰ' ਸੀ।
ਵਿਦੇਸ਼ ਮੰਤਰੀ ਨੇ ਕੀ ਕਿਹਾ?
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਅਲਫੰਸੋ ਡਸਟਿਸ ਨੇ ਕਿਹਾ, "ਅਸੀਂ ਸੰਸਦ ਵਿੱਚ ਇਕ ਕਮੇਟੀ ਬਣਾ ਲਈ ਹੈ ਜੋ ਦੇਖੇਗੀ ਕਿ ਸੰਵਿਧਾਨ ਵਿੱਚ ਸੋਧ ਕਿਵੇਂ ਸੰਭਵ ਹੈ ਤਾਕਿ ਕੈਟਲੈਨ ਦੇ ਲੋਕਾਂ ਦੀਆਂ ਇਛਾਵਾਂ ਦਾ ਵੀ ਧਿਆਨ ਰੱਖਿਆ ਜਾਵੇ।"
"ਅਸੀਂ ਮੰਨਦੇ ਹਾਂ ਕਿ ਜੋ ਸਿਆਸੀ ਹਾਲਾਤ ਬਣੇ ਹੋਏ ਹਨ ਉਨ੍ਹਾਂ 'ਤੇ ਨਜ਼ਰਸਾਨੀ ਜ਼ਰੂਰੀ ਹੈ, ਪਰ ਇੰਨ੍ਹਾਂ ਜ਼ਰੂਰ ਤੈਅ ਹੈ ਕਿ ਫੈਸਲਾ ਲਿਆ ਜਾਵੇਗਾ ਅਤੇ ਉਹ ਵੀ ਸਾਰੇ ਸਪੇਨ ਦੇ ਲੋਕਾਂ ਦੀ ਰਾਏ ਦੇ ਨਾਲ।"

ਤਸਵੀਰ ਸਰੋਤ, Chris McGrath/Getty Images
ਉਨ੍ਹਾਂ ਕਿਹਾ ਕਿ ਉਹ ਮੁਆਫ਼ੀ ਮੰਗਦੇ ਹਨ ਜੇ ਲੋਕ ਹਾਲ ਹੀ ਵਿੱਚ ਹੋਈ ਰਾਏਸ਼ੁਮਾਰੀ 'ਤੇ ਪਾਬੰਦੀ ਤੋਂ ਦੁਖੀ ਹੋਏ ਹਨ, ਪਰ ਕਿਸੇ ਵੀ ਤਰ੍ਹਾਂ ਦੇ ਬਲ ਦਾ ਗਲਤ ਇਸਤੇਮਾਲ ਨਹੀਂ ਕੀਤਾ ਗਿਆ।
ਅਗਲੀ ਪੇਸ਼ੀ ਕਦੋਂ?
ਪ੍ਰਧਾਨ ਮੰਤਰੀ ਮਰੀਆਨੋ ਰਖੋਏ ਨੇ ਸੰਸਦ ਵਿੱਚ ਭਾਸ਼ਨ ਦੌਰਾਨ ਕਿਹਾ ਕਿ 21 ਦਿਸੰਬਰ ਨੂੰ ਵੋਟਿੰਗ ਕੀਤੀ ਜਾਵੇਗੀ ਤਾਕਿ ਸਪੇਨ ਇਸ ਮੁਸ਼ਕਿਲ ਹਾਲਾਤ 'ਚੋਂ ਬਾਹਰ ਆ ਸਕੇ।

ਤਸਵੀਰ ਸਰੋਤ, Jeff J Mitchell/Getty Images
ਕੈਟਲੇਨ ਦੇ ਹਟਾਏ ਗਏ ਰਾਸ਼ਟਰਪਤੀ ਕਾਰਲਸ ਪੁਆਇਦੇਮੋਂਟ ਤੇ ਉਨ੍ਹਾਂ ਦੇ ਚਾਰ ਸਾਬਕਾ ਸਲਾਹਕਾਰ ਬੈਲਜੀਅਮ ਚਲੇ ਗਏ ਹਨ। ਪੁਆਇਦੇਮੋਂਟ ਜ਼ਮਾਨਤ 'ਤੇ ਰਿਹਾ ਹਨ ਤੇ 17 ਨਵੰਬਰ ਨੂੰ ਅਦਾਲਤ ਵਿੱਚ ਪੇਸ਼ੀ ਹੈ।












