ਵੰਦੇ ਭਾਰਤ ਐਕਸਪ੍ਰੈੱਸ: ਪੰਜਾਬ ਵਿੱਚੋਂ ਲੰਘਦੀਆਂ ਦੋ ਵੰਦੇ ਭਾਰਤ ਟਰੇਨਾਂ ਦਾ ਰੂਟ, ਸਮਾਂ ਤੇ ਸਹੂਲਤਾਂ ਬਾਰੇ ਜਾਣੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਅਤੇ ਦਿੱਲੀ ਦੇ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਉਨ੍ਹਾਂ ਨੇ ਊਨਾ ਤੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜੋ ਕਿ ਹਫ਼ਤੇ ਵਿੱਚ ਛੇ ਦਿਨ ਆਉਣ-ਜਾਣ ਕਰੇਗੀ।
ਦਿੱਲੀ ਤੋਂ ਚੱਲ ਕੇ ਇਹ ਤੇਜ ਰਫ਼ਤਾਰ ਟਰੇਨ ਅੰਬਾਲਾ, ਚੰਡੀਗੜ੍ਹ, ਅਨੰਦਪੁਰ ਸਾਹਿਬ, ਊਨਾ ਅਤੇ ਫਿਰ ਆਖਰ ਅੰਬ ਅੰਦੌਰਾ ਪਹੁੰਚੇਗੀ।

ਤਸਵੀਰ ਸਰੋਤ, Getty Images
ਦੇਸ਼ ਨੂੰ ਮਿਲੀ ਇਹ ਚੌਥੀ ਵੰਦੇ ਭਾਰਤ ਟਰੇਨ ਹੈ, ਇਹ ਟਰੇਨ ਗਾਂਧੀ ਨਗਰ ਤੋਂ ਮੁੰਬਈ, ਦਿੱਲੀ-ਵਾਰਾਣਸੀ ਅਤੇ ਦਿੱਲੀ- ਕਟਰਾ ਰੂਟਾਂ ਉੱਪਰ ਵੀ ਚੱਲਦੀ ਹੈ।
ਇਨ੍ਹਾਂ ਵਿੱਚੋਂ ਗਾਂਧੀ ਨਗਰ ਤੋਂ ਮੁੰਬਈ ਟਰੇਨ ਦਾ ਉਦਘਾਟਨ ਪੀਐਮ ਵੱਲੋਂ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ।

- ਹਿਮਾਚਲ ਦੇ ਊਨਾ ਤੋਂ ਵੰਦੇ ਭਾਰਤ ਟਰੇਨ ਨੂੰ ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦਿਖਾਈ।
- ਇਹ ਰੇਲਗੱਡੀ ਅੰਬ ਅੰਦੌਰਾ ਅਤੇ ਦਿੱਲੀ ਦੇ ਦਰਮਿਆਨ ਚੱਲੇਗੀ।
- ਪੰਜਾਬ ਵਿੱਚ ਅਨੰਦਪੁਰ ਸਾਹਿਬ ਵਿੱਚ ਵੀ ਇਸਦਾ ਸਟਾਪ ਹੈ।
- ਫਿਰ ਚੰਡੀਗੜ੍ਹ ਅੰਬਾਲਾ ਤੋਂ ਹੁੰਦੇ ਹੋਏ ਦਿੱਲੀ ਪਹੁੰਚੇਗੀ।
- 19 ਅਕਤੂਬਰ ਤੋਂ ਨਿਯਮਿਤ ਤੌਰ 'ਤੇ ਟਰੇਨ ਚੱਲੇਗੀ।
- ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਸਫ਼ਰ ਕੀਤਾ ਜਾ ਸਕੇਗਾ।
- ਇਹ ਟਰੇਨ ਅੰਬ ਅੰਦੌਰਾ ਤੋਂ ਦੁਪਹਿਰ ਇੱਕ ਵਜੇ ਚਲ ਕੇ ਸ਼ਾਮ 6.25 'ਤੇ ਦਿੱਲੀ ਪਹੁੰਚੇਗੀ।
- ਜਦਕਿ ਦਿੱਲੀ ਤੋਂ ਸਵੇਰੇ 05.50 ਵਜੇ ਚੱਲ ਕੇ ਸ਼ਾਮ 06.25 'ਤੇ ਅੰਬ ਅੰਦੌਰਾ ਪਹੁੰਚੇਗੀ।
- ਖ਼ਬਰ ਲਿਖੇ ਜਾਣ ਤੱਕ ਕਿਰਾਏ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਸੀ।

ਅੰਬ ਅੰਦੌਰਾ ਤੋਂ ਦਿੱਲੀ ਵਿਚਾਲੇ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ਦਾ ਸਮਾਂ ਤੇ ਰੂਟ

