Social 'ਮਾਲਿਆ ਤੋਂ ਘਬਰਾਏ ਪੀਜ਼ਾ ਹੱਟ ਅਤੇ ਡੋਮਿਨੋਜ਼'

ਤਸਵੀਰ ਸਰੋਤ, AFP
ਭਾਰਤੀ ਵਪਾਰੀ ਵਿਜੈ ਮਾਲਿਆ ਨੂੰ ਮੰਗਲਵਾਰ ਦੁਪਹਿਰ ਨੂੰ ਲੰਡਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜਮਾਨਤ ਵੀ ਮਿਲ ਗਈ।
ਭਾਰਤ ਮਾਲਿਆ ਨੂੰ ਵਾਪਸ ਲਿਆਉਣ ਲਈ ਬਰਤਾਨੀਆ ਵਿਚ ਇੱਕ ਕਾਨੂੰਨੀ ਲੜਾਈ ਲੜ ਰਿਹਾ ਹੈ।
ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਵਿਜੇ ਮਾਲਿਆ 'ਤੇ ਮਨੀ ਲੌਂਡਰਿੰਗ ਦੇ ਨਵੇਂ ਦੋਸ਼ ਲਾਏ ਹਨ।
ਭਾਰਤ ਬ੍ਰਿਟੇਨ ਤੋਂ ਮਾਲਿਆ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਿਹਾ ਹੈ।

ਤਸਵੀਰ ਸਰੋਤ, AFP
ਸੀਪੀਐਸ ਦੇ ਅਨੁਸਾਰ, ਮਾਲਿਆ ਨੂੰ ਮੰਗਲਵਾਰ ਨੂੰ ਸੁਣਵਾਈ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਮਾਲਿਆ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਹੋਵੇਗੀ।
ਸੋਸ਼ਲ ਮੀਡੀਆ 'ਤੇ ਲੋਕਾਂ ਦੇ ਚਟਕਾਰੇ
ਵਿਜੈ ਮਾਲਿਆ 'ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ ਨਾ ਮੋੜਨ ਦਾ ਦੋਸ਼ ਹੈ।
ਇਸ ਖ਼ਬਰ ਦੀ ਸੋਸ਼ਲ ਮੀਡੀਆ ਵਿੱਚ ਵੀ ਪ੍ਰਤੀਕਿਰਿਆ ਸ਼ੁਰੂ ਹੋਈ ਹੈ।
ਲੋਕਾਂ ਨੇ ਜਦੋਂ ਗ੍ਰਿਫਤਾਰੀ ਦੇ ਅਜਿਹੇ ਥੋੜੇ ਸਮੇਂ ਵਿੱਚ ਜ਼ਮਾਨਤ ਪ੍ਰਾਪਤ ਕੀਤੀ ਤਾਂ ਚਟਕਾਰੇ ਲੈਣੇ ਸ਼ੁਰੂ ਕਰ ਦਿੱਤੇ ਹਨ।

ਤਸਵੀਰ ਸਰੋਤ, TWITTER
ਈਸ਼ਾ ਨੇ ਟਵੀਟ ਕੀਤਾ, "ਵਿਜੈ ਮਾਲਿਆ ਨੂੰ 30 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਜ਼ਮਾਨਤ ਮਿਲ ਗਈ। ਪੀਜ਼ਾ ਹੱਟ ਅਤੇ ਡੋਮਿਨੋਜ਼ ਨੂੰ ਇਸ ਤੋਂ ਡਰ ਲੱਗ ਰਿਹਾ ਹੋਵੇਗਾ।"

ਤਸਵੀਰ ਸਰੋਤ, TWITTER
ਇੱਕ ਹੋਰ ਹੈਂਡਲ ਤੋਂ ਲਿਖਿਆ ਗਿਆ ਹੈ, "ਗ੍ਰਿਫ਼ਤਾਰੀ ਵਰੰਟ ਤੇ ਜ਼ਮਾਨਤ ਦੇ ਹੁਕਮ ਇੱਕਠੇ ਕਿਉਂ ਨਹੀਂ ਲੈ ਜਾਂਦੇ। ਘੱਟੋ-ਘੱਟ ਸਾਡਾ ਕੁਝ ਸਮਾਂ ਤਾਂ ਬੱਚ ਜਾਵੇਗਾ।"
ਇੱਕ ਪਾਸੇ, ਜਿੱਥੇ ਲੋਕ ਮਾਲਿਆ ਦੀ ਗ੍ਰਿਫਤਾਰੀ ਅਤੇ ਜ਼ਮਾਨਤ 'ਤੇ ਬਹਿਸ ਕਰ ਰਹੇ ਹਨ, ਉੱਥੇ ਹੀ ਇਸ ਮੁੱਦੇ 'ਤੇ ਮਜ਼ੇ ਲੈਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ।

ਤਸਵੀਰ ਸਰੋਤ, TWITTER
ਕਾਮਨ ਮੈਨ ਹੈਂਡਲ ਨੇ ਲਿਖਿਆ, "ਹੁਣੇ ਪਕੌੜਿਆਂ ਦਾ ਆਰਡਰ ਦਿੱਤਾ ਤਾਂ ਤੁਸੀਂ ਗ੍ਰਿਫ਼ਤਾਰ ਹੋ ਚੁੱਕੇ ਸੀ, ਅਤੇ ਜਦੋਂ ਉਸ ਨੂੰ ਮੁਕਾ ਕੇ ਮੂੰਹ ਸਾਫ਼ ਕੀਤਾ ਤਾਂ ਤੁਸੀਂ ਜ਼ਮਾਨਤ 'ਤੇ ਸੀ!"

ਤਸਵੀਰ ਸਰੋਤ, TWITTER
ਧਰਮਿੰਦਰ ਮਹਿਤਾ ਨੇ ਲਿਖਿਆ ਹੈ, "ਵਿਜੈ ਮਾਲਿਆ ਮੁੰਨਾਭਾਈ ਦੀ ਤਰ੍ਹਾਂ ਹੈ ... ਪੁਲਿਸ ਅਪੁਨ ਕੋ ਫਰੰਟ ਸੇ ਅੰਦਰ ਕਰੇਗੀ... ਤੋ ਅਪੁਨ ਪੀਛੇ ਕੇ ਰਸਤੇ ਸੇ ਬਾਹਰ ਆਜਾਏਗਾ ਮਾਮੂ..."

ਤਸਵੀਰ ਸਰੋਤ, TWITTER
ਇੱਕ ਹੋਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ, "ਹੁਣ ਰੌਸ਼ਨੀ ਦੀ ਗਤੀ ਨੂੰ ਵਿਜੈ ਮਾਲਿਆ ਨੂੰ ਜ਼ਮਾਨਤ ਮਿਲਣ ਦੀ ਨਾਲ ਬਦਲ ਦੇਣਾ ਚਾਹੀਦਾ ਹੈ।"

ਤਸਵੀਰ ਸਰੋਤ, TWITTER
ਅਮੋਲ ਨੇ ਲਿਖਿਆ, "ਇਨ੍ਹੀਂ ਦੇਰ ਵਿੱਚ ਤਾਂ ਕਿੰਗਫਿਸ਼ਰ ਦੀ ਬੀਅਰ ਵੀ ਖ਼ਤਮ ਨਹੀਂ ਹੁੰਦੀ ਜਿੰਨੇ ਚਿਰ ਵਿੱਚ ਵਿਜੈ ਮਾਲਿਆ ਨੂੰ ਜ਼ਮਾਨਤ ਮਿਲ ਗਈ।"












