ਅਮਿਤਾਭ ਬੱਚਨ ਤੇ ਦਲੀਪ ਕੁਮਾਰ ਜਦੋਂ ਪਹਿਲੀ ਤੇ ਆਖ਼ਰੀ ਵਾਰ ਪਰਦੇ ਉੱਤੇ ਆਏ

ਤਸਵੀਰ ਸਰੋਤ, Puneet Kumar
- ਲੇਖਕ, ਵੰਦਨਾ
- ਰੋਲ, ਟੀਵੀ ਐਡੀਟਰ, ਬੀਬੀਸੀ ਇੰਡੀਆ
ਫ਼ਿਲਮ ਵਿੱਚ ਜੇਲ੍ਹ ਦਾ ਇੱਕ ਸੀਨ - ਇੱਕ ਕੈਦੀ ਹੈ, ਜਿਸ ਉੱਤੇ ਕਤਲ ਦਾ ਇਲਜ਼ਾਮ ਹੈ ਅਤੇ ਇੱਕ ਪੁਲਿਸ ਅਫ਼ਸਰ ਹੈ। ਜੋ ਜੇਲ੍ਹ ਵਿੱਚ ਉਸ ਨਾਲ ਗੱਲ ਕਰਨ ਲਈ ਆਇਆ ਹੈ।
ਪੁਲਿਸ ਅਫ਼ਸਰ - ਵਿਜੇ ਇਹ ਨਾ ਭੁੱਲੋ ਕਿ ਮੈਂ ਇੱਥੇ ਤੁਹਾਡੇ ਪਿਤਾ ਦੀ ਹੈਸੀਅਤ ਨਾਲ ਨਹੀਂ, ਪੁਲਿਸ ਅਫ਼ਸਰ ਦੀ ਹੈਸੀਅਤ ਨਾਲ ਗੱਲ ਕਰ ਰਿਹਾ ਹਾਂ।
ਵਿਜੇ - ਕਿਹੜੀ ਨਵੀਂ ਗੱਲ ਹੈ, ਤੁਸੀਂ ਹਮੇਸ਼ਾ ਮੇਰੇ ਨਾਲ ਇੱਕ ਪੁਲਿਸ ਅਫ਼ਸਰ ਦੀ ਹੈਸੀਅਤ ਨਾਲ ਹੀ ਗੱਲ ਕੀਤੀ ਹੈ।
ਪੁਲਿਸ ਅਫ਼ਸਰ - ਦੇਖੋ ਵਿਜੇ ਜੇ ਤੁਹਾਨੂੰ ਮੇਰੇ ਨਾਲ ਕੋਈ ਗਿਲਾ ਜਾਂ ਸ਼ਿਕਾਇਤ ਹੈ, ਉਹ ਗ਼ਲਤ ਜਾਂ ਸਹੀ ਹੈ, ਉਹ ਆਪਣੀ ਥਾਂ ਹੈ। ਪਰ ਇੱਥੇ ਤੁਹਾਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਤੁਸੀਂ ਮੇਰੇ ਬੇਟੇ ਹੋ।
ਪੁਲਿਸ ਵਰਦੀ ਦੀ ਗਰਿਮਾ ਅਤੇ ਸੀਮਾਵਾਂ ਸਮਝਦਾ ਇੱਕ ਪਿਤਾ ਅਤੇ ਜੇਲ੍ਹ ਵਿੱਚ ਬੇਕਸੂਰ ਬੇਟੇ ਦੇ ਨਿਸ਼ਾਨੇ ਪਿੱਛੇ ਛਿਪੀ ਕੜਵਾਹਟ, ਇਹ ਦੱਸਣ ਲਈ ਕਾਫ਼ੀ ਹੈ ਦੋਵਾਂ ਵਿਚਾਲੇ ਕਿਸ ਹੱਦ ਤੱਕ ਦੂਰੀਆਂ ਹਨ।
ਜਦੋਂ ਇੱਕ ਅਕਤੂਬਰ 1982 ਨੂੰ ਫ਼ਿਲਮ ਨਿਰਦੇਸ਼ਕ ਰਮੇਸ਼ ਸਿੱਪੀ ਦੀ ਫ਼ਿਲਮ ਰਿਲੀਜ਼ ਹੋਈ ਅਤੇ ਇਸ ਵਿੱਚ ਪੁਲਿਸ ਅਧਿਕਾਰੀ ਦੇ ਰੋਲ ਵਿੱਚ ਦਿਲੀਪ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਦੇ ਰੋਲ ਵਿੱਚ ਅਮਿਤਾਭ ਬੱਚਨ ਨੂੰ ਲੋਕਾਂ ਨੇ ਦੇਖਿਆ ਤਾਂ ਇਹ ਕਿਸੇ ਤਹਿਲਕੇ ਤੋਂ ਘੱਟ ਨਹੀਂ ਸੀ।
ਇਹ ਉਹ ਦੌਰ ਸੀ ਜਦੋਂ ਜ਼ੰਜੀਰ, ਸ਼ੋਲੇ ਅਤੇ ਦੀਵਾਰ ਵਰਗੀਆਂ ਦਮਦਾਰ ਫ਼ਿਲਮਾਂ ਤੋਂ ਬਾਅਦ ਸੁਪਰਸਟਾਰ ਦੇ ਤੌਰ ਉੱਤੇ ਅਮਿਤਾਸ਼ ਬੱਚਨ ਦਾ ਜਲਵਾ ਸੀ।
ਦਿਲੀਪ ਕੁਮਾਰ ਆਪਣੇ ਕਰੀਅਰ ਦੀ ਦੂਜੀ ਪਾਰੀ ਵਿੱਚ ਨਵੇਂ ਦਮਦਾਰ ਕਿਰਦਾਰਾਂ ਦੀ ਭਾਲ ਵਿੱਚ ਸਨ। ਅਜਿਹੇ ਵਿੱਚ ਦਿਲੀਪ ਕੁਮਾਰ ਅਤੇ ਅਮਿਤਾਭ ਬੱਚਨ ਦਾ ਆਹਮਣੇ-ਸਾਹਮਣੇ ਹੋਣਾ, ਆਪਣੇ ਆਪ ਵਿੱਚ ਹੀ ਇੱਕ ਖ਼ਬਰ ਸੀ।

ਫ਼ਿਲਮ - ਸ਼ਕਤੀ, 1 ਅਕਤੂਬਰ 1982
ਨਿਰਦੇਸ਼ਕ - ਰਮੇਸ਼ ਸਿੱਪੀ
ਕਾਸਟ - ਦਿਲੀਪ ਕੁਮਾਰ, ਅਮਿਤਾਭ ਬੱਚਨ, ਰਾਖੀ, ਸਮਿਤਾ ਪਾਟਿਲ
ਅਮਿਤਾਭ ਅਤੇ ਦਿਲੀਪ ਕੁਮਾਰ ਪਹਿਲੀ ਵਾਰ ਇਕੱਠੇ
ਬੈਸਟ ਐਕਟਰ ਐਵਾਰਡ - ਦਿਲੀਪ ਕੁਮਾਰ

ਦਿਲੀਪ ਕੁਮਾਰ ਬਨਾਮ ਅਮਿਤਾਭ ਬੱਚਨ
ਸ਼ਕਤੀ ਪਿਓ-ਪੁੱਤਰ ਦੀ ਕਹਾਣੀ ਹੈ, ਜਿਨ੍ਹਾਂ ਵਿਚਾਲੇ ਗ਼ਲਤਫਹਿਮੀਆਂ, ਨਾਇਤਫ਼ਾਕੀ, ਖ਼ਾਮੋਸ਼ੀਆਂ ਅਤੇ ਦੂਰੀਆਂ ਦਾ ਅਜਿਹਾ ਡੂੰਘਾ ਪਾੜਾ ਸੀ ਜੋ ਤ੍ਰਾਸਦੀ ਬਣ ਕੇ ਪੂਰੇ ਪਰਿਵਾਰ ਨੂੰ ਜ਼ਹਿਨੀ ਤੌਰ ਉੱਤੇ ਤੋੜ ਕੇ ਰੱਖ ਦਿੰਦਾ ਹੈ।
ਇਸ ਪਾੜੇ ਦੀ ਵੱਡੀ ਵਜ੍ਹਾ ਹੁੰਦੀ ਹੈ ਬਚਪਨ ਦੀ ਇੱਕ ਘਟਨਾ - ਪੁਲਿਸ ਅਧਿਕਾਰੀ (ਦਿਲੀਪ ਕੁਮਾਰ) ਅਤੇ ਉਨ੍ਹਾਂ ਦੀ ਪਤਨੀ ਰਾਖੀ (ਸ਼ੀਤਲ) ਆਪਣੇ ਪੁੱਤਰ ਵਿਜੇ (ਅਮਿਤਾਭ ਬੱਚਨ) ਦੇ ਨਾਲ ਖ਼ੁਸ਼ੀ-ਖ਼ੁਸ਼ੀ ਰਹਿੰਦੇ ਹਨ।