ਤਸਵੀਰ ਸਰੋਤ, RailMinIndia/TWITTER
ਦੇਸ਼ ਨੂੰ ਮਿਲੀ ਚੌਥੀ ਵੰਦੇ ਭਾਰਤ ਦੁਪਹਿਰੇ ਇੱਕ ਵਜੇ ਹਿਮਾਚਲ ਦੇ ਅੰਬ ਅੰਦੌਰਾ ਤੋਂ ਚੱਲ ਕੇ ਊਨਾ, ਪੰਜਾਬ ਦੇ ਅਨੰਦਪੁਰ ਸਾਹਿਬ, ਚੰਡੀਗੜ੍ਹ ਅਤੇ ਅੰਬਾਲਾ ਹੁੰਦੇ ਹੋਏ ਸ਼ਾਮ 6 ਵਜ ਕੇ 25 ਮਿੰਟ 'ਤੇ ਦਿੱਲੀ ਪਹੁੰਚੇਗੀ।
ਦਿੱਲੀ ਤੋਂ ਇਹ ਟਰੇਨ ਸਵੇਰੇ 5 ਪੰਜ ਵਜ ਕੇ 50 ਮਿੰਟ 'ਤੇ ਚੱਲ ਕੇ 11.05 ਵਜੇ ਅੰਬ ਅੰਦੌਰਾ ਪਹੁੰਚੇਗੀ।
ਵੰਦੇ ਭਾਰਤ ਟਰੇਨ ਅੰਬ ਅੰਦੌਰਾ ਤੋਂ ਦਿੱਲੀ ਦੇ ਵਿਚਾਲੇ ਹਫ਼ਤੇ ਵਿੱਚ 6 ਦਿਨ ਚੱਲੇਗੀ। ਬੁੱਧਵਾਰ ਨੂੰ ਇਹ ਟਰੇਨ ਨਹੀਂ ਚੱਲੇਗੀ।
ਕਟਰਾ ਤੋਂ ਦਿੱਲੀ ਵਿਚਾਲੇ ਚੱਲਦੀ ਵੰਦੇ ਭਾਰਤ ਦਾ ਰੂਟ ਤੇ ਸਮਾਂ

ਤਸਵੀਰ ਸਰੋਤ, Getty Images
ਇਸ ਟਰੇਨ ਦਾ ਮੰਤਵ ਇਹ ਸੀ ਕਿ ਉੱਤਰੀ ਭਾਰਤ ਵਿੱਚ ਬਹੁਤ ਸਾਰੇ ਲੋਕ ਮਾਤਾ ਵੈਸ਼ਨੂੰ ਦੇਵੀ ਮੱਥਾ ਟੇਕਣ ਜਾਂਦੇ ਹਨ ਅਤੇ ਇਹ ਟਰੇਨ ਉਨ੍ਹਾਂ ਨੂੰ ਸਹੂਲਤ ਦਿੰਦੀ ਹੈ।
ਕਟਰਾ-ਦਿੱਲੀ ਵਿਚਾਲੇ ਚੱਲਦੀ ਵੰਦੇ ਭਾਰਤ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨਾਂ ਵਿੱਚ ਚੱਲਦੀ ਹੈ।
ਕਟਰਾ ਤੋਂ ਇਹ ਟਰੇਨ ਦੁਪਹਿਰ ਤਿੰਨ ਵਜੇ ਚੱਲ ਕੇ ਰਾਤ 11 ਵਜੇ ਦਿੱਲੀ ਪਹੁੰਚਦੀ ਹੈ।
ਦਿੱਲੀ ਤੋਂ ਸਵੇਰੇ 6 ਵਜੇ ਕਟਰਾ ਤੋਂ ਰਵਾਨਾ ਹੁੰਦੀ ਹੈ।
ਇਸ ਟਰੇਨ ਦਾ ਰੂਟ ਹੈ ਦਿੱਲੀ, ਅੰਬਾਲਾ, ਲੁਧਿਆਣਾ, ਜੰਮੂ ਤਵੀ ਫਿਰ ਕਟਰਾ।
ਦਿੱਲੀ ਤੋਂ ਅੰਬ ਅੰਦੌਰਾ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਦੇ ਅੰਦਰ ਦੀਆਂ ਸਹੂਲਤਾਂ

ਤਸਵੀਰ ਸਰੋਤ, Getty Images
- ਵੰਦੇ ਭਾਰਤ ਦੇ ਅੰਦਰ ਬਾਇਓ ਵੈਕਿਊਮ ਟੌਇਲਟ ਹਨ।
- ਰੌਸ਼ਨੀ ਲਈ ਐਲਈਡੀ ਲਾਈਟਾਂ ਹਨ।
- ਹਰੇਕ ਸੀਟ ਦੇ ਥੱਲੇ ਚਾਰਜਿੰਗ ਪੁਆਇੰਟ ਦਿੱਤੇ ਗਏ ਹਨ।
- ਸਾਰੀਆਂ ਸ਼੍ਰੇਣੀਆਂ ਵਿੱਚ ਰਿਕਲਾਈਨਿੰਗ ਸੀਟਾਂ ਹਨ।
- ਐਮਰਜੈਂਸੀ ਅਲਾਰਮ ਬਟਨ ਅਤੇ ਟਾਕ ਬੈਕ ਯੁਨਿਟ ਹਨ।
- ਸਾਰੇ ਡੱਬਿਆਂ ਵਿੱਚ ਆਪਣੇ-ਆਪ ਖੁੱਲ੍ਹਣ ਵਾਲੇ ਤੇ ਬੰਦ ਹੋਣ ਵਾਲੇ ਦਰਵਾਜੇ ਹਨ।
- ਰੇਲ ਵਿੱਚ 1128 ਸਵਾਰੀਆਂ ਦੀ ਸਮਰੱਥਾ ਹੈ।
- ਹਵਾ ਨੂੰ ਸਾਫ਼ ਰੱਖਣ ਲਈ ਯੂਵੀ ਏਅਰ ਪਿਊਰੀਫਾਇਰ ਲਗਾਏ ਗਏ ਹਨ।
- ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਟਰੇਨ ਹੀਟਿੰਗ, ਹਵਾ ਦੀ ਨਿਕਾਸੀ ਅਤੇ ਏਅਰ ਕੰਡਿਸ਼ਨਿੰਗ ਪ੍ਰਣਾਲੀ ਨਾਲ ਲੈਸ ਹੈ।
ਇਹ ਵੀ ਪੜ੍ਹੋ:













