ਭਾਰਤ ਨੇ ਮਲੇਸ਼ੀਆ ਨੂੰ ਹਰਾ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ

ਤਸਵੀਰ ਸਰੋਤ, Twitter@TheHockeyIndia
ਭਾਰਤ ਨੇ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਮਾਤ ਦੇ ਕੇ ਏਸ਼ੀਆ ਕੱਪ ਹਾਕੀ ਦਾ ਖਿਜਾਬ ਜਿੱਤ ਲਿਆ ਹੈ।
ਅਕਾਸ਼ਦੀਪ ਸਿੰਘ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ਹੈ। ਅਕਾਸ਼ਦੀਪ ਪੰਜਾਬ ਪੁਲਿਸ ਦੇ ਡੀਐੱਸਪੀ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂ ਭਾਰਤੀ ਟੀਮ ਵਧਾਈ ਦਿੱਤੀ ਅਤੇ ਕਿਹਾ,'ਪੰਜਾਬ ਲਈ ਫ਼ਖਰ ਦੇ ਪਲ਼ ਹਨ।ਜੇਤੂ ਟੀਮ ਵਿੱਚ ਸਾਡੇ ਤਿੰਨ ਡੀਐੱਸਪੀ ਸ਼ਾਮਲ ਸਨ।ਮੈਨ ਆਫ ਦ ਮੈਚ ਅਕਾਸ਼ਦੀਪ ਸਿੰਘ ਸਣੇ।'

ਤਸਵੀਰ ਸਰੋਤ, AMRINDER SINGH TWEETER
ਕੈਪਟਨ ਨੇ ਜਿੱਤ ਉੱਤੇ ਦੋ ਟਵੀਟ ਕਰਕੇ ਜੇਤੂ ਭਾਰਤੀ ਟੀਮ ਵਧਾਈ ਦਿੱਤੀ ।
ਰੋਚਕ ਗੱਲ ਇਹ ਹੈ ਕਿ ਜਿੱਤ 'ਚ ਤਿੰਨ ਨਹੀਂ ਚਾਰ ਡੀਐੱਸਪੀਜ਼ ਦਾ ਅਹਿਮ ਰੋਲ ਹੈ । ਅਕਾਸ਼ਦੀਪ ਸਿੰਘ ਰਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਮੈਦਾਨ ਵਿੱਚ ਖੇਡ ਰਹੇ ਸਨ।
ਟੀਮ ਨੇ ਜਿਸ ਜੁਗਰਾਜ ਸਿੰਘ ਕੋਚ ਦੇ ਮਾਰਗਦਰਸ਼ਨ ਹੇਠ ਇਹ ਵੱਕਾਰੀ ਕੱਪ ਜਿੱਤਿਆ ਹੈ,ਉਹ ਵੀ ਪੰਜਾਬ ਪੁਲਿਸ ਦੇ ਹੀ ਡੀਐੱਸਪੀ ਹਨ।
ਫਾਈਨਲ ਮੈਚ ਢਾਕੇ ਦੇ ਮੌਲਾਨਾ ਭਾਸ਼ਨੀ ਕੌਮੀ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ।
ਭਾਰਤ ਨੇ ਦਸ ਸਾਲ ਬਾਅਦ ਏਸ਼ੀਆ ਕੱਪ ਹਾਕੀ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2003 ਅਤੇ 2007 ਵਿੱਚ ਇਹ ਕੱਪ ਜਿੱਤਿਆ ਸੀ।
ਇਸ ਦੇ ਨਾਲ ਭਾਰਤ ਨੇ ਏਸ਼ੀਆ ਕੱਪ ਜਿੱਤਣ ਵਿੱਚ ਪਾਕਿਸਤਾਨ ਦੀ ਬਰਾਬਰੀ ਕਰ ਲਈ ਹੈ।

ਤਸਵੀਰ ਸਰੋਤ, Twitter@TheHockeyIndia
ਦੱਖਣੀ ਕੋਰੀਆ ਨੇ ਇਹ ਖਿਤਾਬ ਚਾਰ ਵਾਰ ਜਿੱਤਿਆ ਹੈ।
ਮੈਚ ਦੇ ਪਹਿਲੇ ਹੀ ਕਵਾਟਰ ਦੇ ਤੀਜੇ ਮਿੰਟ ਵਿੱਚ ਰਮਨਦੀਪ ਸਿੰਘ ਨੇ ਗੋਲ ਕੀਤਾ। ਪੰਜਵੇਂ ਮਿੰਟ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿੱਲਿਆ।
29ਵੇਂ ਮਿੰਟ ਵਿੱਚ ਭਾਰਤ ਲਈ ਲਲਿਤ ਊਪਾਧਯਾਏ ਨੇ ਦੂਜਾ ਗੋਲ ਕੀਤਾ।
ਦੂਜਾ ਕਵਾਟਰ ਖ਼ਤਮ ਹੋਣ ਤੇ ਭਾਰਤ 2-0 ਦੇ ਫਰਕ ਨਾਲ ਅੱਗੇ ਸੀ।
ਮਲੇਸ਼ੀਆ ਨੇ 50ਵੇਂ ਮਿੰਟ ਵਿੱਚ ਆਪਣਾ ਪਹਿਲਾ ਗੋਲ ਕੀਤਾ।
ਭਾਰਤ, ਪਾਕਿਸਤਾਨ ਨੂੰ 4-0 ਦੇ ਫਰਕ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਸੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