ਬਚਪਨ ਵਿੱਚ ਇੱਕ ਵਾਰ ਸਮੱਗਲਰ ਜੇਕੇ (ਅਮਰੀਸ਼ ਪੁਰੀ) ਦੇ ਗੁੰਡੇ ਵਿਜੇ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਦਿਲੀਪ ਕੁਮਾਰ ਸਾਹਮਣੇ ਸ਼ਰਤ ਰੱਖਦੇ ਹਨ ਕਿ ਉਹ ਉਨ੍ਹਾਂ ਦੇ ਸਾਥੀ ਨੂੰ ਜੇਲ੍ਹ ਤੋਂ ਛੱਡ ਦੇਣ ਨਹੀਂ ਤਾਂ ਵਿਜੇ ਯਾਨੀ ਅਮਿਤਾਭ ਬੱਚਨ ਨੂੰ ਮਾਰ ਦੇਣਗੇ।

ਤਸਵੀਰ ਸਰੋਤ, STRDEL/Getty Images
ਫ਼ੋਨ ਉੱਤੇ ਡਰਿਆ ਹੋਇਆ ਬੱਚਾ ਪਿਤਾ ਨੂੰ ਬਚਾਉਣ ਦੀ ਗੁਹਾਰ ਲਗਾਉਂਦਾ ਹੈ। ਪਰ ਫ਼ਰਜ਼ ਦੀ ਰਾਹ ਉੱਤੇ ਡਟੇ ਪੁਲਿਸ ਅਧਿਕਾਰੀ (ਦਿਲੀਪ ਕੁਮਾਰ) ਕਹਿੰਦੇ ਹਨ ਕਿ ਕੈਦੀ ਨੂੰ ਰਿਹਾ ਨਹੀਂ ਕਰਨਗੇ। ਹਾਲਾਂਕਿ ਫ਼ੋਨ ਟੈਪ ਕਰਨ ਤੋਂ ਬਾਅਦ ਦਿਲੀਪ ਕੁਮਾਰ ਉੱਥੇ ਪਹੁੰਚ ਜਾਂਦੇ ਹਨ ਅਤੇ ਇਸੇ ਦਰਮਿਆਨ ਵਿਜੇ ਵੀ ਉੱਥੋਂ ਭੱਜ ਜਾਂਦਾ ਹੈ ਜਿਸ ਲਈ ਇੱਕ ਗੁੰਡਾ ਹੀ ਉਸਦੀ ਮਦਦ ਕਰਦਾ ਹੈ।
ਬਚਪਨ ਦੀ ਇਹ ਘਟਨਾ ਮਨੋਵਿਗਿਆਨੀ ਪੱਧਰ ਉੱਤੇ ਵਿਜੇ ਦੇ ਮਨ ਵਿੱਚ ਇਸ ਕਦਰ ਘਰ ਕਰ ਜਾਂਦੀ ਹੈ ਉਹ ਪਿਤਾ ਤੋਂ ਬੇਜ਼ਾਰ ਅਤੇ ਅਲੱਗ-ਥਲੱਗ ਰਹਿਣ ਲਗਦਾ ਹੈ ਅਤੇ ਵੱਡੇ ਹੋ ਕੇ ਇਹ ਪਾੜਾ ਵਧਦਾ ਹੀ ਜਾਂਦਾ ਹੈ।

ਇਹ ਵੀ ਪੜ੍ਹੋ-

ਅਮਿਤਾਭ ਨਹੀਂ ਰਾਜ ਬੱਬਰ ਪਹਿਲੀ ਪਸੰਦ ਸਨ
ਵੈਸੇ ਫ਼ਿਲਮ ਸ਼ਕਤੀ ਦੇ ਕਿਰਦਾਰ ਕਿਵੇਂ ਚੁਣੇ ਗਏ, ਇਸ ਦੀ ਕਹਾਣੀ ਵੀ ਦਿਲਚਸਪ ਹੈ। ਡੀਸੀਪੀ ਦੇ ਦਮਦਾਰ ਕਿਰਦਾਰ ਲਈ ਦਿਲੀਪ ਕੁਮਾਰ ਹਮੇਸ਼ਾ ਤੋਂ ਹੀ ਪਹਿਲੀ ਪਸੰਦ ਸਨ। ਕਿਉਂਕਿ ਦਿਲੀਪ ਕੁਮਾਰ ਦਾ ਰੋਲ ਨੌਜਵਾਨ ਹੀਰੋ ਦੇ ਮੁਕਾਬਲੇ ਜ਼ਿਆਦਾ ਸਸ਼ਕਤ ਮੰਨਿਆ ਜਾ ਰਿਹਾ ਸੀ, ਇਸ ਲਈ ਇਗੋ ਕਲੈਸ਼ ਨਾ ਹੋਵੇ ਇਸ ਲਈ ਨਵੇਂ ਹੀਰੋ ਦੀ ਭਾਲ ਸ਼ੁਰੂ ਹੋਈ।
2015 ਵਿੱਚ ਫ਼ਿਲਮ ਫੇਅਰ ਨੂੰ ਦਿੱਤੇ ਇੰਟਰਵਿਊ ਵਿੱਚ ਰਮੇਸ਼ ਸਿੱਪੀ ਦੱਸਦੇ ਹਨ, ''ਅਸੀਂ ਇੱਕ ਨਵੇਂ ਹੀਰੋ ਦਾ ਆਡੀਸ਼ਨ ਤਾਂ ਲੈ ਲਿਆ ਪਰ ਉਹ ਇੰਟੈਂਸਿਟੀ ਕਿੱਥੋਂ ਲਿਆਉਂਦੇ। ਇਸੇ ਵਿਚਾਲੇ ਅਮਿਤਾਭ ਨੂੰ ਪਤਾ ਲੱਗਿਆ ਕਿ ਅਸੀਂ ਇਸ ਤਰ੍ਹਾਂ ਦੇ ਕਿਰਦਾਰ ਦੀ ਭਾਲ ਵਿੱਚ ਹਾਂ ਅਤੇ ਉਨ੍ਹਾਂ ਨੇ ਪੁੱਛਿਆ ਕਿ ਮੈਨੂੰ ਕਿਉਂ ਨਹੀਂ ਲਿਆ ਗਿਆ।
ਮੈਂ ਅਮਿਤਾਭ ਨੂੰ ਸਾਫ਼ ਦੱਸ ਦਿੱਤਾ ਕਿ ਤੁਹਾਡਾ ਰੋਲ ਸਿੱਧਾ ਜਿਹਾ ਹੈ। ਉਸ ਵਿੱਚ ਲਾਰਜਰ ਦੈਨ ਲਾਈਫ਼ ਦੀ ਗੁੰਜਾਇਸ਼ ਨਹੀਂ ਹੈ।
ਉਨ੍ਹਾਂ ਨੂੰ ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਆਈਡੀਆ ਬਹੁਤ ਪਸੰਦ ਆਇਆ। ਉਨ੍ਹਾਂ ਨੂੰ ਖ਼ੁਦ ਉੱਤੇ ਵਿਸ਼ਵਾਸ ਸੀ, ਰਾਖੀ ਨੂੰ ਅਮਿਤਾਭ ਦੀ ਮਾਂ ਦਾ ਰੋਲ ਕਰਨ ਲਈ ਮਨਾਉਣਾ ਪਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਫ਼ਿਰ ਕਿੱਥੇ ਮਿਲੇਗਾ।''

ਤਸਵੀਰ ਸਰੋਤ, Google
ਉਹ ਰੋਲ ਦਰਅਸਲ ਸ਼ੁਰੂ ਵਿੱਚ ਰਾਜ ਬੱਬਰ ਨੂੰ ਦਿੱਤਾ ਗਿਆ ਸੀ, ਪਰ ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਅਮਿਤਾਭ ਬੱਚਨ ਨੂੰ ਮਿਲਿਆ।
ਫ਼ਿਲਮ ਸ਼ਕਤੀ ਨੂੰ ਯਾਦ ਕਰਦੇ ਹੋਏ ਫ਼ਿਲਮ ਸਮੀਖਿਅਕ ਰਾਮਚੰਦਰਨ ਸ਼੍ਰੀਨਿਵਾਸਨ ਦੱਸਦੇ ਹਨ, ''ਇਹ ਫ਼ਿਲਮ 1977 ਵਿੱਚ ਰਿਲੀਜ਼ ਹੋਈ ਸੀ। ਸੀਨ ਉਹ ਸੀ ਜਦੋਂ ਅਮਿਤਾਭ ਬੱਚਨ ਚੌਪਰ ਤੋਂ ਉੱਤਰਦੇ ਹਨ ਅਤੇ ਦਿਲੀਪ ਕੁਮਾਰ ਨੂੰ ਮਿਲਦੇ ਹਨ।
