ਕੈਟੇਲੋਨੀਆ ਦੇ ਨੇਤਾ ਕਾਰਲਸ ਦਾ ਪੁਲਿਸ ਅੱਗੇ ਸਮਰਪਣ

ਤਸਵੀਰ ਸਰੋਤ, AFP
ਪੈਰਵੀਕਰਤਾ ਦੇ ਬੁਲਾਰੇ ਨੇ ਕਿਹਾ ਕਿ ਕੈਟਲੋਨੀਆ ਦੇ ਚਰਚਿਤ ਨੇਤਾ ਕਾਰਲਸ ਪੁਅਇਦੇਮੋਂਟ ਅਤੇ ਚਾਰ ਸਾਬਕਾ ਸਲਾਹਕਾਰਾਂ ਨੇ ਬੈਲਜੀਅਨ ਪੁਲਿਸ ਸਾਹਮਣੇ ਸਮਰਪਣ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਪੇਨ ਦੇ ਜੱਜ ਵੱਲੋਂ ਜਾਰੀ ਯੂਰਪੀ ਗ੍ਰਿਫਤਾਰੀ ਵਾਰੰਟ ਲਾਗੂ ਕਰਨ ਸਬੰਧੀ ਫ਼ੈਸਲਾ ਜਾਂਚ ਕਰ ਰਹੇ ਇੱਕ ਜੱਜ ਸੋਮਵਾਰ ਦੀ ਸਵੇਰ ਤੱਕ ਕਰਨਗੇ।
ਪੁਅਇਦੇਮੋਂਟ ਬੈਲਜੀਅਮ ਤੋਂ ਭੱਜ ਗਏ ਸਨ ਜਦੋਂ ਮੈਡਰਿਡ ਨੇ ਆਜ਼ਾਦੀ ਦੀ ਰਾਏਸ਼ੁਮਾਰੀ ਦੇ ਬਾਅਦ ਕੈਟੇਲੋਨੀਆ ਉੱਤੇ ਸਿੱਧਾ ਸਾਸ਼ਨ ਲਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਉਹ ਸਪੇਨ ਉਸ ਵੇਲੇ ਤੱਕ ਨਹੀਂ ਮੁੜਨਗੇ ਜਦੋਂ ਤੱਕ ਮੁਕੱਦਮੇ ਦੀ ਨਿਰਪੱਖ ਸੁਣਵਾਈ ਹੋਵੇਗੀ।

