NCRB Report 2021: ਨਸ਼ੇ ਦੇ ਮਾਮਲੇ ਸਭ ਤੋਂ ਵੱਧ ਪੰਜਾਬ ਵਿੱਚ, ਸਭ ਤੋਂ ਵੱਧ ਖੁਦਕੁਸ਼ੀਆਂ ਦਿਹਾੜੀਦਾਰਾਂ ਤੇ ਘਰੇਲੂ ਸੁਆਣੀਆਂ ਨੇ ਕੀਤੀਆਂ

ਔਰਤਾਂ ਇੱਕ ਪ੍ਰਦਰਸ਼ਨ ਦੌਰਾਨ

ਤਸਵੀਰ ਸਰੋਤ, Getty Images

ਭਾਰਤ ਵਿੱਚ ਅਪਰਾਧ ਦੀ ਸਥਿਤੀ ਬਾਰੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਆ ਗਈ ਹੈ।

29 ਅਗਸਤ ਨੂੰ ਜਨਤਕ ਕੀਤੀ ਗਈ ਇਸ ਰਿਪੋਰਟ ਵਿੱਚ ਸਾਲ 2021 ਦੌਰਾਨ ਦੇਸ ਵਿੱਚ ਦਰਜ ਹੋਏ ਅਪਰਾਧਿਕ ਮਾਮਲਿਆਂ ਦਾ ਵੇਰਵਾ ਹੈ।

ਐਨਸੀਆਰਬੀ ਰਿਪੋਰਟ ਕਈ ਸਾਲਾਂ ਤੋਂ ਦੇਸ ਵਿੱਚ ਵੱਖ-ਵੱਖ ਕਿਸਮ ਦੇ ਅਪਰਾਧਾਂ ਨੂੰ ਸਮਝਣ ਲਈ ਇਹ ਡਾਟਾ ਇੱਕ ਸਮਝਣਯੋਗ ਤਰੀਕੇ ਨਾਲ ਪੇਸ਼ ਕਰਦਾ ਹੈ।

ਐਨਸੀਆਰਬੀ ਦੀ ਤਾਜ਼ਾ ਰਿਪੋਰਟ ਦੇ ਅੰਕੜਿਆਂ ਨੂੰ ਹੇਠਾਂ ਦੇ ਦਿੱਤੇ 7 ਚਾਰਟਾਂ ਦੀ ਮਦਦ ਨਾਲ ਦੇਖ ਕੇ ਸਮਝੋ-

ਪਹਿਲਾ ਚਾਰਟ ਨਸ਼ਿਆਂ ਦੇ ਕਾਰੋਬਾਰ ਅਤੇ ਤਸਕਰੀ ਖਿਲਾਫ਼ ਹੋਣ ਵਾਲੇ ਅਪਰਾਧਾਂ ਦਾ ਹੈ, ਇਸ ਮਾਮਲੇ ਵਿਚ ਦਰਜ ਹੋਣ ਵਾਲੇ ਸਭ ਤੋਂ ਵੱਧ ਮਾਮਲੇ ਪੰਜਾਬ ਦੇ ਹਨ।

ਪੰਜਾਬ ਵਿਚ 32.8 ਫ਼ੀਸਦ ਮਾਮਲੇ ਦਰਜ ਹੋਏ ਹਨ , ਹਿਮਾਚਲ ਪ੍ਰਦੇਸ਼ 20.8 ਫੀਸਦ ਨਾਲ ਦੂਜੇ ਅਤੇ ਅਰੁਣਾਚਲ 17.2 ਫੀਸਦ ਨਾਲ ਤੀਜੇ ਥਾਂ ਉੱਤੇ ਹੈ।

ਐਨਸੀਆਰਬੀ ਦੀ ਰਿਪੋਰਟ

ਖੁਦਕੁਸ਼ੀਆਂ ਦੇ ਮਾਮਲੇ ਵਿਚ ਦਿਹਾੜੀ ਦਾਰ ਕਾਮਿਆਂ ਦੀ ਹਾਲਤ ਸਭ ਤੋਂ ਮਾੜੀ ਹੈ। ਮੁਲਕ ਵਿਚ ਕੁੱਲ ਖੁਦਕੁਸ਼ੀਆਂ ਦਾ 25.6 ਫੀਸਦ ਖੁਦਕੁਸ਼ੀਆਂ ਕਾਮੇ ਕਰਦੇ ਹਨ। ਜਦਕਿ ਦੂਜੇ ਨੰਬਰ ਉੱਤੇ ਕਰੀਬ 15 ਫੀਸਦ ਨਾਲ ਘਰੇਲੂ ਸੁਆਣੀਆਂ ਆਉਂਦੀਆਂ ਹਨ।

ਇਨ੍ਹਾਂ ਅੰਕੜਿਆਂ ਮੁਤਾਬਕ ਕਿਸਾਨਾਂ ਦੀ ਖੁਦਕੁਸ਼ੀ ਦੀ ਦਰ 6.6 ਫੀਸਦ ਹੈ। ਨੌਜਵਾਨ ਵਿਦਿਆਰਥੀਆਂ ਅਤੇ ਬੇਰੁਜ਼ਗਾਰਾਂ ਦੀ ਖੁਦਕੁਸ਼ੀ ਦਰ 16 ਫੀਸਦ ਤੋਂ ਵੱਧ ਬਣਦੀ ਹੈ।

ਐਨਸੀਆਰਬੀ ਦੀ ਰਿਪੋਰਟ

ਭਾਵੇਂ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਪਰਾਧ ਨੂੰ ਕਾਬੂ ਕਰਨ ਦੇ ਸਮੇਂ ਸਮੇਂ ਉੱਤੇ ਦਾਅਵੇ ਕਰਦੀ ਰਹੀ ਹੈ, ਪਰ ਔਰਤਾਂ ਖ਼ਿਲਾਫ਼ ਸੂਬੇ ਵਿਚ ਸਭ ਤੋਂ ਵੱਧ ਅਪਰਾਧਾਂ ਦਾ ਗਿਣਤੀ ਰਿਕਰਾਡ ਕੀਤੀ ਗਈ।

ਐਨਸੀਆਰਬੀ ਦੀ ਰਿਪੋਰਟ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ

ਇਹ ਵੀ ਪੜ੍ਹੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)