ਪਰ ਰਮੇਸ਼ ਸਿੱਪੀ ਨੂੰ ਪਹਿਲਾਂ ਫ਼ਿਲਮ ਸ਼ਾਨ ਪੂਰੀ ਕਰਨੀ ਸੀ ਇਸ ਲਈ ਸ਼ਕਤੀ ਨੂੰ ਟਾਲ ਦਿੱਤਾ ਗਿਆ। ਨੀਤੂ ਕਪੂਰ ਹੀਰੋਇਨ ਸਨ ਪਰ ਕਿਉਂਕਿ ਫ਼ਿਲਮ ਟਲ ਗਈ ਤਾਂ ਸ਼ਕਤੀ ਵਿੱਚ ਸਮਿਤਾ ਪਾਟਿਲ ਨੂੰ ਲਿਆ ਗਿਆ ਕਿਉਂਕਿ ਨੀਤੂ ਸਿੰਘ ਕੰਮ ਕਰਨਾ ਛੱਡ ਦਿੱਤਾ ਸੀ।''
ਉਹ ਦੱਸਦੇ ਹਨ, ''ਇੱਕ ਕਿੱਸਾ ਇਹ ਵੀ ਹੈ ਕਿ ਦਿਲੀਪ ਕੁਮਾਰ ਚਾਹੁੰਦੇ ਸਨ ਕਿ ਅਮਿਤਾਭ ਬੱਚਨ ਉਨ੍ਹਾਂ ਦੇ ਭਰਾ ਦੇ ਰੋਲ ਵਿੱਚ ਹੋਣ ਪਰ ਸਲੀਮ ਜਾਵੇਦ ਨੇ ਮਨਾਇਆ ਕਿ ਅਮਿਤਾਭ ਦਾ ਬੇਟਾ ਹੋਣਾ ਹੀ ਅਹਿਮ ਹੈ ਅਤੇ ਮੈਨੂੰ ਇਹ ਵੀ ਇਹ ਚਿਤਰਣ ਬਹੁਤ ਪਸੰਦ ਆਇਆ।
ਅਮਿਤਾਭ ਨੂੰ ਗੋਲੀ ਮਾਰਨ ਤੋਂ ਬਾਅਦ ਜਦੋਂ ਦਿਲੀਪ ਕੁਮਾਰ ਖ਼ਾਮੋਸ਼ ਖੜੇ ਸਨ ਤਾਂ ਉਹ ਖ਼ਾਮੋਸ਼ੀ ਕੁਝ ਕਹਿ ਜਾਂਦੀ ਹੈ। ਬਹੁਤ ਉਮਦਾ ਸੀਨ ਹੈ, ਉੱਥੇ ਡ੍ਰੈਮੇਟਿਕ ਹੋਣ ਦਾ ਖ਼ਤਰਾ ਸੀ ਪਰ ਦਿਲੀਪ ਕੁਮਾਰ ਨੇ ਬਾਖ਼ੂਬੀ ਨਿਭਾਇਆ।''

ਇਹ ਵੀਡੀਓ ਵੀ ਦੇਖੋ -

ਜਦੋਂ ਅਮਿਤਾਭ ਨੂੰ ਨਹੀਂ ਮਿਲਿਆ ਦਿਲੀਪ ਕੁਮਾਰ ਦਾ ਆਟੋਗ੍ਰਾਫ਼
ਅਮਿਤਾਭ ਬੱਚਨ ਦੇ ਲਈ ਦਿਲੀਪ ਕੁਮਾਰ ਕੀ ਮਾਅਨੇ ਰੱਖਦੇ ਸਨ ਇਹ ਗੱਲ ਉਨ੍ਹਾਂ ਨੇ ਆਪਣੇ ਬਲਾਗ ਵਿੱਚ ਸਾਂਝੀ ਕੀਤੀ ਹੈ।
ਉਹ ਲਿਖਦੇ ਹਨ, ''ਜਦੋਂ ਮੈਂ ਛੋਟਾ ਸੀ ਤਾਂ ਕਿਸੇ ਰੈਸਟੋਰੈਂਟ 'ਚ ਸਾਨੂੰ ਦਿਲੀਪ ਕੁਮਾਰ ਦਿਖ ਗਏ। ਮੈਂ ਹਿੰਮਤ ਕਰਕੇ ਉਨ੍ਹਾਂ ਤੋਂ ਆਟੋਗ੍ਰਾਫ਼ ਮੰਗਣ ਬਾਰੇ ਸੋਚਿਆ। ਮੈਂ ਉਤਸਾਹ ਨਾਲ ਕੰਬ ਰਿਹਾ ਸੀ, ਪਰ ਮੇਰੇ ਕੋਲ ਆਟੋਗ੍ਰਾਫ਼ ਬੁੱਕ ਨਹੀਂ ਸੀ।
ਮੈਂ ਦੌੜ ਕੇ ਗਿਆ ਅਤੇ ਆਟੋਗ੍ਰਾਫ਼ ਬੁੱਕ ਲੈ ਕੇ ਆਇਆ ਅਤੇ ਰਾਹਤ ਦਾ ਸਾਹ ਲਿਆ ਕਿ ਉਹ ਰੈਸਟੋਰੈਂਟ ਵਿੱਚ ਹੀ ਸਨ। ਉਹ ਗੱਲਬਾਤ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਸਨ, ਮੈਂ ਉਨ੍ਹਾਂ ਨੂੰ ਕੁਝ ਕਿਹਾ ਅਤੇ ਬੁੱਕ ਅੱਗੇ ਵਧਾ ਦਿੱਤੀ।
ਉਨ੍ਹਾਂ ਦੀ ਕੋਈ ਪ੍ਰਤਿਕਿਰਿਆ ਨਹੀਂ ਸੀ। ਉਨ੍ਹਾਂ ਨੇ ਮੇਰੇ ਵੱਲ ਜਾਂ ਮੇਰੀ ਬੁੱਕ ਵੱਲ ਦੇਖਿਆ ਨਹੀਂ। ਥੋੜੀ ਦੇਰ ਬਾਅਦ ਉਹ ਚਲੇ ਗਏ। ਮੈਂ ਆਟੋਗ੍ਰਾਫ਼ ਬੁੱਕ ਲੈ ਕੇ ਖੜਾ ਰਿਹਾ ਪਰ ਉਹ ਆਟੋਗ੍ਰਾਫ਼ ਅਹਿਮ ਨਹੀਂ ਸੀ, ਅਹਿਮ ਉਨ੍ਹਾਂ ਦੀ ਮੌਜੂਦਗੀ ਸੀ।''
ਸ਼ੋਲੇ ਦੀ ਸ਼ੈਲੀ ਤੋਂ ਇੱਕ ਦਮ ਵੱਖਰੀ ਫ਼ਿਲਮ ਸ਼ਕਤੀ ਵਿੱਚ ਨਾ ਤਾਂ ਮਨੋਰੰਜਕ ਪੰਚ ਲਾਈਨਾਂ ਹਨ, ਨਾ ਕਾਮੇਡੀ, ਨਾ ਪੂਰਾ ਰੋਮਾਂਸ ਅਤੇ ਨਾ ਉਸ ਤਰ੍ਹਾਂ ਦੇ ਡਾਇਲਾਗ।
ਸ਼ਕਤੀ ਵਿੱਚ ਇੱਕ ਪਾਸੇ ਪੁਲਿਸ ਅਫ਼ਸਰ ਦਿਲੀਪ ਕੁਮਾਰ ਹਨ ਜੋ ਫਰਜ਼ ਦੀ ਰਾਹ ਵਿੱਚ ਹਦ ਤੋਂ ਵੀ ਅੱਗੇ ਜਾਕੇ ਡਟੇ ਰਹਿੰਦੇ ਹਨ।
ਉਨ੍ਹਾਂ ਦਾ ਇੱਕ ਡਾਇਲਾਗ ਹੈ, 'ਹੁਣ ਫਰਜ਼ ਨਿਭਾਉਣ ਦੀ ਆਦਤ ਜਿਹੀ ਹੋ ਗਈ ਹੈ। ਇਸ ਸਭ ਵਿੱਚ ਬੇਟਾ ਕਦੋਂ ਪਿੱਛੇ ਰਹਿ ਜਾਂਦਾ ਹੈ ਉਸ ਨੂੰ ਖ਼ੁਦ ਵੀ ਪਤਾ ਨਹੀਂ ਚਲਦਾ।'
ਦੂਜੇ ਪਾਸੇ ਬੇਟਾ ਵਿਜੇ ਯਾਨੀ ਅਮਿਤਾਭ ਬੱਚਨ ਆਪਣੇ ਅੰਦਰ ਦੀ ਸੱਟ ਅਤੇ ਪਿਤਾ ਪ੍ਰਤੀ ਬਗਾਵਤ ਨੂੰ ਹੀ ਆਪਣਾ ਮਕਸਦ ਮੰਨ ਚੁੱਕਿਆ ਹੈ। ਉਹ ਸ਼ਬਦਾਂ ਨਾਲ ਕੁਝ ਨਹੀਂ ਕਹਿੰਦਾ ਪਰ ਆਪਣੀ ਖ਼ਾਮੋਸ਼ੀ ਨਾਲ ਸਭ ਕੁਝ ਕਹਿ ਜਾਂਦਾ ਹੈ।
ਅੰਗਰੇਜ਼ੀ ਵਿੱਚ ਜਿਸ ਨੂੰ ਬਰੂਡਿੰਗ ਇੰਟੈਂਸਿਟੀ ਕਹਿੰਦੇ ਹਨ, ਉਹ ਅਮਿਤਾਭ ਦੀ ਇਸ ਰੋਲ ਵਿੱਚ ਖ਼ਾਸੀਅਤ ਹੈ।
ਇੱਕ ਦਿਨ ਅਜਿਹਾ ਵੀ ਆਉਂਦਾ ਹੈ ਜਦੋਂ ਸਮਗਲਰ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੇਟਾ ਖ਼ੁਦ ਨੂੰ ਪੁਲਿਸ ਦੀ ਵਰਦੀ ਪਹਿਨੇ ਬਾਪ ਸਾਹਮਣੇ ਖੜਾ ਦੇਖਦਾ ਹੈ ਅਤੇ ਵਿਚਾਲੇ ਹੁੰਦੀ ਹੈ ਕਾਨੂੰਨ ਦੀ ਜ਼ੰਜੀਰ।