ਤਸਵੀਰ ਸਰੋਤ, AFP
ਉਨ੍ਹਾਂ ਦੇ ਚਾਰ ਸਾਥੀ ਬਗਾਵਤ, ਦੇਸ਼ਧ੍ਰੋਹ, ਜਨਤਕ ਧਨ ਦੀ ਦੁਰਵਰਤੋਂ, ਅਵੱਗਿਆਕਾਰੀ ਅਤੇ ਵਿਸ਼ਵਾਸ ਦੇ ਉਲੰਘਣਾਂ ਦੇ ਦੋਸ਼ਾਂ ਤਹਿਤ ਲੋੜੀਂਦੇ ਹਨ।
ਉਨ੍ਹਾਂ ਦੇ ਸਾਥੀਆਂ 'ਚ ਮੈਰਿਟਐਕਸਲ ਸੇਰਟ (ਸਾਬਕਾ ਖੇਤੀਬਾੜੀ ਮੰਤਰੀ), ਐਨਟੋਨੀ ਕੋਮਿਨ (ਸਾਬਕਾ ਸਿਹਤ ਮੰਤਰੀ), ਲੀਊਸ ਪੂਈਗ (ਸਾਬਕਾ ਸੱਭਿਆਚਾਰਕ ਮੰਤਰੀ) ਅਤੇ ਕਲਾਰਾ ਪੋਨਸਤੀ (ਸਾਬਕਾ ਸਿੱਖਿਆ ਮੰਤਰੀ) ਹਨ।
ਬੈਲਜੀਅਨ ਪੈਰਵੀਕਰਤਾ ਦੇ ਬੁਲਾਰੇ ਗਿਲਸ ਮੁਤਾਬਕ ਆਪਣੇ ਵਕੀਲਾਂ ਦੇ ਨਾਲ ਆਏ ਇਨ੍ਹਾਂ ਨੇਤਾਵਾਂ ਨੇ ਬੈਲਜੀਅਨ ਪੁਲਿਸ ਸਾਹਮਣੇ ਸਥਾਨਕ ਸਮੇਂ ਮੁਤਾਬਕ ਸਵੇਰੇ 9:17 ਵਜੇ ਸਮਰਪਣ ਕਰ ਦਿੱਤਾ ।
ਬੁਲਾਰੇ ਨੇ ਅੱਗੇ ਕਿਹਾ ਕਿ ਇਨ੍ਹਾਂ ਦੀ ਸੁਣਵਾਈ ਇੱਕ ਜਾਂਚ ਜੱਜ ਵੱਲੋਂ ਸੋਮਵਾਰ ਸਵੇਰ 9:17 ਵਜੇ ਤਕ 24 ਘੰਟਿਆਂ ਦੇ ਅੰਦਰ-ਅੰਦਰ ਹੋਵੇਗੀ ਅਤੇ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਇੰਨ੍ਹਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਵੇ, ਹਲਾਤਾਂ ਅਧੀਨ ਰਿਹਾਈ ਦਿੱਤੀ ਜਾਵੇ ਜਾਂ ਜ਼ਮਾਨਤ ਦਿੱਤੀ ਜਾਵੇ।
ਜੇ ਜੱਜ ਨੇ ਫ਼ੈਸਲਾ ਲਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਬੈਲਜੀਅਮ ਕੋਲ ਸਪੇਨ ਨੂੰ ਸ਼ੱਕੀਆਂ ਨੂੰ ਵਾਪਸ ਕਰਨ ਲਈ ਵੱਧ ਤੋਂ ਵੱਧ 60 ਦਿਨ ਹੋਣਗੇ।
ਪਰ ਜੇ ਸ਼ੱਕੀ ਕਨੂੰਨੀ ਇਤਰਾਜ਼ ਨਹੀਂ ਉਠਾਉਂਦੇ ਤਾਂ ਸਪੁਰਦਗੀ ਬਹੁਤ ਜਲਦੀ ਹੋ ਸਕਦਾ ਹੈ।
ਕਿਸ ਅਧਾਰ 'ਤੇ ਬੈਲਜੀਅਮ ਗ੍ਰਿਫ਼ਤਾਰੀ ਵਾਰੰਟ ਨਕਾਰ ਸਕਦਾ ਹੈ?
ਇੱਕ ਦੇਸ਼ ਯੂਰਪੀ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਸਕਦਾ ਹੈ ਜੇਕਰ ਇਹ ਡਰ ਹੋਵੇ ਕਿ ਸਪੁਰਦਗੀ ਸ਼ੱਕੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੇਗੀ।
ਰਾਜਨੀਤੀ, ਧਰਮ ਜਾਂ ਨਸਲ ਦੇ ਅਧਾਰ 'ਤੇ ਭੇਦਭਾਵ ਤੋਂ ਇਨਕਾਰ ਕਰਨ ਦਾ ਆਧਾਰ ਹੈ। ਇਸ ਲਈ ਡਰ ਹੈ ਕਿ ਸ਼ੱਕੀ ਵਿਅਕਤੀਆਂ ਦੀ ਨਿਰਪੱਖ ਸੁਣਵਾਈ ਨਹੀਂ ਹੋਵੇਗੀ।

ਤਸਵੀਰ ਸਰੋਤ, AFP
ਦੂਜੇ ਪਾਸੇ ਸਪੇਨ 'ਚ ਗ੍ਰਿਫ਼ਤਾਰ ਹੋਏ 8 ਲੀਡਰਾਂ ਦੇ ਹੱਕ 'ਚ ਪ੍ਰਦਰਸ਼ਨ ਹੋ ਰਹੇ ਹਨ। ਕੈਟੇਲੋਨੀਆ 'ਚ ਐਤਵਾਰ ਸਾਰਾ ਦਿਨ ਪ੍ਰਦਰਸ਼ਨ ਹੁੰਦੇ ਰਹੇ।












