ਅਮਰੀਕਾ: ਨੌਜਵਾਨਾਂ 'ਚ ਗੁਪਤ ਅੰਗਾਂ ਦੀ ਕੋਸਮੈਟਿਕ ਸਰਜਰੀ ਦਾ ਰੁਝਾਨ

Girls

ਅਮਰੀਕਾ ਦੀ ਇਕ ਰਿਪੋਰਟ ਅਨੁਸਾਰ ਸਾਲ 2014 ਤੋਂ ਬਾਅਦ ਆਪਣੇ ਗੁਪਤ ਅੰਗਾਂ ਦੀ ਕੋਸਮੈਟਿਕ ਸਰਜਰੀ ਕਰਾਉਣ ਵਾਲਿਆਂ ਵਿਚ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਸੰਖਿਆ 'ਚ ਇਜ਼ਾਫਾ ਦਰਜ ਕੀਤਾ ਗਿਆ ਹੈ।

ਹਾਲਾਂਕਿ, ਅਜਿਹੀ ਸਰਜਰੀ ਪੂਰੀ ਦੁਨੀਆ ਵਿਚ ਹੁੰਦੀ ਹੈ ਪਰ ਆਮ ਤੌਰ 'ਤੇ ਵੱਡੀ ਉਮਰ ਦੀਆਂ ਔਰਤਾਂ ਹੀ ਕਰਾਉਂਦੀਆਂ ਹਨ। ਨੌਜਵਾਨ ਕੁੜੀਆਂ ਵੱਲੋਂ ਅਜਿਹੀ ਸਰਜਰੀ ਵੱਲ ਵੱਧਣਾ ਅਮਰੀਕੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਮੁਤਾਬਕ

  • ਸਾਲ 2014 ਵਿਚ 222 ਕੁੜੀਆਂ ਨੇ ਇਹ ਸਰਜਰੀ ਕਰਵਾਈ
  • ਸਾਲ 2015 ਵਿਚ 400 ਕੁੜੀਆਂ ਨੇ ਸਰਜਰੀ ਕਰਵਾਈ
  • ਅਤੇ ਸਾਲ 2016 ਵਿਚ 560 ਕੁੜੀਆਂ ਨੇ ਸਰਜਰੀ ਕਰਵਾਈ

ਇਸ ਸਰਜਰੀ ਨੂੰ 'ਲੇਬਿਓਪਲਾਸਟਿਕ' ਸਰਜਰੀ ਕਹਿੰਦੇ ਹਨ, ਜਿਸ ਨੂੰ ਜ਼ਿਆਦਾਜਰ ਔਰਤਾਂ ਗਰਭ ਧਾਰਨ ਕਰਨ ਅਤੇ ਬੱਚਾ ਹੋਣ ਤੋਂ ਬਾਅਦ ਕਰਾਉਂਦੀਆਂ ਹਨ।

ਪਰ ਹੁਣ ਜਵਾਨ ਕੁੜੀਆਂ ਦਾ 'ਲੇਬਿਓਪਲਾਸਟਿਕ' ਸਰਜਰੀ ਵੱਲ ਝੁਕਾਆ ਜ਼ਿਆਦਾ ਹੋ ਗਿਆ ਹੈ।

ਸਾਲ 2016 ਵਿਚ ਅਮਰੀਕਾ ਵਿਚ ਪਲਾਸਟਿਕ ਸਰਜਰੀ ਕਰਾਉਣ ਵਾਲੀਆਂ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚੋਂ 5.2 ਫ਼ੀਸਦ ਕੁੜੀਆਂ ਨੇ ਲੇਬਿਓਪਲਾਸਟਿਕ ਸਰਜਰੀ ਕਰਵਾਈ।

Girls

ਆਖਰਕਾਰ 'ਲੇਬਿਓਪਲਾਸਟਿਕ' ਸਰਜਰੀ ਕੀ ਹੈ ਅਤੇ ਇਸ ਦੇ ਵੱਧਣ ਦੇ ਕੀ ਕਾਰਨ ?