ਕਾਨੂੰਨ ਪ੍ਰਤੀ ਫਰਜ਼ ਨੂੰ ਲੈ ਕੇ ਪਿਤਾ ਵਿੱਚ ਜੋ ਜਨੂੰਨ ਹੈ ਉਹ ਬੇਟੇ ਅਤੇ ਬਾਪ ਵਿਚਾਲੇ ਕੰਧ ਬਣ ਚੁੱਕਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸਲੀਮ-ਜਾਵੇਦ ਦਾ ਬਿਹਤਰੀਨ ਸਕੀਰਨਪਲੇਅ
ਇਸ ਨੂੰ ਫ਼ਿਲਮ ਦੀ ਕਾਮਯਾਬੀ ਹੀ ਕਿਹਾ ਜਾਵੇਗਾ ਕਿ ਦਰਸ਼ਕ ਦੇ ਤੌਰ ਉੱਤੇ ਤੁਸੀਂ ਇਹ ਫ਼ੈਸਲਾ ਹੀ ਨਹੀਂ ਕਰ ਪਾਉਂਦੇ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ, ਕੋਈ ਗ਼ਲਤ ਹੈ ਵੀ ਜਾਂ ਨਹੀਂ। ਸਹੀ ਅਤੇ ਗ਼ਲਤ ਵਿਚਾਲੇ ਦਾ ਜੋ ਰਾਹ ਹੁੰਦਾ ਹੈ ਉਸੇ ਰਾਹ ਉੱਤੇ ਚਲਦੀ ਹੈ ਇਹ ਫ਼ਿਲਮ।
ਸਕਰੀਨਪਲੇਅ ਦੇ ਹਿਸਾਬ ਨਾਲ ਸਲੀਮ-ਜਾਵੇਦ ਦੇ ਸਭ ਤੋਂ ਬਿਹਤਰ ਸਕਰੀਨਪਲੇਅਜ਼ ਵਿੱਚੋਂ ਇੱਕ ਮੰਨੀ ਜਾਂਦੀ ਹੈ ਸ਼ਕਤੀ। ਦੋ ਲੋਕਾਂ ਦੇ ਰਿਸ਼ਤਿਆਂ ਦੇ ਟਕਰਾਅ ਨੂੰ ਦਿਖਾਉਂਦੀ ਐਨੀ ਕਸੀ ਹੋਈ ਕਹਾਣੀ ਕਿ ਫ਼ਿਲਮ ਦੀ ਸ਼ੁਰੂਆਤ ਵਿੱਚ ਹੀ ਇਹ ਜਾਣਦੇ ਹੋਏ ਵੀ ਕਿ ਫ਼ਿਲਮ ਦਾ ਅੰਤ ਕੀ ਹੋਵੇਗਾ, ਤੁਸੀਂ ਅਖੀਰ ਤੱਕ ਬੰਨ੍ਹੇ ਰਹਿੰਦੇ ਹੋ।
ਖ਼ਾਸ ਤੌਰ 'ਤੇ ਉਹ ਸਾਰੇ ਸੀਨ ਜਿੱਥੇ ਦਿਲੀਪ ਕੁਮਾਰ ਕਹਿੰਦੇ ਹਨ, ''ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਲੈ ਕੇ ਜਾਣ ਲਈ ਉਨ੍ਹਾਂ ਦਿਨਾਂ ਵਿੱਚ ਸਲੀਮ-ਜਾਵੇਦ ਦਾ ਸਕਰੀਨਪਲੇਅ ਵੱਡਾ ਰੋਲ ਅਦਾ ਕਰਦਾ ਸੀ।
ਉਨ੍ਹਾਂ ਦੀ ਸ੍ਰਿਜਨਾਤਮਕਤਾ ਨੇ ਕਈ ਕਲਾਕਾਰਾਂ ਅਤੇ ਫ਼ਿਲਕਾਰਾਂ ਦੀ ਕਿਤਮਤ ਬਦਲ ਦਿੱਤੀ। 'ਐਂਗਰੀ ਯੰਗ ਮੈਨ' ਉਨ੍ਹਾਂ ਦੀ ਹੀ ਦੇਨ ਹੈ, ਐਂਗਰੀ ਯੰਗ ਮੈਨ ਵਾਲੀ ਛਵੀ ਨੂੰ ਸਲੀਮ ਜਾਵੇਦ ਨੇ ਇਸ ਫ਼ਿਲਮ ਵਿੱਚ ਅੱਗੇ ਵਧਾਇਆ।
ਸਕਰੀਨਪਲੇ ਐਨਾ ਕਸਿਆ ਹੋਇਆ ਹੈ ਕਿ ਅਜਿਹਾ ਲਗਦਾ ਹੈ ਕਿ ਜੇ ਸਲੀਮ ਜਾਵੇਦ ਦੀ ਕਹਾਣੀ ਨਾ ਹੁੰਦੀ ਤਾਂ ਫ਼ਿਲਮ ਕੰਮ ਹੀ ਨਹੀਂ ਕਰਦੀ। ਸ਼ਕਤੀ ਵਾਂਗ ਹੀ ਸ਼ਹਿਰੀ ਮਾਹੌਲ ਵਿੱਚ ਬਣੀ ਰਮੇਸ਼ ਸਿੱਪੀ ਦੀ ਫ਼ਿਲਮ ਸ਼ਾਨ ਨਹੀਂ ਚੱਲੀ ਸੀ। ਪਰ ਸਿੱਪੀ ਨੇ ਸ਼ਕਤੀ ਬਣਾਈ ਕਿਉਂਕਿ ਇਸ ਦਾ ਸਕਰੀਨਪਲੇਅ ਸਹੀ ਅਤੇ ਕਮਾਲ ਦਾ ਸੀ।''
ਫ਼ਿਲਮ ਦਾ ਇੱਕ ਸੀਨ ਖ਼ਾਸ ਤੌਰ 'ਤੇ ਦਿਲ ਨੂੰ ਛੂਹਣ ਵਾਲਾ ਹੈ। ਰਾਖੀ ਯਾਨੀ ਅਮਿਤਾਭ ਦੀ ਮਾਂ ਅਤੇ ਦਿਲੀਪ ਕੁਮਾਰ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਉਸ ਵੇਲੇ ਅਮਿਤਾਭ ਜੇਲ੍ਹ ਵਿੱਚ ਹੁੰਦੇ ਹਨ ਜਿਸ ਨੂੰ ਖ਼ੁਦ ਉਨ੍ਹਾਂ ਦੇ ਪਿਤਾ ਡੀਸੀਪੀ ਅਸ਼ਵਨੀ ਕੁਮਾਰ (ਦਿਲੀਪ ਕੁਮਾਰ) ਨੇ ਹੀ ਗ੍ਰਿਫ਼ਤਾਰ ਕੀਤਾ ਹੁੰਦਾ ਹੈ।
ਮਾਂ ਦੇ ਆਖਰੀ ਦਰਸ਼ਨਾਂ ਲਈ ਜਦੋਂ ਅਮਿਤਾਭ ਜੇਲ੍ਹ ਤੋਂ ਕੁਝ ਦੇਰ ਲਈ ਆਉਂਦੇ ਹਨ ਤਾਂ ਇੱਕ ਪਾਸੇ ਫਰਸ਼ ਉੱਤੇ ਬੈਠੇ ਟੁੱਟ ਚੁੱਕੇ ਪਿਤਾ ਨੂੰ ਦੇਖਦੇ ਹਨ। ਅਮਿਤਾਭ ਉਨ੍ਹਾਂ ਦੇ ਕੋਲ ਜਾ ਕੇ ਜ਼ਮੀਨ ਉੱਤੇ ਬੈਠਦੇ ਹਨ, ਦੋਵਾਂ ਵਿਚਾਲੇ ਕੋਈ ਗੱਲ ਨਹੀਂ ਹੁੰਦੀ।
