'ਰੋਹਿੰਗਿਆਂ ਸਕੰਟ 'ਤੇ ਹੋ ਰਹੀਆਂ ਆਲੋਚਨਾਵਾਂ ਤੋਂ ਨਹੀਂ ਡਰਦੀ ਸਰਕਾਰ'

ਤਸਵੀਰ ਸਰੋਤ, Getty Images
ਮਿਆਂਮਾਰ ਦੀ ਲੀਡਰ ਔਂ ਸਾਂ ਸੂ ਚੀ ਦਾ ਕਹਿਣਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਨਾਲ ਗੱਲ ਕਰਕੇ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਮਿਆਂਮਾਰ ਛੱਡ ਕੇ ਕਿਉਂ ਜਾ ਰਹੇ ਹਨ।
ਸੂ ਚੀ ਦਾ ਕਹਿਣਾ ਹੈ ਕਿ ਰੋਹਿੰਗਿਆ ਸੰਕਟ ਨਾਲ ਨਿਪਟਣ ਲਈ ਉਨ੍ਹਾਂ ਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੀ ਆਲੋਚਨਾਵਾਂ ਤੋਂ ਉਨ੍ਹਾਂ ਨੂੰ ਡਰ ਨਹੀਂ ਲੱਗਦਾ।
ਚਾਰ ਲੱਖ ਤੋਂ ਵਧ ਮੁਸਲਮਾਨਾਂ ਦੀ ਬੰਗਲਾਦੇਸ਼ ਹਿਜ਼ਰਤ ਤੋਂ ਬਾਅਦ ਸੂ ਚੀ ਨੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਦੇਸ਼ ਨੂੰ ਸੰਬੋਧਿਤ ਕੀਤਾ।
ਸੂ ਚੀ ਨੇ ਕਿਹਾ ਉਹ ਇਹ ਭਾਸ਼ਣ ਇਸ ਲਈ ਦੇ ਰਹੇ ਹਨ ਕਿਉਂਕਿ ਉਹ ਅਗਲੇ ਹਫਤੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਬੈਠਕ 'ਚ ਹਿੱਸਾ ਨਹੀਂ ਲੈ ਸਕਨਗੇ।

ਤਸਵੀਰ ਸਰੋਤ, Reuters
ਸੂ ਚੀ ਦੇ ਭਾਸ਼ਣ ਦੀਆਂ ਖਾਸ ਗੱਲਾਂ
- ਰਖਾਇਨ 'ਚ ਹਿੰਸਾ ਲਈ ਜੋ ਵੀ ਜ਼ਿੰਮੇਦਾਰ ਹਨ ਉਨ੍ਹਾਂ 'ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
- ਜੋ ਲੋਕ ਮਿਆਂਮਾਰ ਵਾਪਿਸ ਆਉਣਾ ਚਾਹੁੰਦੇ ਹਨ , ਉਨ੍ਹਾਂ ਲਈ ਅਸੀਂ ਸ਼ਰਨਾਰਥੀ ਪਹਿਚਾਣ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹਾਂ। ਅਸੀਂ ਮਿਆਂਮਾਰ ਨੂੰ ਧਰਮ ਤੇ ਨਸਲ ਦੇ ਨਾਂ ਤੇ ਵੰਡਿਆ ਹੋਇਆ ਦੇਸ਼ ਨਹੀਂ ਬਣਾਉਣਾ ਚਾਹੁੰਦੇ।
- ਅਸੀਂ ਰਖਾਇਨ ਸਕੰਟ ਨੂੰ ਸੁਲਝਾਉਣ ਲਈ ਇੱਕ ਸੈਂਟਰਲ ਕਮੇਟੀ ਦਾ ਗਠਨ ਕੀਤਾ ਹੈ।
- ਰਖਾਇਨ ਦੇ ਜ਼ਿਆਦਾਤਰ ਮੁਸਲਮਾਨ ਪਿੰਡ ਅਜੇ ਵੀ ਹੋਂਦ 'ਚ ਹਨ। ਸਾਰੇ ਲੋਕ ਛੱਡ ਕੇ ਨਹੀਂ ਗਏ । ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦੇ ਹਾਂ।

ਤਸਵੀਰ ਸਰੋਤ, European Photopress Agency
- ਰਖਾਇਨ 'ਚ ਸ਼ਾਂਤੀ ਮੁੜ ਬਹਾਲ ਕਰਨ ਲਈ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ।
- ਬੰਗਲਾਦੇਸ਼ ਜਾ ਰਹੇ ਮੁਸਲਮਾਨਾਂ ਦੀ ਸਾਨੂੰ ਬਹੁਤ ਚਿੰਤਾ ਹੈ। ਅਸੀਂ ਕਾਨੂੰਨ ਦੇ ਸ਼ਾਸਨ ਤੇ ਅਮਨ ਦੇ ਲਈ ਵਚਨਬੱਧ ਹਾਂ।
- ਅਮਨ ਤੇ ਸ਼ਾਂਤੀ ਨੂੰ ਹਾਸਿਲ ਕਰਨ ਲਈ ਅਸੀਂ 70 ਸਾਲ ਸੰਘਰਸ਼ ਕੀਤਾ ਹੈ। ਅਸੀਂ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿਖੇਧੀ ਕਰਦੇ ਹਾਂ।
- ਲੋਕ ਸਾਡੇ ਤੋਂ ਇਹ ਉਮੀਦ ਕਰਦੇ ਹਨ ਕਿ ਅਸੀਂ ਘੱਟ ਸਮੇਂ ਵਿੱਚ ਸਾਰੀਆਂ ਚੁਣੌਤੀਆਂ ਨਾਲ ਨਿਪਟ ਲਵਾਂਗੇ।
- ਅਸੀਂ ਪਿਛਲੇ ਸਾਲ ਤੋਂ ਹੀ ਰਖ਼ਾਇਨ 'ਚ ਵਿਕਾਸ ਲਈ ਪ੍ਰੋਗ੍ਰਾਮ ਚਲਾ ਰਹੇ ਹਾਂ।
- ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਮਿਆਂਮਾਰ ਦੇ ਇੱਕ ਹਿੱਸੇ ਨੂੰ ਹੀ ਕੇਵਲ ਪੀੜਿਤ ਦੀ ਤਰ੍ਹਾਂ ਨਾ ਵੇਖੇ, ਬਲਕਿ ਪੂਰੇ ਮਿਆਂਮਾਰ ਬਾਰੇ ਸੋਚੇ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)