ਬੀਬੀਸੀ ਰਿਪੋਰਟਰ ਗਿੱਲ ਰੋਜੇਂਡੋ ਨੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ।

ਲੋਅਰ ਲਿਪਸ ਅਤੇ ਲੇਬਿਓਪਲਾਸਟਿਕ

ਔਰਤ ਗੁਪਤ ਅੰਗ ਦੇ 2 ਹਿੱਸੇ ਹੁੰਦੇ ਹਨ, ਬਾਹਰੀ ਹਿੱਸਾ ਵਲਵਾ ਅਤੇ ਅੰਦਰੂਨੀ ਹਿੱਸਾ ਵਜਾਈਨਾ। ਵਲਵਾ ਦੇਖਣ ਨੂੰ ਬੁੱਲ੍ਹ ਵਰਗਾ ਲਗਦਾ ਹੈ।

ਬਾਹਰੀ ਬੁੱਲ੍ਹ ਜਾਂ ਵੱਡੇ ਬੁੱਲ੍ਹ ਨੂੰ ਲੇਬੀਆ ਮੇਜੋਰਾ ਕਹਿੰਦੇ ਹਨ। ਅੰਦਰੂਨੀ ਬੁੱਲ੍ਹ ਜਾਂ ਛੋਟੇ ਬੁੱਲ੍ਹ ਨੂੰ ਲੇਬੀਆ ਮਾਇਨੋਰਾ ਕਹਿੰਦੇ ਹਨ।

ਅੰਦਰੂਨੀ ਬੁੱਲ੍ਹ ਯਾਨਿ ਲੇਬੀਆ ਮਾਇਨੋਰਾ ਦੀ ਸਰਜਰੀ ਵਿਚ ਵਾਧਾ ਹੋਇਆ ਹੈ।

look like porn star

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਫਾਈਲ ਫੋਟੋ

ਲੇਬਿਓਪਲਾਸਟਿਕ ਉਹ ਵਿਧੀ ਹੈ, ਜਿਸ ਵਿਚ ਆਪਰੇਸ਼ਨ ਰਾਹੀਂ ਲੇਬੀਆ ਮਾਇਨੋਰਾ ਦੇ ਆਕਾਰ ਨੂੰ ਛੋਟਾ ਕਰ ਦਿੱਤਾ ਜਾਂਦਾ ਹੈ।

ਛੋਟੇ ਵਲਵਾ ਨੂੰ ਸੁੰਦਰ ਮੰਨਿਆ ਜਾਂਦਾ ਹੈ। ਹਾਲਾਂਕਿ, ਲੋਕਾਂ ਦੀ ਇਸ 'ਤੇ ਵੱਖ ਵੱਖ ਰਾਏ ਹੈ।

ਪਹਿਲਾ ਹੋਵੇ ਮਨੋਵਿਗਿਆਨ ਇਲਾਜ

ਮਾਹਿਰ, ਜਵਾਨ ਕੁੜੀਆਂ ਵਿਚ ਅਜਿਹੀ ਇੱਛਾ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਉਚਿਤ ਨਹੀਂ ਹੈ।

ਸਿਹਤ ਸੇਵਾਵਾਂ ਦੀ ਚੇਤਾਵਨੀ ਹੈ ਕਿ ਇਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਮਨਚਾਹਾ ਨਤੀਜਾ ਹੀ ਮਿਲੇ ਅਤੇ ਨਾਂ ਹੀ ਇਹ ਜ਼ਰੂਰੀ ਹੈ ਕਿ ਇਸ ਤੋਂ ਬਾਅਦ ਕੁੜੀਆਂ ਵਧੀਆ ਮਹਿਸੂਸ ਕਰਨ।

ਇਸ ਨਾਲ ਕਈ ਕਿਸਮ ਦੇ ਖ਼ਤਰੇ ਹੋ ਸਕਦੇ ਹਨ, ਜਿਵੇਂ ਕਿ ਖੂਨ ਵੱਗਣਾ, ਸੋਜ ਅਤੇ ਸੰਵੇਦਨਸ਼ੀਲਤਾ ਆਦਿ।