ਅਮਿਤਾਭ ਬਸ ਹੌਲੀ ਜਿਹੀ ਆਪਣਾ ਹੱਥ ਉਨ੍ਹਾਂ ਦੇ ਬਾਂਹ ਉੱਤੇ ਰੱਖ ਦਿੰਦੇ ਹਨ।ਜਿਸ ਤਰ੍ਹਾਂ ਦੇ ਕੈਮਰਾ ਐਂਗਲ ਨਾਲ ਸੀਨ ਫ਼ਿਲਮਾਇਆ ਗਿਆ ਹੈ, ਦੋਵਾਂ ਦੀਆਂ ਨਜ਼ਰਾਂ ਮਿਲਦੀਆਂ ਹਨ, ਜਦੋਂ ਇੱਕ ਦੀ ਨਜ਼ਰ ਉੱਠਦੀ ਹੈ ਤਾਂ ਦੂਜੇ ਦੀ ਝੁਕੀ ਰਹਿੰਦੀ ਹੈ। ਕੋਈ ਕੁਝ ਨਹੀਂ ਕਹਿੰਦੇ, ਫ਼ਿਰ ਵੀ ਦੋਵੇਂ ਇੱਕ-ਦੂਜੇ ਨੂੰ ਸਭ ਕੁਝ ਕਹਿ ਜਾਂਦੇ ਹਨ। ਗ਼ਮ ਅਤੇ ਮੌਤ ਦੇ ਉਸ ਪਲ ਵਿੱਚ ਜਿਵੇਂ ਕੁਝ ਦੇਰ ਲਈ ਦੋਵੇਂ ਇੱਕ ਹੋ ਗਏ ਸਨ। ਇਸ ਸੀਨ ਨੂੰ ਦੇਖ ਕੇ ਲਗਦਾ ਹੈ ਕਿ ਤੁਸੀਂ ਸੱਚਮੁੱਚ ਦੋ ਦਿੱਗਜ ਕਲਾਕਾਰਾਂ ਨੂੰ ਇਕੱਠੇ ਦੇਖ ਰਹੇ ਹੋ।
ਅਮਿਤਾਭ ਦੀ ਰਿਹਰਸਲ ਲਈ ਚੀਖ ਪਏ ਸੀ ਦਿਲੀਪ ਕੁਮਾਰ
ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ ਸੀ, ''ਸ਼ਕਤੀ ਵਿੱਚ ਮੈਨੂੰ ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਪਹਿਲੀ ਵਾਰ ਮੌਕਾ ਮਿਲਿਆ, ਉਹ ਕਲਾਕਾਰ ਜੋ ਮੇਰਾ ਆਦਰਸ਼ ਰਿਹਾ ਸੀ।
ਫ਼ਿਲਮ ਦੇ ਅਖੀਰ ਵਿੱਚ ਮੇਰੀ ਮੌਤ ਦਾ ਸੀਨ ਸੀ ਜੋ ਮੁੰਬਈ ਏਅਰਪੋਰਟ ਦੇ ਅੰਦਰ ਫ਼ਿਲਮਾਇਆ ਗਿਆ ਸੀ। ਉਦੋਂ ਉਸ ਨੂੰ ਸਹਾਰ ਏਅਰਪੋਰਟ ਕਹਿੰਦੇ ਸੀ।
ਸਾਨੂੰ ਖ਼ਾਸ ਇਜਾਜ਼ਤ ਮਿਲੀ ਸੀ, ਜਦੋਂ ਮੈਂ ਮੌਤ ਵਾਲੇ ਸੀਨ ਦੀ ਇਕੱਲੇ ਹੀ ਰਿਹਰਸਲ ਕਰ ਰਿਹਾ ਸੀ, ਉਦੋਂ ਪ੍ਰੋਡਕਸ਼ਨ ਅਤੇ ਕਰੂ ਮੈਂਬਰਾਂ ਵੱਲੋਂ ਬਹੁਤ ਰੌਲਾ ਆ ਰਿਹਾ ਸੀ।''

ਤਸਵੀਰ ਸਰੋਤ, Getty Images
''ਉਸ ਵੇਲੇ ਦਿਲੀਪ ਕੁਮਾਰ ਰਿਹਰਸਲ ਨਹੀਂ ਕਰ ਰਹੇ ਸੀ। ਪਰ ਰੌਲਾ-ਰੱਪਾ ਸੁਣ ਕੇ ਉਹ ਅਚਾਨਕ ਚੀਖੇ ਅਤੇ ਜ਼ੋਰ ਨਾਲ ਸਭ ਨੂੰ ਚੁੱਪ ਰਹਿਣਾ ਲਈ ਕਿਹਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਕਲਾਕਾਰ ਰਿਹਰਸਲ ਕਰ ਰਿਹਾ ਹੈ ਤਾਂ ਉਸ ਪਲ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਅਤੇ ਉਸ ਸਪੇਸ ਦੀ ਇੱਜ਼ਤ ਕਰਨੀ ਚਾਹੀਦੀ ਹੈ। ਦਿਲੀਪ ਕੁਮਾਰ ਵਰਗੇ ਦਿੱਗਜ ਕਲਾਕਾਰ ਲਈ ਕਿਸੇ ਦੂਜੇ ਕਲਾਕਾਰ ਲਈ ਅਜਿਹਾ ਕਰਨਾ ਉਨ੍ਹਾਂ ਦੀ ਮਹਾਨਤਾ ਨੂੰ ਦਰਸ਼ਾਉਂਦਾ ਹੈ।''
ਫ਼ਿਲਮ ਦੇਖਦੇ ਹੋਏ ਤੁਸੀਂ ਇਸੇ ਕਸ਼ਮਕਸ਼ ਵਿੱਚ ਰਹਿੰਦੇ ਹੋ ਕਿ ਕਾਸ਼ ਦੋਵਾਂ ਨੇ ਕਦੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਹੁੰਦੀ। ਦਿਲੀਪ ਕੁਮਾਰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਉੱਭਰੇ ਹਨ ਜੋ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨਾ ਨਹੀਂ ਜਾਣਦਾ। ਉਹ ਤਾਂ ਨਰਸ ਨੂੰ ਇਹ ਨਹੀਂ ਦੱਸ ਪਾਉਂਦਾ ਕਿ ਅੰਦਰ ਜਿਸ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਉਹ ਉਸਦੀ ਪਤਨੀ ਹੈ।
ਦੂਜੇ ਪਾਸੇ ਅਮਿਤਾਭ ਬੱਚਨ ਇੱਕ ਅਜਿਹਾ ਨੌਜਵਾਨ ਹੈ ਜਿਸ ਨੇ ਆਪਣੇ ਸਾਰੇ ਜ਼ਖ਼ਮ ਅਤੇ ਗੁੱਸਾ ਅੰਦਰ ਦੱਬ ਕੇ ਰੱਖਿਆ ਹੈ ਜੋ ਇੱਕ ਦਿਨ ਬਗ਼ਾਵਤ ਬਣ ਕੇ ਫੁੱਟਦਾ ਹੈ।
ਅੱਖਾਂ ਨਾਲ ਅਦਾਕਾਰੀ ਕਰਨ ਵਾਲੇ ਅਮਿਤਾਭ
ਆਮ ਤੌਰ ਉੱਤੇ ਫ਼ਿਲਮਾਂ ਵਿੱਚ ਅਮਿਤਾਭ ਬੱਚਨ ਦੀ ਧਮਾਕੇਦਾਰ, ਜ਼ਬਰਦਸਤ ਐਂਟਰੀ ਹੁੰਦੀ ਹੈ ਪਰ ਸ਼ਕਤੀ ਵਿੱਚ ਉਨ੍ਹਾਂ ਦਾ ਪਹਿਲਾ ਸੀਨ ਹੈ ਜਿੱਥੇ ਉਹ ਮਰੀਨ ਡ੍ਰਾਈਵ 'ਤੇ ਬੇਰੁਜ਼ਗਾਰ, ਟੀਨ ਦੇ ਡੱਬੇ ਨੂੰ ਠੋਕਰ ਮਾਰਦੇ ਹੋਏ ਉਂਝ ਹੀ ਟਹਿਲ ਰਹੇ ਹਨ।

ਤਸਵੀਰ ਸਰੋਤ, MR Productions