ਡਾਕਟਰਾਂ ਅਨੁਸਾਰ, ਲੇਬਿਓਪਲਾਸਟਿਕ ਤਾਂ ਹੀ ਕਰਾਉਣੀ ਚਾਹੀਦਾ ਹੈ ਜਦੋਂ ਅੰਦਰੂਨੀ ਬੁੱਲ੍ਹ ਜਾਂ ਬਾਹਰੀ ਬੁੱਲ੍ਹ ਦਾ ਆਕਾਰ ਅਸਧਾਰਣ ਹੁੰਦਾ ਹੈ ਅਤੇ ਇਸ ਨਾਲ ਔਰਤ ਨੂੰ ਦਿੱਕਤ ਹੁੰਦੀ ਹੋਵੇ।

look like porn star

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਫਾਈਲ ਫੋਟੋ

ਨੌਜਵਾਨ ਕੁੜੀਆਂ ਵਿਚ ਲੇਬਿਓਪਲਾਸਟਿਕ ਪ੍ਰਤੀ ਵੱਧ ਰਹੇ ਰੁਝਾਅ ਨੂੰ ਦੇਖਦੇ ਹੋਏ, ਅਮਰੀਕੀ ਕਾਲਜ ਆਫ ਓਬਸਟੇਟ੍ਰਿਸ਼ਿਅਨ ਅਤੇ ਗਾਇਨਾਕੋਲੇਜਿਸਟ ਨੇ ਪਿਛਲੇ ਸਾਲ ਡਾਕਟਰਾਂ ਲਈ ਇਕ ਸਲਾਹ ਕਿਤਾਬਚਾ ਜਾਰੀ ਕੀਤਾ ਸੀ।

ਨੌਜਵਾਨਾਂ ਲਈ ਕੰਮ ਕਰਨ ਵਾਲੀ ਸਿਹਤ ਕਮੇਟੀ ਨੇ ਲੇਬਿਓਪਲਾਸਟਿਕ ਕਰਨ ਵਾਲੇ ਡਾਕਟਰਾਂ ਨੂੰ ਕਈ ਸੁਝਾਅ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਜਵਾਨ ਕੁੜੀਆਂ ਨਾਲ ਜਾਣਕਾਰੀ ਸਾਂਝਾ ਕਰਨ ਅਤੇ ਅਪਰੇਸ਼ਨ ਦਾ ਸੁਝਾਅ ਦੇਣ ਤੋਂ ਪਹਿਲਾਂ ਇਹ ਦੇਖ ਲੈਣ ਕਿ ਮਰੀਜ਼ ਸਰੀਰਕ ਅਤੇ ਮਾਨਸਿਕ ਪੱਖੋਂ ਠੀਕ ਹੈ।

look like porn star

ਤਸਵੀਰ ਸਰੋਤ, Science Photo Library

ਡਾਕਟਰਾਂ ਦਾ ਸੁਝਾਅ ਹੈ ਕਿ ਜੇਕਰ ਮਰੀਜ਼ ਦੇ ਉਸ ਹਿੱਸੇ ਨਾਲ ਸਬੰਧਤ ਕੋਈ ਗੰਭੀਰ ਸਮੱਸਿਆਵਾਂ ਨਹੀਂ ਹੈ ਅਤੇ ਉਹ ਕੇਵਲ ਆਪਣੀ ਸੁੰਦਰਤਾ ਬਾਰੇ ਵਧੇਰੇ ਚਿੰਤਿਤ ਹੈ, ਤਾਂ ਮਰੀਜ਼ ਦਾ ਪਹਿਲਾਂ ਮਨੋਵਿਗਿਆਨਕ ਇਲਾਜ ਕਰਨਾ ਚਾਹੀਦਾ ਹੈ।