ਕਹਾਣੀ ਦੀ ਮੰਗ ਮੁਤਾਬਕ ਸ਼ਕਤੀ ਦੇ ਸਕਰੀਨਪਲੇਅ ਵਿੱਚ ਉਹ ਗੁੰਜਾਇਸ਼ ਹੀ ਨਹੀਂ ਰੱਖੀ ਗਈ ਸੀ। ਬੱਚਨ ਦੇ ਕਿਰਦਾਰ ਨੇ ਜੋ ਕਹਿਣਾ ਹੁੰਦਾ ਹੈ ਉਹ ਜਾਂ ਤਾਂ ਉਸ ਦੀ ਖਾਮੋਸ਼ੀ ਕਹਿੰਦੀ ਹੈ ਜਾਂ ਉਹ ਕੁਝ ਸੰਵਾਦ ਜੋ ਉਸ ਦੇ ਅੰਦਰ ਦੇ ਗੁੱਸੇ ਨੂੰ ਦਰਸ਼ਾਉਂਦੇ ਹਨ।
ਉਦਾਹਰਣ ਦੇ ਤੌਰ ਉੱਤੇ ਉਹ ਆਪਣੇ ਪਿਤਾ ਦੇ ਲਈ ਕਹਿੰਦਾ ਹੈ, ''ਨਫ਼ਰਤ ਹੈ ਮੈਨੂੰ ਦੁਨੀਆਂ ਦੇ ਹਰ ਉਸ ਕਾਨੂੰਨ ਨਾਲ ਜਿਸ ਨੂੰ ਮੇਰਾ ਬਾਪ ਮੰਨਦਾ ਹੈ। ਅੱਜ ਤੋਂ ਮੈਂ ਆਪਣਾ ਕਾਨੂੰਨ ਖ਼ੁਦ ਬਣਾਵਾਂਗਾ। ਜ਼ਿੰਦਗੀ ਵਿੱਚ ਜੋ ਕੁਝ ਵੀ ਦੇਖਿਆ, ਉਸ ਤੋਂ ਬਾਅਦ ਇਹ ਨਾਮ....ਬੇਟਾ, ਕਿਸੇ ਗੰਦੀ ਗਾਲ੍ਹ ਵਾਂਗ ਲਗਦਾ ਹੈ।''
ਸਮਿਤਾ ਪਾਟਿਲ ਦੀ ਕਮਰਸ਼ੀਅਲ ਫ਼ਿਲਮ
ਸ਼ਕਤੀ ਵਿੱਚ ਸਮਿਤਾ ਪਾਟਿਲ ਦਾ ਰੋਲ ਛੋਟਾ ਹੈ ਜੋ ਅਮਿਤਾਭ ਦੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਪਿਆਰ ਬਣ ਕੇ ਆਉਂਦੇ ਹਨ। ਉਸ ਦੌਰ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਤੋਂ ਅਲੱਗ ਇਸ ਵਿੱਚ ਸਮਿਤਾ ਪਾਟਿਲ ਇੱਕ ਅਜਿਹੀ ਕੁੜੀ ਦਾ ਰੋਲ ਅਦਾ ਕਰਦੇ ਹਨ ਜੋ ਕੰਮ ਕਰਦੀ ਹੈ, ਉਸ ਦਾ ਆਪਣਾ ਘਰ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਜਦੋਂ ਅਮਿਤਾਭ ਨਾਲ ਮੁਲਾਕਾਤ ਹੁੰਦੀ ਹੈ ਤਾਂ ਇੱਕ ਤਰ੍ਹਾਂ ਰਿਸ਼ਤੇ ਵਿੱਚ ਪਹਿਲ ਉਹ ਕਰਦੇ ਹਨ ਜਦੋਂ ਉਹ ਘਰ ਕਾਫ਼ੀ ਉੱਤੇ ਬੁਲਾਉਂਦੇ ਹਨ। ਜਦੋਂ ਅਮਿਤਾਭ ਬੇਘਰ ਹੋ ਜਾਂਦੇ ਹਨ ਤਾਂ ਬਿਨਾਂ ਇਹ ਸੋਚੇ ਕਿ ਲੋਕ ਕੀ ਕਹਿਣਗੇ ਸਮਿਤਾ ਉਸ ਨੂੰ ਆਪਣੇ ਘਰ ਵਿੱਚ ਰਹਿਣ ਲਈ ਕਹਿੰਦੇ ਹਨ ਅਤੇ ਬਾਅਦ ਵਿੱਚ ਅਮਿਤਾਭ ਦੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿੰਦੇ ਹਨ।
ਸ਼ਕਤੀ ਤੋਂ ਪਹਿਲਾਂ ਅਮਿਤਾਭ ਦੇ ਨਾਲ ਉਨ੍ਹਾਂ ਦੀ ਫ਼ਿਲਮ ਨਮਕ ਹਲਾਲ ਰਿਲੀਜ਼ ਹੋ ਚੁੱਕੀ ਸੀ। ਆਰਟ ਫ਼ਿਲਮਾਂ ਦੇ ਨਾਲ ਕਮਰਸ਼ੀਅਲ ਫ਼ਿਲਮਾਂ ਵਿੱਚ ਉਹ ਆਪਣੀ ਥਾਂ ਬਣਾ ਰਹੇ ਸਨ। ਸ਼ਕਤੀ ਵਿੱਚ ਦਿਲੀਪ ਕੁਮਾਰ ਦਾ ਸਹਾਰਾ ਸਮਿਤਾ ਪਾਟਿਲ ਹੀ ਬਣਦੇ ਹਨ।
ਅਮਿਤਾਭ ਬੱਚਨ ਅਤੇ ਦਿਲੀਪ ਕੁਮਾਰ ਦੀ ਟੱਕਰ
ਹਾਲਾਂਕਿ ਫ਼ਿਲਮ ਦਾ ਮੁੱਖ ਖਿੱਚ ਦਾ ਕੇਂਦਰ ਦਿਲੀਪ ਕੁਮਾਰ ਅਤੇ ਅਮਿਤਾਭ ਬੱਚਨ ਦਾ ਆਹਮੋ-ਸਾਹਮਣਾ ਹੀ ਹੈ।
ਜਿਵੇਂ ਉਹ ਸੀਨ ਜਦੋਂ ਸਮੁੰਦਰ ਕੰਢੇ ਪਿਓ-ਪੁੱਤਰ ਮਿਲਦੇ ਹਨ ਅਤੇ ਦਿਲੀਪ ਕੁਮਾਰ ਜੁਰਮ ਦੀ ਦੁਨੀਆ ਵਿੱਚ ਜਾ ਚੁੱਕੇ ਪੁੱਤਰ ਨੂੰ ਕਹਿੰਦੇ ਹਨ, ''ਵਿਜੇ ਮੈਂ ਅੱਜ ਇੱਕ ਬਾਪ ਦੀ ਹੈਸੀਅਤ ਨਾਲ ਸਮਝਾ ਰਿਹਾ ਹਾਂ, ਕੱਲ ਪੁਲਿਸ ਅਫ਼ਸਰ ਦੀ ਹੈਸੀਅਤ ਨਾਲ ਤੇਰੇ ਨਾਲ ਕੋਈ ਰਿਆਇਤ ਨਹੀਂ ਕਰ ਸਕਾਂਗਾ ਅਤੇ ਨਾ ਹੀ ਹਮਦਰਦੀ। ਅਗਲੀ ਵਾਰ ਤੁਸੀਂ ਬਾਪ ਨਾਲ ਮਿਲੋਗੇ ਜਾਂ ਪੁਲਿਸ ਅਫ਼ਸਰ ਨਾਲ ਇਸ ਦਾ ਫ਼ੈਸਲਾ ਤੁਸੀਂ ਖ਼ੁਦ ਕਰਨਾ ਹੈ।''
ਜਵਾਬ ਵਿੱਚ ਬੱਚਨ ਕਹਿੰਦੇ ਹਨ, ''ਇਸ ਦਾ ਫ਼ੈਸਲਾ ਤਾਂ ਤੁਸੀਂ ਕਈ ਸਾਲ ਪਹਿਲਾਂ ਬਚਪਨ ਵਿੱਚ ਹੀ ਕਰ ਚੁੱਕੇ ਹੋ ਜਦੋਂ ਮੈਂ ਉਨ੍ਹਾਂ ਬਦਮਾਸ਼ਾਂ ਦੇ ਅੱਡੇ ਵਿੱਚ ਕੈਦ ਸੀ। ਮੈਂ ਫ਼ੋਨ ਉੱਤੇ ਆਪਣੇ ਬਾਪ ਨਾਲ ਗੱਲ ਕੀਤੀ ਸੀ ਅਤੇ ਦੂਜੇ ਪਾਸਿਓਂ ਇੱਕ ਪੁਲਿਸ ਅਫ਼ਸਰ ਦੀ ਆਵਾਜ਼ ਸੁਣਾਈ ਦਿੱਤੀ। ਅੱਜ ਵੀ ਤੁਹਾਡੀ ਆਵਾਜ਼ ਵਿੱਚੋਂ ਇੱਕ ਪੁਲਿਸ ਅਫ਼ਸਰ ਦੇ ਲਹਿਜ਼ੇ ਦੀ ਬੂ ਆ ਰਹੀ ਹੈ।''