ਸਰਜਰੀ ਦਾ ਵੱਧਦਾ ਰੁਝਾਨ

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਅਨੁਸਾਰ ਪ੍ਰਧਾਨ ਡਾਕਟਰ ਡੈਨੀਅਲ ਅਨੁਸਾਰ 1992 ਤੋਂ ਲੇਬਿਓਪਲਾਸਟਿਕ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਕਰਾਉਣੀ ਠੀਕ ਨਹੀਂ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਦੇ ਇਸ ਦੌਰ ਵਿਚ ਮਨੋਵਿਗਿਆਨਕ ਅਤੇ ਸਰੀਰਕ ਬਦਲਾਅ ਹੁੰਦੇ ਰਹਿੰਦੇ ਹਨ।

pornography

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਟਰਨੈੱਟ 'ਤੇ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਇਸ ਸਰਜਰੀ ਲਈ ਵੱਧਦੀ ਇੱਛਾ ਦਾ ਕਾਰਨ

ਸਪੇਨ ਵਿਚ ਸਾਲ 2014 ਵਿਚ 18 ਸਾਲ ਤੋਂ ਘੱਟ ਉਮਰ ਦੀਆਂ 14 ਕੁੜੀਆਂ ਨੇ ਇਹ ਸਰਜਰੀ ਕਰਵਾਈ

ਆਖਰਕਾਰ, ਸਮਾਜ ਵਿਚ ਅਜਿਹੀ ਕਿਹੜਾ ਬਦਲਾਅ ਆ ਰਿਹਾ, ਜਿਸ ਕਰਕੇ ਔਰਤਾਂ ਜਾਂ ਜਵਾਨ ਕੁੜੀਆਂ ਇਸ ਸਰਜਰੀ ਵਿਚ ਦਿਲਚਸਪੀ ਲੈ ਰਹੀਆਂ ਹਨ?

ਪੋਰਨੋਗ੍ਰਾਫੀ

ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ 'ਤੇ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਇਸ ਸਰਜਰੀ ਲਈ ਵੱਧਦੀ ਇੱਛਾ ਦਾ ਕਾਰਨ ਹਨ।

ਇਕ ਮਾਹਿਰ ਅਨੁਸਾਰ, ਔਰਤਾਂ ਵਿੱਚ ਲੇਬੀਆ ਮਾਇਨੋਰਾ ਸਾਧਾਰਣ ਅਕਾਰ ਦੇ ਹੁੰਦੇ ਹਨ। ਕੁਝ ਵਿਚ, ਉਨ੍ਹਾਂ ਦਾ ਆਕਾਰ ਆਮ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ।

ਬਹੁਤ ਸਾਰੀਆਂ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਉਹ ਹਿੱਸਾ ਉਵੇਂ ਹੀ ਦਿਖੇ ਜਿਵੇਂ ਪੋਰਨ ਸਟਾਰ ਦਾ ਦਿਖਾਈ ਦਿੰਦਾ ਹੈ।

ਬਰਤਾਨੀਆ ਦੀ ਕੌਮੀ ਸਿਹਤ ਸੇਵਾ ਯਾਨਿ ਐੱਨਐੱਚਐੱਸ ਅਨੁਸਾਰ, ਔਰਤਾਂ ਦੇ ਨਿੱਜੀ ਅੰਗਾਂ ਦੇ ਅਕਾਰ ਵਿਚ ਵਿਭਿੰਨਤਾ ਇਕ ਆਮ ਗੱਲ ਹੈ ਅਤੇ ਇਸ ਲਈ ਸਰਜਰੀ ਬੇਵਜਾਹ ਹੈ।

ਐੱਨਐੱਚਐੱਸ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚ ਅਜਿਹੀ ਸਰਜਰੀ ਦੇ ਵਿਰੁੱਧ ਹੈ। ਉਸ ਦਾ ਮੰਨਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਸਰੀਰ ਦਾ ਵਿਕਾਸ ਪੂਰਾ ਨਹੀਂ ਹੁੰਦਾ, ਬਾਲਗ ਹੋਣ ਤੱਕ ਇਨ੍ਹਾਂ ਹਿੱਸਿਆਂ ਦੇ ਆਕਾਰ ਵਿਚ ਵਾਧੇ ਦੀ ਸੰਭਾਵਨਾ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)