ਫ਼ਿਲਮ ਵਿੱਚ ਅਜਿਹਾ ਲਗਦਾ ਹੈ ਕਿ ਮੰਨੋ ਜਿਵੇਂ ਦੋਵਾਂ ਵਿਚਾਲੇ ਇੱਕ ਤਰ੍ਹਾਂ ਦੀ ਜੁਗਲਬੰਦੀ ਚੱਲ ਰਹੀ ਹੋਵੇ।
ਮੁੰਬਈ ਏਅਰਪੋਰਟ 'ਤੇ ਸ਼ੂਟ ਹੋਇਆ ਕਲਾਈਮੈਕਸ
ਫ਼ਿਲਮ ਦਾ ਕਲਾਈਮੈਕਸ ਦਿਲੀਪ ਕੁਮਾਰ ਦੇ ਸ਼ਬਦਾਂ ਨੂੰ ਸਹੀ ਠਹਿਰਾਉਂਦਾ ਹੋਇਆ ਲਗਦਾ ਹੈ ਜਦੋਂ ਕਾਨੂੰਨ ਤੋਂ ਭੱਜੇ ਪੁੱਤਰ ਨੂੰ ਫੜਦੇ ਸਮੇਂ ਪੁਲਿਸ ਦੀ ਵਰਦੀ ਪਹਿਨੀ ਪਿਤਾ ਕੋਈ ਰਿਆਇਤ ਨਹੀੰ ਕਰਦਾ ਅਤੇ ਉਸ ਉੱਤੇ ਗੋਲੀ ਚਲਾ ਦਿੰਦਾ ਹੈ।
ਪਿਤਾ ਦੀਆਂ ਬਾਂਹਾਂ ਵਿੱਚ ਦਮ ਤੋੜਦਾ ਪੁੱਤਰ ਆਪਣੀ ਪੂਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਹਿੰਦਾ ਹੈ ਕਿ ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਦਿਲ ਤੋਂ ਬਾਪ ਦੀ ਮੁਹੱਬਤ ਕੱਢ ਦੇਵਾਂ ਪਰ ਹਮੇਸ਼ਾ ਪਿਆਰ ਕਰਦਾ ਰਿਹਾ। ਅਤੇ ਜਦੋਂ ਦਿਲੀਪ ਕੁਮਾਰ ਕਹਿੰਦੇ ਹਨ ਕਿ ਮੈਂ ਵੀ ਤੈਨੂੰ ਮੁਹੱਬਤ ਕਰਦਾ ਹਾਂ ਤਾਂ ਅਮਿਤਾਭ ਬੋਲਦੇ ਹਨ ਕਿ ਕਦੇ ਕਿਹਾ ਕਿਉਂ ਨਹੀਂ ਡੈਡ।
ਇਸ ਪੂਰੀ ਕਹਾਣੀ ਦਾ ਕਲਾਈਮੈਕਸ ਅਤੇ ਸਾਰ ਸਿਰਫ਼ ਇਸੇ ਇੱਕ ਗਾਲ ਵਿੱਚ ਲੁਕਿਆ ਜਿਹਾ ਨਜ਼ਰ ਆਉਂਦਾ ਹੈ, 'ਕਦੇ ਕਿਹਾ ਕਿਉਂ ਨਹੀਂ।'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਦਿਲੀਪ ਕੁਮਾਰ ਨੂੰ ਬੈਸਟ ਐਕਟਰ ਐਵਾਰਡ
ਇਸ ਫ਼ਿਲਮ ਨੂੰ ਲੈ ਕੇ ਉਦੋਂ ਇਹ ਚਰਚਾ ਕਾਫ਼ੀ ਹੋਈ ਸੀ ਕਿ ਦਿਲੀਪ ਕੁਮਾਰ ਅਤੇ ਅਮਿਤਾਭ ਬੱਚਨ ਵਿੱਚੋਂ ਕੌਣ ਕਿਸ ਉੱਤੇ ਭਾਰੀ ਪਿਆ।

ਤਸਵੀਰ ਸਰੋਤ, Getty Images
ਫ਼ਿਲਮ ਪੱਤਰਕਾਰ ਰਾਮਚੰਦਰਨ ਸ਼੍ਰੀਨਿਵਾਸਨ ਮੁਤਾਬਕ, ''ਫ਼ਿਲਮ ਸ਼ਕਤੀ ਵਿੱਚ ਅਮਿਤਾਭ ਬੱਚਨ ਅਤੇ ਦਿਲੀਪ ਕੁਮਾਰ ਦੋਵਾਂ ਨੇ ਜ਼ਬਰਦਸਤ ਕੰਮ ਕੀਤਾ ਹੈ। ਉਨ੍ਹਾਂ ਦਿਨਾਂ ਵਿੱਚ ਅਮਿਤਾਭ ਇੱਕ ਤਰ੍ਹਾਂ ਨਾਲ ਵਨ ਸਟੌਪ ਸ਼ੌਪ ਐਂਟਰਟੇਨਰ ਹੁੰਦੇ ਸਨ। ਬਹੁਤ ਸਾਰੇ ਲੋਕਾਂ ਨੇ ਰਮੇਸ਼ ਸਿੱਪੀ ਨੂੰ ਸਲਾਹ ਦਿੱਤੀ ਸੀ ਕਿ ਉਹ ਸ਼ਕਤੀ ਵਿੱਚ ਵੀ ਮਨੋਰੰਜਕ ਕਿਸਮ ਦੇ ਸੀਨ ਪਾ ਦੇਣ।''
''ਰਮੇਸ਼ ਸਿੱਪੀ ਨੂੰ ਵੀ ਲੱਗਿਆ ਕਿ ਫ਼ਿਲਮ ਕਾਫ਼ੀ ਗੰਭੀਰ ਹੈ ਪਰ ਇਹ ਫ਼ਿਲਮ ਅਜਿਹੀ ਸੀ ਜਿਸ ਵਿੱਚ ਬਿਹਤਰੀਨ ਅਦਾਕਾਰੀ ਦੀ ਲੋੜ ਸੀ। ਰਮੇਸ਼ ਸਿੱਪੀ ਨੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਵੱਡਾ ਕਾਰਨ ਰਿਹਾ ਕਿ ਸਭ ਦਾ ਕੰਮ ਲਾਜਵਾਬ ਸੀ। ਮੈਨੂੰ ਲਗਦਾ ਹੈ ਕਿ ਅਮਿਤਾਭ ਇਸ ਗੱਲ ਤੋਂ ਖ਼ੁਸ਼ ਰਹੇ ਹੋਣਗੇ ਕਿ ਇਸ ਫ਼ਿਲਮ ਵਿੱਚ ਆਖ਼ਿਰ ਵਿੱਚ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਅਮਿਤਾਭ ਬੱਚਨ ਦੀਆਂ ਜਿਹੜੀਆਂ ਫ਼ਿਲਮਾਂ ਵਿੱਚ ਉਨ੍ਹਾਂ ਦੇ ਕਿਰਦਾਰ ਦੀ ਮੌਤ ਹੋ ਜਾਂਦੀ ਸੀ ਉਹ ਹਿੱਟ ਹੁੰਦੀਆਂ ਸਨ।''
ਫ਼ਿਲਮ ਫੇਅਰ ਐਵਾਰਡਾਂ ਵਿੱਚ ਦਿਲੀਪ ਕੁਮਾਰ ਨੂੰ ਡੀਸੀਪੀ ਅਸ਼ਵਨੀ ਕੁਮਾਰ ਦੇ ਰੋਲ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ। ਹਾਲਾਂਕਿ ਅਮਿਤਾਭ ਬੱਚਨ ਨਾਮਜ਼ਮ ਹੋਏ ਸਨ।
ਉਸ ਵੇਲੇ 'ਇੰਡੀਆ ਟੂਡੇ' ਮੈਗਜ਼ੀਨ 'ਚ ਛਪੇ ਫ਼ਿਲਮ ਰਿਵੀਊ ਵਿੱਚ ਛਪਿਆ ਸੀ, ''ਅਜਿਹਾ ਹਮੇਸ਼ਾ ਨਹੀਂ ਹੁੰਦਾ ਕਿ ਬੌਂਬੇ ਫ਼ਿਲਮ ਇੰਡਸਟਰੀ ਇੱਕ ਅਜਿਹੀ ਫ਼ਿਲਮ ਬਣਾਵੇ ਜੋ ਤਕਨੀਕੀ ਤੌਰ 'ਤੇ ਸ਼ਾਨਦਾਰ ਹੋਵੇ ਅਤੇ ਵੱਡੇ ਸਟਾਰ ਕਾਸਟ ਵਾਲੀ ਵੱਡੀ ਫ਼ਿਲਮ ਹੋਵੇ, ਜਿਸ ਵਿੱਚ ਆਰਟ ਸਿਨੇਮਾ ਦਾ ਦਿਖਾਵਾ ਨਾ ਹੋਵੇ। ਸ਼ਕਤੀ ਉਸ ਤਰ੍ਹਾਂ ਦੀ ਫ਼ਿਲਮ ਹੈ। 1950 ਵਿੱਚ ਪਿਓ-ਪੁੱਤਰ ਦੀ ਅਜਿਹੀ ਕਹਾਣੀ ਸਭ ਤੋਂ ਪਹਿਲਾਂ ਫ਼ਿਲਮ ਸੰਗਰਾਮ ਵਿੱਚ ਆਈ ਸੀ। ਫ਼ਿਰ 1974 ਵਿੱਚ ਤੇਲੁਗੂ ਫ਼ਿਲਮ ਥੰਗਾਪਟਕਮ ਆਈ ਜਿਸ ਵਿੱਚ ਸ਼ਿਵਾਜੀ ਗਣੇਸ਼ਨ ਨੇ ਬਾਪ-ਬੇਟੇ ਦਾ ਕਿਰਦਾਰ ਕੀਤਾ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਰਮੇਸ਼ ਸਿੱਪੀ ਸ਼ਕਤੀ ਤੋਂ ਕੁਝ ਪਹਿਲਾਂ ਸ਼ੋਲੇ ਬਣਾ ਚੁੱਕੇ ਸਨ ਜੋ ਆਪਣੇ ਆਪ ਵਿੱਚ ਇਤਿਹਾਸ ਹੈ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਬੱਚਨ ਦੇ ਨਾਲ ਸ਼ਾਨ ਵੀ ਬਣਾਈ ਜੋ ਚਲ ਨਹੀਂ ਸਕੀ ਸੀ। ਸ਼ਕਤੀ ਉਨ੍ਹਾਂ ਲਈ ਵੀ ਇਕ ਤਰ੍ਹਾਂ ਦਾ ਸ਼ਕਤੀ ਪਰੀਖਣ ਸੀ।
ਹਾਲਾਂਕਿ ਦੋਵਾਂ ਦੀ ਕਹਾਣੀ ਅਤੇ ਹਾਲਾਤ ਇੱਕ ਦਮ ਵੱਖਰੇ ਹਨ ਪਰ ਇੱਕ ਫ਼ਿਲਮ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਸ਼ਕਤੀ ਵਿੱਚ ਕਿਤੇ ਨਾ ਕਿਤੇ ਮਦਰ ਇੰਡੀਆ ਦਾ ਸਾਇਆ ਨਜ਼ਰ ਆਉਂਦਾ ਹੈ।

ਤਸਵੀਰ ਸਰੋਤ, MR Productions
ਮਦਰ ਇੰਡੀਆ ਵਿੱਚ ਨਰਗਿਸ ਰਾਹ ਤੋਂ ਭਟਕੇ ਬੇਟੇ ਨਾਲ ਪਿਆਰ ਤਾਂ ਕਰਦੀ ਹੈ ਪਰ ਜਦੋਂ ਉਹ ਹੱਦ ਤੋਂ ਅੱਗੇ ਵੱਧ ਜਾਂਦਾ ਹੈ ਤਾਂ ਉਸ ਨੂੰ ਆਪਣੇ ਹੱਥਾਂ ਨਾਲ ਹੀ ਗੋਲੀਆਂ ਚਲਾ ਕੇ ਮਾਰਨ ਤੋਂ ਵੀ ਨਹੀਂ ਝਿਝਕਦੀ। ਗੋਲੀ ਮਾਰਣ ਤੋਂ ਬਾਅਦ ਉਹ ਬੇਟੇ ਨੂੰ ਬਾਂਹਾਂ ਵਿੱਚ ਲੈ ਲੈਂਦੀ ਹੈ। ਸ਼ਕਤੀ ਵਿੱਚ ਵੀ ਦਿਲੀਪ ਕੁਮਾਰ ਕੁਝ ਅਜਿਹਾ ਹੀ ਕਰਦੇ ਹਨ।
ਪਹਿਲੀ ਅਤੇ ਆਖਰੀ ਵਾਰ ਇਕੱਠੇ ਦਿਖੇ
ਸ਼ਕਤੀ ਨੂੰ 1983 ਵਿੱਚ ਕੁੱਲ ਚਾਰ ਫ਼ਿਲਮ ਫੇਅਰ ਐਵਾਰਡ ਮਿਲੇ ਸਨ। ਮੁਸ਼ਿਰ-ਰਿਆਜ਼ ਦੀ ਜੋੜੀ ਨੇ ਬੈਸਟ ਪਿਕਚਰ ਐਵਾਰਡ ਜਿੱਤਿਆ, ਸਲੀਮ ਜਾਵੇਦ ਨੇ ਸਰਬਉੱਚ ਸਕਰੀਨਪਲੇਅ ਅਤੇ ਪੀ ਹਰਿਕਿਸ਼ਨ ਨੇ ਬੈਸਟ ਸਾਉਂਡ ਡਿਜ਼ਾਈਨ।
ਫ਼ਿਲਮ ਨਾਲ ਜੁੜਿਆ ਇੱਕ ਕਿੱਸਾ ਇਹ ਵੀ ਹੈ ਕਿ ਇੱਕ ਮਵਾਲੀ ਦੇ ਰੋਲ ਵਿੱਚ ਸਤੀਸ਼ ਸ਼ਾਹ ਦਾ ਛੋਟਾ ਜਿਹਾ ਸੀਨ ਸੀ। ਉਦੋਂ ਉਨ੍ਹਾਂ ਨੂੰ ਕੋਈ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ। ਇਸ ਤੋਂ ਇੱਕ ਸਾਲ ਬਾਅਦ ਹੀ 'ਜਾਨੇ ਭੀ ਦੋ ਯਾਰੋ' ਆ ਗਈ ਸੀ।
1982 ਵਿੱਚ ਆਈ ਸ਼ਕਤੀ ਵਿੱਚ ਛੋਟੇ ਜਿਹੇ ਸਪੈਸ਼ਲ ਰੋਲ ਵਿੱਚ ਨੌਜਵਾਨ ਅਨਿਲ ਕਪੂਰ ਵੀ ਦਿਲੀਪ ਕੁਮਾਰ ਦੇ ਪੋਤੇ ਦੇ ਰੋਲ ਵਿੱਚ ਦਿਖਦੇ ਹਨ। ਉਨ੍ਹਾਂ ਦਿਨਾਂ ਵਿੱਚ ਅਨਿਲ ਕਪੂਰ ਕਈ ਛੋਟੇ ਰੋਲ ਕਰਦੇ ਸਨ। ਪਰ ਸ਼ਕਤੀ ਦੇ ਅਗਲੇ ਹੀ ਸਾਲ 'ਵੋ ਸਾਤ ਦਿਨ' ਰਿਲੀਜ਼ ਹੋਈ ਅਤੇ ਅਨਿਲ ਕਪੂਰ ਬਤੌਰ ਹੀਰੋ ਸਥਾਪਤ ਹੋ ਗਏ। 1983 ਵਿੱਚ ਉਨ੍ਹਾਂ ਨੂੰ ਮਸ਼ਾਲ ਵਿੱਚ ਦਿਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ 1986 ਵਿੱਚ ਕਰਮਾ ਫ਼ਿਲਮ ਵਿੱਚ।
ਸ਼ਕਤੀ ਉਹ ਪਹਿਲੀ ਅਤੇ ਆਖ਼ਰੀ ਫ਼ਿਲਮ ਸੀ ਜਿਸ ਵਿੱਚ ਦਿਲੀਪ ਕੁਮਾਰ ਤੇ ਅਮਿਤਾਭ ਬੱਚਨ ਨੇ ਇਕੱਠੇ ਕੰਮ ਕੀਤਾ।
(ਮੁੰਬਈ ਵਿੱਚ ਮੌਜੂਦ ਬੀਬੀਸੀ ਸਹਿਯੋਗੀ ਪੱਤਰਕਾਰ ਮਧੂ ਪਾਲ ਦੇ ਇਨਪੁਟ ਦੇ ਨਾਲ)

ਇਹ ਵੀ ਪੜ੍ਹੋ-














